ਪੰਜਾਬ ਦੇ ਜ਼ਿਲ੍ਹੇ ਜਲੰਧਰ ‘ਚ ਹੁਣ ਐਤਵਾਰ ਨੂੰ ਵੀ ਖੁੱਲ੍ਹਣਗੀਆਂ DC Ghanshyam Thori ਪੰਜਾਬ ਦੇ ਜ਼ਿਲ੍ਹੇ ਜਲੰਧਰ ‘ਚ ਹੁਣ ਐਤਵਾਰ ਨੂੰ ਵੀ ਖੁੱਲ੍ਹਣਗੀਆਂ DC Ghanshyam Thori
BREAKING NEWS
Search

Live Clock Date

Your browser is not supported for the Live Clock Timer, please visit the Support Center for support.
Sunday-lockdown ਡੀਸੀ ਘਨਸ਼ਿਆਮ ਥੋਰੀ

ਪੰਜਾਬ ਦੇ ਜ਼ਿਲ੍ਹੇ ਜਲੰਧਰ ‘ਚ ਹੁਣ ਐਤਵਾਰ ਨੂੰ ਵੀ ਖੁੱਲ੍ਹਣਗੀਆਂ ਦੁਕਾਨਾਂ,ਡੀਸੀ ਘਨਸ਼ਿਆਮ ਥੋਰੀ ਵੱਲੋਂ ਨਵੇਂ ਹੁਕਮ ਜਾਰੀ

5

AZAD SOCH:-

Jalandhar,(AZAD SOCH NEWS):- ਕੋਰੋਨਾ ਕੇਸਾਂ (Corona Cases) ‘ਚ ਆ ਰਹੀ ਕਮੀ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਨਲੋਕ ਵਿਚ ਵਾਧਾ ਕਰਦੇ ਹੋਏ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ,ਇਸ ਤਹਿਤ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ (Deputy Commissioner Ghansham Thori) ਨੇ ਜ਼ਿਲ੍ਹੇ ਦੇ ਦੁਕਾਨਦਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਐਤਵਾਰ ਦੇ ਲੌਕਡਾਊਨ ਨੂੰ ਖ਼ਤਮ ਕਰ ਦਿੱਤਾ ਹੈ,ਤੇ ਪੂਰਾ ਹਫ਼ਤਾ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ।

ਇਹ ਵੀ ਪੜ੍ਹੋ :- ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਰਵਨੀਤ ਸਿੰਘ ਬਿੱਟੂ ਨਿੱਜੀ ਤੌਰ ‘ਤੇ ਤਲਬ

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ (Deputy Commissioner Ghansham Thori) ਵੱਲੋਂ ਜਾਰੀ ਹਦਾਇਤਾਂ ਮੁਤਾਬਕ ਹੁਣ ਜ਼ਿਲ੍ਹੇ ਵਿਚ ਗੈਰ-ਜ਼ਰੂਰੀ ਦੁਕਾਨਾਂ ਪੂਰਾ ਹਫ਼ਤਾ ਸਵੇਰੇ 5 ਤੋਂ ਰਾਤ 8 ਵਜੇ ਤੱਕ ਖੁੱਲ੍ਹ ਸਕਣਗੀਆਂ,ਇਸ ਤਰ੍ਹਾਂ ਰੋਜ਼ਾਨਾ ਲੱਗਣ ਵਾਲੇ ਕਰਫ਼ਿਊ (Curfew) ’ਚ ਲੋਕਾਂ ਨੂੰ 2 ਘੰਟੇ ਦੀ ਰਾਹਤ ਦਿੱਤੀ ਗਈ ਹੈ,ਜ਼ਿਲ੍ਹੇ ਵਿਚਸ਼ਾਮ 6 ਵਜੇ ਤੋਂ ਲੱਗਣ ਵਾਲਾ ਨਾਈਟ ਕਰਫਿਊ (Night Curfew) ਹੁਣ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ।

ਇਸ ਸਬੰਧੀ ਦਫਤਰ ਜ਼ਿਲ੍ਹਾ ਮੈਜਿਸਟਰੇਟ ਜਲੰਧਰ (District Magistrate Jalandhar) ਵੱਲੋਂ ਇਕ ਪੱਤਰ ਜਾਰੀ ਕੀਤਾ ਗਿਆ ,ਜਿਸ ‘ਚ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸੋਮਵਾਰ ਤੋਂ ਐਤਵਾਰ ਤੱਕਗੈਰ-ਜ਼ਰੂਰੀ ਦੁਕਾਨਾਂ ਸਵੇਰੇ 5 ਤੋਂ ਰਾਤ 8 ਵਜੇ ਤੱਕ ਖੁੱਲ੍ਹ ਸਕਣਗੀਆਂ,ਇਸ ਦਾ ਮਤਲਬ ਹੈ ਕਿ ਹੁਣ ਪੂਰਾ ਹਫ਼ਤਾ ਬਾਜ਼ਾਰ ਖੁੱਲ੍ਹਣਗੇ,ਇਹ ਹੁਕਮ 16 ਤੋਂ ਲੈ ਕੇ 25 ਜੂਨ ਤੱਕ ਲਾਗੂ ਰਹਿਣਗੇ।

ਇਹ ਵੀ ਪੜ੍ਹੋ :- ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ ਹੋਰ 22.91 ਕਰੋੜ ਰੁਪਏ ਕੀਤੇ ਜਾਰੀ: ਵਿਜੈ ਇੰਦਰ ਸਿੰਗਲਾ

ਇਸ ਦੇ ਨਾਲ ਹੀ ਸਾਰੇ Restaurants, Cafes, Fast Food, Dhaba, Cinema, Gym, Museum 50 ਫ਼ੀਸਦ ਸਮਰੱਥਾ ਦੇ ਨਾਲ ਖੁੱਲ੍ਹ ਸਕਣਗੇ ਪਰ ਬਾਰ- ਪੱਬ ਤੇ ਅਹਾਤਿਆਂ ਨੂੰ ਕੋਈ ਛੋਟ ਨਹੀਂ ਦਿੱਤੀ ਗਈ ਹੈ,ਇਹ ਪਹਿਲਾਂ ਦੀ ਤਰ੍ਹਾਂ ਬੰਦ ਰਹਿਣਗੇ,ਇਸ ਤੋਂ ਇਲਾਵਾ ਸਕੂਲ ਤੇ ਕਾਲਜ ਵੀ ਅਗਲੇ ਆਦੇਸ਼ਾਂ ਤਕ ਬੰਦ ਰਹਿਣਗੇ,ਉਨ੍ਹਾਂ ਵੱਲੋਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਜਨਤਾ ਕੋਵਿਡ ਪ੍ਰੋਟੋਕਾਲਜ਼ (Public Covid Protocols) ਦੀ ਪਾਲਣਾ ਨੂੰ ਯਕੀਨੀ ਬਣਾਏ ਤਾਂ ਕਿ ਕੋਵਿਡ-19 (Covid-19) ਤੋਂ ਦੂਰ ਰਿਹਾ ਜਾ ਸਕੇ।

ਇਹ ਵੀ ਪੜ੍ਹੋ :-

ਬੀਤੇ ਦਿਨੀਂ ਅਸਾਮ ਅਤੇ ਚੀਨ ਬਾਰਡਰ ‘ਤੇ ਸ਼ਹੀਦ ਹੋਏ ਫੌਜੀ ਗੁਰਨਿੰਦਰ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਜੱਦੀ ਪਿੰਡ,ਇਲਾਕੇ ਵਿਚ ਸੋਗ ਦੀ ਲਹਿਰ

ਨੂਰਪੁਰ ਬੇਦੀ ਦੇ ਸਿੱਖ ਰੈਜੀਮੈਂਟ ਦਾ ਜਵਾਨ ਗੁਰਨਿੰਦਰ ਸਿੰਘ ਦੀ ਅਸਾਮ ਚੀਨ ਬਾਰਡਰ ‘ਤੇ ਹੋਈ ਮੌਤ

Punjab Vigilance Bureau ਨੇ ਮਈ ਮਹੀਨੇ ਦੌਰਾਨ 12 ਰਿਸ਼ਵਤ ਦੇ ਮਾਮਲਿਆਂ ‘ਚ 18 ਅਧਿਕਾਰੀਆਂ ਤੇ 4 ਨਿੱਜੀ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *