ਅਕਾਲੀ ਦਲ ਨੇਤਾ Sukhbir Singh Badal ਨੇ ਕੈਪਟਨ ਸਰਕਾਰ 'ਤੇ Vaccine ਨੂੰ ਲੈ ਕੇ ਅਕਾਲੀ ਦਲ ਨੇਤਾ Sukhbir Singh Badal ਨੇ ਕੈਪਟਨ ਸਰਕਾਰ 'ਤੇ Vaccine ਨੂੰ ਲੈ ਕੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Sukhbir-Singh-Badal

ਅਕਾਲੀ ਦਲ ਨੇਤਾ Sukhbir Singh Badal ਨੇ ਕੈਪਟਨ ਸਰਕਾਰ ‘ਤੇ Vaccine ਨੂੰ ਲੈ ਕੇ ਲਾਇਆ ਵੱਡਾ ਦੋਸ਼

2

AZAD SOCH:-

Chandigarh,(AZAD SOCH NEWS):- ਕੋਰੋਨਾ ਮਹਾਮਾਰੀ (Corona Epidemic) ਦਰਮਿਆਨ ਅਕਾਲੀ ਦਲ (Akali Dal) ਦੇ ਨੇਤਾ ਸੁਖਬੀਰ ਸਿੰਘ ਬਾਦਲ (Leader Sukhbir Singh Badal) ਨੇ ਪੰਜਾਬ ਸਰਕਾਰ ‘ਤੇ ਵੱਡਾ ਦੋਸ਼ ਲਾਇਆ ਹੈ,ਦਰਅਸਲ ਪੰਜਾਬ ਸਰਕਾਰ ‘ਤੇ ਵੈਕਸੀਨ ਘੋਟਾਲੇ ਨੂੰ ਲੈ ਕੇ ਦੋਸ਼ ਲੱਗੇ ਹਨ,ਸੁਖਬੀਰ ਬਾਦਲ (Sukhbir Badal) ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ 400 ਰੁਪਏ ‘ਚ ਕੰਪਨੀਆਂ ਤੋਂ ਮਿਲੀ ਵੈਕਸੀਨ ਪ੍ਰਾਈਟੇਵ ਹਸਪਤਾਲਾਂ (Vaccine Private Hospitals) ਨੂੰ 1060 ਰੁਪਏ ‘ਚ ਵੇਚ ਕੇ 660 ਰੁਪਏ ਦਾ ਮੁਨਾਫਾ ਕਮਾ ਰਹੀ ਹੈ ਅਤੇ ਹਸਪਤਾਲ ਵਾਲੇ ਵੀ ਇਨ੍ਹਾਂ ਨੂੰ 1500 ਤੋਂ 1700 ਰੁਪਏ ‘ਚ ਵੇਚ ਕੇ ਲੋਕਾਂ ਨੂੰ ਲੁੱਟ ਰਹੇ ਹਨ,ਇਸ ਕਾਰਨ ਵੈਕਸੀਨੇਸ਼ਨ ਸੈਂਟਰਾਂ (Vaccination Centers) ‘ਤੇ ਵੈਕਸੀਨ ਦੀ ਕਮੀ ਹੋ ਗਈ ਹੈ।

ਇਹ ਵੀ ਪੜ੍ਹੋ:- Farmers Protest: ਕਿਸਾਨ ਮੋਰਚੇ ਵੱਲੋਂ 4 ਜੂਨ ਦੀ ਮੀਟਿੰਗ ‘ਚ ਲਏ ਗਏ ਅਹਿਮ ਫੈਸਲੇ

ਅਕਾਲੀ ਦਲ ਨੇਤਾ Sukhbir Singh Badal ਨੇ ਕੈਪਟਨ ਸਰਕਾਰ 'ਤੇ Vaccine ਨੂੰ ਲੈ ਕੇ ਲਾਇਆ ਵੱਡਾ ਦੋਸ਼

ਸੁਖਬੀਰ ਬਾਦਲ (Sukhbir Badal) ਨੇ ਸੋਸ਼ਲ ਮੀਡੀਆ ‘ਤੇ ਟਵਿੱਟਰ ਰਾਹੀਂ ਇਸ ਦੀ ਜਾਣਕਾਰੀ ਦਿੱਤੀ,ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਜੇਕਰ ਘੋਟਾਲੇ ‘ਤੇ ਰੋਕ ਨਹੀਂ ਲਾਈ ਗਈ ਤਾਂ ਅਸੀਂ ਹਾਈਕੋਰਟ ਜਾਵਾਂਗੇ,ਸੁਖਬੀਰ ਬਾਦਲ (Sukhbir Badal) ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਆਪਦਾ ਸਮੇਂ ਮੁਨਾਫਾ ਕਮਾਉਣ ‘ਚ ਲੱਗੀ ਹੈ,ਰਾਹੁਲ ਗਾਂਧੀ ਜਿਥੇ ਦੇਸ਼ ‘ਚ ਮੁਫਤ ਟੀਕਕਰਨ ਦੀ ਮੰਗ ਕਰ ਰਹੇ ਹਨ,ਉਥੇ ਕਾਂਗਰਸ ਸ਼ਾਸਤ ਸੂਬਾ ਪੰਜਾਬ ‘ਚ ਹੀ ਇਕ-ਇਕ ਪਰਿਵਾਰ ਨੂੰ ਵੈਕਸੀਨ ਲਈ ਕਰੀਬ 6 ਹਜ਼ਾਰ ਤੋਂ 9 ਹਜ਼ਾਰ ਰੁਪਏ ਦੇਣਾ ਪੈ ਰਹੇ ਹਨ,ਸਰਕਾਰ ਭਾਰਤ ਅਤੇ ਬਾਇਓਨਟੈਕ (Biotech) ਅਤੇ ਸੀਰਮ ਇੰਸਟੀਚਿਊਟ (Serum Institute) ਤੋਂ ਸਸਤੀ ਵੈਕਸੀਨ (Cheap Vaccines) ਲੈ ਕੇ ਮਹਿੰਗੀ ਕੀਮਤ ‘ਤੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਰਹੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਮੁੱਖ ਸਕੱਤਰ ਵਿੰਨੀ ਮਹਾਜਨ (Chief Secretary Vini Mahajan) ਵੀ ਨਿੱਜੀ ਸੰਸਥਾਵਾਂ ਲਈ ਸੇਲਸਮੈਨ ਦੀ ਤਰ੍ਹਾਂ ਕੰਮ ਕਰ ਰਹੀ ਹੈ,ਨ੍ਹਾਂ ਨੇ ਮੁੱਖ ਸਕੱਤਰ ਵਿੰਨੀ ਮਹਾਜਨ (Chief Secretary Vini Mahajan) ਦਾ ਇਕ ਟਵੀਟ ਦਿਖਾਇਆ ਜਿਸ ‘ਚ ਉਹ ਪ੍ਰਾਈਵੇਟ ਹਸਪਤਾਲਾਂ ‘ਚ 900 ਤੋਂ 1200 ਦੇ ਕੇ ਵੈਕਸੀਨ ਲਵਾਉਣ ਦੀ ਗੱਲ ਕਹਿ ਰਹੀ ਹੈ,ਕੈਪਟਨ ਸਰਕਾਰ ਦੇ ਨਾਲ ਸੁਖਬੀਰ ਬਾਦਲ (Sukhbir Badal) ਨੇ ਸਿਹਤ ਮੰਤਰੀ ਬਲਬੀਰ ਸਿੱਧੂ (Health Minister Balbir Sidhu) ‘ਤੇ ਵੀ ਵੈਕਸੀਨ ਘੋਟਾਲੇ ਨੂੰ ਲੈ ਕੇ ਦੋਸ਼ ਲਾਏ ਹਨ, ਉਨ੍ਹਾਂ ਨੇ ਸਿਹਤ ਮੰਤਰੀ ‘ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਵੈਕਸੀਨ ਨੂੰ ਲੈ ਕੇ ਕਰੋੜਾਂ ਰੁਪਏ ਦਾ ਘੋਟਾਲਾ ਕੀਤਾ ਹੈ ਕਿਉਂਕਿ ਪ੍ਰਾਈਵੇਟ ਹਸਪਤਾਲ 1500 ਤੋਂ 2000 ਰੁਪਏ ਲੈ ਕੇ ਕੋਰੋਨਾ ਟੀਕੇ ਲੱਗਾ ਰਹੇ ਹਨ। 

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *