Jaipal Singh Bhullar Encounter: 2 ASI ਦੇ ਕਤਲ 'ਚ ਸ਼ਾਮਲ ਵੀ ਜੈਪਾਲ ਭੁੱਲਰ Jaipal Singh Bhullar Encounter: 2 ASI ਦੇ ਕਤਲ 'ਚ ਸ਼ਾਮਲ ਵੀ ਜੈਪਾਲ ਭੁੱਲਰ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Jaipal Singh Bhullar Encounter

Jaipal Singh Bhullar Encounter: 2 ASI ਦੇ ਕਤਲ ‘ਚ ਸ਼ਾਮਲ ਵੀ ਜੈਪਾਲ ਭੁੱਲਰ,ਬੰਗਾਲ ਦੀ ਰਾਜਧਾਨੀ ਕੋਲਕਾਤਾ ‘ਚ ਐਨਕਾਊਂਟਰ

5

AZAD SOCH:-

AZAD SOCH NEWS:- Jaipal Singh Bhullar Encounter: ਪੰਜਾਬ ਪੁਲਸ (Punjab Police) ਨੇ ਜਗਰਾਓ ਦੇ 2 ਏ.ਐੱਸ.ਆਈ. ਦੇ ਕਤਲ ਮਾਮਲੇ ‘ਚ ਫਰਾਰ ਚੱਲ ਰਹੇ ਗੈਂਗਸਟਰਾਂ ਦਾ ਬੰਗਾਲ ਦੀ ਰਾਜਧਾਨੀ ਕੋਲਕਾਤਾ ‘ਚ ਐਨਕਾਊਂਟਰ (Encounter) ਕਰ ਦਿੱਤਾ ਹੈ,ਐਨਕਾਊਂਟਰ ‘ਚ ਪੰਜਾਬ ਪੁਲਸ ਅਤੇ ਕੋਲਕਾਤਾ ਦੀ ਲੋਕਲ ਐੱਸ.ਟੀ.ਐੱਫ. (Local STF) ਵੀ ਸ਼ਾਮਲ ਸੀ,ਮਾਰੇ ਗਏ ਗੈਂਗਸਟਰਾਂ (Gangsters) ਦੇ ਨਾਂ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਹੈ,ਇਹ ਇਨਕਾਊਂਟਰ ਅੱਜ ਦੁਪਹਿਰ ਸਾਢੇ ਤਿੰਨ ਦੇ ਕਰੀਬ ਕੋਲਕਾਤਾ ਵਿਖੇ ਹੋਇਆ ,ਜੈਪਾਲ ਸਿੰਘ ਪੰਜਾਬ ਪੁਲੀਸ (Punjab Police) ਨੂੰ ਦੋ ਏਐਸਆਈ (ASI) ਦੇ ਕਤਲ ਮਾਮਲੇ ਵਿੱਚ ਅਤੇ ਹੋਰ ਵੀ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। 

ਗੈਂਗਸਟਰ ਜੈਪਾਲ ਸਿੰਘ ਭੁੱਲਰ (Gangster Jaipal Singh Bhullar) ਜੋ ਕਿ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ,ਜੁਰਮ ਦੀ ਦੁਨੀਆ ਵਿਚ ਕਾਫੀ ਵੱਡਾ ਨਾ ਮੰਨਿਆ ਜਾਂਦਾ ਸੀ,ਜਗਰਾਓਂ  ਵਿਖੇ  ਨਵੀ ਦਾਣਾ ਮੰਡੀ ‘ਚ ਦੋ ਥਾਣੇਦਾਰਾਂ ਨੂੰ ਕਤਲ ਕਰਨ ਵਾਲੇ ਨਾਮੀ ਗੈਂਗਸਟਰਾਂ ‘ਚੋਂ ਜਗਰਾਓਂ ਪੁਲਿਸ (Jagraon Police) ਨੇ ਇਕ ਗੈਂਗਸਟਰ ਦੀ ਪਤਨੀ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ,ਇਨ੍ਹਾਂ ਗ੍ਰਿਫ਼ਤਾਰ ਵਿਅਕਤੀਆਂ ‘ਚ ਪਤੀ-ਪਤਨੀ ਵੀ ਸ਼ਾਮਲ ਹਨ ਜਿਨ੍ਹਾਂ ‘ਤੇ ਇਨ੍ਹਾਂ ਨੂੰ ਪਨਾਹ ਦੇਣ, ਫਾਈਨਾਂਸ ਕਰਨ ਤੇ ਅਸਲੇ ਦੀ ਡਿਲਿਵਰੀ ‘ਚ ਸਹਿਯੋਗ ਕਰਨ ਸਮੇਤ ਕਈ ਧਾਰਾਵਾਂ ਲਗਾਈਆਂ ਗਈਆਂ ਹਨ।

Jaipal Singh Bhullar Encounter: 2 ASI ਦੇ ਕਤਲ 'ਚ ਸ਼ਾਮਲ ਵੀ ਜੈਪਾਲ ਭੁੱਲਰ,ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਐਨਕਾਊਂਟਰ
Jaipal Singh Bhullar Encounter: 2 ASI ਦੇ ਕਤਲ ‘ਚ ਸ਼ਾਮਲ ਵੀ ਜੈਪਾਲ ਭੁੱਲਰ,ਬੰਗਾਲ ਦੀ ਰਾਜਧਾਨੀ ਕੋਲਕਾਤਾ ‘ਚ ਐਨਕਾਊਂਟਰ

ਏ.ਐੱਸ.ਆਈ. ਦੇ ਕਤਲ ਕਰਨ ਦੇ ਮਾਮਲੇ ‘ਚ ਨਾਮਜ਼ਦ ਕੀਤੇ ਗਏ ਗੈਂਗਸਟਰ ਜੈਪਾਲ ਸਿੰਘ ਭੁੱਲਰ ‘ਤੇ 10 ਲੱਖ ਰੁਪਏ ਅਤੇ ਜਸਪ੍ਰੀਤ ਜੱਸੀ ‘ਤੇ 5 ਲੱਖ ਰੁਪਏ ਦਾ ਈਨਾਮ ਦਾ ਈਨਾਮ ਵੀ ਰੱਖਿਆ ਹੋਇਆ ਸੀ,ਫਿਰੋਜ਼ਪੁਰ ਦੇ ਦਸ਼ਮੇਸ਼ ਨਗਰ ਦਾ ਰਹਿਣ ਵਾਲਾ ਗੈਂਗਸਟਰ ਜੈਪਾਲ ਸਿੰਘ ਭੁੱਲਰ (Gangster Jaipal Singh Bhullar) ਉਰਫ ਮਨਜੀਤ ਇਕ ਪੁਲਸ ਵਾਲੇ ਦਾ ਬੇਟਾ ਹੈ,ਉਸ ਦੇ ਪਿਤਾ ਪੁਲਸ ‘ਚ ਇੰਸਪੈਕਟਰ ਸਨ, ਸਮੇਂ ਨੇ ਅਜਿਹਾ ਪਾਸਾ ਪਲਟਿਆ ਕਿ ਕਾਨੂੰਨ ਦਾ ਰੱਖਵਾਲਾ ਕਰਨ ਵਾਲਾ ਹੀ ਕਾਨੂੰਨ ਦਾ ਦੋਸ਼ੀ ਬਣ ਗਿਆ।

ਉਹ ਬਦਨਾਮ ਵਿੱਕੀ ਗੌਂਡਰ ਦਾ ਸਾਥੀ ਰਿਹਾ ਅਤੇ ਸੁੱਖਾ ਕਾਹਲਵਾਂ ਕਤਲਕਾਂਡ ‘ਚ ਵੀ ਸ਼ਾਮਲ ਸੀ,ਦੱਸ ਦਈਏ ਕਿ ਗੈਂਗਸਟਰ ਜੈਪਾਲ ਸਿੰਘ ਭੁੱਲਰ (Gangster Jaipal Singh Bhullar) ਦਾ ਨਾਂ ਪਿਛਲੇ ਦਿਨੀਂ ਜਗਰਾਓਂ ‘ਚ ਸੀ.ਆਈ.ਏ. ਸਟਾਫ (CIA Staff) ਦੇ ਦੋ ਏ.ਐੱਸ.ਆਈ. (Two ASIs) ਦੇ ਕਤਲ ‘ਚ ਸਾਹਮਣੇ ਆਇਆ ਸੀ,ਇਸ ਘਟਨਾ ਤੋਂ ਬਾਅਦ ਪੰਜਾਬ ਪੁਲਸ ਆਗਰਨਾਈਜਡ ਕ੍ਰਾਈਮ ਕੰਟਰੋਲ ਯੂਨਿਟ ਉਸ ਦੀ ਭਾਲ ‘ਚ ਜੁੱਟੀ ਹੋਈ ਸੀ।

15 ਮਈ ਦਿਨ ਸ਼ਨਿੱਚਰਵਾਰ ਨੂੰ ਜਗਰਾਓਂ ਦਾਣਾ ਮੰਡੀ ਵਿੱਚ ਬਦਮਾਸ਼ਾਂ ਨਾਲ ਮੁਠਭੇਡ਼ ਦੌਰਾਨ 2 ਕਾਬਿਲ ਅਫਸਰ ਏਐਸਆਈ ਭਗਵਾਨ ਸਿੰਘ ਅਤੇ ਏਐਸਆਈ ਦਲਵਿੰਦਰ ਸਿੰਘ ਮੌਕੇ ਤੇ ਮੌਤ,ਜਿਸ ਮਗਰੋਂ ਦੋਸ਼ੀ ਚਿੱਟੇ ਰੰਗ ਦੀ i10 ਕਾਰ ਤੇ ਲਾਲ ਰੰਗ ਦੇ ਕੈਂਟਰ ‘ਚ ਸਵਾਰ ਹੋਕੇ ਮੌਕੇ ਤੋਂ ਫਰਾਰ ਹੋ ਗਏ ਸਨ,ਇਸ ਮਾਮਲੇ ਵਿੱਚ ਇਸ ਮਗਰੋਂ ਪੁਲਿਸ ਨੇ ਚਾਰ ਦੋਸ਼ੀਆਂ ਜੈ ਪਾਲ ਭੁੱਲਰ,ਬਲਜਿੰਦਰ ਸਿੰਘ,ਜਸਪ੍ਰੀਤ ਸਿੰਘ ਤੇ ਦਰਸ਼ਨ ਸਿੰਘ ਦੇ ਸਕੈਚ ਜਾਰੀ ਕਰਕੇ ਉਨ੍ਹਾਂ ਦ ਪਤਾ ਦੇਣ ਵਾਲਿਆਂ ਲਈ ਲੱਖਾਂ ਦੇ ਇਨਾਮ ਦਾ ਐਲਾਨ ਵੀ ਕੀਤਾ ਸੀ। 

ਗੈਂਗਸਟਰ ਜੈਪਾਲ ਸਿੰਘ ਭੁੱਲਰ (Gangster Jaipal Singh Bhullar) ਦੇ ਇਸ ਐਨਕਾਉਂਟਰ ਨਾਲ ਪੰਜਾਬ ਪੁਲੀਸ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹੋ ਗਏ ਨੇ  ਕਿਉਂਕਿ ਦੋ ਥਾਣੇਦਾਰਾਂ ਦੀ ਹੱਤਿਆ ਤੋਂ ਬਾਅਦ ਪੁਲੀਸ ਕਾਫ਼ੀ ਪ੍ਰੈਸ਼ਰ ਵਿਚ ਸੀ,ਅਤੇ ਲਗਾਤਾਰ ਜੈਪਾਲ ਭੁੱਲਰ ਤਕ ਪਹੁੰਚਣ ਲਈ ਹਰ ਹੀਲਾ ਵਰਤ ਰਹੀ ਸੀ,ਜੈਪਾਲ ਭੁੱਲਰ ਦੇ ਪਿਤਾ ਪੰਜਾਬ ਪੁਲੀਸ ਵਿਚੋਂ ਰਿਟਾਇਰਡ ਇੰਸਪੈਕਟਰ ਨੇ ਜੈਪਾਲ ਸਿੰਘ ਭੁੱਲਰ ਉਸ ਸਮੇਂ ਚਰਚਾ ‘ਚ ਆਇਆ ਸੀ।

ਜਦ ਉਸ ਨੇ ਫਾਜ਼ਿਲਕਾ ਦੇ ਸਿਆਸੀ ਨੇਤਾ ਅਤੇ ਗੈਂਗਸਟਰ ਰਾਕੀ ਦੀ ਹਿਮਾਚਲ ਦੇ ਪਰਵਾਣੂ ਟਿੰਬਰ ਟ੍ਰੇਲ ਨੇੜੇ ਕਤਲ ਕਰ ਦਿੱਤਾ ਸੀ,ਉਸ ਦੀ ਜ਼ਿੰਮੇਵਾਰੀ ਲੈਂਦੇ ਹੋਏ ਉਸ ਨੇ ਆਪਣੇ ਸੋਸ਼ਲ ਮੀਡੀਆ ਪੇਜ਼ ‘ਤੇ ਵਾਰਦਾਤ ਵਾਲੀ ਫੋਟੋ ਵੀ ਸ਼ੇਅਰ ਕੀਤੀ ਸੀ,ਦੱਸ ਦਈਏ ਕਿ ਵਿੱਕੀ ਗੌਂਡਰ (Vicky Gondar) ਅਤੇ ਪ੍ਰੇਮਾ ਲਾਹੋਰੀਆ (Prema Lahoria) ਦੀ ਮੌਤ ਤੋਂ ਬਾਅਦ ਗੈਂਗ ਨੇ ਗੈਂਗਸਟਰ ਜੈਪਾਲ ਸਿੰਘ ਭੁੱਲਰ (Gangster Jaipal Singh Bhullar) ਨੂੰ ਮੁਖੀ ਮੰਨਦੇ ਹੋਏ ਉਸ ਦੇ ਹੁਕਮਾਂ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਸੀ ਅਤੇ ਦੇਸ਼ ਭਰ ‘ਚ ਉਸ ਦੇ ਵਿਰੁੱਧ ਕਰੀਬ 50 ਅਪਰਾਧਿਕ ਮਾਮਲੇ ਵੀ ਦਰਜ ਹਨ। 

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *