ਪ੍ਰਕਾਸ਼ ਸਿੰਘ ਬਾਦਲ ਨੇ ਕੋਟਕਪੂਰਾ ਜਾਂਚ ਲਈ ਸਹਿਯੋਗ ਦਾ ਦਿੱਤਾ ਭਰੋਸਾ,ਆਪਣੀ ਮਨਸ਼ਾ ਤੇ ਪ੍ਰਕਾਸ਼ ਸਿੰਘ ਬਾਦਲ ਨੇ ਕੋਟਕਪੂਰਾ ਜਾਂਚ ਲਈ ਸਹਿਯੋਗ ਦਾ ਦਿੱਤਾ ਭਰੋਸਾ,ਆਪਣੀ ਮਨਸ਼ਾ ਤੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪ੍ਰਕਾਸ਼ ਸਿੰਘ ਬਾਦਲ ਨੇ ਕੋਟਕਪੂਰਾ ਜਾਂਚ

ਪ੍ਰਕਾਸ਼ ਸਿੰਘ ਬਾਦਲ ਨੇ ਕੋਟਕਪੂਰਾ ਜਾਂਚ ਲਈ ਸਹਿਯੋਗ ਦਾ ਦਿੱਤਾ ਭਰੋਸਾ,ਆਪਣੀ ਮਨਸ਼ਾ ਤੇ ਵਚਨਬੱਧਤਾ ਮੁੜ ਦੁਹਰਾਈ

5

AZAD SOCH:-

Chandigarh, 14 June,(AZAD SOCH NEWS):- ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੇ ਸਪਸ਼ਟ ਤੌਰ ’ਤੇ ਕਾਨੂੰਨ ਨਾਲ ਸਹਿਯੋਗ ਦੀ ਆਪਣੀ ਮਨਸ਼ਾ ਤੇ ਵਚਨਬੱਧਤਾ ਮੁੜ ਦੁਹਰਾਈ ਹੈ ਤੇ ਕਿਹਾ ਹੈ ਕਿ ਉਹਨਾਂ ਨੁੰ ਨਿਆਂਪਾਲਿਕਾ ਵਿਚ ਪੂਰਾ ਵਿਸ਼ਵਾਸ ਹੈ,ਸਿਹਤ ਠੀਕ ਨਾ ਹੋਣ ਕਾਰਨ ਉਹਨਾਂ ਨੇ ਐਸ ਆਈ ਟੀ (SIT) ਪੇਸ਼ੀ ਲਈ ਨਵੀਂ ਤਾਰੀਕ ਤੈਅ ਕਰਨ ਲਈ ਆਖਿਆ ਕਿਉਂਕਿ ਉਹਨਾਂ ਨੂੰ ਡਾਕਟਰਾਂ ਨੇ 10 ਦਿਨਾਂ ਲਈ ਪੂਰਾ ਆਰਾਮ ਕਰਨ ਦੀ ਸਲਾਹ ਦਿੱਤੀ ਹੈ,ਉਹਨਾਂ ਕਿਹਾ ਕਿ ਜਿਵੇਂ ਹੀ ਮੇਰੀ ਸਿਹਤ ਠੀਕ ਹੁੰਦੀ ਹੈ ਤਾਂ ਉਹ ਕਾਨੂੰਨ ਮੁਤਾਬਕ ਆਪਣੀ ਰਿਹਾਇਸ਼ ਫਲੈਟ ਨੰਬਰ 37, ਸੈਕਟਰ 4 ਚੰਡੀਗੜ੍ਹ ਵਿਖੇ ਜਾਂਚ ਵਿਚ ਸ਼ਾਮਲ ਹੋਣ ਲਈ ਹਾਜ਼ਰ ਰਹਿਣਗੇ।

ALSO READ:- ਮਿਲਖਾ ਸਿੰਘ ਨੂੰ ਸਦਮਾ,ਪਤਨੀ ਨਿਰਮਲ ਮਿਲਖਾ ਸਿੰਘ ਨਹੀਂ ਰਹੇ,CM ਕੈਪਟਨ ਅਮਰਿੰਦਰ ਸਿੰਘ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ


ਸਰਦਾਰ ਬਾਦਲ ਨੇ ਆਸ ਪ੍ਰਗਟ ਕੀਤੀ ਕਿ ਇਹ ਐਸ ਆਈ ਟੀ (SIT) ਪਹਿਲੀ ਐਸ ਆਈ (S.I.) ਦੇ ਉਲਟ ਕਾਨੂੰਨ ਦਾ ਸਨਮਾਨ ਕਰੇਗੀ ਅਤੇ ਇਕ ਨਿਰਪੱਖ ਜਾਂਚ ਕਰੇਗੀ ਤੇ ਸੱਤਾਧਾਰੀ ਪਾਰਟੀ ਦੇ ਸਿਆਸੀ ਦਖਲ ਅੱਗੇ ਗੋਡੇ ਨਹੀਂ ਟੇਕੇਗੀ ਕਿਉਂਕਿ ਸਰਕਾਰ ਆਪਣੇ ਸੌੜੇ ਸਿਆਸੀ ਹਿੱਤਾਂ ਵਾਸਤੇ ਕਾਨੂੰਨ ਨੂੰ ਛਿੱਕੇ ਟੰਗ ਰਹੀ ਹੈ,ਪਿਛਲੀ ਸਰਕਾਰ ਵੇਲੇ ਕੋਟਕਪੁਰਾ ਹੋਈਆਂ ਘਟਨਾਵਾਂ ਦੀ ਜਾਂਚ ਕਰ ਰਹੀ ਐਸ ਆਈ ਟੀ (SIT) ਵੱਲੋਂ ਪ੍ਰਾਪਤ ਹੋਏ ਸੰਮਨਾਂ ਦਾ ਦੋ ਸਫਿਆਂ ਦਾ ਜਵਾਬ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅੱਜ ਤੱਕ ਸਿਆਸੀ ਦਖਲ ਕਾਰਨ ਜਾਂਚ ਦੀ ਸਾਰੀ ਪ੍ਰਕਿਰਿਆ ਨਾਲ ਮਜ਼ਾਕ ਕੀਤਾ ਗਿਆ ਹੈ।

ALSO READ:- SAD-BSP Alliance: ਅਕਾਲੀ-ਬਸਪਾ ਗਠਜੋੜ ਮੌਕਾਪ੍ਰਸਤ ਤੇ ਬੇਮੇਲ-ਸੀਨੀਅਰ ਕਾਂਗਰਸੀ ਆਗੂ ਸ. ਸੁਖਜਿੰਦਰ ਸਿੰਘ ਰੰਧਾਵਾ

ਤੇ ਇਸਦਾ ਮਕਸਦ ਸਿਆਸੀ ਬਦਲਾਖੋਰੀ ਸੀ ਜਿਸ ਕਾਰਨ ਜਾਂਚ ਦੀ ਨਿਰਪੱਖਤਾ ’ਤੇ ਕਿਸੇ ਨੁੰ ਭਰੋਸਾ ਨਹੀਂ ਰਿਹਾ,ਉਹਨਾਂ ਕਿਹਾ ਕਿ ਇਸਸਭ ਦੇ ਬਾਵਜੂਦ ਉਹ ਜਾਂਚ ਪ੍ਰਕਿਰਿਆ ਵਿਚ ਪੂਰਾ ਸਹਿਯੋਗ ਕਰਨਗੇ,ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਐਸ ਆਈਟੀ ਤਾਂ ਵਜੂਦ ਵਿਚ ਹੀ ਪਿਛਲੀ ਐਸ ਆਈ ਟੀ (SIT) ਦੇ ਨੰਗੇ ਚਿੱਟੇ ਸਿਆਸੀਕਰਨ ਕਾਰਨ ਆਈ ਹੈ,ਸਰਦਾਰ ਬਾਦਲ ਨੇ ਪਿਛਲੀ ਐਸ ਆਈ ਟੀ (SIT) ਦੇ ਨੰਗੇ ਚਿੱਟੇ ਸਿਆਸੀ ਵਤੀਰੇ ਦੀ ਨਿਖੇਧੀ ਕੀਤੀ ਜਿਸਕਾਰਨ ਸਾਰੀ ਜਾਂਚ ਪ੍ਰਕਿਰਿਆ ਹੀ ਢਹਿ ਢੇਰੀ ਹੋ ਗਈ।

ALSO READ:- ਨੂਰਪੁਰ ਬੇਦੀ ਦੇ ਸਿੱਖ ਰੈਜੀਮੈਂਟ ਦਾ ਜਵਾਨ ਗੁਰਨਿੰਦਰ ਸਿੰਘ ਦੀ ਅਸਾਮ ਚੀਨ ਬਾਰਡਰ ‘ਤੇ ਹੋਈ ਮੌਤ


ਉਹਨਾਂ ਨੇ ਪਿਛਲੀ ਐਸ ਆਈ ਟੀ (SIT) ਵਿਚ ਸਾਰੇ ਸਥਾਪਿਤ ਨਿਯਮਾਂ ਤੇ ਤੌਰ ਤਰੀਕਿਆਂ ਨੂੰ ਛਿੱਕੇ ਟੰਗ ਕੇ ਇਕ ਅਫਸਰ ਨੇ ਆਪਣੇ ਆਪ ਹੀ ਸਾਰੀਆਂ ਤਾਕਤਾਂ ਹਥਿਆ ਲਈਆਂ ਤੇ ਐਸ ਆਈ ਟੀ ਦੇ ਚੇਅਰਮੈਨ (Chairman of SIT) ਸਮੇਤ ਹੋਰ ਮੈਂਬਰਾਂ ਦੀ ਭੂਮਿਕਾ ਵੀ ਆਪ ਹੀ ਅਪਣਾ ਲਈ ਤੇ ਬਾਕੀਆ ਨੂੰ ਬੇਕਾਰਕਰ ਦਿੱਤਾ ਤੇ ਇਹ ਜਾਂਚ ਪ੍ਰਕਿਰਿਆ ਦਾ ਹਿੱਸਾ ਵੀ ਨਹੀਂ ਰਹੇ,ਸਾਬਕਾ ਮੁੱਖ ਮੰਤਰੀ ਨੇ ਉਹਨਾਂ ਰਿਪੋਰਟਾਂ ਦਾ ਹਵਾਲਾ ਦਿੱਤਾ ਜਿਸ ਵਿਚ ਕਿਹਾ ਗਿਆ ਸੀ ਕਿ ਪਿਛਲੀ ਐਸ ਆਈ ਟੀ (SIT) ਦੀ ਰਿਪੋਰਟ ਸੱਤਾਧਾਰੀ ਪਾਰਟੀ ਦੇ ਅੱਧਾ ਦਰਜਨ ਮੈਂਬਰਾਂ ਨੇ ਤਿਆਰ ਕੀਤੀ ਸੀ ਤੇ ਇਸ ਰਿਪੋਰਟ ਦਾ ਅੱਜ ਤੱਕ ਕਿਸੇ ਨੇ ਖੰਡਨ ਨਹੀਂ ਕੀਤਾ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *