ਦੋ ਮਹੀਨਿਆਂ ਤੋਂ ਕੋਰੋਨਾ ਨਾਲ ਜੰਗ ਲੜ ਰਹੇ DSP Harjinder Singh ਦੀ ਬੁੱਧਵਾਰ ਸਵੇਰੇ ਦੋ ਮਹੀਨਿਆਂ ਤੋਂ ਕੋਰੋਨਾ ਨਾਲ ਜੰਗ ਲੜ ਰਹੇ DSP Harjinder Singh ਦੀ ਬੁੱਧਵਾਰ ਸਵੇਰੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕੋਰੋਨਾ ਡੀਐਸਪੀ ਹਰਜਿੰਦਰ ਸਿੰਘ Apollo Hospital

ਦੋ ਮਹੀਨਿਆਂ ਤੋਂ ਕੋਰੋਨਾ ਨਾਲ ਜੰਗ ਲੜ ਰਹੇ ਡੀਐਸਪੀ ਹਰਜਿੰਦਰ ਸਿੰਘ ਦੀ ਬੁੱਧਵਾਰ ਸਵੇਰੇ Apollo Hospital ਵਿਚ ਮੌਤ

3

AZAD SOCH:-

Ludhiana,(AZAD SOCH NEWS):- ਪਿਛਲੇ ਦੋ ਮਹੀਨਿਆਂ ਤੋਂ ਕੋਰੋਨਾ ਨਾਲ ਜੰਗ ਲੜ ਰਹੇ ਡੀਐਸਪੀ ਹਰਜਿੰਦਰ ਸਿੰਘ (52) (DSP Harjinder Singh) ਦੀ ਬੁੱਧਵਾਰ ਸਵੇਰੇ ਅਪੋਲੋ ਹਸਪਤਾਲ ਵਿਚ ਮੌਤ ਹੋ ਗਈ,ਜੇਲ੍ਹ ਵਿਚ ਤਾਇਨਾਤ ਡੀਐੱਸਪੀ ਡਿਊਟੀ (DSP Duty) ਦੌਰਾਨ ਕੋਰੋਨਾ ਪਾਜ਼ੇਟਿਵ (Corona Positive) ਹੋ ਗਿਆ ਸੀ,ਡੀਐੱਸਪੀ ਦੀ ਮੌਤ ਦੀ ਪੁਸ਼ਟੀ ਅਪੋਲੋ ਹਸਪਤਾਲ (Apollo Hospital) ਦੇ ਸੁਪਰਡੈਂਟ ਡਾ. ਰਾਜੀਵ ਕੁੰਦਰਾ ਨੇ ਕੀਤੀ,ਕੋਵਿਡ-19 (Covid-19) ਦੀ ਲਪੇਟ ਵਿਚ ਆਉਣ ਤੋਂ ਬਾਅਦ ਡੀਐਸਪੀ ਹਰਜਿੰਦਰ ਸਿੰਘ ਨੂੰ ਅਪੋਲੋ ਹਸਪਤਾਲ (Apollo Hospital) ਦਾਖ਼ਲ ਕਰਵਾਇਆ ਗਿਆ ਸੀ,ਕੁਝ ਹਫ਼ਤਿਆਂ ਬਾਅਦ ਉਨ੍ਹਾਂ ਦੀ ਹਾਲਤ ਬੇਹੱਦ ਗੰਭੀਰ ਹੋ ਗਈ,ਕੋਰੋਨਾ ਵਾਇਰਸ (Corona Virus) ਦਾ ਅਸਰ ਉਨ੍ਹਾਂ ਦੇ ਫੇਫੜਿਆਂ ‘ਤੇ ਇਸ ਕਦਰ ਹੋ ਗਿਆ ਕਿ ਦੋਵੇਂ ਫੇਫੜੇ ਬੁਰੀ ਤਰ੍ਹਾਂ ਖ਼ਰਾਬ ਹੋ ਗਏ ਸਨ।

ਡਾਕਟਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇਲਾਜ ਸਿਰਫ਼ ਲੰਗਜ਼ ਟ੍ਰਾਂਸਪਲਾਂਟ (Lungs Transplant) ਹੀ ਸੀ,ਲੰਗਜ਼ ਟਰਾਂਸਪਲਾਂਟ (Lungs Transplant) ਲਈ 80 ਲੱਖ ਰੁਪਏ ਤੋਂ ਵੱਧ ਦਾ ਖ਼ਰਚ ਆਉਣਾ ਸੀ,ਫਰੰਟਲਾਈਨ ਵਿਚ ਰਹਿ ਕੇ ਸਮਾਜ ਦੀ ਸੇਵਾ ਕਰਨ ਵਾਲੇ ਡੀਐੱਸਪੀ ਦੀ ਹਾਲਤ ਦਿਨੋਂ ਦਿਨ ਜ਼ਿਆਦਾ ਖ਼ਰਾਬ ਹੋ ਰਹੀ ਸੀ,ਡੀਐਸਪੀ ਹਰਜਿੰਦਰ ਸਿੰਘ (DSP Harjinder Singh) ਦੇ ਪਰਿਵਾਰਕ ਮੈਂਬਰਾਂ ਨੇ ਇਲਾਜ ਸਬੰਧੀ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਅੱਗੇ ਗੁਹਾਰ ਲਗਾਈ।

ਇਹ ਵੀ ਪੜ੍ਹੋ :-  52 IAS ,PCS ਅਧਿਕਾਰੀਆਂ ਦੇ ਤਬਾਦਲੇ ਉਤੇ ਰੋਕ ਵਿੱਚ ਹੋਰ ਵਾਧਾ

ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਪੁਲਿਸ ਦੀ ਭਲਾਈ ਲਈ ਬਣਾਈ ਗਈ ਕਮੇਟੀ ਅਤੇ ਸਰਕਾਰ ਨੂੰ ਇਕ ਪ੍ਰਪੋਜ਼ਲ ਭੇਜੀ, ਜਿਸ ਵਿਚ ਇਲਾਜ ਦੀ ਰਕਮ 80 ਲੱਖ ਰੁਪਏ ਦੱਸੀ ਗਈ ਸੀ,ਪਰਪੋਜ਼ਲ ਅਜੇ ਪਾਈਪਲਾਈਨ (Proposal Yet Pipeline) ਵਿਚ ਹੀ ਸੀ ਕਿ ਬੁੱਧਵਾਰ ਸਵੇਰੇ ਡੀਐਸਪੀ ਹਰਜਿੰਦਰ ਸਿੰਘ (DSP Harjinder Singh) ਨੇ ਅਪੋਲੋ ਹਸਪਤਾਲ (Apollo Hospital) ਵਿਚ ਦਮ ਤੋੜ ਦਿੱਤਾ,ਹਰਜਿੰਦਰ ਸਿੰਘ ਆਪਣੇ ਪਿੱਛੇ ਇਕ ਪੁੱਤਰ ਤੇ ਪਤਨੀ ਛੱਡ ਗਏ ਹਨ।

ਇਹ ਵੀ ਪੜ੍ਹੋ :- 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੇ ਵਿਅਕਤੀਆਂ ਲਈ ਤਰਜੀਹੀ ਟੀਕਾਕਰਨ ਦੇ ਆਦੇਸ਼

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ DGP ਨੂੰ ਹਦਾਇਤ,ਧਰਨੇ ਲਾਉਣ ਵਾਲੇ ਆਪ ਤੇ ਅਕਾਲੀ ਆਗੂਆਂ ਵਿਰੁੱਧ ਕਾਰਵਾਈ ਤੇ ਕੇਸ ਦਰਜ ਕਰੋ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *