ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ ’ਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ ’ਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ ’ਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਕੂਲਾਂ ਲਈ 40 ਕਰੋੜ ਰੁਪਏ ਦੀ ਗ੍ਰਾਂਟ ਜਾਰੀ

ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ ’ਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਕੂਲਾਂ ਲਈ 40 ਕਰੋੜ ਰੁਪਏ ਦੀ ਗ੍ਰਾਂਟ ਜਾਰੀ

6

AZAD SOCH:-

Chandigarh:(AZAD SOCH NEWS):- ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ (Punjab Education Minister Vijay Inder Singla) ਦੇ ਨਿਰਦੇਸ਼ ’ਤੇ ਸਕੂਲ ਸਿੱਖਿਆ ਵਿਭਾਗ (Department of School Education) ਨੇ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 40.26 ਕਰੋੜ ਰੁਪਏ ਤੋਂ ਵਧ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ,ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਸਮੱਗਰ ਸਿੱਖਿਆ ਤਹਿਤ ਸਾਲ 2021-22 ਲਈ 4026 .05 ਲੱਖ ਰੁਪਏ ਦੀ ਇਹ ਗ੍ਰਾਂਟ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਵਿਕਾਸ ਲਈ ਜਾਰੀ ਕੀਤੀ ਗਈ ਹੈ,ਇਹ ਗ੍ਰਾਂਟ ਸਕੂਲਾਂ ‘ਚ ਖ਼ਰਾਬ ਅਵਸਥਾ ‘ਚ ਪਏ ਸਾਧਨਾਂ ਨੂੰ ਵਰਤੋਂ ਯੋਗ ਬਣਾਉਣ, ਖੇਡਾਂ ਦੇ ਸਮਾਨ ਦੀ ਖਰੀਦਦਾਰੀ, ਲੈਬਾਟਰੀਆਂ ਦੇ ਵਿਕਾਸ ਲਈ, ਬਿਜਲੀ ਖ਼ਰਚਿਆਂ, ਇੰਟਰਨੈੱਟ ਸੇਵਾਵਾਂ, ਪਾਣੀ ਦੀ ਵਿਵਸਥਾ ਅਤੇ ਸਿੱਖਣ-ਸਿਖਾਉਣ ਸਮੱਗਰੀ ਲਈ ਖ਼ਰਚ ਕੀਤੀ ਜਾਵੇਗੀ,ਇਸ ਤੋਂ ਇਲਾਵਾ ਸਕੂਲ ਵੱਲੋਂ ਇਮਾਰਤ ਦੇ ਰੱਖ-ਰਖਾਵ, ਪਖਾਨਿਆਂ ਅਤੇ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੀ ਇਹ ਰਾਸ਼ੀ ਵਰਤੋਂ ‘ਚ ਲਿਆਂਦੀ ਜਾ ਸਕਦੀ ਹੈ।

ਬੁਲਾਰੇ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮਿ੍ਰਤਸਰ ਜ਼ਿਲ੍ਹੇ ਲਈ 331.50 ਲੱਖ ਰੁਪਏ, ਬਰਨਾਲਾ ਲਈ 70.15 ਲੱਖ ਰੁਪਏ, ਬਠਿੰਡਾ ਲਈ 171.31 ਲੱਖ ਰੁਪਏ, ਫ਼ਰੀਦਕੋਟ ਜ਼ਿਲ੍ਹੇ ਲਈ 104.10 ਲੱਖ ਰੁਪਏ, ਫ਼ਤਹਿਗੜ੍ਹ ਸਾਹਿਬ ਲਈ 113.65 ਲੱਖ ਰੁਪਏ, ਫ਼ਾਜ਼ਿਲਕਾ ਜ਼ਿਲ੍ਹੇ ਲਈ 192.95 ਲੱਖ ਰੁਪਏ, ਫ਼ਿਰੋਜ਼ਪੁਰ ਲਈ 193.10 ਲੱਖ ਰੁਪਏ, ਗੁਰਦਾਸਪੁਰ ਲਈ 265.50 ਲੱਖ ਰੁਪਏ, ਹੁਸ਼ਿਆਰਪੁਰ ਜ਼ਿਲ੍ਹੇ 224.05 ਲੱਖ ਰੁਪਏ, ਜਲੰਧਰ ਜ਼ਿਲ੍ਹੇ 269.50 ਲੱਖ ਰੁਪਏ, ਕਪੂਰਥਲਾ ਲਈ 135.90 ਲੱਖ ਰੁਪਏ, ਲੁਧਿਆਣਾ ਲਈ 350.70 ਲੱਖ ਰੁਪਏ, ਮਾਨਸਾ ਲਈ 122.15 ਲੱਖ ਰੁਪਏ, ਮੋਗਾ ਲਈ 137.70 ਲੱਖ ਰੁਪਏ, ਮੋਹਾਲੀ ਲਈ 153.90 ਲੱਖ ਰੁਪਏ, ਮੁਕਤਸਰ ਲਈ 139.30 ਲੱਖ ਰੁਪਏ, ਨਵਾਂ ਸ਼ਹਿਰ ਜ਼ਿਲ੍ਹੇ ਲਈ 107.85 ਲੱਖ ਰੁਪਏ, ਪਠਾਨਕੋਟ ਲਈ 86.65 ਲੱਖ ਰੁਪਏ, ਪਟਿਆਲਾ ਲਈ 280.85 ਲੱਖ ਰੁਪਏ, ਰੂਪਨਗਰ ਲਈ 130.85 ਲੱਖ ਰੁਪਏ, ਸੰਗਰੂਰ ਲਈ 222.65 ਲੱਖ ਰੁਪਏ ਅਤੇ ਤਰਨਤਾਰਨ ਜ਼ਿਲ੍ਹੇ ਲਈ 189.75 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ,ਬੁਲਾਰੇ ਅਨੁਸਾਰ ਇਹ ਗ੍ਰਾਂਟਾਂ ਪੂਰੀ ਪਾਰਦਰਸ਼ਤਾ ਨਾਲ ਖਰਚ ਕੀਤੇ ਜਾਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *