ਵਿਧਾਇਕ ਫਤਿਹਜੰਗ ਬਾਜਵਾ ਨੇ ਪੁੱਤਰ Arjun Bajwa ਨੇ ਸਰਕਾਰੀ ਨੌਕਰੀ ਤੋਂ ਨਾਂਹ ਵਿਧਾਇਕ ਫਤਿਹਜੰਗ ਬਾਜਵਾ ਨੇ ਪੁੱਤਰ Arjun Bajwa ਨੇ ਸਰਕਾਰੀ ਨੌਕਰੀ ਤੋਂ ਨਾਂਹ
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
MLA Fatehjang Bajwa's son Arjun Bajwa refuses government job

ਵਿਧਾਇਕ ਫਤਿਹਜੰਗ ਬਾਜਵਾ ਨੇ ਪੁੱਤਰ ਅਰਜੁਨ ਬਾਜਵਾ ਨੇ ਸਰਕਾਰੀ ਨੌਕਰੀ ਤੋਂ ਨਾਂਹ,Press Conference ਦੌਰਾਨ ਕਾਂਗਰਸੀ ਵਿਧਾਇਕ ਵਲੋਂ ਅਹਿਮ ਖ਼ੁਲਾਸੇ ਕੀਤੇ

12

AZAD SOCH:-

Chandigarh,24 June 2021,(AZAD SOCH NEWS):- ਕਾਦੀਆਂ ਤੋਂ ਕਾਂਗਰਸੀ ਵਿਧਾਇਕ ਫ਼ਤਹਿਜੰਗ ਬਾਜਵਾ (Congress MLA Fatehjang Bajwa) ਨੇ ਆਪਣੇ ਮੁੰਡੇ ਨੂੰ ਪੰਜਾਬ ਕੈਬਨਿਟ (Punjab Cabinet) ਵੱਲੋਂ ਦਿੱਤੀ ਗਈ ਪੁਲਿਸ ਇੰਸਪੈਕਟਰ ਦੀ ਨੌਕਰੀ ਸਵੀਕਾਰ ਨਾ ਕਰਨ ਦੇ ਐਲਾਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖ਼ੜ (Mr. Sunil Jakhar) ਅਤੇ ਪੰਜਾਬ ਦੇ ਦੋ ਮੰਤਰੀਆਂ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸ: ਸੁਖ਼ਬਿੰਦਰ ਸਿੰਘ ਸੁੱਖ ਸਰਕਾਰੀਆ ’ਤੇ ਹੱਲਾ ਬੋਲਦਿਆਂ ਕਿਹਾ ਕਿ ਹੁਣ ਜਦ ਉਨ੍ਹਾਂ ਦੇ ਬੇਟੇ ਅਤੇ ਪਰਿਵਾਰ ਨੇ ਇਹ ਨੌਕਰੀ ਤਿਆਗ ਕੇ ਇਕ ਲੀਕ ਖਿੱਚ ਦਿੱਤੀ ਹੈ ਤਾਂ ਜਾਖ਼ੜ, ਤ੍ਰਿਪਤ ਬਾਜਵਾ (Tripat Bajwa) ਅਤੇ ਸਰਕਾਰੀਆ ਵੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿਵਾਈਆਂ ਚੇਅਰਮੈਨੀਆਂ ਹਫ਼ਤੇ ਦੇ ਅੰਦਰ ਅੰਦਰ ਛੁਡਵਾਉਣ ਤੇ ਅਸਤੀਫੇ ਦੁਆਉਣ,ਫਤਹਿ ਬਾਜਵਾ (Fateh Bajwa) ਨੇ ਕਿਹਾ ਕਿ ਜਾਖ਼ੜ ਦਾ ਭਤੀਜਾ ਅਜੈ ਵੀਰ ਜਾਖ਼ੜ ਪੰਜਾਬ ਫ਼ਾਰਮਰਜ਼ ਕਮਿਸ਼ਨ (Punjab Farmers Commission) ਦਾ ਚੇਅਰਮੈਨ ਹੈ।

ALSO READ:- ਪੰਜਾਬ ਦੇ ਕਾਦੀਆਂ ਤੋਂ ਵਿਧਾਇਕ ਸ: ਫ਼ਤਹਿਜੰਗ ਸਿੰਘ ਬਾਜਵਾ ਦੇ ਪੁੱਤਰ ਅਰਜੁਨ ਬਾਜਵਾ ਨੇ ਪੁਲਿਸ ਦੀ ਨੌਕਰੀ ਲੈਣ ਤੋਂ ਕੀਤੀ ‘ਨਾਂਹ’

ਤ੍ਰਿਪਤ ਰਜਿੰਦਰ ਸਿੰਘ ਬਾਜਵਾ (Tripat Rajinder Singh Bajwa) ਦਾ ਬੇਟਾ ਰਵੀਨੰਦਨ ਸਿੰਘ ਬਾਜਵਾ (Ravinandan Singh Bajwa) ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦਾ ਚੇਅਰਮੈਨ ਹੈ ਅਤੇ ਸੁੱਖ ਸਰਕਾਰੀਆ ਦਾ ਭਤੀਜਾ ਦਿਲਰਾਜ ਸਿੰਘ ਸਰਕਾਰੀਆ ਅੰਮ੍ਰਿਤਸਰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੇਨ ਹੈ,ਕਾਂਗਰਸੀ ਵਿਧਾਇਕ ਫਤਿਹਜੰਗ ਬਾਜਵਾ (Congress MLA Fateh Jang Bajwa) ਵੱਲੋਂ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਪੁੱਤਰ ਨੂੰ ਤਰਸ ਦੇ ਆਧਾਰ ‘ਤੇ ਦਿੱਤੀ ਗਈ ਸਰਕਾਰੀ ਨੌਕਰੀ ਨੂੰ ਲੈ ਕੇ ਅੱਜ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ,ਇਸ ਪ੍ਰੈਸ ਕਾਨਫਰੰਸ (Press Conference) ਦੌਰਾਨ ਕਾਂਗਰਸੀ ਵਿਧਾਇਕ ਵਲੋਂ ਬਹੁਤ ਸਾਰੇ ਅਹਿਮ ਖ਼ੁਲਾਸੇ ਕੀਤੇ ਗਏ ਹਨ,ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਸ਼ਹਾਦਤ ਦੇਣ ਵਾਲਿਆਂ ਲਈ ਨੌਕਰੀ ਇੱਕ ਬਹੁਤ ਛੋਟੀ ਜਿਹੀ ਗੱਲ ਹੈ,ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਵਿੱਚ ਸ਼ਹਾਦਤ ਦੇਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਨੌਕਰੀ ਵਾਲੀ ਗੱਲ ‘ਤੇ ਜੋ ਸਿਆਸਤ ਹੋਈ ਹੈ, ਇਸ ਨਾਲ ਬੱਚਿਆਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ, ਪਰ ਉਨ੍ਹਾਂ ਨੇ ਪਹਿਲਾਂ ਹੀ ਇਸ ਨੌਕਰੀ ਤੋਂ ਇਨਕਾਰ ਕਰ ਦਿੱਤਾ ਸੀ,ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮਾਮਲਿਆਂ ‘ਤੇ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ,ਉੱਥੇ ਹੀ ਦੂਜੇ ਪਾਸੇ ਇਸ ਪ੍ਰੈਸ ਕਾਨਫਰੰਸ ਦੌਰਾਨ ਬਾਜਵਾ ਦੇ ਪੁੱਤਰ ਅਰਜੁਨ ਪ੍ਰਤਾਪ ਬਾਜਵਾ (Arjun Pratap Bajwa) ਨੇ ਮੁੱਖ ਮੰਤਰੀ ਤੇ ਮੰਤਰੀ ਮੰਡਲ ਦਾ ਧੰਨਵਾਦ ਕੀਤਾ ਅਤੇ ਇਸ ਮਾਮਲੇ ‘ਤੇ ਹੋ ਰਹੀ ਰਾਜਨੀਤੀ ‘ਤੇ ਅਫਸੋਸ ਵੀ ਜਤਾਇਆ,ਉਨ੍ਹਾਂ ਕਿਹਾ ਕਿ ਕੁਝ ਲੋਕ ਸਵਾਰਥ ਦੀ ਰਾਜਨੀਤੀ ਦੇ ਕਾਰਨ ਸਵਾਲ ਚੁੱਕ ਰਹੇ ਹਨ,ਅਰਜੁਨ ਬਾਜਵਾ (Arjun Bajwa) ਨੇ ਅੱਗੇ ਕਿਹਾ ਕਿ ਮੇਰੇ ਦਾਦਾ ਜੀ ਨੇ ਆਪਣੀ ਸ਼ਹਾਦਤ ਦੇ ਦਿੱਤੀ, ਅਜਿਹੀ ਨੌਕਰੀ ਨੂੰ ਮੈਂ 100 ਵਾਰ ਛੱਡਣ ਲਈ ਤਿਆਰ ਹਾਂ।

ALSO READ:-

PSPCL ਨੇ ਮੌਜੂਦਾ ਝੋਨੇ ਦੇ ਸੀਜ਼ਨ ਦੌਰਾਨ ਬਾਹਰਲੇ ਰਾਜ ਤੋਂ 879 ਮੈਗਾਵਾਟ ਬਿਜਲੀ ਦੀ ਕੀਤੀ ਖਰੀਦ: A. Venu Prasad

ਵਾਹਨ ਸੜਕ ਤੇ ਖੜੇ ਕਰਨ ਦੀ ਬਜਾਏ ਵਾਹਨਾਂ ਦੀ ਸਹੀ ਪਾਰਕਿੰਗ ਕਰਨ ਦੀ ਕੀਤੀ ਹਦਾਇਤ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *