ਮਾਫ਼ੀਨਾਮਾ ਸ਼੍ਰੋਮਣੀ ਅਕਾਲੀ ਦਲ ਨੂੰ ਨਾਮਨਜ਼ੂਰ,SC ਕਮਿਸ਼ਨ ‘ਤੇ ਲਾਏ ਵੱਡੇ ਦੋਸ਼,Ravneet Bittu ਮਾਫ਼ੀਨਾਮਾ ਸ਼੍ਰੋਮਣੀ ਅਕਾਲੀ ਦਲ ਨੂੰ ਨਾਮਨਜ਼ੂਰ,SC ਕਮਿਸ਼ਨ ‘ਤੇ ਲਾਏ ਵੱਡੇ ਦੋਸ਼,Ravneet Bittu
BREAKING NEWS
Search

Live Clock Date

Your browser is not supported for the Live Clock Timer, please visit the Support Center for support.
Apology rejected by Shiromani Akali Dal, major allegations leveled against SC Commission, issue of Ravneet Bittu's controversial statement rekindled

ਮਾਫ਼ੀਨਾਮਾ ਸ਼੍ਰੋਮਣੀ ਅਕਾਲੀ ਦਲ ਨੂੰ ਨਾਮਨਜ਼ੂਰ,SC ਕਮਿਸ਼ਨ ‘ਤੇ ਲਾਏ ਵੱਡੇ ਦੋਸ਼,ਰਵਨੀਤ ਬਿੱਟੂ ਦੇ ਵਿਵਾਦਿਤ ਬਿਆਨ ਦਾ ਮੁੱਦਾ ਮੁੜ ਭੱਖਿਆ

10

AZAD SOCH:-

CHANDIGARH,(AZAD SOCH NEWS):- ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਵਫ਼ਦ ਨੇ ਅੱਜ ਫਿਰ ਪੰਜਾਬ ਅਨੁਸੂਚਿਤ ਰਾਜ ਕਮਿਸ਼ਨ ਨਾਲ ਮੁਲਾਕਾਤ ਕੀਤੀ,ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ (Punjab State Commission for Scheduled Castes) ਨੁੰ ਆਖਿਆ ਕਿ ਉਹ ਕਾਂਗਰਸ ਸਰਕਾਰ ਦੇ ਦਬਾਅ ਹੇਠ ਨਾ ਆਵੇ ਅਤੇ ਸੂਬੇ ਵਿਚ ਐਸ ਸੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਲਈ ਲੁਧਿਆਣਾ ਐਮ ਪੀ ਰਵਨੀਤ ਸਿੰਘ ਬਿੱਟੂ (Ludhiana MP Ravneet Singh Bittu) ਦੇ ਖਿਲਾਫ ਕੇਸ ਦਰਜ ਕਰਨ ਦਾ ਹੁਕਮ ਦੇਵੇ,ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਰਵਨੀਤ ਬਿੱਟੂ ਵੱਲੋਂ ਦਿੱਤੇ ਗਏ ਮਾਫੀਨਾਮੇ ਨੂੰ ਲੈਕੇ ਐਸਸੀ ਕਮਿਸ਼ਨ ਤੋਂ ਪੱਤਰ ਮੰਗਿਆ, ਜਿਸ ਵਿੱਚ ਰਵਨੀਤ ਸਿੰਘ ਬਿੱਟੂ ਵੱਲੋਂ ਕਿਤੇ ਵੀ ਮੁਆਫੀ ਦਾ ਜ਼ਿਕਰ ਨਹੀਂ।

ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਵਿਧਾਇਕ ਪਵਨ ਟੀਨੂੰ ਨੇ ਐਸਸੀ ਕਮਿਸ਼ਨ ਖਿਲਾਫ ਗੰਭੀਰ ਦੋਸ਼ ਲਾਏ,ਪੰਜਾਬ ਵਿੱਚ ਅਕਾਲੀ ਦਲ ਤੇ ਬਸਪਾ ਵੱਲੋਂ ਇੱਕ ਵਾਰ ਫਿਰ ਗਠਜੋੜ ਤੋਂ ਬਾਅਦ ਸੀਟਾਂ ਦੀ ਵੰਡ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਸ੍ਰੀ ਆਨੰਦਪੁਰ ਸਾਹਿਬ (Sri Anandpur Sahib) ਤੇ ਚਮਕੌਰ ਸਾਹਿਬ (Chamkaur Sahib) ਦੀਆਂ ਸੀਟਾਂ ‘ਤੇ ਬਸਪਾ ਦਾ ਉਮੀਦਵਾਰ ਉਤਾਰਨ ਦਾ ਫੈਸਲਾ ਕੀਤਾ ਗਿਆ ਹੈ,ਰਵਨੀਤ ਬਿੱਟੂ ਨੇ ਅਕਾਲੀ ਦਲ ‘ਤੇ ਸ੍ਰੀ ਆਨੰਦਪੁਰ ਸਾਹਿਬ (Sri Anandpur Sahib) ਅਤੇ ਚਮਕੌਰ ਸਾਹਿਬ ਸੀਟ ਬਸਪਾ (BSP) ਨੂੰ ਦੇਣ ‘ਤੇ ਟਿੱਪਣੀ ਕਰਦੇ ਕਿਹਾ ਸੀ ਕਿ ਅਕਾਲੀ ਦਲ ਨੇ ਪਵਿੱਤਰ ਸੀਟਾਂ ਬਸਪਾ ਨੂੰ ਦੇ ਦਿੱਤੀਆਂ ਹਨ।

ਹੋਰ ਪੜ੍ਹੋ:-  Punjab Police Recruitment Board 2021: ਪੰਜਾਬ ਪੁਲਿਸ ‘ਚ ਭਰਤੀ ਪ੍ਰਕਿਰਿਆ ਅੱਜ ਤੋਂ ਸ਼ੁਰੂ,560 Sub-Inspectors ਦੀ ਹੋਵੇਗੀ ਭਰਤੀ

ਮਾਫ਼ੀਨਾਮਾ ਸ਼੍ਰੋਮਣੀ ਅਕਾਲੀ ਦਲ ਨੂੰ ਨਾਮਨਜ਼ੂਰ,SC ਕਮਿਸ਼ਨ ‘ਤੇ ਲਾਏ ਵੱਡੇ ਦੋਸ਼,ਰਵਨੀਤ ਬਿੱਟੂ ਦੇ ਵਿਵਾਦਿਤ ਬਿਆਨ ਦਾ ਮੁੱਦਾ ਮੁੜ ਭੱਖਿਆ
ਮਾਫ਼ੀਨਾਮਾ ਸ਼੍ਰੋਮਣੀ ਅਕਾਲੀ ਦਲ ਨੂੰ ਨਾਮਨਜ਼ੂਰ,SC ਕਮਿਸ਼ਨ ‘ਤੇ ਲਾਏ ਵੱਡੇ ਦੋਸ਼,ਰਵਨੀਤ ਬਿੱਟੂ ਦੇ ਵਿਵਾਦਿਤ ਬਿਆਨ ਦਾ ਮੁੱਦਾ ਮੁੜ ਭੱਖਿਆ

ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਪਵਨ ਕੁਮਾਰ ਟੀਨੂੰ ਦੀ ਅਗਵਾਈ ਹੇਠ ਅਕਾਲੀ ਦਲ ਦੇ ਆਗੂਆਂ ਨੇ ਇਥੇ ਕਮਿਸ਼ਨ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਤੇ ਦੱਸਿਆ ਕਿ ਹੈਰਾਨੀ ਵਾਲੀ ਗੱਲ ਹੈ ਕਮਿਸ਼ਨ ਐਸ ਸੀ ਪ੍ਰਵੀਵੈਨਸ਼ਨ ਆਫ ਐਟਰੋਸੀਟੀਜ਼ ਐਕਟ 1989 ਤਹਿਤ (Commission under SC Prevention of Atrocities Act, 1989) ਰਵਨੀਤ ਬਿੱਟੂ ਦੀ ਗ੍ਰਿਫਤਾਰੀ ਦੇ ਹੁਕਮ ਦੇਣ ਤੋਂ ਇਨਕਾਰ ਕਰ ਕੇ ਆਪਣਾ ਫਰਜ਼ ਅਦਾ ਕਰਨ ਵਿਚ ਨਾਕਾਮ ਰਿਹਾ ਹੈ,ਉਹਨਾਂ ਕਿਹਾ ਕਿ ਦਬੇ ਕੁਚਲੇ ਵਰਗ ਲਈ ਕਮਿਸ਼ਨ ਹੀ ਇਕਲੌਤੀ ਆਸ ਸੀ ਤੇ ਇਸਨੂੰ ਕਾਂਗਸ ਪਾਰਟੀ (Congress Party) ਦਾ ਹਥਠੋਕਾ ਨਹੀਂ ਬਣਨਾ ਚਾਹੀਦਾ ਤੇ ਰਵਨੀਤ ਬਿੱਟੂ ਵਰਗੇ ਲੋਕਾਂ ਨੁੰ ਨਹੀਂ ਛੱਡਣਾ ਚਾਹੀਦਾ ਜਿਸਨੇ ਦਲਿਤਾਂ ਨੁੰ ਅਪਵਿੱਤਰ ਦੱਸਿਆ ਤੇ ਕਿਹਾ ਕਿ ਆਨੰਦਪੁਰ ਸਾਹਿਬ (Sri Anandpur Sahib) ਤੇ ਚਮਕੌਰ ਸਾਹਿਬ (Chamkaur Sahib) ਵਰਗੀਆਂ ਪਵਿੱਤਰ ਸੀਟਾਂ ਇਹਨਾਂ ਨੂੰ ਨਹੀਂ ਦੇਣੀਆਂ ਚਾਹੀਦੀਆਂ।

ਹੋਰ ਪੜ੍ਹੋ:-  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ

ਵਿਧਾਇਕ ਟੀਨੂੰ ਨੂੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕਮਿਸ਼ਨ ਨੇ ਇਹ ਪ੍ਰਭਾਵ ਦੇ ਕੇ ਦਲਿਤ ਭਾਈਚਾਰੇ ਨੁੰ ਗੁੰਮਰਾਹ ਕਰਨ ਦਾ ਯਤਨ ਕੀਤਾ ਹੈ ਕਿ ਰਵਨੀਤ ਬਿੱਟੂ (Ravneet Bittu) ਨੇ ਦਲਿਤਾਂ ਦੇ ਖਿਲਾਫ ਜਾਤੀਸੂਚਕ ਟਿੱਪਣੀਆਂ ਕਰਨ ਲਈ ਬਿਨਾਂ ਸ਼ਰਤ ਮੁਆਫੀ ਮੰਗੀ ਹੋਈ ਹੈ,ਪੱਤਰਕਾਰਾਂ ਨੂੰ ਮਾਫ਼ੀ ਵਾਲੀ ਚਿਠੀ ਵਿਖਾਉਂਦਿਆਂ ਅਕਾਲੀ ਆਗੂ ਨੇ ਕਿਹਾ ਕਿ ਕਿਤੇ ਵੀ ਲੁਧਿਆਣਾ ਤੋਂ ਕਾਂਗਰਸ ਦੇ ਐਮ ਪੀ ਨੇ ਐਸ ਸੀ ਕਮਿਸ਼ਨ (MP to SC Commission) ਨੁੰ ਲਿਖੇ ਪੱਤਰ ਵਿਚ ਦਲਿਤ ਭਾਈਚਾਰੇ ਦੇ ਕੀਤੇ ਅਪਮਾਨ ਲਈ ਮੁਆਫੀ ਨਹੀਂ ਮੰਗੀ,ਉਹਨਾਂ ਕਿਹਾ ਕਿ ਰਵਨੀਤ ਬਿੱਟੂ (Ravneet Bittu) ਨੇ ਇਹ ਦਾਅਵਾ ਕੀਤਾ ਹੈ ਕਿ ਸਾਰੇ ਮਾਮਲੇ ਨੂੰ ਗਲਤ ਸਮਝਿਆ ਗਿਆ,ਉਹਨਾਂ ਕਿਹਾ ਕਿ ਅਜਿਹਾ ਕਰ ਕੇ ਉਸਨੇ ਦਲਿਤ ਭਾਈਚਾਰੇ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ।

ਮਾਫ਼ੀਨਾਮਾ ਸ਼੍ਰੋਮਣੀ ਅਕਾਲੀ ਦਲ ਨੂੰ ਨਾਮਨਜ਼ੂਰ,SC ਕਮਿਸ਼ਨ ‘ਤੇ ਲਾਏ ਵੱਡੇ ਦੋਸ਼,ਰਵਨੀਤ ਬਿੱਟੂ ਦੇ ਵਿਵਾਦਿਤ ਬਿਆਨ ਦਾ ਮੁੱਦਾ ਮੁੜ ਭੱਖਿਆ

ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਿਥੇ ਰਵਨੀਤ ਬਿੱਟੂ (Ravneet Bittu) ਲਗਾਤਾਰ ਦਲਿਤ ਭਾਈਚਾਰੇ ਦਾ ਅਪਮਾਨ ਕਰ ਰਿਹਾ ਹੈ, ਉਥੇ ਹੀ ਕਾਂਗਰਸ ਦੇ ਇਕ ਵੀ ਐਸ ਸੀ ਭਾਈਚਾਰੇ ਦੇ ਆਗੂ ਨੇ ਇਸ ’ਤੇ ਇਤਰਾਜ਼ ਪ੍ਰਗਟ ਨਹੀਂ ਕੀਤਾ,ਉਹਨਾਂ ਕਿਹਾ ਕਿ ਇਹ ਇਸ ਗੱਲ ਦਾ ਸਬੂਤ ਹੈ ਕਿ ਕਾਂਗਰਸ ਪਾਰਟੀ ਦੇ ਦਲਿਤ ਆਗੂਆਂ ਨੇ ਆਪਣੇ ਭਾਈਚਾਰੇ ਦੇ ਹਿੱਤ ਸੌੜੇ ਸਿਆਸੀ ਹਿੱਤਾਂ ਵਾਸਤੇ ਵੇਚ ਦਿੱਤੇ ਹਨ,ਉਹਨਾਂ ਕਿਹਾ ਕਿ ਇਹ ਮਾਮਲਾ ਸਵੈ ਮਾਣ ਦਾ ਹੈ ਤੇ ਅਕਾਲੀ ਦਲ ਲੁਧਿਆਣਾ ਦੇ ਐਮ ਪੀ ਖਿਲਫਾ ਕਾਰਵਾਈ ਹੋਣ ਤੱਕ ਟਿਕ ਕੇ ਨਹੀਂ ਬੈਠੇਗਾ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *