Government of Punjab ਦੇ ਪ੍ਰੋਗਰਾਮ ਘਰ ਘਰ ਰੁਜ਼ਗਾਰ ਤਹਿਤ ICICI Branch ਵਿਚ ਮਿਲੀ Government of Punjab ਦੇ ਪ੍ਰੋਗਰਾਮ ਘਰ ਘਰ ਰੁਜ਼ਗਾਰ ਤਹਿਤ ICICI Branch ਵਿਚ ਮਿਲੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Government of Punjab ICICI Branch

Government of Punjab ਦੇ ਪ੍ਰੋਗਰਾਮ ਘਰ ਘਰ ਰੁਜ਼ਗਾਰ ਤਹਿਤ ICICI Branch ਵਿਚ ਮਿਲੀ ਨੌਕਰੀ

6

AZAD SOCH:-

Rupnagar 15 June 2021,(AZAD SOCH NEWS):- ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਘਰ ਘਰ ਰੁਜ਼ਗਾਰ ਸਕੀਮ (Home Employment Scheme) ਤਹਿਤ ਜ਼ਿਲ੍ਹੇ ਦੇ ਬੇਰੁਜ਼ਗਾਰ ਪੜ੍ਹੇ ਲਿਖੇ ਨੌਜਵਾਨਾਂ ਨੂੰ ਪ੍ਰਾਈਵੇਟ ਅਤੇ ਸਰਕਾਰੀ ਅਦਾਰਿਆਂ ਵਿੱਚ ਸਨਮਾਨਯੋਗ ਨੌਕਰੀਆਂ ਮਿਲੀਆਂ ਹਨ,ਇਸੇ ਸਕੀਮ ਤਹਿਤ ਨੌਕਰੀ ਪ੍ਰਾਪਤ ਕਰਨ ਵਾਲਾ ਵਿਸ਼ਾਲ ਕੁਮਾਰ ਵਾਸੀ ਨੇੜੇ ਰੈੱਡ ਕਰਾਸ ਦਫ਼ਤਰ,ਕੈਨਾਲ ਕਲੋਨੀ ਰੋਪੜ ਦੇ ਵਸਨੀਕ ਨੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਮੇਰੇ ਘਰ ਵਿੱਚ ਮੇਰੇ ਮਾਤਾ-ਪਿਤਾ ਤੇ ਇੱਕ ਭਰਾ ਹੈ,ਮੇਰੇ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਹਨ ਅਤੇ ਮੇਰੀ ਮਾਤਾ ਜੀ ਘਰੇਲੂ ਕੰਮ-ਕਾਜ਼ ਕਰਦੇ ਹਨ,ਮੇਰਾ ਭਰਾ ਪੜ੍ਹ ਰਿਹਾ ਹੈ।

ਇਹ ਵੀ ਪੜ੍ਹੋ:-  Punjab Weather News: ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ਦੌਰਾਨ ਪੰਜਾਬ ਤੇ ਹਰਿਆਣਾ ਲਈ ਆਰੇਂਜ ਅਲਰਟ,ਭਾਰੀ ਮੀਂਹ ਦਾ Alert ਜਾਰੀ

ਮੇਰੀ ਵਿੱਦਿਅਕ ਯੋਗਤਾ ਬੀ.ਐਸ.ਸੀ ਆਈ.ਟੀ (B.Sc. IT) ਹੈ ਜੋ ਕਿ ਮੈਂ 2019 ਵਿੱਚ ਮੁਕੰਮਲ ਕੀਤੀ ਸੀ,ਅਤੇ ਮੈਂ ਕਾਫੀ ਸਮੇਂ ਤੋਂ ਆਪਣੀ ਵਿੱਦਿਅਕ ਯੋਗਤਾ ਅਨੁਸਾਰ ਨੌਕਰੀ ਦੀ ਤਲਾਸ਼ ਕਰ ਰਿਹਾ ਸੀ, ਪਰ ਮੈਨੂੰ ਮੇਰੀ ਪਸੰਦ ਦੀ ਤੇ ਮੇਰੀ ਯੋਗਤਾ ਅਨੁਸਾਰ ਨੌਕਰੀ ਨਹੀਂ ਮਿਲ ਰਹੀ ਸੀ,ਫਿਰ ਮੈਨੂੰ ਜਿਲ੍ਹਾ ਰੋਜ਼ਗਾਰ ਬਿਊਰੋ ਦੇ ਤਹਿਤ ਚਲ ਰਹੀ ਮੁਹਿੰਮ ਘਰ-ਘਰ ਰੋਜ਼ਗਾਰ ਦੇ ਬਾਰੇ ਪਤਾ ਲੱਗਿਆ ਤੇ ਮੈਂ ਜਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ ਆ ਕੇ ਆਪਣਾ ਨਾਮ ਦਰਜ਼ ਕਰਵਾਇਆ ਤੇ ਉਨ੍ਹਾਂ ਨੇ www.pgrkam.com ਘਰ ਘਰ ਰੋਜ਼ਗਾਰ ਦੇ ਆਨਲਾਈਨ ਪੋਰਟਲ (Online Portal) ਤੇ ਵੀ ਮੇਰਾ ਨਾਮ ਅਪਲੋਡ ਕੀਤਾ।

ਇਹ ਵੀ ਪੜ੍ਹੋ:- Punjab Vigilance Bureau ਨੇ ਮਈ ਮਹੀਨੇ ਦੌਰਾਨ 12 ਰਿਸ਼ਵਤ ਦੇ ਮਾਮਲਿਆਂ ‘ਚ 18 ਅਧਿਕਾਰੀਆਂ ਤੇ 4 ਨਿੱਜੀ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਨਾਮ ਦਰਜ਼ ਕਰਵਾਉਣ ਤੋਂ ਬਾਅਦ ਮੈਨੂੰ ਰੋਜ਼ਗਾਰ ਦਫ਼ਤਰ ਤੋਂ ਨੌਕਰੀ ਦੇ ਲਈ ਮੈਸੇਜ ਅਤੇ ਕਾਲ ਆਉਣੇ ਸ਼ੁਰੂ ਹੋ ਗਏ ਤੇ ਮੈਨੂੰ ਰੋਜ਼ਗਾਰ ਦਫ਼ਤਰ ਵੱਲੋਂ ਆਈ.ਸੀ.ਆਈ.ਸੀ.ਆਈ ਬੈਂਕ (ICICI Bank) ਦੀ ਆਨ ਲਾਈਨ ਇੰਟਰਵਿਊ ਲਈ ਮੈਸੇਜ ਆਇਆ ਤੇ ਇੰਟਰਵਿਊ ਦੇਣ ਤੋਂ ਬਾਅਦ ਮੇਰੀ ਸਲੈਕਸ਼ਨ ਰੋਪੜ ਦੇ ਆਈ.ਸੀ.ਆਈ.ਸੀ.ਆਈ (ICICI) ਦੇ ਬ੍ਰਾਂਚ ਵਿੱਚ ਹੋ ਗਈ ਤੇ ਮੇਰੀ ਸੈਲਰੀ 1.7 ਲੱਖ ਸਲਾਨਾ ਫਿਕਸ ਕੀਤੀ ਗਈ,ਉਸ ਨੇ ਦੱਸਿਆ ਕਿ ਉਹ ਜਿਲ੍ਹਾ ਰੋਜ਼ਗਾਰ ਦਫ਼ਤਰ ਦਾ ਦਿਲੋਂ ਧੰਨਵਾਦੀ ਹਾਂ ਜਿਸਦੇ ਚੱਲਦੇ ਉਸਨੂੰ  ਨੌਕਰੀ ਦਾ ਪਤਾ ਲੱਗਿਆ ਤੇ ਉਹ ਆਪਣੀ ਵਿੱਦਿਅਕ ਯੋਗਤਾ ਦੇ ਅਨੁਸਾਰ ਨੋਕਰੀ ਪ੍ਰਾਪਤ ਕਰ ਸਕਿਆ।

ਇਹ ਵੀ ਪੜ੍ਹੋ:-

SAS Nagar: ਪ੍ਰਸ਼ਾਸਨ ਅਤੇ ਪੁਲਿਸ ਨੇ ਕੋਵਿਡ-19 ਦੇ ਕਾਰਣ ਜਾਨ ਗਵਾਉਣ ਵਾਲਿਆਂ ਨੂੰ ਮੌਨ ਧਾਰਨ ਕਰਕੇ ਦਿੱਤੀ ਸਰਧਾਂਜ਼ਲੀ

ਰਾਜਸਭਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ CM ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਯਾਦ ਕਰਵਾਇਆ ਵਾਅਦਾ

ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ ’ਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਕੂਲਾਂ ਲਈ 40 ਕਰੋੜ ਰੁਪਏ ਦੀ ਗ੍ਰਾਂਟ ਜਾਰੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *