Kotkapura Golikand Case: 22 ਜੂਨ ਨੂੰ SIT ਦੇ ਸਾਹਮਣੇ ਪੇਸ਼ ਹੋਣਗੇ ਪੰਜਾਬ ਦੇ ਸਾਬਕਾ Kotkapura Golikand Case: 22 ਜੂਨ ਨੂੰ SIT ਦੇ ਸਾਹਮਣੇ ਪੇਸ਼ ਹੋਣਗੇ ਪੰਜਾਬ ਦੇ ਸਾਬਕਾ

Live Clock Date

Your browser is not supported for the Live Clock Timer, please visit the Support Center for support.
Kotkapura Golikand Case SIT ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ

Kotkapura Golikand Case: 22 ਜੂਨ ਨੂੰ SIT ਦੇ ਸਾਹਮਣੇ ਪੇਸ਼ ਹੋਣਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ

5

AZAD SOCH:-

Chandigarh,(AZAD SOCH NEWS):- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Former Punjab Chief Minister Parkash Singh Badal) 2015 ਦੇ ਕੋਟਕਪੂਰਾ ਗੋਲੀਕਾਂਡ ਮਾਮਲੇ (Kotkapura Golikand Case) ‘ਚ 22 ਜੂਨ ਨੂੰ ਐੱਸ.ਆਈ.ਟੀ. (S.I.T.) ਦੇ ਸਾਹਮਣੇ ਪੇਸ਼ ਹੋਣਗੇ,ਇਸ ਗੱਲ ਦੀ ਜਾਣਕਾਰੀ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਸਲਾਹਕਾਰ ਹਰਚਰਣ ਬੈਂਸ ਨੇ ਦਿੱਤੀ ਹੈ,ਸਿਹਤ ਠੀਕ ਨਾ ਹੋਣ ਦੇ ਚੱਲਦੇ ਐੱਸ.ਆਈ.ਟੀ. ਬਾਦਲ (S.I.T. Badal) ਤੋਂ ਚੰਡੀਗੜ੍ਹ ‘ਚ ਉਨ੍ਹਾਂ ਦੇ ਆਧਿਕਾਰਤ ਐੱਮ.ਐੱਲ.ਏ. ਫਲੈਟ (MLA Flat) ‘ਚ ਹੀ ਪੁੱਛਗਿੱਛ ਕਰੇਗੀ,ਉਨ੍ਹਾਂ ਨੇ ਟਵੀਟ ‘ਚ ਕਿਹਾ ਕਿ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ (Parkash Singh Badal) 22 ਜੂਨ ਨੂੰ ਸਵੇਰੇ 10:30 ਵਜੇ ਚੰਡੀਗੜ੍ਹ ਸੈਕਟਰ 4 ‘ਚ ਆਪਣੇ ਫਲੈਟ ‘ਚ ਐੱਸ.ਆਈ.ਟੀ. (S.I.T.) ਦੇ ਸਾਹਮਣੇ ਪੇਸ਼ ਹੋਣਗੇ।

ਤੁਹਾਨੂੰ ਦੱਸ ਦਈਏ ਕਿ 15 ਜੂਨ ਨੂੰ ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੇ ਇਸ ਗੋਲੀਕਾਂਡ (Golikand) ਦੀ ਜਾਂਚ ਕਰ ਰਹੇ ਐੱਸ.ਆਈ.ਟੀ. (S.I.T.) ਤੋਂ ਉਨ੍ਹਾਂ ਦੀ ਪੇਸ਼ੀ ਲਈ ਨਵੀਂ ਤਾਰੀਖ ਤੈਅ ਕਰਨ ਦੀ ਅਪੀਲ ਕੀਤੀ ਸੀ,ਦਰਸਅਲ ਐੱਸ.ਆਈ.ਟੀ. (S.I.T.) ਨੇ ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੂੰ ਤਲਬ ਕੀਤਾ ਸੀ ਅਤੇ ਉਨ੍ਹਾਂ ਨੂੰ ਮੋਹਾਲੀ ਦੇ ਹੈਸਟਹਾਊਸ (Hasthouse of Mohali) ‘ਚ ਸੰਬੰਧਿਤ ਦਸਤਾਵੇਜ਼ਾਂ ਨਾਲ ਹਾਜ਼ਰ ਹੋਣ ਨੂੰ ਕਿਹਾ ਸੀ,ਇਸ ਮਾਮਲੇ ‘ਚ ਪਹਿਲੀ ਐੱਸ.ਆਈ.ਟੀ. ਦੀ ਜਾਂਚ ਨੂੰ ਹਾਈ ਕੋਰਟ ਨੇ ਸਾਢੇ ਤਿੰਨ ਸਾਲ ਬਾਅਦ ਖਾਰਿਜ ਕਰ ਦਿੱਤਾ ਸੀ ਪਰ ਹੁਣ ਨਵੀਂ ਐੱਸ.ਆਈ.ਟੀ. (S.I.T.) ਬਣਾਈ ਗਈ ਹੈ।

ਇਹ ਵੀ ਪੜ੍ਹੋ :-  तेलंगाना ने खत्म किया कोरोना LockDown,पूरी तरह से तालाबंदी करने वाला देश का पहला राज्य

ਜਿਸ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Former Punjab Chief Minister Parkash Singh Badal) ਨੂੰ ਪੁੱਛਗਿੱਛ ਲਈ ਬੁਲਾਇਆ ਹੈ।ਜ਼ਿਕਰਯੋਗ ਹੈ ਕਿ ਅਕਤੂਬਰ 2015 ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Sri Guru Granth Sahib Ji) ਦੀ ਬੇਅਦਬੀ ਤੋਂ ਬਾਅਦ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ‘ਤੇ ਕੋਟਕਪੂਰਾ ‘ਚ ਗੋਲੀਆਂ ਚੱਲਾਈਆਂ ਗਈਆਂ ਸਨ ਅਤੇ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ (Parkash Singh Badal) ਪੰਜਾਬ ਦੇ ਮੁੱਖ ਮੰਤਰੀ ਸੀ,ਇਸ ਮਾਮਲੇ ‘ਚ ਐੱਸ.ਆਈ.ਟੀ. (S.I.T.) ਇਹ ਪਤਾ ਲਗਾਵੇਗੀ ਕਿ ਗੋਲੀਆਂ ਕਿਸ ਦੇ ਹੁਕਮ ‘ਤੇ ਚਲਾਈਆਂ ਗਈਆਂ ਸਨ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *