ਮਾਲ ਵਿਭਾਗ ਵੱਲੋਂ ਜਮ੍ਹਾਂਬੰਦੀਆਂ ਦੀਆਂ ਫਰਦਾਂ ਘਰ ਵਿੱਚ ਹੀ ਮੁਹੱਈਆ ਕਰਵਾਉਣ ਦੀ ਦਿੱਤੀ ਮਾਲ ਵਿਭਾਗ ਵੱਲੋਂ ਜਮ੍ਹਾਂਬੰਦੀਆਂ ਦੀਆਂ ਫਰਦਾਂ ਘਰ ਵਿੱਚ ਹੀ ਮੁਹੱਈਆ ਕਰਵਾਉਣ ਦੀ ਦਿੱਤੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਮਾਲ ਵਿਭਾਗ

ਮਾਲ ਵਿਭਾਗ ਵੱਲੋਂ ਜਮ੍ਹਾਂਬੰਦੀਆਂ ਦੀਆਂ ਫਰਦਾਂ ਘਰ ਵਿੱਚ ਹੀ ਮੁਹੱਈਆ ਕਰਵਾਉਣ ਦੀ ਦਿੱਤੀ ਜਾਵੇਗੀ ਸਹੂਲਤ

13

AZAD SOCH:-

Chandigarh,15 June,(AZAD SOCH NEWS):- ਜਮ੍ਹਾਂਬੰਦੀਆਂ (ਫਰਦਾਂ) ਦੀਆਂ ਪ੍ਰਮਾਣਿਤ ਕਾਪੀਆਂ ਜੋ ਹੁਣ ਤੱਕ ਸੂਬੇ ਵਿਚ 172 ਫਰਦ ਕੇਂਦਰਾਂ ਅਤੇ 516 ਸੇਵਾ ਕੇਂਦਰਾਂ ਰਾਹੀਂ ਜਨਤਾ ਨੂੰ ਕਾਊਂਟਰਾਂ ‘ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ,ਹੁਣ ਉਨ੍ਹਾਂ ਨੂੰ ਆਪਣੇ ਘਰਾਂ ‘ਚ ਹੀ ਮੁਹੱਈਆ ਕਰਵਾਈਆਂ ਜਾਣਗੀਆਂ,ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਵਧੀਕ ਮੁੱਖ ਸਕੱਤਰ (ਏ.ਸੀ.ਐੱਸ.) ਮਾਲ ਰਵਨੀਤ ਕੌਰ (Chief Secretary (ACS) Ravneet Kaur) ਨੇ ਦੱਸਿਆ ਕਿ ਆਪਣੀ ਜਾਇਦਾਦ ਦੀ ਜਮ੍ਹਾਂਬੰਦੀ ਦੀ ਪ੍ਰਮਾਣਤ ਕਾਪੀ ਪ੍ਰਾਪਤ ਕਰਨ ਦੇ ਚਾਹਵਾਨ ਵਿਅਕਤੀ ਨੂੰ ਸਿਰਫ਼ ਆਨਲਾਈਨ ਅਪਲਾਈ ਕਰਨਾ ਅਤੇ ਲੋੜੀਂਦੀ ਫੀਸ ਅਦਾ ਕਰਨੀ ਪਵੇਗੀ ਅਤੇ ਇਹ ਫਰਦਾਂ ਕੰਮਕਾਜ ਵਾਲੇ 3-4 ਦਿਨਾਂ ਦੇ ਅੰਦਰ ਅੰਦਰ ਉਸ ਦੇ ਪਤੇ ‘ਤੇ ਸਪੀਡ ਪੋਸਟ/ਰਜਿਸਟਰਡ ਪੋਸਟ ਰਾਹੀਂ ਪਹੁੰਚਾ ਦਿੱਤੀਆਂ ਜਾਣਗੀਆਂ।

ਲੋਕਾਂ ਨੂੰ ਇਹ ਸੇਵਾ ਮੁਹੱਈਆ ਕਰਵਾਉਣ ਲਈ ਪੰਜਾਬ ਮਾਲ ਵਿਭਾਗ ਵੱਲੋਂ ਡਾਕ ਵਿਭਾਗ, ਚੰਡੀਗੜ੍ਹ ਡਵੀਜ਼ਨ ਨਾਲ ਇਕਰਾਰਨਾਮਾ ਕੀਤਾ ਗਿਆ ਹੈ,ਏ.ਸੀ.ਐੱਸ. ਮਾਲ ਨੇ ਕਿਹਾ ਕਿ ਇਸ ਨਾਲ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬਚਤ ਹੋਵੇਗੀ,ਕਿਉਂਕਿ ਉਹਨਾਂ ਨੂੰ ਅਰਜੀ ਜਮ੍ਹਾਂ ਕਰਵਾਉਣ ਜਾਂ ਫੀਸਾਂ ਅਦਾ ਕਰਨ ਅਤੇ ਫਰਦ ਲੈਣ ਲਈ ਕਈ ਕਾਊਂਟਰਾਂ ‘ਤੇ ਕਤਾਰ ਵਿੱਚ ਖੜ੍ਹਨਾ ਪੈਂਦਾ ਸੀ,ਇਸ ਤੋਂ ਇਲਾਵਾ, ਮਹਾਂਮਾਰੀ ਸਮੇਂ ਦੌਰਾਨ ਜਦੋਂ ਲੋਕਾਂ ਦੇ ਇੱਕਠ ਨੂੰ ਘਟਾਉਣ ਦੀ ਜ਼ਰੂਰਤ ਹੈ, ਇਹ ਸੇਵਾ ਬਹੁਤ ਲਾਹੇਵੰਦ ਸਾਬਤ ਹੋਵੇਗੀ,ਬਿਨੈਕਾਰ ਆਨਲਾਈਨ ਲੈਂਡ ਰਿਕਾਰਡ (Online Land Records) ਸਬੰਧੀ ਵੇਰਵੇ ਵੈਬਸਾਈਟ https://jamabandi.punab.gov.in ‘ਤੇ ਵੇਖ ਸਕਦੇ ਹਨ।

ਖੁਦ ਵੈਬਸਾਈਟ ‘ਤੇ ਆਨਲਾਈਨ ਬਿਨੈ ਪੱਤਰ ਜਮ੍ਹਾਂ ਕਰਾਉਣ ਅਤੇ ਕੋਰੀਅਰ/ ਰਜਿਸਟਰਡ ਪੋਸਟ (Courier / Registered Post) ਰਾਹੀਂ ਪੰਜਾਬ ਵਿੱਚ ਡਿਲੀਵਰੀ ਲਈ 100 ਰੁਪਏ, ਦੇਸ਼ ਦੇ ਦੂਸਰੇ ਰਾਜਾਂ ਵਿਚ ਡਿਲੀਵਰੀ ਲਈ 200 ਰੁਪਏ ਅਤੇ ਈਮੇਲ ਰਾਹੀਂ ਫਰਦ ਲੈਣ ਲਈ ਪ੍ਰਤੀ ਫਰਦ 50 ਰੁਪਏ ਫੀਸ ਦੀ ਅਦਾਇਗੀ ਕਰਨੀ ਹੋਵੇਗੀ,ਲੋੜੀਂਦੀ ਫੀਸ ਜਮ੍ਹਾਂ ਕਰਵਾਉਣ ਉਪਰੰਤ ਬਿਨੈਕਾਰ ਜਮ੍ਹਾਂਬੰਦੀ ਦੀ ਕਾਪੀ (ਫਰਦ) ਡਾਕ/ਈ-ਮੇਲ ਰਾਹੀਂ ਜਾਂ ਉਸ ਦੇ ਘਰ ਹੀ ਪ੍ਰਾਪਤ ਕਰ ਸਕਦਾ ਹੈ।

ਸਰਕਾਰੀ ਫੀਸ ਦੇ ਨਾਲ ਸਰਵਿਸ ਚਾਰਜ ਅਤੇ ਪੀ.ਐਲ.ਆਰ.ਐੱਸ. (PLRS) ਸਹੂਲਤ ਖਰਚੇ ਆਨਲਾਈਨ ਪੇਮੈਂਟ ਗੇਟਵੇ ਰਾਹੀਂ ਜਮ੍ਹਾਂ ਕਰਨੇ ਹੋਣਗੇ,ਅਰਜੀ ਦੀ ਪ੍ਰਕਿਰਿਆ ਹਰ ਪੜਾਅ ‘ਤੇ ਐਸਐਮਐਸ (SMS) ਰਾਹੀਂ ਬਿਨੈਕਾਰਾਂ ਨੂੰ ਭੇਜੀ ਜਾਵੇਗੀ, ਇਸ ਦੇ ਨਾਲ ਹੀ ਉਹ ਬਿਨੈਪੱਤਰ ਦੀ ਸਥਿਤੀ ਨੂੰ ਆਨਲਾਈਨ ਟਰੈਕ (Track online) ਕਰ ਸਕਦੇ ਹਨ,ਇਹ ਉਮੀਦ ਕੀਤੀ ਜਾਂਦੀ ਹੈ ਕਿ ਵਿਭਾਗ ਦੀ ਇਹ ਪਹਿਲ ਜਨਤਾ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਵਿੱਚ ਵਾਧਾ ਕਰਨ ਵਿੱਚ ਸਹਾਈ ਹੋਵੇਗੀ।
Leave a Reply

Your email address will not be published. Required fields are marked *