SAS Nagar: District Red Cross Society ਨੇ ਸਿਵਲ ਹਸਪਤਾਲ ਫੇਜ਼ 6 ’ਚ 45 LPM ਦੀ SAS Nagar: District Red Cross Society ਨੇ ਸਿਵਲ ਹਸਪਤਾਲ ਫੇਜ਼ 6 ’ਚ 45 LPM ਦੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
SAS Nagar District Red Cross Society LPM Medical Oxygen

SAS Nagar: District Red Cross Society ਨੇ ਸਿਵਲ ਹਸਪਤਾਲ ਫੇਜ਼ 6 ’ਚ 45 LPM ਦੀ ਸਮਰੱਥਾ ਵਾਲੇ 2 Medical Oxygen ਸਪਲਾਈ ਸਿਸਟਮ ਕੀਤੇ ਸਥਾਪਤ

5

AZAD SOCH:-

• ਸੋਨਾਲੀਕਾ ਸੋਸ਼ਲ ਡਿਵੈਲਪਮੈਂਟ ਸੁਸਾਇਟੀ ਨੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਤਹਿਤ ਰੈਡ ਕਰਾਸ ਸੁਸਾਇਟੀ ਨੂੰ 40 ਲੱਖ ਰੁਪਏ ਦੀ ਦਿੱਤੀ ਵਿੱਤੀ ਸਹਾਇਤਾ

SAS Nagar,(AZAD SOCH NEWS):- ਡਿਪਟੀ ਕਮਿਸ਼ਨਰ ਸ਼੍ਰੀ ਗਿਰੀਸ਼ ਦਿਆਲਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਰੈਡ ਕਰਾਸ ਸੁਸਾਇਟੀ ਨੇ ਸਿਵਲ ਹਸਪਤਾਲ ਫੇਜ਼ 6 ’ਚ 45 ਐਲ.ਪੀ.ਐਮ ਦੀ ਸਮਰੱਥਾ ਵਾਲੇ 2 ਮੈਡੀਕਲ ਆਕਸੀਜਨ ਸਪਲਾਈ ਸਿਸਟਮ ਕੀਤੇ ਸਥਾਪਤ,ਇਸ ਕੰਮ ਲਈ ਸੁਸਾਇਟੀ ਨੂੰ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਤਹਿਤ 40 ਲੱਖ ਰੁਪਏ ਦੀ ਰਾਸ਼ੀ ਸੋਨਾਲੀਕਾ ਸੋਸ਼ਲ ਡਿਵੈਲਪਮੈਂਟ ਸੁਸਾਇਟੀ,ਹੁਸ਼ਿਆਰਪੁਰ ਵੱਲੋਂ ਪ੍ਰਾਪਤ ਹੋਈ,ਸ੍ਰੀ ਦਿਆਲਨ ਨੇ ਕਿਹਾ ਕਿ ਕੋਵਿਡ -19 ਦੇ ਚਲਦਿਆ ਨਾਗਰਿਕਾ ਨੂੰ ਸਿਹਤ ਸਹੂਲਤਾਂ ਲੈਣ ਤੋਂ ਵਾ‌ਝਾਂ ਨਹੀ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਸੋਨਾਲੀਕਾ ਸੋਸ਼ਲ ਡਿਵੈਲਪਮੈਂਟ ਸੁਸਾਇਟੀ ਤੋਂ ਪ੍ਰਾਪਤ ਹੋਈ ਵਿੱਤੀ ਸਹਾਇਤਾ ਨਾਲ ਸਥਾਪਤ ਕੀਤੇ ਗਏ ਆਕਸੀਜਨ ਸਪਲਾਈ ਸਿਸਟਮ ਲੋਕਾ ਲਈ ਵਰਦਾਨ ਸਾਬਤ ਹੋਣਗੇ,ਉਨਾਂ ਦੱਸਿਆ ਇਹ ਪ੍ਰਣਾਲੀ ਗਲੋਬਲ ਕੁਆਲਟੀ ਦੇ ਮਿਆਰਾਂ ਨੂੰ ਪੂਰਾ ਕਰਦੀ ਹੈ ਅਤੇ 93% ਤੋਂ 95% ਤੱਕ ਦੀ ਸ਼ੁੱਧਤਾ ਪ੍ਰਦਾਨ ਕਰਦੀ ਹੈ,ਉਨ੍ਹਾਂ ਨੇ ਸੋਸ਼ਲ ਡਿਵੈਲਪਮੈਂਟ ਸੁਸਾਇਟੀ, ਹੁਸ਼ਿਆਰਪੁਰ ਨੂੰ ਮਾਲੀ ਇਮਦਾਦ ਲਈ ਧੰਨਵਾਦ ਕੀਤਾ,ਜ਼ਿਲ੍ਹੇ ਵਿੱਚ ਆਕਸੀਜਨ ਦੀ ਸਪਲਾਈ ਲਗਾਤਾਰ ਜਾਰੀ ਰੱਖਣ ਲਈ ਅਧੁਨਿਕ ਉਪਕਰਨਾ ਦੀ ਵਰਤੋ ਕੀਤੀ ਜਾ ਰਹੀ ਹੈ,ਆਕਸੀਜਨ ਜਨਰੇਟਰਾਂ ਦੀ ਵਰਤੋਂ ਕਰਦਿਆਂ ਸਾਈਟ ਤੇ ਮੈਡੀਕਲ ਆਕਸੀਜਨ ਉਤਪਾਦਨ ਦੇ ਪ੍ਰਯੋਗ ਕੀਤੇ ਜਾ ਰਹੇ ਹਨ।

ਅਜਿਹਾ ਸੈਟਅੱਪ ਤਿਆਰ ਕੀਤਾ ਜਾ ਰਿਹਾ ਹੈ ਜੋ ਮੋਬਾਈਲ ਅਤੇ ਸਥਿਰ ਦਵਾਈ ਦੀ ਨਿਰੰਤਰ, ਭਰੋਸੇਮੰਦ ਪੂਰਤੀ ਲੋੜ ਅਨੁਸਾਰ ਕਰੇ,ਜ਼ਿਕਰਯੋਗ ਹੈ ਕਿ ਜਿਲਾ ਰੈਡ ਕਰਾਸ ਸੁਸਾਇਟੀ ਲਗਾਤਾਰ ਲੋਕ ਭਲਾਈ ਦੇ ਕੰਮ ਕਰ ਰਹੀ ਹੈ,ਕੋਵਿਡ 19 ਦੇ ਚਲਦਿਆ ਸੁਸਾਇਟੀ ਨੇ ਆਪਣੀਆ ਜਿਮੇਵਾਰੀਆਂ ਖੂਬ ਨਿਭਾਈਆਂ,ਇਸ ਦੌਰਾਨ ਮਰੀਜ਼ਾਂ ਨੂੰ ਸੰਭਾਲਣ ਲਈ ਵੱਖੋ -ਵੱਖਰੀਆਂ ਸਹੂਲਤਾਂ ਪ੍ਰਦਾਨ ਕੀਤੀਆ ਗਈਆ,ਜਿਲਾ ਰੈਡ ਕਰਾਸ ਸੁਸਾਇਟੀ ਜੋ ਕਿ ਇੱਕ ਨਵੀ ਸਾਖਾ ਹੈ ਜਿਸ ਦੇ ਆਮਦਨ/ਡੋਨੇਸ਼ਨ ਦੇ ਸਾਧਨ ਸਮਿਤ ਹਨ ਉਸਦੇ ਬਾਵਜੂਦ ਵੀ ਇਸ ਸੁਸਾਇਟੀ ਵੱਲ ਵੱਧ ਚੜ ਕੇ ਲੋਕ ਭਲਈ ਦੇ ਕੰਮ ਕੀਤੇ ਜਾ ਰਹੇ ਹਨ।ਪਿਛਲੇ ਸਾਲ ਜਿਲਾ ਰੈਡ ਕਰਾਸ ਸੁਸਾਇਟੀ ਵੱਲੋ ਕੈਪ ਲਗਾ ਕੇ ਹੈਡੀਕੈਪਡ ਵਿਅਕਤੀਆਂ ਨੂੰ ਟਰਾਈਸਾਇਕਲ/ਵੀਅਲ ਚੇਅਰ ਵੰਡੇ ਗਏ।

ਇਹ ਵੀ ਪੜ੍ਹੋ :-  105 ਸਾਲਾ ਕੌਮਾਂਤਰੀ ਐਥਲੀਟ ਮਾਨ ਕੌਰ ਨੂੰ ਹੋਇਆ ਕੈਂਸਰ,ਘਰ ‘ਚ ਹੀ ਚੱਲ ਰਿਹਾ ਹੈ Homeopathy Treatment

ਗਰੀਬ ਤੇ ਬੇ-ਸਹਾਰਾ ਲੋਕਾ ਨੂੰ ਜਿਨਾ ਦੀ ਆਮਦਨ ਦਾ ਕੋਈ ਸਾਧਨ ਨਹੀ ਹੈ ਉਨ੍ਹਾ ਨੂੰ ਲੋੜ ਪੈਣ ਤੈ ਦਵਾਈਆਂ ਰਾਸਣ ਅਤੇ ਹੋਰ ਲੋੜੀਦੇ ਸਮਾਨ ਦਿੱਤਾ ਜਾ ਰਿਹਾ ਹੈ,ਇਸ ਲਈ ਸੁਸਾਇਟੀ ਵੱਲੋਂ ਆਮ ਜਨਤਾ ਨੂੰ ਅਪੀਲ ਹੈ ਕਿ ਜਿਲਾ ਰੈਡ ਕਰਾਸ ਸੁਸਾਇਟੀ ਨੂੰ ਵੱਧ ਚੜ ਕੇ ਡੋਨੇਸ਼ਨ ਦੇ ਕੇ ਮਦਦ ਕੀਤ ਜਾਵੇ- ਜਿਵੇ ਕਿ ਰਾਸ਼ਣ ਕਿਟਾ ਅਤੇ ਹੋਰ ਲੜੀਦਾ ਸਮਾਨ ਤਾ ਜੋ ਗਰੀਬ ਤੇ ਲੋੜਵੰਦਾ ਦੀ ਵੱਧ ਤੋ ਵੱਧ ਮਦਦ ਕੀਤੀ ਜਾ ਸਕੇ।

ਇਹ ਵੀ ਪੜ੍ਹੋ :- 

ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ ਹੋਰ 22.91 ਕਰੋੜ ਰੁਪਏ ਕੀਤੇ ਜਾਰੀ: ਵਿਜੈ ਇੰਦਰ ਸਿੰਗਲਾ

Punjab Vigilance Bureau ਨੇ ਮਈ ਮਹੀਨੇ ਦੌਰਾਨ 12 ਰਿਸ਼ਵਤ ਦੇ ਮਾਮਲਿਆਂ ‘ਚ 18 ਅਧਿਕਾਰੀਆਂ ਤੇ 4 ਨਿੱਜੀ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *