ਪੰਜਾਬ ਦੀ ਰਹਿਣ ਵਾਲੀ ਨੀਨਾ ਤਾਂਗੜੀ ਕੈਨੇਡਾ ਵਿੱਚ ਓਂਟਾਰੀਓ ‘ਚ ਬਣੀ ਮੰਤਰੀ - AZAD SOCH ਪੰਜਾਬ ਦੀ ਰਹਿਣ ਵਾਲੀ ਨੀਨਾ ਤਾਂਗੜੀ ਕੈਨੇਡਾ ਵਿੱਚ ਓਂਟਾਰੀਓ ‘ਚ ਬਣੀ ਮੰਤਰੀ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਦੀ ਰਹਿਣ ਵਾਲੀ ਨੀਨਾ ਤਾਂਗੜੀ ਕੈਨੇਡਾ ਵਿੱਚ ਓਂਟਾਰੀਓ ‘ਚ ਬਣੀ ਮੰਤਰੀ

ਪੰਜਾਬ ਦੀ ਰਹਿਣ ਵਾਲੀ ਨੀਨਾ ਤਾਂਗੜੀ ਕੈਨੇਡਾ ਵਿੱਚ ਓਂਟਾਰੀਓ ‘ਚ ਬਣੀ ਮੰਤਰੀ

4

AZAD SOCH:-

Ontario,(AZAD SOCH NEWS):- ਪੰਜਾਬ ਦੀ ਰਹਿਣ ਵਾਲੀ ਨੀਨਾ ਤਾਂਗੜੀ (Nina Tangri) ਨੇ ਕੈਨੇਡਾ ਵਿੱਚ ਆਪਣੇ ਸੂਬੇ ਦਾ ਨਾਂ ਚਮਕਾਇਆ ਹੈ,ਜਲੰਧਰ ਬਿਲਗਾ ਦੇ ਤਾਂਗੜੀ ਪਰਿਵਾਰ ਦੀ ਨੂੰਹ ਨੀਨਾ ਤਾਂਗੜੀ ਕੈਨੇਡਾ ਦੇ ਓਂਟਾਰੀਓ (Ontario) ਵਿਚ ਮੰਤਰੀ ਬਣ ਗਈ ਹੈ,ਸ਼ਨੀਵਾਰ ਨੂੰ ਉਨ੍ਹਾਂ ਨੂੰ ਸਮਾਲ ਬਿਜ਼ਨੈੱਸ ਤੇ ਰੈੱਡ ਟੇਪ ਰਿਡਕਸ਼ਨ (Red Tape Reduction) ਦਾ ਐਸੋਸੀਏਟ ਮਿਨਿਸਟਰ (Associate Minister) ਬਣਾਉਣ ਦੀ ਜਾਣਕਾਰੀ ਦਿੰਦੇ ਹੋਏ ਖੁਸ਼ੀ ਜ਼ਾਹਿਰ ਕੀਤੀ,ਮੂਲ ਤੌਰ ‘ਤੇ ਅੰਮ੍ਰਿਤਸਰ ਦੀ ਰਹਿਣ ਵਾਲੀ ਨੀਨਾ ਤਾਂਗੜੀ ਦਾ ਵਿਆਹ ਜਲੰਧਰ ਦੇ ਬਿਲਗਾ ਪਿੰਡ ਦੇ ਅਸ਼ਵਨੀ ਤਾਂਗੜੀ (Ashwani Tangri) ਨਾਲ ਹੋਇਆ ਸੀ,ਉਨ੍ਹਾਂ ਦਾ ਵਿਆਹ ਇੰਗਲੈਂਡ (England) ਵਿਚ ਹੋਇਆ ਸੀ, ਪਰ ਇਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਕੈਨੇਡਾ (Canada) ਚਲਾ ਗਿਆ,ਉਸ ਦੇ ਮੰਤਰੀ ਬਣਨ ਦੀ ਜਾਣਕਾਰੀ ਮਿਲਦੇ ਹੀ ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ।

ਇਹ ਵੀ ਪੜ੍ਹੋ :- SAS Nagar: ਅਧਿਕਾਰੀ ਅਤੇ ਕਰਮਚਾਰੀ ਯੋਗ,ਪ੍ਰਾਣਾਯਾਮ ਅਤੇ ਮੈਡੀਟੇਸ਼ਨ ਦੁਆਰਾ ਸਿੱਖਣਗੇ ਇਮਿਊਨਿਟੀ ਵਧਾਉਣ ਦੇ ਤਰੀਕੇ : ਡਿਪਟੀ ਕਮਿਸ਼ਨਰ

ਇਹ ਤਾਂਗੜੀ (Tangri) ਪਰਿਵਾਰ ਸੀ ਜਿਸ ਨੇ ਆਪਣੀ 2 ਏਕੜ ਜ਼ਮੀਨ ਨੂੰ ਖੇਤਰ ਵਿਚ ਸਿੱਖਿਆ ਦੇ ਪ੍ਰਸਾਰ ਲਈ ਡੀਏਵੀ ਸਕੂਲ (DAV School) ਖੋਲ੍ਹਣ ਲਈ ਦਾਨ ਕੀਤਾ ਸੀ, ਜਿਸਦਾ ਲੋਕਲ ਕਮੇਟੀ ਚੇਅਰਮੈਨ (Local Committee Chairman) ਵੀ ਮੰਤਰੀ ਬਣੀ ਨੀਨਾ ਤਾਂਗੜੀ (Nina Tangri) ਦਾ ਪਤੀ ਹੈ,1984 ਵਿੱਚ ਇੰਗਲੈਂਡ ਵਿੱਚ ਰਹਿ ਰਹੇ ਅਸ਼ਵਨੀ ਤਾਂਗੜੀ (Ashwani Tangri) ਨਾਲ ਵਿਆਹ ਤੋਂ ਬਾਅਦ ਨੀਨਾ ਤਾਂਗੜੀ ਪਰਿਵਾਰ ਸਣੇ ਕਨੈਡਾ ਸ਼ਿਫਟ ਹੋ ਗਈ,ਉਥੇ ਉਸਨੇ ਆਪਣੀ ਬੀਮਾ ਕੰਪਨੀ ਸ਼ੁਰੂ ਕੀਤੀ,ਜਿਸਦੇ ਨਾਲ ਉਹ ਸਮਾਜ ਸੇਵਾ ਵੀ ਕਰਦੀ ਰਹੀ,ਜਿਸ ਕਾਰਨ ਉਸਦੀ ਪ੍ਰਸਿੱਧੀ ਵਧਣ ਲੱਗੀ,ਇਸਦੇ ਮੱਦੇਨਜ਼ਰ 1994 ਵਿੱਚ, ਪ੍ਰਗਤੀਸ਼ੀਲ ਕੰਜ਼ਰਵੇਟਿਵ ਪਾਰਟੀ (Conservative Party) ਨੇ ਮਿਸੀਗਾਸਾ ਸਟ੍ਰੀਟਵਿਲ (Mississauga Streetville) ਤੋਂ ਚੋਣ ਲੜੀ।

ਇਹ ਵੀ ਪੜ੍ਹੋ :- ਪੰਜਾਬ ਸਰਕਾਰ ਨੇ Covid-19 ਮਹਾਂਮਾਰੀ ਦੇ ਮੱਦੇਨਜ਼ਰ ਬਾਰਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ,CBSE Pattern ਦੇ ਆਧਾਰ ‘ਤੇ ਐਲਾਨਿਆ ਜਾਵੇਗਾ ਨਤੀਜਾ: ਵਿਜੈ ਇੰਦਰ ਸਿੰਗਲਾ

ਉਸ ਨੇ ਇੱਥੋਂ ਤਿੰਨ ਚੋਣਾਂ ਲੜੀਆਂ ਪਰ ਹਾਰ ਗਈ,ਨੀਨਾ ਤਾਂਗੜੀ (Nina Tangri) ਚੌਥੀ ਵਾਰ ਜਿੱਤ ਗਈ ਅਤੇ ਹੁਣ ਉਸ ਨੂੰ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ,ਓਂਟਾਰੀਓ ਦੇ ਕੈਨੇਡੀਅਨ ਸੂਬੇ (Canadian Provinces) ਵਿੱਚ ਹੁਣ ਪੰਜਾਬੀ ਮੂਲ ਦੇ 3 ਮੰਤਰੀ ਹਨ,ਪਹਿਲਾਂ ਇਥੇ ਪ੍ਰਭਮੀਤ ਸਾਕਰਿਆ ਨੂੰ ਇਥੇ ਮੰਤਰੀ ਬਣਾਇਆ ਗਿਆ ਸੀ,ਉਨ੍ਹਾਂ ਦੇ ਮੰਤਰਾਲੇ ਦੀ ਜ਼ਿੰਮੇਵਾਰੀ ਹੁਣ ਨੀਨਾ ਤਾਂਗੜੀ (Nina Tangri) ਨੂੰ ਦਿੱਤੀ ਗਈ ਹੈ,ਸਕਾਰੀਆ ਨੂੰ ਹੁਣ ਟ੍ਰੇਜਰਰੀ ਬੋਰਡ (Treasury Board) ਦੇ ਪ੍ਰਧਾਨ ਦਾ ਪੂਰਾ ਕੈਬਨਿਟ ਰੈਂਕ (Cabinet Rank) ਦਿੱਤਾ ਗਿਆ ਹੈ,ਇਸ ਦੇ ਨਾਲ ਹੀ ਮੋਗਾ ਦੇ ਰਹਿਣ ਵਾਲੇ ਪਰਮ ਗਿੱਲ ਨੂੰ ਵੀ ਮੰਤਰੀ ਬਣਾਇਆ ਗਿਆ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *