Bathinda: ਬਠਿੰਡਾ ਦੇ ਭਗਤਾ ਭਾਈਕਾ 'ਚ ਸੂਏ ਵਿੱਚ ਨਹਾਉਂਦੇ ਤਿੰਨ ਨੌਜਵਾਨ ਡੁੱਬੇ,ਹੋਈ ਮੌਤ Bathinda: ਬਠਿੰਡਾ ਦੇ ਭਗਤਾ ਭਾਈਕਾ 'ਚ ਸੂਏ ਵਿੱਚ ਨਹਾਉਂਦੇ ਤਿੰਨ ਨੌਜਵਾਨ ਡੁੱਬੇ,ਹੋਈ ਮੌਤ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Bathinda Three youths drowned while bathing in a needle at Bhagta Bhaika in Bathinda

Bathinda: ਬਠਿੰਡਾ ਦੇ ਭਗਤਾ ਭਾਈਕਾ ‘ਚ ਸੂਏ ਵਿੱਚ ਨਹਾਉਂਦੇ ਤਿੰਨ ਨੌਜਵਾਨ ਡੁੱਬੇ,ਹੋਈ ਮੌਤ

6

AZAD SOCH:-

Bathinda,(AZAD SOCH NEWS):- Bathinda: ਬਠਿੰਡਾ ਦੇ ਭਗਤਾ ਭਾਈ ਵਿਖੇ ਸ਼ਾਮ ਨੂੰ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਤਿੰਨ ਨੌਜ਼ਵਾਨ ਰਜਵਾਹੇ ’ਚ ਇਕੱਠੇ ਹੀ ਡੁੱਬ ਗਏ ਤੇ ਉਨਾਂ ਦੀ ਮੌਤ ਹੋ ਗਈ,ਜਾਣਕਾਰੀ ਅਨੁਸਾਰ ਸ਼ਹਿਰ ’ਚੋਂ ਲੰਘਦੇ ਰੌਂਤਾ ਰਜਵਾਹੇ ’ਚ ਸ਼ਾਮ ਨੂੰ ਤਿੰਨ ਨੌਜ਼ਵਾਨ ਨਵਦੀਪ ਸਿੰਘ, ਵਿਵੇਕ ਕੁਮਾਰ ਤੇ ਪਵਿੱਤਰ ਸਿੰਘ ਨਹਾਉਣ ਲਈ ਪਹੁੰਚੇ,ਡੁੱਬਣ ਤੋਂ ਬਚਣ ਖਾਤਰ ਉਨਾਂ ਇਕ ਰੱਸੀ ਬਾਹਰ ਦਰੱਖਤ ਨਾਲ ਬੰਨ ਦਿੱਤੀ,ਉਹ ਤਿੰਨੇ ਰੱਸੀ ਨੂੰ ਫੜ ਕੇ ਪਾਣੀ ਵਿਚ ਉੱਤਰ ਗਏ,ਜਦੋਂ ਉਹ ਪਾਣੀ ’ਚ ਮਸਤੀ ਕਰ ਰਹੇ ਸਨ ਤਾਂ ਰੱਸੀ ਤਿੰਨਾਂ ਦਾ ਭਾਰ ਨਾ ਸਹਾਰਦੇ ਹੋਏ ਟੁੱਟ ਗਈ,ਉਨਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਤੇ ਪਾਣੀ ਦੇ ਤੇਜ਼ ਵਹਾਅ ’ਚ ਡੁੱਬ ਗਏ।

ਹੋਰ ਪੜ੍ਹੋ:-  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ

ਹੋਰ ਪੜ੍ਹੋ:-  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਵਿਚ ਨਾਕਾਮ ਰਹਿਣ ‘ਤੇ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀ ਲਿਆ

ਆਸਪਾਸ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਉਕਤ ਨੂੰ ਬਚਾਉਣ ਖਾਤਰ ਉਪਰਾਲਾ ਕਰਨ ਲੱਗੇ,ਪ੍ਰੰਤੂ ਜਦੋਂ ਤੱਕ ਨੌਜ਼ਵਾਨਾਂ ਨੂੰ ਬਾਹਰ ਕੱਢਿਆ ਗਿਆ, ਉਦੋਂ ਤੱਕ ਦੇਰ ਹੋ ਚੁੱਕੀ ਸੀ,ਲੋਕਾਂ ਨੇ ਉਕਤ ਨੂੰ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਵਿਚ ਪਹੁੰਚਾਇਆ ਗਿਆ,ਜਿਥੇ ਡਾਕਟਰਾਂ ਨੇ ਤਿੰਨਾਂ ਨੂੰ ਹੀ ਮਿ੍ਰਤਕ ਕਰਾਰ ਦੇ ਦਿੱਤਾ,ਇਹ ਤਿੰਨੇ ਨੌਜ਼ਵਾਨ 2 ਦੇ ਵਿਦਿਆਰਥੀ ਸਨ ਤੇ ਆਪਣੇ ਨਤੀਜ਼ੇ ਦਾ ਇੰਤਜਾਰ ਕਰ ਰਹੇ ਸਨ,ਥਾਣਾ ਦਿਆਲਪੁਰਾ ਪੁਲਸ ਨੇ ਤਿੰਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੋਰ ਪੜ੍ਹੋ:- 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ

ਪੰਜਾਬ ਵਿਚੋਂ ਝੋਨੇ ਦੀ ਪਰਾਲੀ ਸਾੜਨ ਦੇ ਰੁਝਾਨ ਨੂੰ ਮੁਕੰਮਲ ਤੌਰ ’ਤੇ ਖ਼ਤਮ ਕਰਨ ਲਈ ਰਾਜ ਸਰਕਾਰ ਨੇ 878 ਕਰੋੜ ਰੁਪਏ ਦੀ ਕਾਰਜ ਯੋਜਨਾ ਤਿਆਰ:ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *