ਮੋਗਾ ਦੇ ਬਾਘਾਪੁਰਾਣਾ ਕਸਬੇ ਪਿੰਡ ਭਲੂਰ 'ਚ ਵੇਖਣ ਨੂੰ ਮਿਲੀ ਮੁਸਲਿਮ ਅਤੇ ਸਿੱਖ ਭਾਈਚਾਰੇ ਸਾਂਝ ਮੋਗਾ ਦੇ ਬਾਘਾਪੁਰਾਣਾ ਕਸਬੇ ਪਿੰਡ ਭਲੂਰ 'ਚ ਵੇਖਣ ਨੂੰ ਮਿਲੀ ਮੁਸਲਿਮ ਅਤੇ ਸਿੱਖ ਭਾਈਚਾਰੇ ਸਾਂਝ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਮੋਗਾ ਦੇ ਬਾਘਾਪੁਰਾਣਾ ਕਸਬੇ ਪਿੰਡ ਭਲੂਰ ਮੁਸਲਿਮ ਸਿੱਖ ਭਾਈਚਾਰੇ ਸਾਂਝ

ਮੋਗਾ ਦੇ ਬਾਘਾਪੁਰਾਣਾ ਕਸਬੇ ਪਿੰਡ ਭਲੂਰ ‘ਚ ਵੇਖਣ ਨੂੰ ਮਿਲੀ ਮੁਸਲਿਮ ਅਤੇ ਸਿੱਖ ਭਾਈਚਾਰੇ ਸਾਂਝ ਦੀ ਮਿਸਾਲ

4

AZAD SOCH:-

Baghapurana,(AZAD SOCH NEWS):- ਹਿੰਦੂ ਮੁਸਲਿਮ ਸਿੱਖ ਦੀ ਭਾਈਚਾਰਕ ਸਾਂਝ (Hindu-Muslim Sikh Community) ਦੀ ਮਿਸਾਲ ਮੋਗਾ ਦੇ ਬਾਘਾਪੁਰਾਣਾ (Baghapurana) ਕਸਬੇ ਦੇ ਪਿੰਡ ਭਲੂਰ ਵਿੱਚ ਵੇਖੀ ਗਈ,ਇੱਕ ਮਸਜਿਦ ਜੋ ਪਿੰਡ ਵਿੱਚ  100 ਸਾਲ ਤੋਂ ਵੱਧ ਪੁਰਾਣੀ ਸੀ ਜੋ ਹੁਣ ਇੱਕ ਪੂਰੀ ਤਰਾਂ ਖਾਲੀ ਪਲਾਟ ਦਾ ਰੂਪ ਧਾਰਨ ਕਰ ਚੁਕੀ ਸੀ,ਪਿੰਡ ਦੇ ਪੰਜ ਛੇ ਮੁਸਲਿਮ ਭਾਈਚਾਰੇ ਵੱਲੋਂ ਮਸਜਿਦ ਨੂੰ ਮੁੜ ਬਣਾਉਣ ਲਈ ਨੀਂਪ ਪਥਰ ਰੱਖਣ ਦਾ ਇਕ ਪ੍ਰੋਗ੍ਰਾਮ ਰਖਿਆ ਸੀ,ਇਸ ਪ੍ਰੋਗ੍ਰਾਮ ਵਿਚ ਪੰਜਾਬ ਦੇ ਨਾਇਬ ਸ਼ਾਹੀ ਇਮਾਮ ਉਸਮਾਨ ਰਹਿਮਾਨੀ ਲੁਧਿਆਣਵੀ (Naib Shahi Imam Usman Rahmani Ludhianvi) ਤੋ ਇਲਾਵਾ ਹੋਰ ਵੀ ਮੁਸਲਿਮ ਭਾਈਚਾਰਾ ਸ਼ਮਿਲ ਹੋਇਆ, ਇਸ ਮੌਕੇ ਪਿੰਡ ਦੇ ਬਾਕੀ ਧਰਮਾਂ  ਦੇ ਲੋਕ ਵੀ ਸ਼ਾਮਿਲ ਹੋਏ,ਇਸ ਮੌਕੇ ਜਿਵੇਂ ਹੀ ਮਸਜਿਦ ਦਾ ਨੀਂਹ ਪੱਥਰ ਰੱਖਿਆ ਤਾਂ ਮੀਂਹ ਪੈਣਾ ਸ਼ੁਰੂ ਹੋ ਗਿਆ,ਇਸ ਤੋਂ ਬਾਅਦ ਪਿੰਡ ਦੀ ਪੰਚਾਇਤ ਅਤੇ ਗੁਰਦੁਆਰਾ ਸਾਹਿਬ ਕਮੇਟੀ (Gurdwara Sahib Committee) ਨੇ ਸਾਰਾ ਪ੍ਰੋਗਰਾਮ ਗੁਰੂਦੁਆਰਾ ਸਾਹਿਬ (Gurudwara Sahib) ਵਿਖੇ ਕੀਤਾ। 

 

ਇਹ ਵੀ ਪੜ੍ਹੋ:-  Punjab Weather News: ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ਦੌਰਾਨ ਪੰਜਾਬ ਤੇ ਹਰਿਆਣਾ ਲਈ ਆਰੇਂਜ ਅਲਰਟ,ਭਾਰੀ ਮੀਂਹ ਦਾ Alert ਜਾਰੀ

ਅਤੇ ਗੁਰੂਦਵਾਰਾ ਸਾਹਿਬ (Gurudwara Sahib) ਵਿਚ ਗੁਰੂ ਗ੍ਰੰਥ ਸਾਹਿਬ ਜੀ (Guru Granth Sahib Ji) ਦੀ ਹਜੂਰੀ ਵਿਚ ਹੀ ਮੁਸਲਿਮ ਭਾਈਚਾਰੇ ਸਿਖ ਭਾਈਚਾਰੇ (Hindu-Muslim Sikh Community) ਨੇ ਇਸ ਪ੍ਰੋਗ੍ਰਾਮ ਨੂੰ ਮਿਲ ਕੇ ਸਿਰੇ ਚਾੜਿਆ,ਪਿੰਡ ਦੇ ਲੋਕਾਂ ਨੇ ਵੀ ਪੂਰਾ ਸਹਿਯੋਗ ਦਿਤਾ ਤਾਂ ਜੋ ਮਸਜਿਦ ਦਾ ਨਿਰਮਾਣ ਕਾਰਜ ਜਲਦੀ ਤੋਂ ਜਲਦੀ ਪੂਰਾ ਕੀਤਾ ਜਾ ਸਕੇ,ਇਸ ਮੌਕੇ ਸ਼ਾਹੀ ਇਮਾਮ ਉਸਮਾਨ ਰਹਿਮਾਨੀ ਨੇ ਗੁਰੂ ਗ੍ਰੰਥ ਸਾਹਿਬ ਜੀ (Guru Granth Sahib Ji) ਦੇ ਹਜ਼ੂਰੀ ਵਿਚ ਇਸ ਮਿਸਾਲ ਬਾਰੇ ਲੋਕਾਂ ਨੂੰ ਸੰਬੋਧਿਤ ਵੀ ਕੀਤਾ,ਇਸ ਮੌਕੇ ਉਕਤ ਜਾਣਕਾਰੀ ਦਿੰਦਿਆਂ ਗੁਰੂਦਵਾਰਾ ਸਾਹਿਬ (Gurudwara Sahib) ਦੇ ਗ੍ਰੰਥੀ ਸੁਖਵਿੰਦਰ ਸਿੰਘ ਨੇ ਗੁਰੂ ਪਾਤਸ਼ਾਹ ਦੀ ਬਾਣੀ ਦਾ ਪਾਠ ਕੀਤਾ,ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਦੇ ਵਸਨੀਕਾਂ, ਸਰਪੰਚ ਅਤੇ ਮੁਸਲਿਮ ਭਾਈਚਾਰੇ ਦੇ ਭਰਾਵਾਂ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਪਿੰਡ ਭਲੂਰ ਦੀ ਇੱਕ ਬਹੁਤ ਪੁਰਾਣੀ ਮਸਜਿਦ ਸ਼ਾਇਦ ਸੌ ਸਾਲ ਪੁਰਾਣੀ ਹੋ ਸਕਦੀ ਹੈ। 

ਇਹ ਵੀ ਪੜ੍ਹੋ:- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 21 ਜੂਨ ਤੋਂ ਸਕੂਲਾਂ ਅਤੇ ਕਾਲਜਾਂ ਦੇ 18-45 ਉਮਰ ਵਰਗ ਦੇ ਅਧਿਆਪਕਾਂ,ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਦੇ ਟੀਕਾਕਰਨ ਦੇ ਆਦੇਸ਼

ਪਰ ਹੁਣ ਇਹ ਇਥੇ ਇਕ ਪਲਾਟ ਦਾ ਰੂਪ ਲੈ ਚੁੱਕੀ ਹੈ,ਇਸ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਿਆ ਜਾ ਰਿਹਾ ਸੀ ਅਤੇ ਉਸ ਵਕਤ ਜਦੋਂ ਬਾਰਸ਼ ਹੋਈ ਤਾਂ ਪਿੰਡ ਦੀ ਪੰਚਾਇਤ ਅਤੇ ਗੁਰਦੁਆਰਾ ਕਮੇਟੀ (Gurdwara Committee) ਨੇ ਮੁਸਲਿਮ ਭਰਾਵਾਂ ਨੂੰ ਗੁਰੂਦਵਾਰਾ ਸਾਹਿਬ (Gurudwara Sahib) ਵਿਖੇ ਸੰਗਠਿਤ ਕਰਨ ਦੀ ਇੱਛਾ ਜ਼ਾਹਰ ਕੀਤੀ,ਸਮੂਹ ਪ੍ਰੋਗਰਾਮ ਨੂੰ ਸਮੂਹ ਲੋਕਾਂ ਨੇ ਗੁਰਦੁਆਰਾ ਸਾਹਿਬ (Gurudwara Sahib) ਵਿਚ ਆਯੋਜਿਤ ਕੀਤਾ,ਜੋ ਕਿ ਮੁਸਲਮਾਨ ਅਤੇ ਸਿੱਖ ਭਰਾ ਚਰਕ ਸਾਂਝ ਦੀ ਇਕ ਮਿਸਾਲ ਸੀ,ਉਨ੍ਹਾਂ ਕਿਹਾ ਕਿ ਇਸ ਮਸਜਿਦ ਦੀ ਉਸਾਰੀ ਲਈ ਪੂਰਾ ਪਿੰਡ ਹਰ ਤਰਾਂ ਦਾ ਸਹਿਯੋਗ ਦੇ ਰਿਹਾ ਹੈ,ਤਾਂ ਜੋ ਇਹ ਭਾਈਚਾਰਾ ਸਾਂਝ ਹਮੇਸ਼ਾ ਬਣੀ ਰਹੇ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *