Ludhiana,(AZAD SOCH NEWS):- ਆਮ ਆਦਮੀ ਪਾਰਟੀ (Aam Aadmi Party) ਦੇ ਦਿੱਲੀ ਤੋ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ (Chief Minister Arvinder Kejriwal) ਵੱਲੋ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ (Press conference) ਕਰਕੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ 300 ਯੂਨਿਟ ਫਰੀ ਦੇਣ ਦਾ ਵਾਅਦਾ ਕੀਤਾ,ਜਿਸ ਤੇ ਟਿੱਪਣੀ ਕਰਦਿਆ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ (MLA Simarjit Singh Bains) ਨੇ ਕਿਹਾ ਕਿ ਇਹ ਸਿਰਫ ਤੇ ਸਿਰਫ “ਆਪ” ਦਾ ਚੁਣਾਵੀ ਸਟੰਟ ਹੈ,ਉਹਨਾ ਕਿਹਾ ਕਿ ਪੰਜਾਬ ਵਾਸੀਆ ਨੂੰ 300 ਯੂਨਿਟ ਫਰੀ ਦੇਣ ਦਾ ਵਾਅਦਾ ਤਾ ਕਰ ਦਿੱਤੀ ਪਰ ਉਹਨਾ ਦੇ ਧਿਆਨ ਵਿਚ ਇਹ ਗੱਲ ਨਹੀ ਆਈ ਕਿ ਪੰਜਾਬ ਸੂਬਾ ਪਹਿਲਾ ਹੀ 3 ਲੱਖ ਕਰੋੜ ਰੁਪਏ ਦਾ ਕਰਜਾਈ ਹੈ ਜਿਸ ਦਾ ਸਲਾਨਾ ਵਿਆਜ ਹੀ ਅਰਬਾ ਰੁਪਏ ਬਣ ਜਾਦਾ ਹੈ।
ਜਿਸਨੇ ਪੰਜਾਬ ਦੇ ਖਜਾਨੇ ਦਾ ਲੱਕ ਤੋੜ ਕੇ ਰੱਖਿਆ ਹੋਇਆ ਹੈ,ਵਿਧਾਇਕ ਸਿਮਰਜੀਤ ਸਿੰਘ ਬੈਂਸ (MLA Simarjit Singh Bains) ਨੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੂੰ ਸਵਾਲ ਕਰਦੇ ਪੁੱਛਿਆ ਕਿ ਉਹਨਾ ਕੋਲ ਇਹਨੇ ਪੈਸੇ ਕਿੱਥੋ ਆਉਣਗੇ,ਉਹਨਾ ਦਿੱਲੀ ਤੋ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ (Chief Minister Arvinder Kejriwal) ਨੂੰ ਇਹ ਵੀ ਯਾਦ ਕਰਵਾਇਆ ਕਿ ਉਹਨਾ 2017 ਦੀਆ ਵਿਧਾਨ ਸਭਾ ਚੋਣਾ ਮੌਕੇ ਲੋਕ ਇਨਸਾਫ ਪਾਰਟੀ ਨਾਲ ਹੋਏ ਗੱਠਜੋੜ ਸਮੇਂ ਲੁਧਿਆਣਾ ਵਿਖੇ ਹੋਈ ਵੱਡੀ ਰੈਲੀ ਵਿਚ ਰੈਲੀ ਦੀ ਸਮਾਪਤੀ ਮੌਕੇ ਜਦ ਪੱਤਰਕਾਰਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋ ਸਵਾਲ ਪੁੱਛਿਆ ਕਿ ਬੈਂਸ ਭਰਾਵਾਂ ਨੇ ਵਿਧਾਨ ਸਭਾ ਵਿਚ ਪੰਜਾਬ ਦੇ ਪਾਣੀਆ ਦੀ ਕੀਮਤ ਵਸੂਲਣ ਲਈ ਸ਼ੰਘਰਸ਼ ਕੀਤਾ।
ਅਤੇ ਉਸ ਮੌਕੇ ਦਿੱਲੀ ਤੋ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ (Chief Minister Arvinder Kejriwal) ਤੋ ਪੱਤਰਕਾਰਾ ਨੇ ਪੁੱਛਿਆ ਕਿ ਪੰਜਾਬ ਦਾ ਦਿੱਲੀ ਨੂੰ ਜਾ ਰਿਹਾ 0.2 ਐਮ.ਏ.ਐਫ ਪਾਣੀ (0.2 mAf Water) ਦੀ ਕੀਮਤ ਪੰਜਾਬ ਨੂੰ ਭੇਜੋਗੇ ਤਾਂ ਉਸ ਸਮੇਂ ਅਰਵਿੰਦਰ ਕੇਜਰੀਵਾਲ ਨੇ ਪੱਤਰਕਾਰਾ ਨੂੰ ਜਵਾਬ ਵਿਚ ਕਿਹਾ ਸੀ ਕਿ ਪੰਜਾਬ ਤੋ ਦਿੱਲ਼ੀ ਨੂੰ ਜਾਦੇ ਪਾਣੀ ਦੀ ਕੀਮਤ ਜਲਦ ਭੇਜੀ ਜਾਵੇਗੀ,ਵਿਧਾਇਕ ਸਿਮਰਜੀਤ ਸਿੰਘ ਬੈਂਸ (MLA Simarjit Singh Bains) ਨੇ ਕਿਹਾ ਕਿ ਪਰ ਅਫਸੋਸ ਦੀ ਗੱਲ ਹੈ।
ਹੋਰ ਪੜ੍ਹੋ:– ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ 24 ਉੱਘੇ ਕੌਮੀ ਤੇ ਕੌਮਾਂਤਰੀ ਖਿਡਾਰੀਆਂ ਨੂੰ Training ਲਈ 95 ਲੱਖ ਦਾ ਸਾਮਾਨ ਸੌਂਪਿਆ
ਕਿ ਸਾਢੇ ਚਾਰ ਸਾਲ ਬੀਤ ਜਾਣ ਤੇ ਵੀ ਕੇਜਰੀਵਾਲ ਸਰਕਾਰ ਨੇ ਪੰਜਾਬ ਦੇ ਪਾਣੀ ਦੀ ਕੀਮਤ ਅਜੇ ਤੱਕ ਨਹੀ ਭੇਜੀ ਜਦੋਕਿ ਦੂਸਰੇ ਪਾਸੇ ਕੇਜਰੀਵਾਲ ਸਰਕਾਰ ਨੇ ਹਿਮਾਚਲ ਦੇ ਹਿੱਸੇ ਦਾ ਯਮਨਾ ਦੇ ਜਰੀਏ ਦਿੱਲੀ ਜਾ ਰਹੇ ਪਾਣੀ ਦੀ ਲਗਭਗ 21 ਕਰੌੜ ਰੁਪਇਆ ਸਲਾਨਾ ਕੀਮਤ ਦੇਣੀ ਸ਼ੁਰੂ ਕਰ ਦਿੱਤੀ ਹੈ ਪਰ ਕੇਜਰੀਵਾਲ ਸਰਕਾਰ (Kejriwal Government) ਪੰਜਾਬ ਨਾਲ ਕਿਉ ਧਰੋਹ ਕਮਾ ਰਹੀ ਹੈਵਿਧਾਇਕ ਸਿਮਰਜੀਤ ਸਿੰਘ ਬੈਂਸ (MLA Simarjit Singh Bains) ਨੇ ਦੱਸਿਆ ਹੈ 2014 ਦੀਆ ਲੋਕ ਸਭਾ ਚੋਣਾ ਮੌਕੇ ਪੰਜਾਬ ਦੇ ਲੋਕਾਂ ਨੇ ਹੀ ਪੰਜਾਬ ਵਿਚ ਪਾਰਟੀ ਦੀ ਜੜ ਲਾਈ ਸੀ,ਉਹਨਾ ਕਿਹਾ ਕਿ ਆਉਣ ਵਾਲੀਆ ਵਿਧਾਨ ਸਭਾ ਚੋਣਾ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਅਜਿਹੇ ਚੁਣਾਵੀ ਸਟੰਟ ਦਿਖਾ ਕੇ ਆਮ ਆਦਮੀ ਪਾਰਟੀ (Aam Aadmi Party) ਪੰਜਾਬ ਦੀ ਰਾਜਨੀਤੀ ਵਿਚ ਆਪਣੇ ਪੈਰ ਜਮਾਉਣਾ ਚਾਹੁੰਦੀ ਹੈ।
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow