Punjab Government ਨੇ PSPCL ਨੂੰ ਜਾਰੀ ਕੀਤੀ 309 ਕਰੋੜ ਰੁਪਏ ਦੀ ਵਾਧੂ ਰਕਮ Punjab Government ਨੇ PSPCL ਨੂੰ ਜਾਰੀ ਕੀਤੀ 309 ਕਰੋੜ ਰੁਪਏ ਦੀ ਵਾਧੂ ਰਕਮ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Punjab Government releases additional amount of Rs 309 crore to PSPCL

Punjab Government ਨੇ PSPCL ਨੂੰ ਜਾਰੀ ਕੀਤੀ 309 ਕਰੋੜ ਰੁਪਏ ਦੀ ਵਾਧੂ ਰਕਮ

8

AZAD SOCH:-

Patiala,(AZAD SOCH NEWS):-  ਪੰਜਾਬ ਸਰਕਾਰ (Punjab Government) ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੂੰ ਝੋਨੇ ਦੇ ਮੌਸਮ ਦੇ ਚਲਦਿਆਂ 309 ਕਰੋੜ ਰੁਪਏ ਦੀ ਵਾਧੂ ਰਕਮ ਜਾਰੀ ਕੀਤੀ ਹੈ,ਇਹ ਦੱਸਦਿਆਂ ਪਾਵਰਕਾਮ (Powercom) ਦੇ ਸੀ.ਐਮ.ਡੀ. ਏ. ਵੇਨੂੰ ਪ੍ਰਸਾਦ (CMD A. Venu Prasad) ਨੇ ਕਿਹਾ ਕਿ ਤਾਂ ਜੋ ਸੂਬੇ ‘ਚ ਬਿਜਲੀ ਦੀਆਂ ਵੱਧ ਰਹੀਆਂ ਮੰਗਾ ਘੱਟ ਕਰਨ ਲਈ ਖੁੱਲ੍ਹੀ ਮੰਡੀ ‘ਚੋਂ ਬਿਜਲੀ ਦੀ ਖ਼ਰੀਦ ਕੀਤੀ ਜਾ ਸਕੇ, ਇਸ ਲਈ ਇਹ ਰਕਮ ਜਾਰੀ ਕੀਤੀ ਗਈ ਹੈ,ਉਨ੍ਹਾਂ ਕਿਹਾ ਕਿ 5 ਜੁਲਾਈ ਨੂੰ ਸੂਬੇ ਦੇ ਵੱਖ-ਵੱਖ ਖਪਤਕਾਰਾਂ (Consumers) ਨੂੰ ਪੀਐਸਪੀਸੀਐਲ (PSPCL) ਨੇ 3022 ਲੱਖ ਯੂਨਿਟ ਬਿਜਲੀ ਦੀ ਸਪਲਾਈ ਕੀਤੀ ਹੈ, ਜਿਸ ਦੀ ਵੱਧ ਤੋਂ ਵੱਧ ਮੰਗ 13,162 ਮੈਗਾਵਾਟ ਹੈ,ਸੀਐਮਡੀ (CMD) ਨੇ ਦੱਸਿਆ ਕਿ ਪੀਐਸਪੀਸੀਐਲ (PSPCL) ਨੇ ਪਾਵਰ ਐਕਸਚੇਂਜ (Power Exchange) ਤੋਂ 3.98 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ 1080 ਮੈਗਾਵਾਟ ਬਿਜਲੀ ਖਰੀਦੀ ਹੈ।

ਹੋਰ ਪੜ੍ਹੋ:- ਮਾਫ਼ੀਨਾਮਾ ਸ਼੍ਰੋਮਣੀ ਅਕਾਲੀ ਦਲ ਨੂੰ ਨਾਮਨਜ਼ੂਰ,SC ਕਮਿਸ਼ਨ ‘ਤੇ ਲਾਏ ਵੱਡੇ ਦੋਸ਼,ਰਵਨੀਤ ਬਿੱਟੂ ਦੇ ਵਿਵਾਦਿਤ ਬਿਆਨ ਦਾ ਮੁੱਦਾ ਮੁੜ ਭੱਖਿਆ

ਹੋਰ ਪੜ੍ਹੋ:- ਵਿਸ਼ਵ ਜ਼ੂਨੋਸਿਸ ਦਿਵਸ ਮੌਕੇ ਬੂਥਗੜ੍ਹ ਵਿਖੇ ਹੋਇਆ ਜ਼ਿਲ੍ਹਾ ਪਧਰੀ ਸਮਾਗਮ

ਉਨ੍ਹਾਂ ਕਿਹਾ ਕਿ ਮਾਨਸਾ ਵਿਖੇ ਤਲਵੰਡੀ ਸਾਬੋ ਥਰਮਲ ਪਲਾਂਟ (Talwandi Sabo Thermal Plant) ਦੇ ਦੂਸਰੀ ਯੂਨਿਟ ਦੇ ਫੇਲ੍ਹ ਹੋਣ ਕਾਰਨ ਬਿਜਲੀ ਦੀ ਖਰੀਦ ਕੀਤੀ ਗਈ ਹੈ,ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪੈਦਾਵਰ ਦੇ ਘਾਟੇ ਦੇ ਬਾਵਜੂਦ ਪੀਐਸਪੀਸੀਐਲ (PSPCL) ਸੂਬੇ ਦੇ ਘਰੇਲੂ ਅਤੇ ਖੇਤੀਬਾੜੀ ਖਪਤਕਾਰਾਂ ਦੀ ਬਿਜਲੀ ਦੀ ਜ਼ਰੂਰਤ ਨੂੰ ਪੂਰਾ ਕਰਨ ‘ਚ ਕਾਮਯਾਬ ਰਹੀ ਹੈ,ਸੀ.ਐਮ.ਡੀ. ਏ. ਵੇਨੂੰ ਪ੍ਰਸਾਦ (CMD A. Venu Prasad) ਨੇ ਕਿਹਾ ਕਿ ਖਪਤਕਾਰਾਂ ਦੀ ਸੇਵਾ ‘ਚ ਦਿਨ ਰਾਤ ਕੰਮ ਕਰਨ ਵਾਲੇ ਵਿਸ਼ੇਸ਼ ਨਿਗਰਾਨੀ ਸੈੱਲ ਵੀ ਬਣਾਏ ਗਏ ਹਨ,ਨਾਲ ਹੀ ਉਨ੍ਹਾਂ ਅਪੀਲ ਕੀਤੀ ਕਿ ਖਪਤਕਾਰ ਪੀਐਸਪੀਸੀਐਲ (PSPCL) ਉਪਭੋਗਤਾ ਸੇਵਾਵਾਂ ਐਪ (PSPCL Consumers Services App)ਦੀ ਵਰਤੋਂ ਕਰਨ ਤਾਂ ਜੋ ਉਨ੍ਹਾਂ ਦੀ ਸਪਲਾਈ ਸਬੰਧੀ ਸ਼ਿਕਾਇਤਾਂ ਦਰਜ ਹੋ ਸਕਣ ਅਤੇ ਇਸ ਦੀ ਸਥਿਤੀ ਦਾ ਪਤਾ ਲਗ ਸਕੇ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *