Punjab Weather News: ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ਦੌਰਾਨ ਪੰਜਾਬ ਤੇ Punjab Weather News: ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ਦੌਰਾਨ ਪੰਜਾਬ ਤੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Punjab Weather News Orange Alert

Punjab Weather News: ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ਦੌਰਾਨ ਪੰਜਾਬ ਤੇ ਹਰਿਆਣਾ ਲਈ ਆਰੇਂਜ ਅਲਰਟ,ਭਾਰੀ ਮੀਂਹ ਦਾ Alert ਜਾਰੀ

5

AZAD SOCH:-

PATIALA,(AZAD SOCH NEWS):- Punjab Weather News Orange Alert: ਪੰਜਾਬ ਵਿੱਚ 24 ਸਾਲਾਂ ਵਿੱਚ ਦੂਜੀ ਵਾਰ 17 ਦਿਨ ਪਹਿਲਾਂ 13 ਜੂਨ ਨੂੰ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ,ਮਾਨਸੂਨ ਨੇ ਪੰਜਾਬ ਅਤੇ ਹਰਿਆਣਾ ਦੇ ਉੱਤਰੀ ਹਿੱਸਿਆਂ ਨੂੰ ਵੀ ਕਵਰ ਕਰ ਲਿਆ ਹੈ,ਇਸ ਵਾਰ ਮਾਨਸੂਨ ਨੇ ਪਹਾੜੀ ਖੇਤਰਾਂ ਵਿਚ ਸਮੇਂ ਤੋਂ ਪਹਿਲਾਂ ਦਸਤਕ ਦਿੱਤੀ ਹੈ,ਐਤਵਾਰ 13 ਜੂਨ ਨੂੰ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਮਾਨਸੂਨੀ ਹਵਾਵਾਂ Uttarakhand, Jammu and Kashmir, Ladakh ਅਤੇ Himachal Pradesh ਦੇ ਪਹਾੜੀ ਇਲਾਕਿਆਂ ਵਿਚ ਪਹੁੰਚ ਗਈਆਂ ਹਨ,ਇਹ 21 ਸਾਲ ਵਿਚ ਪਹਿਲੀ ਵਾਰ ਹੋਇਆ ਜਦੋਂ ਇੱਥੇ ਮਾਨਸੂਨ 25 ਜੂਨ ਤੋਂ ਪਹਿਲਾਂ ਪਹੁੰਚਿਆ ਹੈ,ਮੌਸਮ ਵਿਭਾਗ (Meteorological Department) ਦਾ ਕਹਿਣਾ ਹੈ ਕਿ ਅਗਲੇ 24-48 ਘੰਟਿਆਂ ਦੌਰਾਨ ਪੱਛਮੀ ਸਿਸਟਮ ਤੇ ਮਾਨਸੂਨ ਨਮੀ ਦੋਵਾਂ ਕਾਰਨ ਪੰਜਾਬ ਦੇ ਜਿਆਦਾਤਰ ਹਿੱਸਿਆਂ ਵਿੱਚ ਠੰਡੀਆਂ ਹਵਾਵਾਂ ਨਾਲ ਦਰਮਿਆਨੇ ਤੋਂ ਭਾਰੀ ਮੀਂਹ ਦੀ ਓੁਮੀਦ ਹੈ।

ਇਹ ਵੀ ਪੜ੍ਹੋ:- Punjab Covid Review Committee ਦੀ ਅੱਜ ਹੋਵੇਗੀ ਮੀਟਿੰਗ,ਕੋਰੋਨਾ ਪਾਬੰਦੀਆਂ ਨੂੰ ਲੈ ਕੇ ਆ ਸਕਦਾ ਹੈ ਵੱਡਾ ਫੈਸਲਾ

Delhi,Haryana,Punjab,Chandigarh ਅਤੇ Uttar Pradesh ਦੇ ਕਈ ਹਿੱਸਿਆਂ ਵਿਚ ਮਾਨਸੂਨ (Monsoon) ਦੇ ਅੱਗੇ ਵਧਣ ਦੇ ਨਾਲ ਹੀ ਅਸਮਾਨੀ ਬਿਜਲੀ (Lightning) ਅਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ,ਇਸ ਦੇ ਲਈ ਆਈਐੱਮਡੀ (IMD) ਨੇ ਆਰੇਂਟ ਅਲਰਟ (Orient Alert) ਜਾਰੀ ਕੀਤਾ ਹੈ,ਮੌਸਮ ਵਿਭਾਗ (Meteorological Department) ਦੇ ਨਿਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ ਦੱਖਣ-ਪੱਛਮ ਮਾਨਸੂਨ ਹਿਮਾਚਲ ਪ੍ਰਦੇਸ਼ (Himachal Pradesh) ਦੇ ਸਾਰੇ ਹਿੱਸਿਆਂ ਵਿਚ ਪਹੁੰਚ ਗਿਆ ਹੈ,ਪਿਛਲੇ ਸਾਲ ਇਹ 24 ਜੂਨ ਨੂੰ ਸੂਬੇ ਵਿਚ ਪਹੁੰਚਿਆ ਸੀ,ਉਨ੍ਹਾਂ ਨੇ ਦੱਸਿਆ ਕਿ ਇਹ ਮਾਨਸੂਨ ਰਾਸ਼ਟਰੀ ਰਾਜਧਾਨੀ ਦਿੱਲੀ (Monsoon National Capital Delhi) ਸਣੇ 15 ਜੂਨ ਤੱਕ ਉੱਤਰ ਪੱਛਮ ਵਾਲੇ ਭਾਰਤ ਦੇ ਕੁੱਝ ਹੋਰ ਹਿੱਸਿਆਂ ਵਿਚ ਆਉਣ ਦੀ ਉਮੀਦ ਹੈ।

ਇਹ ਵੀ ਪੜ੍ਹੋ:- Punjab Vigilance Bureau ਨੇ ਮਈ ਮਹੀਨੇ ਦੌਰਾਨ 12 ਰਿਸ਼ਵਤ ਦੇ ਮਾਮਲਿਆਂ ‘ਚ 18 ਅਧਿਕਾਰੀਆਂ ਤੇ 4 ਨਿੱਜੀ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਸੂਬੇ ਵਿੱਚ ਇਹ ਬਰਸਾਤੀ ਹਲਚਲ ਵੀਰਵਾਰ ਯਾਨੀ ਕਿ 17 ਜੂਨ ਤੱਕ ਬਣੀ ਰਹਿ ਸਕਦੀ ਹੈ, ਇਸਦੇ ਤਹਿਤ ਕਿਤੇ-ਕਿਤੇ ਤੂਫ਼ਾਨ ਤੇ ਗੜ੍ਹੇਮਾਰੀ ਦੀ ਆਸ ਵੀ ਰਹੇਗੀ,ਮੌਸਮ ਵਿਭਾਗ ਵੱਲੋਂ Patiala, Fatehgarh Sahib, Mohali Canthal, Kurukshetra, Ambala, Yamunagar, Ropar, Chandigarh ਤੇ Panchkula ਜਿਲ੍ਹਿਆਂ ਵਿੱਚ ਭਾਰੀ ਬਾਰਿਸ਼ ਪੈਣ ਦੇ ਆਸਾਰ ਹਨ,ਮਾਨਸੂਨ ਓੁੱਤਰ-ਪੂਰਬੀ ਪੰਜਾਬ ਵਿੱਚ ਮੌਸਮ ਵਿਭਾਗ (Meteorological Department) ਵੱਲੋਂ ਪਹਿਲਾਂ ਹੀ ਮਾਨਸੂਨ ਪਹੁੰਚਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ, ਇਸ ਮੀਂਹ ਨਾਲ ਹੀ ਬਾਕੀ ਸੂਬੇ ਵਿੱਚ ਵੀ ਮਾਨਸੂਨ (Monsoon) ਦਾ ਐਲਾਨ ਭਾਰਤੀ ਮੌਸਮ ਵਿਭਾਗ (Indian Meteorological Department) ਵੱਲੋਂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ:-

SAS Nagar: ਪ੍ਰਸ਼ਾਸਨ ਅਤੇ ਪੁਲਿਸ ਨੇ ਕੋਵਿਡ-19 ਦੇ ਕਾਰਣ ਜਾਨ ਗਵਾਉਣ ਵਾਲਿਆਂ ਨੂੰ ਮੌਨ ਧਾਰਨ ਕਰਕੇ ਦਿੱਤੀ ਸਰਧਾਂਜ਼ਲੀ

ਰਾਜਸਭਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ CM ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਯਾਦ ਕਰਵਾਇਆ ਵਾਅਦਾ

ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ ’ਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਕੂਲਾਂ ਲਈ 40 ਕਰੋੜ ਰੁਪਏ ਦੀ ਗ੍ਰਾਂਟ ਜਾਰੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *