ਘਰੇਲੂ ਇਕਾਂਤਵਾਸ ਕੋਵਿਡ-19 ਮਰੀਜ਼ਾਂ ਦੀ ਨਿਗਰਾਨੀ ’ਚ ਵਲੰਟੀਅਰਾਂ ਨੇ ਨਿਭਾਇਆ ਅਹਿਮ ਰੋਲ ਘਰੇਲੂ ਇਕਾਂਤਵਾਸ ਕੋਵਿਡ-19 ਮਰੀਜ਼ਾਂ ਦੀ ਨਿਗਰਾਨੀ ’ਚ ਵਲੰਟੀਅਰਾਂ ਨੇ ਨਿਭਾਇਆ ਅਹਿਮ ਰੋਲ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
Hoshiarpur Volunteers play important role in supervising domestic solitary covid-19 patients Deputy Commissioner Apneet Ryat

Hoshiarpur: ਘਰੇਲੂ ਇਕਾਂਤਵਾਸ ਕੋਵਿਡ-19 ਮਰੀਜ਼ਾਂ ਦੀ ਨਿਗਰਾਨੀ ’ਚ ਵਲੰਟੀਅਰਾਂ ਨੇ ਨਿਭਾਇਆ ਅਹਿਮ ਰੋਲ- ਡਿਪਟੀ ਕਮਿਸ਼ਨਰ ਅਪਨੀਤ ਰਿਆਤ

11

AZAD SOCH:-

ਹੁਸ਼ਿਆਰਪੁਰ, 8 ਜੁਲਾਈ 2021,(AZAD SOCH NEWS):- ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕੋਵਿਡ-19 ਦੇ ਮੁਸ਼ਕਲ ਦੌਰ ਵਿਚ ਘਰੇਲੂ ਇਕਾਂਤਵਾਸ ਮਰੀਜਾਂ ਦੀ ਨਿਗਰਾਨੀ ਲਈ ਵਲੰਟੀਅਰ ਦੇ ਤੌਰ ’ਤੇ ਸੇਵਾਵਾਂ ਦੇਣ ਵਾਲੇ ਇੰਟਰਨ ਡਾਕਟਰਾਂ, ਪ੍ਰੋਫੈਸਰ, ਨਰਸਿੰਗ ਸਟੂਡੈਂਟ, ਜ਼ਿਲ੍ਹੇ ਦੇ ਕਾਲਜਾਂ ਦੇ ਵਿਦਿਆਰਥੀਆਂ ਅਤੇ ਹੋਰ ਵਰਗਾਂ ਵਲੋਂ ਦਿੱਤੀਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ,ਉਨ੍ਹਾਂ ਕਿਹਾ ਕਿ ਇਨ੍ਹਾਂ ਵਲੋਂ ਦਿੱਤੀਆਂ ਗਈਆਂ ਸੇਵਾਵਾਂ ਦੇ ਚੱਲਦਿਆਂ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕੀਆਂ ਹਨ,ਉਹ ਇਨ੍ਹਾਂ ਵਲੰਟੀਅਰਾਂ ਨੂੰ ਆਨਲਾਈਨ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ,ਇਸ ਦੌਰਾਨ ਉਨ੍ਹਾਂ ਨਾਲ ਸਹਾਇਕ ਕਮਿਸ਼ਨਰ (ਜ) ਕਿਰਪਾਲ ਵੀਰ ਸਿੰਘ ਵੀ ਮੌਜੂਦ ਸਨ।

ਹੋਰ ਪੜ੍ਹੋ:- ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ਼ ਕੇਸ ਦਰਜ ਕਰਨ ਦੇ ਆਦੇਸ਼

ਡਿਪਟੀ ਕਮਿਸ਼ਨਰ ਨੇ ਇਨ੍ਹਾਂ ਸਾਰੇ ਵਲੰਟੀਅਰਾਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਇਨ੍ਹਾਂ ਨੇ ਘਰੇਲੂ ਇਕਾਂਤਵਾਸ ਵਿਚ ਰਹਿ ਰਹੇ ਕੋਵਿਡ ਮਰੀਜਾਂ ਦੀ ਨਿਗਰਾਨੀ ਲਈ ਉਨ੍ਹਾਂ ਨੂੰ ਕਾਲਜ਼ ਕਰਕੇ ਸਿਹਤ ਸੇਵਾਵਾਂ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਉਸੇ ਤਰ੍ਹਾਂ ਉਹ ਜ਼ਿਲ੍ਹੇ ਵਿੱਚ ਕੋਵਿਡ-19 ਟੀਕਾਕਰਨ ਤੇ ਕੋਵਿਡ ਨਿਰਦੇਸ਼ਾਂ ਸਬੰਧੀ ਜਾਗਰੂਕਤਾ ਫੈਲਾਉਣ ਲਈ ਬ੍ਰਾਂਡ ਅੰਬੈਸਡਰ ਬਨਣ,ਉਨ੍ਹਾਂ ਕਿਹਾ ਕਿ 15 ਮਈ ਤੋਂ 30 ਜੂਨ ਤੱਕ ਇਨ੍ਹਾਂ ਵਲੰਟੀਅਰਾਂ ਨੇ 42599 ਕਾਲਜ਼ ਕਰਕੇ ਕੋਵਿਡ ਮਰੀਜਾਂ ਦੇ ਸਿਹਤ ਦੀ ਨਿਗਰਾਨੀ ਕੀਤੀ ਹੈ।

ਹੋਰ ਪੜ੍ਹੋ:- ਵੀਡੀਓ: ਖੇਤਾਂ ‘ਚ ਆ ਵੜਿਆ ਮਗਰਮੱਛ,ਵਾਲ ਵਾਲ ਬਚ ਗਿਆ ਕਿਸਾਨ

ਜਿਸ ਵਿਚ ਬਿਨ੍ਹਾਂ ਲੱਛਣ ਵਾਲੇ 33210 ਅਤੇ ਲੱਛਣ ਵਾਲੇ 10389 ਘਰੇਲੂ ਇਕਾਂਤਵਾਸ ਵਾਲੇ ਕੋਵਿਡ ਮਰੀਜ਼ ਸ਼ਾਮਲ ਹਨ, ਜਿਨ੍ਹਾਂ ਨੂੰ ਕਾÇਲੰਗ ਕਰਕੇ ਉਨ੍ਹਾਂ ਦੇ ਬੁਖਾਰ, ਆਕਸੀਜਨ ਲੈਵਲ ਆਦਿ ਸਬੰਧੀ ਨਿਗਰਾਨੀ ਕਰਕੇ ਉਨ੍ਹਾਂ ਦੇ ਪੈਰਾਮੀਟਰ ਰਿਕਾਰਡ ਕੀਤੇ ਅਤੇ ਲੋੜ ਪੈਣ ’ਤੇ ਸਿਹਤ ਵਿਭਾਗ ਨੂੰ ਰੈਫਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਲੰਟੀਅਰਾਂ ਦੀ ਕਾਲੰਗ ਨਾਲ ਕੋਵਿਡ ਮਰੀਜਾਂ ਦੀ ਦੇਖ-ਭਾਲ ਦੇ ਨਾਲ-ਨਾਲ ਪ੍ਰਸ਼ਾਸਨ ਨੂੰ ਇਹ ਵੀ ਪਤਾ ਚੱਲਦਾ ਗਿਆ ਕਿ ਕਿਸ ਮਰੀਜ ਨੂੰ ਰਾਸ਼ਨ, ਦਵਾਈ ਜਾਂ ਮਿਸ਼ਨ ਫਤਿਹ ਕਿੱਟ ਦੀ ਲੋੜ ਹੈ,ਮਰੀਜਾਂ ਨੂੰ ਜ਼ਰੂਰਤ ਦੇ ਹਿਸਾਬ ਨਾਲ ਪ੍ਰਸ਼ਾਸਨ ਵਲੋਂ ਇਹ ਸੇਵਾਵਾਂ ਵੀ ਸਮੇਂ ਸਿਰ ਉਪਲਬੱਧ ਕਰਵਾਈਆਂ ਗਈਆਂ।

ਹੋਰ ਪੜ੍ਹੋ:- ਕੇਂਦਰ ਨੇ ਨਿਯਮ ਤੇ ਸ਼ਰਤਾਂ ਦੇ ਬੋਝ ਨੂੰ ਘਟਾਉਣ ਲਈ ਪੰਜਾਬ ਨੂੰ ਉੱਤਮ ਕਾਰਗੁਜ਼ਾਰੀ ਵਿਖਾਉਣ ਵਾਲੇ ਸੂਬੇ ਵਜੋਂ ਦਿੱਤੀ ਮਾਨਤਾ ਦਿੱਤੀ ਗਈ:ਮੁੱਖ ਸਕੱਤਰ ਸ਼੍ਰੀਮਤੀ ਵਿਨੀ ਮਹਾਜਨ

ਅਪਨੀਤ ਰਿਆਤ ਨੇ ਮੈਰਾਕੀ ਫਾਊਂਡੇਸ਼ਨ (ਜਿਸ ਵਲੋਂ ਇਸ ਸਾਰੀ ਪ੍ਰਕ੍ਰਿਆ ਨੂੰ ਕੋਆਰਡੀਨੇਟ ਕੀਤਾ ਗਿਆ), ਸਰਕਾਰੀ ਕਾਲਜ, ਐਸ.ਡੀ.ਕਾਲਜ, ਰਿਆਤ-ਬਾਹਰਾ ਨਰਸਿੰਗ ਕਾਲਜ, ਮਦਰ ਮੈਰੀ ਨਰਸਿੰਗ ਕਾਲਜ, ਸਵਾਮੀ ਸਰਵਾਨੰਦਗਿਰੀ ਰਿਜਨਲ ਇੰਸਟੀਚਿਊਟ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੋਂ ਇਲਾਵਾ ਡੀ.ਏ.ਵੀ. ਕਾਲਜ ਦੇ ਪ੍ਰੋਫੈਸਰ, 7 ਇੰਟਰਨ ਡਾਕਟਰ, ਡੀ.ਸੀ. ਦਫ਼ਤਰ ਦੇ ਸਟਾਫ਼ ਮੈਂਬਰ, ਸੀਨੀਅਰ ਸਿਟੀਜ਼ਨਜ਼, ਵਰਕਿੰਗ ਪ੍ਰੋਫੈਸ਼ਨਲਜ਼ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਕੋਵਿਡ ਦੇ ਮੁਸ਼ਕਲ ਦੌਰ ਵਿਚ ਅੱਗੇ ਆ ਕੇ ਸਮਾਜ ਪ੍ਰਤੀ ਆਪਣੀਆਂ ਸੇਵਾਵਾਂ ਦਿੱਤੀਆਂ,ਉਨ੍ਹਾਂ ਉਮੀਦ ਪ੍ਰਗਟ ਕਰਦਿਆਂ ਕਿਹਾ ਕਿ ਸਿਵਲ ਸੋਸਾਇਟੀ ਦੇ ਲੋਕ ਭਵਿੱਖ ਵਿਚ ਵੀ ਇਸੇ ਤਰ੍ਹਾਂ ਪ੍ਰਸ਼ਾਸਨ ਨੂੰ ਸਹਿਯੋਗ ਦਿੰਦੇ ਰਹਿਣਗੇ।

ਹੋਰ ਪੜ੍ਹੋ:- Junior Draftsman (ਸਿਵਲ,ਮਕੈਨੀਕਲ ਅਤੇ ਆਰਕੀਟੈਕਚਰਲ) ਦੀਆਂ 659 ਆਸਾਮੀਆਂ ਲਈ ਸੋਧਿਆ ਇਸ਼ਤਿਹਾਰ ਜਾਰੀ:ਚੇਅਰਮੈਨ ਸ੍ਰੀ ਰਮਨ ਬਹਿਲ

ਸਹਾਇਕ ਕਮਿਸ਼ਨਰ ਕਿਰਪਾਲ ਵੀਰ ਸਿੰਘ ਨੇ ਦੱਸਿਆ ਕਿ ਵਲੰਟੀਅਰਾਂ ਵਲੋਂ ਦਿੱਤੀਆਂ ਗਈਆਂ ਸੇਵਾਵਾਂ ਨਾਲ ਮਈ ਦੇ ਤੀਸਰੇ ਹਫਤੇ ਤੋਂ ਐਲ-2 ਅਤੇ ਐਲ-3 ਦੇ ਮਰੀਜਾਂ ਦੀ ਸੰਖਿਆ ਵਿਚ ਕਾਫੀ ਕਮੀ ਆਉਣ ਲੱਗ ਪਈ ਜਦਕਿ 26 ਮਈ ਤੱਕ ਕੋਵਿਡ ਪਾਜ਼ੀਟਿਵ ਮਰੀਜ਼ਾਂ ਦੀ ਸੰਖਿਆ ਵਿੱਚ ਕੋਈ ਕਮੀ ਵੇਖਣ ਵਿੱਚ ਨਹੀਂ ਆਈ ਸੀ,ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਜਦ ਕੋਵਿਡ ਮਰੀਜਾਂ ਦੀ ਸੰਖਿਆ ਲਗਾਤਾਰ ਵੱਧ ਰਹੀ ਸੀ, ਉਦੋਂ ਸਿਹਤ ਵਿਭਾਗ ’ਤੇ ਕਾਫ਼ੀ ਦਬਾਅ ਸੀ, ਇਸ ਦੌਰਾਨ ਇਨ੍ਹਾਂ ਵਲੰਟੀਅਰਾਂ ਨੇ ਆਪਣੀਆਂ ਸੇਵਾਵਾਂ ਦੇ ਕੇ ਮਰੀਜਾਂ ਦੀ ਨਿਗਰਾਨੀ ਅਤੇ ਕਾÇਲੰਗ ਸਬੰਧੀ 75 ਫੀਸਦੀ ਪ੍ਰੈਸ਼ਰ ਘੱਟ ਕਰਕੇ ਕੋਵਿਡ ਦੇ ਮੁਸ਼ਕਲ ਦੌਰ ਵਿੱਚ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *