Patiala,(AZAD SOCH NEWS):- ਪੀ.ਐਸ.ਪੀ.ਸੀ.ਐਲ (PSPCL) ਦੇ ਸੀ.ਐਮ.ਡੀ. ਏ.ਵੇਨੂ ਪ੍ਰਸਾਦ (CMD A. Venu Prasad) ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (Punjab State Power Corporation Limited) ਦੇ ਅਫਸਰਾਂ ਅਤੇ ਕਰਮਚਾਰੀਆਂ ਨੂੰ ਝੌਨੇ ਦੇ ਮੌਸਮ ਦੌਰਾਨ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਕਰਾਉਣ ਲਈ ਨਿਰਦੇਸ਼ ਦਿੱਤੇ ਹਨ,ਸੀ.ਐਮ.ਡੀ. (CMD) ਨੇ ਸੂਚਿਤ ਕੀਤਾ ਕਿ ਬਿਜਲੀ ਸਪਲਾਈ ਵਿੱਚ ਕੁਝ ਰੁਕਾਵਟਾਂ ਤਲਵੰਡੀ ਸਾਬੋਂ ਥਰਮਲ ਪਾਵਰ ਪਲਾਂਟ (Talwandi Sabo Thermal Power Plant) ਦੇ ਇੱਕ ਯੂਨਿਟ ਵਿੱਚ ਖਰਾਬੀ ਅਤੇ 10 ਅਤੇ 11 ਜੂਨ ਨੂੰ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਆਏ ਭਾਰੀ ਝੱਖੜ ਅਤੇ ਤੂਫਾਨ ਕਾਰਨ ਹੋਈਆਂ,ਏ.ਵੇਨੂ ਪ੍ਰਸਾਦ (A. Venu Prasad) ਨੇ ਦੱਸਿਆ ਕਿ ਪੰਜਾਬ ਵਿੱਚ ਗਰਮੀ ਦੇ ਮੌਸਮ ਅਤੇ ਚਲ ਰਹੇ ਝੌਨੇ ਦੇ ਮੌਸਮ ਦੌਰਾਨ ਬਿਜਲੀ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਪੀ.ਐਸ.ਪੀ.ਸੀ.ਐਲ ਪਾਵਰ ਐਕਸਚੇਜ਼ (PSPCL Power Exchange) ਤੋਂ 1000 ਮੈਗਾਵਾਟ ਤੋਂ 1100 ਮੈਗਾਵਾਟ ਬਿਜਲੀ ਦੀ ਖਰੀਦ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ (PSPCL) ਨੇ 13700 ਮੈਗਾਵਾਟ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਸਾਰੇ ਪ੍ਰਬੰਧ ਕੀਤੇ ਹੋਏ ਹਨ,ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ ਨੇ 24 ਜੂਨ ਨੂੰ 13405 ਮੈਗਾਵਾਟ ਬਿਜਲੀ ਦੀ ਮੰਗ ਨੂੰ ਪੂਰਾ ਕੀਤਾ,ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ (PSPCL) ਨੇ ਵੰਡ ਜ਼ੌਨਾਂ ਵਿੱਚ ਖੇਤੀਬਾੜੀ ਖਪਤਕਾਰਾਂ ਨੂੰ 3 ਸਮਾਂ ਗਰੁੱਪਾਂ ਵਿੱਚ ਬਿਜਲੀ ਸਪਲਾਈ ਵੰਡ ਅਨੁਸਾਰ ਹੈ,ਉਨ੍ਹਾਂ ਦੱਸਿਆ ਕਿ 8 ਘੰਟੇ ਸਡਿਊਲਡ ਬਿਜਲੀ ਸਪਲਾਈ ਤੋਂ ਇਲਾਵਾ 5.30 ਘੰਟੇ ਹੋਰ ਵਧੇਰੇ ਬਿਜਲੀ ਸਪਲਾਈ ਕੀਤੀ ਗਈ,ਅਜਿਹਾ ਖਪਤਕਾਰਾਂ ਨੂੰ ਮੁਆਵਜ਼ੇ ਵਜੋਂ ਬਿਜਲੀ ਲਈ ਕੀਤਾ ਗਿਆ,ਉਨ੍ਹਾਂ ਕਿਹਾ ਕਿ ਫੀਲਡ ਦੇ ਅਫਸਰਾਂ ਨੂੰ ਜਿੱਥੇ ਕਿਤੇ ਏ.ਪੀ. ਸਪਲਾਈ (A.P. Supply) ਵਿੱਚ ਵਿਘਨ ਪੈੱਦਾ ਹੈ ਜਾਂ ਬਿਜਲੀ ਬੰਦ ਹੁੰਦੀ ਹੈ ਖਪਤਕਾਰਾਂ ਨੂੰ 8 ਘੰਟੇ ਬਿਜਲੀ ਸਪਲਾਈ ਪੂਰੀ ਕਰਨ ਲਈ ਮੁਆਵਜ਼ੇ ਵਜੋ ਦਿੱਤੀ ਜਾਵੇ।
ਹੋਰ ਪੜ੍ਹੋ:– ਇਕ ਨਿਵੇਕਲੀ ਪਹਿਲਕਦਮੀ ਤਹਿਤ ਪੰਜਾਬ ਸਰਕਾਰ ਵੱਲੋਂ ਮਜ਼ਬੂਤ ਪ੍ਰਸ਼ਾਸਨ ਲਈ ਡਾਟਾ ਪਾਲਿਸੀ ਲਾਗੂ:ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ
ਉਨ੍ਹਾਂ ਦੱਸਿਆਂ ਕਿ 1912 ਨੰਬਰ ਤੇ ਬਿਜਲੀ ਖਪਤਕਾਰਾਂ ਦੇ ਵੱਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਪੀ.ਐਸ.ਪੀ.ਸੀ.ਐਲ (PSPCL) ਆਪਣੇ ਵੱਡਮੁੱਲੇ ਖਪਤਕਾਰਾਂ ਨੂੰ ਹੋਰ ਚੰਗੀਆਂ ਸੇਵਾਵਾਂ ਦੇਣ ਲਈ ਹਮੇਸ਼ਾਂ ਬਚਨਵੱਧ ਅਤੇ ਯਤਨਸ਼ੀਲ ਰਹਿੰਦਾ ਹੈ,ਇਸੇ ਹੀ ਲੜੀ ਵਿੱਚ ਲੁਧਿਆਣਾ ਵਿਖੇ ਜਨਤਾ ਨਗਰ ਖਪਤਕਾਰ ਸੇਵਾ ਕਾਲ ਸੈੱਟਰ ਵਿੱਚ 23 ਜੂਨ ਨੂੰ 31 ਲੱਖ ਰੁਪਏ ਦੇ ਖਰਚੇ ਨਾਲ ਖਪਤਕਾਰ ਸੇਵਾ ਕੇਂਦਰ ਵਿੱਚ ਲਾਇਨਾਂ ਦੀ ਗਿਣਤੀ 40 ਤੋਂ 60 ਕਰ ਦਿੱਤੀ ਗਈ ਹੈ,ਇਸ ਤਰ੍ਹਾਂ ਕਰਨ ਨਾਲ ਹੁਣ ਕਾਲ ਸੈਂਟਰ 1912 ਤੇ ਖਪਤਕਾਰ ਸੇਵਾ ਲਾਇਨਾਂ ਦੀ ਗਿਣਤੀ 120 ਹੋ ਗਈ ਹੈ,ਉਨ੍ਹਾਂ ਦੱਸਿਆਂ ਕਿ ਹੁਣ ਖਪਤਕਾਰ 18001801512 ਟੋਲ ਫਰੀ ਨੰਬਰ (Toll free number) ਤੇ ਮਿਸ ਕਾਲ (Miss Call) ਰਾਹੀਂ ਵੀ ਆਪਣੀ ਬਿਜਲੀ ਸਿ਼ਕਾਇਤ ਰਜਿਸਟਰਡ ਕਰਵਾ ਸਕਦੇ ਹਨ।
ਇਸ ਤੋਂ ਇਲਾਵਾ ਖਪਤਕਾਰ 96461-06835 ਨੰਬਰ ਤੇ ਵੱਟਸਅੱਪ ਰਾਹੀਂ ਸੰਦੇਸ਼ ਭੇਜਕੇ ਆਪਣੀ ਬਿਜਲੀ ਦੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ, ਇਸ ਤੋਂ ਇਲਾਵਾ ਖਪਤਕਾਰ ਪੀ.ਐਸ.ਪੀ.ਸੀ.ਐਲ(PSPCL) ਦੇ ਫੇਸਬੁੱਕ ਟਿਯੂਟਰ (Facebook Tutor) ਅਤੇ 1912@ਬਤਬਫl।ਜਅ (1912@pspcl.in) ਤੇ ਈ.ਮੇਲ ਰਾਹੀਂ ਵੀ ਬਿਜਲੀ ਸਪਲਾਈ ਦੀਆਂ ਸਿ਼ਕਾਇਤਾਂ ਭੇਜ਼ ਸਕਦੇ,ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ (PSPCL) ਦੇ ਵੱਡਮੁੱਲੇ ਖਪਤਕਾਰ ਜ਼ੌਨਲ ਪੱਧਰ ਤੇ ਬਣਾਏ ਗਏ ਵਿਸ਼ੇਸ਼ ਕੰਟਰੋਲ ਰੂਮਾਂ ਤੇ ਆਪਣੀਆ ਸਿ਼ਕਾਇਤਾਂ ਦਰਜ ਕਰਵਾ ਸਕਦੇ ਹਨ।
ਫੋਨ ਨੰ:96461—82959,01832212425 ਤੇ ਬਾਰਡਰ ਜ਼ੋਨ(ਅਮਿੰਤਸਰ, ਤਰਨਤਾਰਨ,ਗੁਰਦਾਸਪੁਰ ਅਤੇ ਪਠਾਨਕੋਟ) ਫੋਨ ਨੰ:96461—16679, 0181—2220924 ਤੇ ਉੱਤਰ ਜ਼ੋਨ (ਜਲੰਧਰ,ਨਵਾਂ ਸ਼ਹਿਰ,ਕਪੂਰਥਲਾ,ਹੁਸਿ਼ਆਰਪੁਰ) ਫੋਨ ਨੰ:96461—46400,96461—48833 ਦੇ ਦੱਖਣ ਜ਼ੋਨ(ਪਟਿਆਲਾ, ਸੰਗਰੂਰ, ਬਰਨਾਲਾ, ਰੋਪੜ,ਮੋਹਾਲੀ) ਫੋਨ ਨੰ:96461—18039,96461—85267 ਤੇ ਪੱਛਮ ਜ਼ੋਨ (ਬਠਿੰਡਾ,ਫਰੀਦਕੋਟ,ਮੁਕਤਸਰ,ਫਿਰੋਜ਼ਪੁਰ, ਮੋਗਾ, ਮਾਨਸਾ,ਫਾਜਿ਼ਲਕਾ) ਫੋਨ ਨੰ:96461—22070,96461—81129 ਕੇੱਦਰੀ ਜ਼ੋਨ (ਲੁਧਿਆਣਾ,ਖੰਨਾ,ਫਤਿਹਗੜ੍ਹ ਸਾਹਿਬ), ਫੋਨ ਨੰ:96461—06835, 96461—06836 ਸੈਟਰਲਾਇਜ਼ਡ ਸ਼ਿਕਇਤ ਕੈਦਰ ਹੈਡ ਕੁਆਟਰ ਪਟਿਆਲਾ ਤੇ ਖਪਤਕਾਰ ਆਪਣੀਆਂ ਸਿ਼ਕਾਇਤਾਂ ਦਰਜ ਕਰਵਾ ਸਕਦੇ ਹਨ।
ਏ.ਵੇਨੂ ਪ੍ਰਸਾਦ ਸੀ.ਐਮ.ਡੀ ਨੇ ਅੰਦੋਲਨ ਕਰ ਰਹੇ ਪੀ.ਐਸ.ਪੀ.ਸੀ.ਐਲ (PSPCL) ਦੇ ਮੁਲਾਜ਼ਮਾਂ ਨੂੰ ਕੋਵਿਡ ਮਹਾਂਮਾਰੀ ਦੌਰਾਨ ਕਿਸਾਨਾਂ ਅਤੇ ਆਮ ਖਪਤਕਾਰਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਅੰਦੋਲਨ ਵਾਪਸ ਲੈਣ ਦੀ ਅਪੀਲ ਕੀਤੀ ਹੈ,ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ ਪੰਜਾਬ (PSPCL Punjab) ਵਿੱਚ ਭਰੋਸੇਦਾਰ ਅਤੇ ਚੰਗੀ ਨਿਰਵਿਘਨ ਬਿਜਲੀ ਸਪਲਾਈ ਅਤੇ ਖਪਤਕਾਰਾਂ ਨੂੰ ਹੋਰ ਚੰਗੀਆਂ ਬਿਜਲੀ ਸਹੂਲਤਾਂ ਦੇਣ ਲਈ ਹਮੇਸ਼ਾਂ ਵਚਨਬੱਧ ਹੈ।
ਹੋਰ ਪੜ੍ਹੋ:–
ਮੋਦੀ ਸਰਕਾਰ ਪੋਸਟਰ ਲਗਾਉਣ ਦੀ ਬਜਾਏ ਕੋਵਿਡ-19 ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਤਿਆਰੀ ਕਰੇ-ਸੁਨੀਲ ਜਾਖੜ
Hoshiarpur: ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਨਸ਼ਾ ਨਿਗਰਾਨ ਤੇ ਮੁਹੱਲਾ ਨਸ਼ਾ ਛੁਡਾਊ ਕਮੇਟੀਆਂ ਦੀ ਅਹਿਮ ਭੂਮਿਕਾ
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow