Nabha: ਕੈਬਨਿਟ ਮੰਤਰੀ Sukhjinder Singh Randhawa ਨੇ ਆਪਣੀ ਹੀ ਸਰਕਾਰ 'ਤੇ ਚੁੱਕੇ Nabha: ਕੈਬਨਿਟ ਮੰਤਰੀ Sukhjinder Singh Randhawa ਨੇ ਆਪਣੀ ਹੀ ਸਰਕਾਰ 'ਤੇ ਚੁੱਕੇ
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Nabha Cabinet Minister Sukhjinder Singh Randhawa raises questions on his own government, promises made by the government did not live up to them

Nabha: ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ,ਸਰਕਾਰ ਨੇ ਵਾਅਦੇ ਕੀਤੇ ਸਨ ਉਹ ਉਨ੍ਹਾਂ ਉੱਤੇ ਖਰੀ ਨਹੀਂ ਉਤਰੀ

10

AZAD SOCH:-

NABHA,(AZAD SOCH NEWS):- Nabha: ਮੈਕਸੀਮਮ ਸਕਿਉਰਿਟੀ ਜੇਲ੍ਹ (Maximum Security Jail) ਵਿਚ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Punjab Jail Minister Sukhjinder Singh Randhawa) ਪਹੁੰਚੇ ਅਤੇ ਇਕ ਵਾਰ ਫਿਰ ਉਨ੍ਹਾਂ ਨੇ ਆਪਣੀ ਹੀ ਸਰਕਾਰ ਤੇ ਸਵਾਲ ਚੁੱਕੇ,ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਜੋ ਜਨਤਾ ਨਾਲ ਵਾਅਦੇ ਕੀਤੇ ਗਏ ਸੀ ਚਾਹੇ ਇਹ ਬਰਗਾੜੀ ਮੋਰਚਾ ਹੋਵੇ,ਬੇਅਦਬੀ ਮਾਮਲਾ ਹੋਵੇ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਜੋ ਸਰਕਾਰ ਨੇ ਵਾਅਦੇ ਕੀਤੇ ਸਨ ਉਹ ਉਨ੍ਹਾਂ ਉੱਤੇ ਖਰੀ ਨਹੀਂ ਉਤਰੀ ਅਤੇ ਸਾਡੇ ਤੋਂ ਲੋਕ ਜਵਾਬ ਮੰਗ ਰਹੇ ਹਨ ਅਸੀਂ ਸਰਕਾਰ ਕੈਪਟਨ ਦੇ ਖ਼ਿਲਾਫ਼ ਨਹੀਂ ਹਾਂ ਜੋ ਕੈਪਟਨ ਨੇ ਵਾਅਦੇ ਕੀਤੇ ਸਨ ਅਸੀਂ ਉਨ੍ਹਾਂ ਦਾ ਜਵਾਬ ਮੰਗਦੇ ਹਾਂ।

ਹੋਰ ਪੜ੍ਹੋ:- ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ਼ ਕੇਸ ਦਰਜ ਕਰਨ ਦੇ ਆਦੇਸ਼

ਨਾਭਾ (Nabha) ਦੀ ਮੈਕਸੀਮਮ ਸਿਕਓਰਿਟੀ ਜੇਲ੍ਹ (Maximum Security Jail) ਦੇ ਵਿੱਚ ਦੌਰਾ ਕਰਨ ਉਪਰੰਤ ਕਿਹਾ ਕਿ ਨਾਭਾ (Nabha) ਦੀ ਮੈਕਸੀਮਮ ਸਕਿਉਰਿਟੀ ਜੇਲ੍ਹ (Maximum Security Jail) ਜੋ ਸੌ ਸਾਲ ਤੋਂ ਵੱਧ ਪੁਰਾਣੀ ਹੈ ਅਤੇ ਜੇਲ੍ਹ ਅੰਦਰ ਕਈ ਏਰੀਏ ਦੀਆਂ ਕੰਧਾਂ ਜਿਹੜੀਆਂ ਖ਼ਰਾਬ ਹੋ ਗਈਆਂ ਹਨ ਉਨ੍ਹਾਂ ਨੂੰ ਹੈਰੀਟੇਜ਼ ਵਿਭਾਗ (Department of Heritage) ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਵੇਖਣ ਆਏ ਹਾ ਤਾਂ ਜੋ ਇਨ੍ਹਾਂ ਦੀ ਸਾਂਭ ਸੰਭਾਲ ਕਿਵੇਂ ਕਰ ਸਕਦੇ ਹਾਂl

ਹੋਰ ਪੜ੍ਹੋ:- ਵੀਡੀਓ: ਖੇਤਾਂ ‘ਚ ਆ ਵੜਿਆ ਮਗਰਮੱਛ,ਵਾਲ ਵਾਲ ਬਚ ਗਿਆ ਕਿਸਾਨ

ਉਨ੍ਹਾਂ ਕਿਹਾ ਕਿ ਪੁਰਾਣੇ ਇਤਿਹਾਸ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ,ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Jail Minister Sukhjinder Singh Randhawa) ਤੋਂ ਜਦੋਂ ਜੇਲ੍ਹਾਂ ਵਿਚ ਮੋਬਾਇਲ ਅਤੇ ਨਸ਼ਿਆਂ ਅਤੇ ਗੈਂਗਸਟਰਾਂ ਵੱਲੋਂ ਫਿਰੌਤੀ ਦੀਆਂ ਗੱਲਾਂ ਬਾਹਰ ਆਉਂਦੀਆਂ ਹਨ ਸੰਬੰਧੀ ਪੁੱਛਿਆ ਗਿਆ ਤਾਂ ਮੰਤਰੀ ਸਾਹਿਬ ਨੇ ਕਿਹਾ ਕਿ ਅਸੀਂ ਭਾਰੀ ਮਾਤਰਾ ਵਿਚ ਨਸ਼ਾ ਅਤੇ ਮੋਬਾਇਲ ਫੜੇ ਹਨ ਅਤੇ ਅਸੀਂ ਜੇਲ੍ਹ ਦੇ ਰੂਲ ਵਿੱਚ ਵੀ ਸੋਧ ਕੀਤੀ ਹੈ।

ਹੋਰ ਪੜ੍ਹੋ:- ਕੇਂਦਰ ਨੇ ਨਿਯਮ ਤੇ ਸ਼ਰਤਾਂ ਦੇ ਬੋਝ ਨੂੰ ਘਟਾਉਣ ਲਈ ਪੰਜਾਬ ਨੂੰ ਉੱਤਮ ਕਾਰਗੁਜ਼ਾਰੀ ਵਿਖਾਉਣ ਵਾਲੇ ਸੂਬੇ ਵਜੋਂ ਦਿੱਤੀ ਮਾਨਤਾ ਦਿੱਤੀ ਗਈ:ਮੁੱਖ ਸਕੱਤਰ ਸ਼੍ਰੀਮਤੀ ਵਿਨੀ ਮਹਾਜਨ

ਜੇਕਰ ਕਿਸੇ ਹਵਾਲਾਤੀ ਜਾਂ ਕੈਦੀ ਕੋਲੋਂ ਮੋਬਾਇਲ, ਨਸ਼ਾ ਫੜਿਆ ਜਾਂਦਾ ਹੈ ਤਾਂ ਉਸ ਤੇ ਅਲੱਗ ਧਾਰਾਵਾਂ ਵਿੱਚ ਪਰਚਾ ਦਰਜ ਕਰ ਕੇ ਅਲੱਗ ਸਜ਼ਾ ਦਾ ਕਾਨੂੰਨ ਬਣਾਇਆ ਗਿਆ ਹੈ,ਕਾਂਗਰਸ ਚ ਚੱਲ ਰਹੇ ਅੰਦਰੂਨੀ ਕਲੇਸ਼ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਦੀ ਸੋਨੀਆ ਗਾਂਧੀ ਨਾਲ ਹੋਈ ਮੀਟਿੰਗ ਅਤੇ ਕਈ ਮੰਤਰੀਆਂ ਦੀ ਛੁੱਟੀ ਹੋਣ ਸਬੰਧੀ ਪੁੱਛਣ ਤੇ ਜੇਲ੍ਹ ਮੰਤਰੀ ਨੇ ਕਿਹਾ ਇਹ ਤਾਂ ਸੋਨੀਆ ਗਾਂਧੀ ਜਾ ਮੁੱਖ ਮੰਤਰੀ ਹੀ ਦੱਸ ਸਕਦੇ ਹਨ ਕਿ ਕੀਹਦੀ ਛੁੱਟੀ ਹੋਣੀ ਹੈ ਅਤੇ ਕੀਹਨੂੰ ਮੰਤਰੀ ਬਣਾਇਆ ਜਾਣਾ ਹੈ,ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਤੋਂ ਜਦੋਂ ਪੁੱਛਿਆ ਗਿਆl

ਹੋਰ ਪੜ੍ਹੋ:- Junior Draftsman (ਸਿਵਲ,ਮਕੈਨੀਕਲ ਅਤੇ ਆਰਕੀਟੈਕਚਰਲ) ਦੀਆਂ 659 ਆਸਾਮੀਆਂ ਲਈ ਸੋਧਿਆ ਇਸ਼ਤਿਹਾਰ ਜਾਰੀ:ਚੇਅਰਮੈਨ ਸ੍ਰੀ ਰਮਨ ਬਹਿਲ

ਕਿ ਬਿਜਲੀ ਸਪਲਾਈ ਦੇਣ ਵਿੱਚ ਪੰਜਾਬ ਸਰਕਾਰ ਫੇਲ੍ਹ ਹੋ ਚੁੱਕੀ ਹੈ ਤਾਂ ਜੇਲ੍ਹ ਮੰਤਰੀ ਨੇ ਕਿਹਾ ਕਿ ਫੇਲ੍ਹ ਨਹੀਂ ਕਹਿ ਸਕਦੇ ਮਿਸ ਮਨੇਜਮੈਂਟ ਕਰ ਕੇ ਇਹ ਦਿੱਕਤ ਆ ਰਹੀ ਹੈ,ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਨਾਲ ਸਾਡੀ ਕੋਈ ਨਿੱਜੀ ਲੜਾਈ ਨਹੀਂ ਪਰ ਪੰਜਾਬ ਦੇ ਮੁੱਦਿਆਂ ਕਰਕੇ ਅਸੀਂ ਉਨ੍ਹਾਂ ਤੋਂ ਸਵਾਲਾਂ ਦੇ ਜਵਾਬ ਮੰਗਦੇ ਹਾਂ l

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *