Virasat-E-Khalsa ਨੂੰ ਮੁੜ ਤੋਂ ਆਮ ਲੋਕਾਂ ਲਈ ਖੋਲਣ ਦਾ ਫੈਸਲਾ Virasat-E-Khalsa ਨੂੰ ਮੁੜ ਤੋਂ ਆਮ ਲੋਕਾਂ ਲਈ ਖੋਲਣ ਦਾ ਫੈਸਲਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Virasat-E-Khalsa

Virasat-E-Khalsa ਨੂੰ ਮੁੜ ਤੋਂ ਆਮ ਲੋਕਾਂ ਲਈ ਖੋਲਣ ਦਾ ਫੈਸਲਾ

6

AZAD SOCH:-

Anandpur Sahib, June 17, 2021,(AZAD SOCH NEWS):- ਵਿਸ਼ਵ ਪ੍ਰਸਿੱਧ ਅਜਾਇਬ ਘਰ ਵਿਰਾਸਤ-ਏ- ਖ਼ਾਲਸਾ (Virasat-E-Khalsa) ਨੂੰ ਮੁੜ ਤੋਂ ਆਮ ਲੋਕਾਂ ਲਈ ਖੋਲਣ ਦਾ ਫੈਸਲਾ ਕੀਤਾ ਗਿਆ,25 ਜੂਨ ਤੱਕ 50 ਫੀਸਦੀ ਸਮਰੱਥਾ ਨਾਲ ਵਿਰਾਸਤ ਏ ਖਾਲਸਾ (Virasat-E-Khalsa) ਨੂੰ ਖੋਲਣ ਦਾ ਫੈਸਲਾ ਕੀਤਾ ਗਿਆ,ਦੱਸਣਯੋਗ ਹੈ ਕਿ ਕੋਵਿਡ-19 (COVID-19) ਦੇ ਵੱਧ ਰਹੇ ਪ੍ਰਭਾਵ ਤੋਂ ਬਾਅਦ 25 ਮਾਰਚ ਤੋਂ ਬਾਅਦ ਵਿਰਾਸਤ-ਏ- ਖ਼ਾਲਸਾ (Virasat-E-Khalsa) ਨੂੰ ਆਮ ਲੋਕਾਂ ਦੇ ਲਈ ਬੰਦ ਕਰ ਦਿੱਤਾ ਗਿਆ ਸੀ।

ਸ੍ਰੀ ਅਨੰਦਪੁਰ ਸਾਹਿਬ ਫਾਊਂਡੇਸ਼ਨ (Sri Anandpur Sahib Foundation) ਦੇ ਕਾਰਜਕਾਰੀ ਇੰਜੀਨੀਅਰ ਭੁਪਿੰਦਰ ਸਿੰਘ ਚਾਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ 50 ਫੀਸਦੀ ਸਮਰੱਥਾ ਦੇ ਨਾਲ ਵਿਰਾਸਤ-ਏ- ਖ਼ਾਲਸਾ (Virasat-E-Khalsa) ਖੋਲ੍ਹਿਆ ਜਾ ਰਿਹਾ ਹੈ , ਜਿਸ ਲਈ ਆਮ ਲੋਕ ਸਵੇਰੇ 10 ਤੋਂ ਸ਼ਾਮੀ 4.30 ਵਜੇ ਤਕ ਇਸ ਦੇ ਦਰਸ਼ਨ ਕਰ ਸਕਦੇ ਹਨ,ਇਸ ਦੇ ਨਾਲ ਹੀ ਸਿਹਤ ਵਿਭਾਗ ਦੀਆਂ ਕੋਵਿਡ ਸੰਬੰਧੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ ।

ਇਹ ਵੀ ਪੜ੍ਹੋ :- 105 ਸਾਲਾ ਕੌਮਾਂਤਰੀ ਐਥਲੀਟ ਮਾਨ ਕੌਰ ਨੂੰ ਹੋਇਆ ਕੈਂਸਰ,ਘਰ ‘ਚ ਹੀ ਚੱਲ ਰਿਹਾ ਹੈ Homeopathy Treatment

ਕਿ ਕੋਰੋਨਾ ਕਾਲ ਤੋਂ ਬਾਅਦ ਇਹ ਸਾਰੇ ਹੀ ਸਥਲ ਬੰਦ ਸਨ ਪਰ ਹੁਣ ਸਾਲ ਸੰਗਤਾਂ ਲਈ ਹੋਲੇ ਮਹੱਲੇ (Hole Mohalla) ਮੌਕੇ ਕੋਰੋਨਾ ਮਹਾਂਮਾਰੀ (Corona Epidemi) ਨੂੰ ਧਿਆਨ ਵਿੱਚ ਰੱਖਦੇ ਹੋਏ ਵਿਰਾਸਤ-ਏ-ਖਾਲਸਾ (Virasat-E-Khalsa) ਨੂੰ ਸੰਗਤਾਂ ਵਾਸਤੇ ਖੋਲ੍ਹ ਦਿੱਤਾ ਗਿਆ ਸੀ,ਅਤੇ ਇਸ ਫੈਸਲੇ ਦੇ ਨਾਲ-ਨਾਲ ਸ਼ਰਧਾਲੂਆਂ ਨੂੰ ਕੋਵਿਡ-19 (Covid-19) ਦੀਆਂ ਸਾਵਧਾਨੀਆਂ ਰੱਖਣ ਲਈ ਵੀ ਜਰੂਰੀ ਇੰਤਜ਼ਾਮ ਪ੍ਰਬੰਧਕਾਂ ਵੱਲੋਂ ਕੀਤੇ ਗਏ ਸਨ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *