ਪੰਜਾਬ ਸਰਕਾਰ ਦੇ Department of Ayurveda ਵਿੱਚ ਉਪਵੈਦ ਦੀਆਂ 166 ਅਸਾਮੀਆਂ ਦੇ ਪੰਜਾਬ ਸਰਕਾਰ ਦੇ Department of Ayurveda ਵਿੱਚ ਉਪਵੈਦ ਦੀਆਂ 166 ਅਸਾਮੀਆਂ ਦੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Department of Ayurveda RESULT 2021 PUNJAB

ਪੰਜਾਬ ਸਰਕਾਰ ਦੇ Department of Ayurveda ਵਿੱਚ ਉਪਵੈਦ ਦੀਆਂ 166 ਅਸਾਮੀਆਂ ਦੇ ਨਤੀਜੇ ਦੇ ਐਲਾਨ

2

AZAD SOCH:-

Chandigarh, 11 June 2021,(AZAD SOCH NEWS):- ਪੰਜਾਬ ਰਾਜ ਅਧੀਨ ਸੇਵਾਵਾਂ ਚੋਣ ਬੋਰਡ ਨੇ ਅੱਜ ਪੰਜਾਬ ਸਰਕਾਰ ਨੂੰ ਆਯੁਰਵੈਦਾ ਵਿਭਾਗ (Department of Ayurveda) ਵਿੱਚ ਉਪਵੈਦ ਦੀਆਂ 166 ਅਸਾਮੀਆਂ ਦੇ ਨਤੀਜੇ ਦੇ ਐਲਾਨ ਕਰਨ ਉਪਰੰਤ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਲਈ ਸਿਫਾਰਸ਼ਾਂ ਭੇਜ ਦਿੱਤੀਆਂ ਹਨ,ਇਹ ਜਾਣਕਾਰੀ ਪੰਜਾਬ ਰਾਜ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ (Mr. Raman Behl, Chairman, Punjab State Services Selection Board) ਨੇ ਅੱਜ ਇੱਥੇ ਬੋਰਡ ਦੀ ਮੀਟਿੰਗ ਤੋਂ ਬਾਅਦ ਦਿੱਤੀ ਹੈ,ਬਹਿਲ ਨੇ  ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਆਯੁਰਵੈਦਾ ਵਿਭਾਗ (Department of Ayurveda) ਵਿੱਚ ਉਪਵੈਦ ਦੀ ਭਰਤੀ ਲਈ ਸਾਲ 2012 ਵਿੱਚ 85 ਅਸਾਮੀਆਂ ਅਤੇ ਸਾਲ 2015 ਵਿੱਚ 81 ਅਸਾਮੀਆਂ ਦੀ ਭਰਤੀ ਲਈ ਅਰਜੀਆਂ ਦੀ ਮੰਗ ਕੀਤੀ ਗਈ ਸੀ ਪ੍ਰੰਤੂ ਇਹ ਭਰਤੀ ਪ੍ਰਕਿ੍ਰਆਵਾਂ ਵੱਖ-ਵੱਖ ਕੋਰਟ ਕੇਸਾਂ ਕਾਰਨ ਰੁਕ ਗਈਆਂ ਸਨ।

ALSO READ:- ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਹਲਕੇ ਦੇ ਸਕੂਲਾਂ ਲਈ 01 ਕਰੋੜ 28 ਲੱਖ ਰੁਪਏ ਦਿੱਤੇ

ਹੁਣ ਮਾਨਯੋਗ ਹਾਈ ਕੋਰਟ (High Court) ਦੇ ਅੰਤਰਿਮ ਹੁਕਮਾਂ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ (Punjab Chief Minister Capt. Amarinder Singh) ਦੀ ਸਰਕਾਰ ਦੀ ਘਰ-ਘਰ ਰੋਜਗਾਰ ਦੀ ਨੀਤੀ ਤਹਿਤ ਇਹਨਾਂ ਅਸਾਮੀਆਂ ਦਾ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਵਿਭਾਗ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਲਈ ਯੋਗ ਉਮੀਦਵਾਰਾਂ ਦੇ ਨਾਵਾਂ ਦੀ ਸ਼ਿਫਾਰਸ਼ ਕੀਤੀ ਜਾ ਰਹੀ ਹੈ,ਉਨਾਂ ਦੱਸਿਆ ਕਿ ਇਹ ਭਰਤੀ ਨਿਰੋਲ ਮੈਰਿਟ ਦੇ ਅਧਾਰ ਤੇ ਕੀਤੀ ਗਈ ਹੈ,ਪਹਿਲੀ ਸਰਕਾਰ ਦੌਰਾਨ ਤਤਕਾਲੀ ਬੋਰਡ ਵਲੋਂ ਰੱਖੀ ਗਈ ਇੰਟਰਵਿਊ ਨੂੰ ਵੀ ਖਤਮ ਕਰਕੇ ਭਰਤੀ ਲਈ ਸਿਰਫ ਉਮੀਦਵਾਰਾਂ ਦੀ ਮੈਰਿਟ ਨੂੰ ਹੀ ਅਧਾਰ ਬਣਾਇਆ ਗਿਆ ਹੈ। 

ALSO READ:- SAS Nagar: ਲਾਲੜੂ ਪੁਲਿਸ ਨੇ ਤਿੰਨ ਮੁਲਜ਼ਮਾਂ ਗ੍ਰਿਫਤਾਰ ਕਰਕੇ ਨਸ਼ੀਲੀ ਗੋਲੀਆ ਅਤੇ 10672 ਕੈਪਸੂਲ ਕੀਤੇ ਬ੍ਰਾਮਦ

ਚੇਅਰਮੈਨ ਸ੍ਰੀ ਰਮਨ ਬਹਿਲ (Mr. Raman Behl, Chairman) ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Punjab Chief Minister Capt. Amarinder Singh) ਦੀ ਸਰਕਾਰ ਦੀ ਨਿਰਪੱਖਤਾ, ਪਾਰਦਰਸ਼ਤਾ ਅਤੇ ਘਰ-ਘਰ ਰੋਜਗਾਰ ਦੀ ਨੀਤੀ ਤੇ ਪਹਿਰਾ ਦਿੰਦੇ ਹੋਏ ਬੋਰਡ ਵਲੋਂ ਆਉਣ ਵਾਲੀਆਂ ਹੋਰ ਭਰਤੀਆਂ ਵਿੱਚ ਆਧੁਨਿਕ ਤਕਨੀਕ ਜਿਵੇਂ Jammer, Biometrics, Videography ਆਦਿ ਦੀ ਮੱਦਦ ਨਾਲ ਪ੍ਰੀਖਿਆਵਾਂ ਨੂੰ ਪਾਰਦਰਸ਼ਤਾ ਨਾਲ ਨੇਪਰੇ ਚਾੜਿਆ ਜਾਵੇਗਾ ਅਤੇ ਭਰਤੀ ਨਿਰੋਲ ਮੈਰਿਟ ਤੇ ਹੀ ਕੀਤੀ ਜਾਵੇਗੀ।

ALSO READ:-  ਹਰਿਆਣਾ ਦੇ ਗ੍ਰਹਿ-ਮੰਤਰੀ ਅਨਿਲ ਵਿੱਜ ਦੀਆਂ ਕਿਸਾਨ-ਮੋਰਚੇ ਬਾਰੇ ਟਿੱਪਣੀਆਂ,ਕਿਸਾਨਾਂ ਵੱਲੋਂ ਸਖ਼ਤ ਨਿਖੇਧੀ

ਉਨਾਂ ਨੇ ਉਮੀਦਵਾਰਾਂ ਨੂੰ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੀਆਂ ਭਰਤੀ ਪ੍ਰੀਖਿਆਵਾਂ ਦੀ ਤਿਆਰੀ ਲਈ ਡੱਟਵੀਂ ਮਿਹਨਤ ਕਰਨ ਦਾ ਮਸ਼ਵਰਾ ਦਿੱਤਾ ਹੈ,ਤਾਂ ਜੋ ਉਹਨਾਂ ਦਾ ਆਪਣਾ ਅਤੇ ਯੋਗ ਭਰਤੀ ਹੋਏ ਮਿਹਨਤੀ ਨੌਜਵਾਨਾਂ ਦੇ ਸਰਕਾਰੀ ਸੇਵਾਵਾਂ ਵਿੱਚ ਆਉਣ ਨਾਲ ਪੰਜਾਬ ਦਾ ਭਵਿੱਖ ਰੌਸ਼ਨ ਹੋ ਸਕੇ,ਅੱਜ ਦੀ ਮੀਟਿੰਗ ਵਿਚ ਮੈਂਬਰ ਸਾਹਿਬਾਨ ਸ੍ਰੀ ਸਮਸ਼ਾਦ ਅਲੀ, ਸ੍ਰੀ ਅਮਰਜੀਤ ਸਿੰਘ ਵਾਲੀਆ, ਸ੍ਰੀਮਤੀ ਅਲਤਾ ਆਹਲੂਵਾਲੀਆ, ਸ੍ਰੀ ਰੋਹਲ ਸਿੰਘ ਸਿੱਧੂ ਅਤੇ ਬੋਰਡ ਦੇ ਸਕੱਤਰ ਸ੍ਰੀ ਅਮਨਦੀਪ ਬਾਂਸਲ ਹਾਜ਼ਰ ਸਨ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *