ਡਿਸਕਸ ਥਰੋਅਰ ਮਹਿਲਾ ਖਿਡਾਰੀ Kamalpreet Kaur ਨੇ ਫਿਰ ਤੋੜਿਆ National Record ਡਿਸਕਸ ਥਰੋਅਰ ਮਹਿਲਾ ਖਿਡਾਰੀ Kamalpreet Kaur ਨੇ ਫਿਰ ਤੋੜਿਆ National Record

Live Clock Date

Your browser is not supported for the Live Clock Timer, please visit the Support Center for support.
Punjab's daughter discus thrower Kamalpreet Kaur breaks national record again

ਪੰਜਾਬ ਦੀ ਧੀ ਡਿਸਕਸ ਥਰੋਅਰ ਮਹਿਲਾ ਖਿਡਾਰੀ ਕਮਲਪ੍ਰੀਤ ਕੌਰ ਨੇ ਫਿਰ ਤੋੜਿਆ National Record, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਵਧਾਈ

4

AZAD SOCH:-

Chandigarh,(AZAD SOCH NEWS):- ਪੰਜਾਬ ਦੀ ਰਹਿਣ ਵਾਲੀ ਡਿਸਕਸ ਥਰੋਅਰ ਮਹਿਲਾ ਖਿਡਾਰੀ ਕਮਲਪ੍ਰੀਤ ਕੌਰ (Kamalpreet Kaur) ਨੇ Indian Grand Prix 4 ਵਿਚ ਇਕ ਵਾਰ ਫਿਰ ਨੈਸ਼ਨਲ ਰਿਕਾਰਡ (National Record) ਤੋੜਿਆ ਹੈ,ਪੰਜਾਬ ਦੀ ਧੀ ਕਮਲਪ੍ਰੀਤ ਨੇ ਅਪਣੀ ਪੰਜਵੀਂ ਕੋਸ਼ਿਸ਼ ਵਿਚ 66.59 ਮੀਟਰ ਦੀ ਦੂਰੀ ਤੈਅ ਕੀਤੀ ਤੇ ਅਪਣੇ ਪੁਰਾਣੇ ਨੈਸ਼ਨਲ ਰਿਕਾਰਡ ਨੂੰ ਤੋੜ ਦਿੱਤਾ ਕਮਲਪ੍ਰੀਤ ਕੌਰ (Kamalpreet Kaur) ਦਾ ਪੁਰਾਣਾ ਰਿਕਾਰਡ 65.06 ਸੀ ਜੋ ਉਸ ਨੇ ਇਸ ਸਾਲ ਮਾਰਚ ਵਿਚ ਫੈਡਰੇਸ਼ਨ ਕੱਪ (Federation Cup) ਵਿਚ ਬਣਾਇਆ ਸੀ।

ਇਹ ਵੀ ਪੜ੍ਹੋ :- ਪੰਜਾਬ ਦੀ ਮੁੱਖ ਸਕੱਤਰ ਸ਼੍ਰੀਮਤੀ ਵਿਨੀ ਮਹਾਜਨ ਵੱਲੋਂ ਕੋਵਿਡ ਦੀ ਤੀਜੀ ਸੰਭਾਵੀ ਲਹਿਰ ਨੂੰ ਠੱਲ੍ਹਣ ਲਈ ਮਾਹਿਰਾਂ ਨਾਲ ਵਿਚਾਰ ਵਟਾਂਦਰਾ

25 ਸਾਲਾ ਕਮਲਪ੍ਰੀਤ ਕੌਰ (Kamalpreet Kaur) ਭਾਰਤ ਦੀ ਪਹਿਲੀ ਮਹਿਲਾ ਡਿਸਕਸ ਥਰੋਅਰ (Punjab’s Women Discus Thrower) ਬਣ ਗਈ ਹੈ ਜਿਸ ਨੇ 65 ਮੀਟਰ ਦਾ  ਮਾਰਕ ਪਾਰ ਕੀਤਾ ਹੋਵੇ,ਕਮਲਪ੍ਰੀਤ ਦੀ ਇਸ ਪ੍ਰਾਪਤੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਪੰਜਾਬ ਦੀ ਧੀ ਡਿਸਕਸ ਥਰੋਅਰ ਮਹਿਲਾ ਖਿਡਾਰੀ ਕਮਲਪ੍ਰੀਤ ਕੌਰ ਨੇ ਫਿਰ ਤੋੜਿਆ National Record, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਵਧਾਈ
ਪੰਜਾਬ ਦੀ ਧੀ ਡਿਸਕਸ ਥਰੋਅਰ ਮਹਿਲਾ ਖਿਡਾਰੀ ਕਮਲਪ੍ਰੀਤ ਕੌਰ ਨੇ ਫਿਰ ਤੋੜਿਆ National Record, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਵਧਾਈ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਟਵੀਟ ਕੀਤਾ, ‘ ਕਮਲਪ੍ਰੀਤ ਕੌਰ (Kamalpreet Kaur) ਨੂੰ ਡਿਸਕਸ ਥਰੋਅ (Discus Throw) ਵਿਚ ਰਾਸ਼ਟਰੀ ਰਿਕਾਰਡ (National Records) ਤੋੜਨ ਲਈ ਬਹੁਤ ਬਹੁਤ ਵਧਾਈਆਂ,ਬੇਟਾ… ਤੁਸੀਂ ਟੋਕੀਓ ਓਲੰਪਿਕਸ (Tokyo Olympics) ਵਿਚ ਪੋਡਿਅਮ ਦੀ ਸਮਾਪਤੀ ਲਈ ਮਜ਼ਬੂਤ ​​ਦਾਅਵੇਦਾਰ ਹੋ ਤੇ ਸਾਨੂੰ ਪੂਰਾ ਯਕੀਨ ਹੈ ਕਿ ਤੁਸੀਂ ਆਪਣੇ ਭਾਰਤ ਤੇ ਪੰਜਾਬ ਦਾ ਨਾਮ ਉੱਚਾ ਕਰੋਗੇ,ਮੇਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ,ਦੱਸ ਦਈਏ ਕਿ ਕਮਲਪ੍ਰੀਤ ਕੌਰ (Kamalpreet Kaur) ਇਸ ਸਾਲ ਜਪਾਨ ਦੀ ਰਾਜਧਾਨੀ ਟੋਕਿਓ (Capital Tokyo) ਵਿਚ 23 ਜੁਲਾਈ ਤੋਂ 8 ਅਗਸਤ ਦੌਰਾਨ ਹੋਣ ਵਾਲੀਆ ਓਲੰਪਿਕ ਖੇਡਾਂ (Tokyo Olympics) ਦੀ ਟਿਕਟ ਹਾਸਲ ਕਰ ਚੁੱਕੀ ਹੈ।

ਇਹ ਵੀ ਪੜ੍ਹੋ :-

ਤਜਿੰਦਰਪਾਲ ਤੂਰ ਨੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ,ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਵਧਾਈਆਂ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *