Shiromani Akali Dal ਪੀੜ੍ਹਤ ਲੋਕਾਂ ਨੂੰ ਬੇਰਹਿਮ ਸਰਕਾਰ ਦੇ ਹਾਲ ’ਤੇ ਨਹੀਂ ਛੱਡੇਗਾਪ੍ਰੋ.ਪ੍ਰੇਮ ਸਿੰਘ Shiromani Akali Dal ਪੀੜ੍ਹਤ ਲੋਕਾਂ ਨੂੰ ਬੇਰਹਿਮ ਸਰਕਾਰ ਦੇ ਹਾਲ ’ਤੇ ਨਹੀਂ ਛੱਡੇਗਾਪ੍ਰੋ.ਪ੍ਰੇਮ ਸਿੰਘ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Shiromani Akali Dal ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ

Shiromani Akali Dal ਪੀੜ੍ਹਤ ਲੋਕਾਂ ਨੂੰ ਬੇਰਹਿਮ ਸਰਕਾਰ ਦੇ ਹਾਲ ’ਤੇ ਨਹੀਂ ਛੱਡੇਗਾ :ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ

2

AZAD SOCH:-

Chandigarh, June 8, 2021,(AZAD SOCH NEWS):- ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਅੱਜ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਇਸ ਅਣਕਿਆਸੇ ਸੰਕਟ ਵੇਲੇ ਲੋਕਾਂ ਨਾਲ ਖੜ੍ਹਨ ਵਾਲਿਆਂ ਦੀ ਆਵਾਜ਼ ਦਬਾਉਣ ਦਾ ਯਤਨ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ,ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ (Vice President Prof. Prem Singh Chandumajra) ਕਾਂਗਰਸ ਸਰਕਾਰ ਵੱਲੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ (Health Minister Balbir Singh Sidhu) ਦੀ ਰਿਹਾਇਸ਼ ਦੇ ਬਾਹਰ ਧਰਨਾ ਦੇਣ ’ਤੇ ਅਕਾਲੀ ਲੀਡਰਸ਼ਿਪ ਖਿਲਾਫ ਕੇਸ ਦਰਜ ਕਰਨ ਦੇ  ਸੂਬਾ ਸਰਕਾਰ ਦੇ ਅਣਕਿਆਸੇ ਤੇ ਹੈਰਾਨਜਨਕ  ਫੈਸਲੇ ’ਤੇ ਪ੍ਰਤੀਕਰਮ ਪ੍ਰਗਟ ਕਰ ਰਹੇ ਸਨ,ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਕੋਰੋਨਾ ਮਹਾਮਾਰੀ ਵੇਲੇ ਭ੍ਰਿਸ਼ਟਾਚਾਰ ਕਰਨ ਤੇ ਪੰਜਾਬੀਆਂ ਦੀਆਂ ਜਾਨਾਂ ਨਾਲ ਖੇਡਣ ਲਈ ਸਿਹਤ ਮੰਤਰੀ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਸੀ।

ਸ਼੍ਰੋਮਣੀ ਅਕਾਲੀ ਦਲ (Shiromani Akali Dal) ਆਗੂ ਨੇ ਕਿਹਾ ਕਿ ਅਕਾਲੀ ਦਲ ਲੋਕਾਂ ਨਾਲ ਡੱਟ ਕੇ ਖੜ੍ਹਨਾ ਨਹੀਂ ਛੱਡੇਗਾ,ਉਹਨਾਂ ਨੇ ਸਰਕਾਰ ਨੁੰ ਚੁਣੌਤੀ ਦਿੱਤੀ ਕਿ ਉਹ ਅਕਾਲੀਆਂ ਨੂੰ ਦਬਾਉਣ ਲਈ ਪੂਰਾ ਜ਼ੋਰ ਲਾ ਲਵੇ ਅਤੇ ਵੇਖੇਗੀ ਕਿ ਅਕਾਲੀ ਯੋਧੇ ਜ਼ਬਰ ਦੇ ਖਿਲਾਫ ਡੱਟਣਗੇ ਅਤੇ ਲੋਕਾਂ ਨੂੰ ਸਰਕਾਰ ਦੇ ਰਹਿਮੋ ਕਰਮ ’ ਤੇ ਨਹੀਂ ਛੱਡਣਗੇ,ਉਹਨਾਂ ਕਿਹਾ ਕਿ ਸਰਕਾਰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ (Health Minister Balbir Singh Sidhu)ਦੇ ਭ੍ਰਿਸ਼ਟ ਹਰਕਤਾਂ ਨਾਲ ਲੋਕਾਂ ਦੀਆਂ ਜਾਨਾਂ ਨਾਲ ਖੇਡਣ ਦੇ ਯਤਨਾਂ ਖਿਲਾਫ ਸ਼ਾਂਤਮਈ  ਤੇ ਅਨੁਸ਼ਾਸਤ ਢੰਗ ਨਾਲ ਅਕਾਲੀ ਦਲ ਵੱਲੋਂ ਦਿੱਤੇ ਧਰਨੇ ਦੇ ਮਾਮਲੇ ਵਿਚ ਝੂਠੇ ਕੇਸ ਦਰਜ ਕਰ ਕੇ ਲੋਕਾਂ ਦੀ ਆਵਾਜ਼ ਕੁਚਲਣਾ ਚਾਹੁੰਦੀ ਹੈ।

ਉਹਨਾਂ ਕਿਹਾ ਕਿ ਅਕਾਲੀ ਸਰਕਾਰ ਕੋਰੋਨਾ ਮਹਾਮਾੀਰ ਵੇਲੇ ਲੋਕਾਂ ਲਈ ਸਹੂਲਤਾਂ ਦੀ ਮੰਗ ਕਰਨ ਵਾਲਿਆਂ ਦੀ ਆਵਾਜ਼ ਕੁਚਲਣਾ ਚਾਹੁੰਦੀ ਹੈ,
ਇਥੇ ਜਾਰੀ ਕੀਤੇ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ (Vice President Prof. Prem Singh Chandumajra) ਨੇ ਕਿਹਾ ਕਿ ਅਮਰਿੰਦਰ ਸਰਕਾਰ ਪੰਜਾਬੀਆਂ ਲਈ ਤਬਾਹਕੁੰਨ ਸਾਬਤ ਹੋਈ ਹੈ ਤੇ ਇਹ ਇਸ ਸਿਹਤ ਸੰਕਟ ਵੇਲੇ ਲੋਕਾਂ ਦੀ ਸੰਭਾਲ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ,ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਕੋਰੋਨਾ ਕਾਲ ਵੇਲੇ ਲੋਕਾਂ ਨੂੰਹੇਠਾਂ ਲਾਇਆ ਹੈ ਤੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਅਗਵਾਈ ਹੇਠ ਮੰਤਰੀਆਂ ਨੇ ਆਪਣੇ ਆਪ ਨੁੰ ਆਪਣੇ ਫਾਰਮ ਹਾਊਸਾਂ (Farm Houses) ਵਿਚ ਬੰਦ ਕਰ ਲਿਆ ਹੈ।

ਉਹਨਾਂ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਸਰਕਾਰ ਦੀ ਅਸਫਲਤਾ ਦੇ ਖਿਲਾਫ ਆਵਾਜ਼ ਬੁਲੰਦ ਕਰ ਰਿਹਾ ਹੈ ਅਤੇ ਮੰਗ ਕਰ ਹੀ ਹੈ ਕਿ ਸਰਕਾਰ ਲੋਕਾਂ ਨੁੰ ਮੁਫਤ ਵੈਕਸੀਨ ਪ੍ਰਦਾਨ ਕਰੇ ਅਤੇ ਉਹਨਾਂ ਦੀ ਸੰਭਾਲ ਕਰੇ ਤਾਂ ਉਸ ਵੇਲੇ ਸਰਕਾਰ ਲੋਕਾਂ ਦੀ ਆਵਾਜ਼ ਕੁਚਲਣ ਲਈ ਅਕਾਲੀ ਲੀਡਰਸ਼ਿਪ ਦੇ ਖਿਲਾਫ ਕੇਸ ਦਰਜ ਕਰ ਰਹੀ ਹੈ,ਉਹਨਾਂ ਕਿਹਾ ਕਿ ਅਜਿਹਾ ਉਸ ਵੇਲੇ ਹੋਇਆ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਸਿਹਤ ਮੰਤਰੀ ਦੇ ਘਰ ਸਾਹਮਣੇ ਧਰਨਾਂ ਦੇਣ ਤੇ ਉਹਨਾਂ ਤੋਂ ਅਸਤੀਫਾ ਮੰਗਣ ਵੇਲੇ ਕੋਰੋਨਾ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੈ,ਉਹਨਾਂ ਕਿਹਾ ਕਿ ਅਕਾਲੀ ਆਗੂਆਂ ਨੇ ਮਾਸਕ ਪਾਏ ਸਨ ਤੇ ਨਿਯਮਾਂ ਦੀ ਪਾਲਣਾ ਕਰ ਰਹੇ ਸਨ।

ਉਹਨਾਂ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਕਿ ਕੀ ਇਕ ਮੰਤਰੀ ਜੋ ਇਸ ਸੰਕਟ ਵੇਲੇ ਆਪਣੀ ਕਾਰਗੁਜ਼ਾਰੀ ਵਿਖਾਉਣ ਵਿਚ ਨਾਕਾਮ ਰਿਹਾ, ਉਸਦਾ ਅਸਤੀਫਾ ਮੰਗਣਾ ਗੁਨਾਹ ਹੈ ? ਉਹਨਾਂ ਕਿਹਾ ਕਿ ਲੋਕਤੰਤਰ ਵਿਚ ਲੋਕਾਂ ਨੁੰ ਸਰਕਾਰਾਂ ਤੋਂ ਸਵਾਲ ਕਰਨ ਦਾ ਹੱਕ ਹੈ ਪਰ ਇਹ ਸਰਕਾਰ ਤਾਨਾਸ਼ਾਹ ਵਾਂਗ ਪੇਸ਼ ਆ ਰਹੀ ਹੈ,ਉਹਨਾਂ ਨੇ ਮੁੱਖ ਮੰਤਰੀ ਨੂੰ ਚੇਤੇ ਕਰਵਾਇਆ ਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਹੀ ਪੰਜਾਬੀਆਂ ਦਾ ਬਚਾਅ ਵਿਚ ਨਿਤਰੇ ਹਨ ਅਤੇ ਲੋਕਾਂ ਨੂੰ ਉਹਨਾਂ ਦੇ ਘਰ ‘ਤੇ ਆਕਸੀਜ਼ਨ ਸੇਵਾ ਤੇ ਲੰਗਰ ਸੇਵਾ ਪ੍ਰਦਾਨ ਕੀਤੀ ਗਈ ਹੈ ਤੇ ਸ਼੍ਰੋਮਣੀ ਕਮੇਟੀ ਨੇ ਅਨੇਕਾਂ ਕੋਰੋਨਾ ਕੇਅਰ ਸੈਂਟਰ ਸਥਾਪਿਤ ਕੀਤੇ ਹਨ।

ਸ਼੍ਰੋਮਣੀ ਅਕਾਲੀ ਦਲ (Shiromani Akali Dal) ਆਗੂ ਨੇ ਕਿਹਾ ਕਿ ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਨੇ ਡਿਜ਼ਾਸਟਰ ਫੰਡ ਕੋਰੋਨਾ ਨਾਲ ਪੀੜਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਵਾਸਤੇ ਖਰਚ ਕੀਤੇ ਹਨ ਪਰ ਪੰਜਾਬ ਸਰਕਾਰ ਇਹ ਫੰਡ ਖਰਚਣ ਦੇ ਮਾਮਲੇ ਵਿਚ ਚੁੱਪ ਹੈ,ਉਹਨਾਂ ਨੇ ਸਰਕਾਰ ਨੂੰ ਪੁੱਛਿਆ ਕਿ ਕੀ ਉਹ ਇਹ ਫੰਡ ਖਰਚ ਰਹੀ ਹੈ ਤੇਕੀ ਇਹ ਮਹਾਮਾਰੀ ਸਰਕਾਰ ਲਈ ਡਿਜ਼ਾਸਟਰ ਨਹੀਂ ਹੈ ? ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ।

ਕਿ ਕਾਂਗਰਸ ਸਰਕਾਰ ਨੂੰ ਪੰਜਾਬੀਆਂ ਦੀਆਂ ਜਾਨਾਂ ਦੀ ਪਰਵਾਹ ਨਹੀਂ ਹੈ ਤੇ ਹੁਣ ਤੱਕ 15000 ਲੋਕ ਪਹਿਲਾਂ ਹੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ,ਉਹਨਾਂ ਸਰਕਾਰ ਨੁੰ ਇਹ ਵੀ ਪੁੱਛਿਆ ਕਿ ਉਸਨੂੰ ਕੇਂਦਰ ਸਰਕਾਰ ਤੋਂ ਕੋਰੋਨਾ ਮਹਾਮਾਰੀ ਵਾਸਤੇ ਕਿੰਨੇ ਫੰਡ ਪ੍ਰਾਪਤ ਹੋਏ ਤੇ ਉਹ ਕਿਸ ਪਾਸੇ ਖਰਚ ਕੀਤੇ ਗਏ,ਉਹਨਾਂ ਕਿਹਾ ਕਿ ਅਕਾਲੀ ਦਲ ਕਾਂਗਰਸ ਸਰਕਾਰ ਦੀਆਂ ਦਮਨਕਾਰੀਆਂ ਨੀਤੀਆਂ ਦੀ ਕੋਈ ਪਰਵਾਹ ਨਹੀਂ ਕਰਦਾ ਤੇ ਇਹ ਲੋਕਾਂ ਦੀ ਸੇਵਾ ਕਰਨ ਤੇ ਪੰਜਾਬੀਆਂ ਨਾਲ ਹੁੰਦੇ ਅਨਿਆਂ ਖਿਲਾਫ ਆਵਾਜ਼ ਬੁਲੰਦ ਕਰਨੀ ਜਾਰੀ ਰੱਖੇਗਾ। 

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *