ਵਿਦੇਸ਼ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਨੂੰ ਕੋਵੀਸ਼ੀਲਡ ਵੈਕਸੀਨ ਦੀ ਦੂਜ਼ੀ ਡੋਜ਼ ਮਿੱਥੇ ਸਮੇਂ ਵਿਦੇਸ਼ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਨੂੰ ਕੋਵੀਸ਼ੀਲਡ ਵੈਕਸੀਨ ਦੀ ਦੂਜ਼ੀ ਡੋਜ਼ ਮਿੱਥੇ ਸਮੇਂ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਵਿਦੇਸ਼ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਨੂੰ ਕੋਵੀਸ਼ੀਲਡ ਵੈਕਸੀਨ ਦੀ ਦੂਜ਼ੀ ਡੋਜ਼ ਮਿੱਥੇ ਸਮੇਂ ਤੋਂ ਪਹਿਲਾਂ ਲਗਵਾਉਣ ਬਾਰੇ ਪ੍ਰਵਾਨਗੀ-ਡਿਪਟੀ ਕਮਿਸ਼ਨਰ

ਵਿਦੇਸ਼ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਨੂੰ ਕੋਵੀਸ਼ੀਲਡ ਵੈਕਸੀਨ ਦੀ ਦੂਜ਼ੀ ਡੋਜ਼ ਮਿੱਥੇ ਸਮੇਂ ਤੋਂ ਪਹਿਲਾਂ ਲਗਵਾਉਣ ਬਾਰੇ ਪ੍ਰਵਾਨਗੀ-ਡਿਪਟੀ ਕਮਿਸ਼ਨਰ

4

AZAD SOCH:-

Kapurthala, 14 June,(AZAD SOCH NEWS):- ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ (Deputy Commissioner Kapurthala Mrs. Deepti Uppal) ਨੇ ਦੱਸਿਆ ਹੈ ਕਿ ਕੋਵੀਸ਼ੀਲਡ ਵੈਕਸੀਨ (Covshield Vaccine) ਦੀ ਦੂਜੀ ਡੋਜ਼ ਨਿਰਧਾਰਿਤ ਸਮੇਂ (84) ਦਿਨ ਤੋਂ ਪਹਿਲਾਂ ਲਗਾਉਣ ਸਬੰਧੀ ਕੁਝ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਤਹਿਤ ਵਿਦਿਆਰਥੀ ਤੇ ਖਿਡਾਰੀਆਂ ਵਲੋਂ ਕੁਝ ਸ਼ਰਤਾਂ ਸਹਿਤ ਕੋਵੀਸ਼ੀਲਡ ਵੈਕਸੀਨ (Covshield Vaccine) ਦੀ ਦੂਜੀ ਡੋਜ਼ ਸਮੇਂ ਤੋਂ ਪਹਿਲਾਂ ਲਗਾਈ ਜਾ ਸਕਦੀ ਹੈ,ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦੇਸ਼ ਵਿਚ ਸਿੱਖਿਆ ਲਈ ਜਾਣ ਵਾਲੇ ਵਿਦਿਆਰਥੀ, ਵਿਦੇਸ਼ ਵਿਚ ਨੌਕਰੀ ਕਰਨ  ਲਈ ਜਾਣ ਵਾਲੇ ਵਿਅਕਤੀ ਅਤੇ ਟੋਕੀਓ ਉਲੰਪਿਕ (Tokyo Olympics) ਲਈ ਜਾਣ ਵਾਲੇ ਭਾਰਤੀ ਦਲ ਦੇ ਖਿਡਾਰੀ ਤੇ ਸਹਾਇਕ ਸਟਾਫ ਕੋਵੀਸ਼ੀਲ਼ਡ (Staff Covishield) ਦੀ ਦੂਜੀ ਡੋਜ਼ ਮਿੱਥੇ ਸਮੇਂ ਤੋਂ ਪਹਿਲਾਂ ਲਗਵਾ ਸਕਦੇ ਹਨ।

ALSO READ:- ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ ’ਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਕੂਲਾਂ ਲਈ 40 ਕਰੋੜ ਰੁਪਏ ਦੀ ਗ੍ਰਾਂਟ ਜਾਰੀ

ਉਨ੍ਹਾਂ ਦੱਸਿਆ ਕਿ ਕਪੂਰਥਲਾ ਜਿਲੇ ਵਿਚ ਇਸ ਸਬੰਧੀ ਮਨਜ਼ੂਰੀ ਲਈ ਸਾਰੇ ਐਸ.ਡੀ.ਐਮਜ਼ (SDMs) ਨੂੰ ਅਧਿਕਾਰਤ ਕੀਤਾ ਗਿਆ ਹੈ ਅਤੇ ਕੋਈ ਵੀ ਐਸ.ਐਮ.ਓ. (SMO) ਕਿਸੇ ਵੀ ਵਿਅਕਤੀ ਨੂੰ ਕੋਵੀਸ਼ੀਲਡ ਦੀ ਵੈਕਸੀਨ ਦੀ ਦੂਜੀ ਡੋਜ਼ ਐਸ.ਡੀ.ਐਮ. (SDM) ਦੀ ਮਨਜ਼ੂਰੀ ਤੋਂ ਬਿਨ੍ਹਾਂ ਨਹੀਂ ਲਗਾ ਸਕੇਗਾ,ਐਸ.ਡੀ.ਐਮਜ਼ (SDMs) ਵਲੋਂ ਮਨਜ਼ੂਰੀ ਦੇਣ ਵੇਲੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਬਿਨੈਕਾਰ  ਨੂੰ ਕੋਵੀਸ਼ੀਲਡ ਦੀ ਪਹਿਲੀ ਡੋਜ਼ ਲੱਗੀ ਨੂੰ 28 ਦਿਨ ਦਾ ਸਮਾਂ ਹੋ ਗਿਆ ਹੋਵੇ,ਇਸ ਤੋਂ ਇਲਾਵਾ ਉਸਦੇ ਵਿਦੇਸ਼ ਜਾਣ ਦੇ ਕਾਰਨ ਦੀ ਤਸਦੀਕ ਵੀ ਕੀਤੀ ਜਾਵੇਗੀ, ਜਿਸ ਸਬੰਧੀ ਲੋੜੀਂਦੇ ਦਸਤਾਵੇਜ਼ ਵੇਖੇ ਜਾਣਗੇ,ਵਿਦੇਸ਼ ਪੜਨ ਜਾਣ ਵਾਲੇ ਵਿਦਿਆਰਥੀਆਂ ਲਈ ਦਾਖਲਾ ਆਫਰ, ਸਟੱਡੀ ਵੀਜ਼ਾ, ਨੌਕਰੀ ਵਾਲੇ ਲਈ ਇੰਟਰਵਿਊ ਕਾਲ ਜਾਂ ਪੱਤਰ ਆਦਿ ਅਤੇ ਟੋਕੀਓ ਉਲੰਪਿਕ (Tokyo Olympics) ਲਈ ਭਾਗ ਲੈਣ ਬਾਰੇ ਨਾਮੀਨੇਸ਼ਨ (Nomination) ਦੇ ਦਸਤਾਵੇਜ਼ ਦੇਖੇ ਜਾ ਸਕਣਗੇ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *