Amritsar: 19 ਸਾਲ ਦੀ ਉਮਰ 'ਚ ਬਿਲਾਵਲ ਸਿੰਘ ਭਾਰਤੀ ਫੌਜ 'ਚ ਬਣਿਆ ਲੈਫ਼ਟੀਨੈਂਟ Amritsar: 19 ਸਾਲ ਦੀ ਉਮਰ 'ਚ ਬਿਲਾਵਲ ਸਿੰਘ ਭਾਰਤੀ ਫੌਜ 'ਚ ਬਣਿਆ ਲੈਫ਼ਟੀਨੈਂਟ

Live Clock Date

Your browser is not supported for the Live Clock Timer, please visit the Support Center for support.
Amritsar At the age of 19, Bilawal Singh became a lieutenant in the Indian Army, a crowd of congratulators.

Amritsar: 19 ਸਾਲ ਦੀ ਉਮਰ ‘ਚ ਬਿਲਾਵਲ ਸਿੰਘ ਭਾਰਤੀ ਫੌਜ ‘ਚ ਬਣਿਆ ਲੈਫ਼ਟੀਨੈਂਟ,ਵਧਾਈਆਂ ਦੇਣ ਆਉਣ ਵਾਲਿਆਂ ਦੀ ਭੀੜ

3

AZAD SOCH:-

Amritsar,(AZAD SOCH NEWS):- ਜ਼ਿਲ੍ਹਾ ਅੰਮ੍ਰਿਤਸਰ (Amritsar) ਦੇ ਹਲਕਾ ਰਾਜਾਸਾਂਸੀ (Rajasansi) ਦੇ ਪਿੰਡ ਮੱਲੂਨੰਗਲ (Malunangal) ਦਾ 19 ਸਾਲਾ ਨੌਜਵਾਨ ਬਿਲਾਵਲ ਸਿੰਘ ਨੈਸ਼ਨਲ ਡਿਫੈਂਡ ਅਕੈਡਮੀ (National Defense Academy) ਦਾ ਟੈਸਟ ਪਾਸ ਕਰ ਲੈਫ਼ਟੀਨੈਂਟ (Lieutenant) ਬਣ ਗਿਆ ਹੈ,ਬਿਲਾਵਲ ਸਿੰਘ ਨੇ ਇੰਨੀ ਛੋਟੀ ਉਮਰ ‘ਚ ਇਹ ਉਪਲੱਬਧੀ ਹਾਸਲ ਕਰਕੇ ਆਪਣਾ ਹੀ ਨਹੀਂ ਸਗੋਂ ਪੂਰੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ,ਪੁੱਤਰ ਦੀ ਇਸ ਪ੍ਰਾਪਤੀ ‘ਤੇ ਪੂਰਾ ਪਰਿਵਾਰ ਖੁਸ਼ ਹੈ,ਘਰ ‘ਚ ਵਧਾਈਆਂ ਦੇਣ ਆਉਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ,ਬਚਪਨ ‘ਚ ਹੀ ਬਿਲਾਵਲ ਸਿੰਘ ਦੇ ਸਿਰ ਤੋਂ ਪਿਓ ਦਾ ਸਾਇਆ ਉੱਠ ਗਿਆ ਸੀ,ਘਰ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਦਾਦਾ ਕਰਨੈਲ ਸਿੰਘ ਲੋਹਾਰੀਆ (Karnail Singh Loharia) ਅਤੇ ਮਾਤਾ ਨਵਦੀਪ ਕੌਰ ਦੇ ਮੋਢਿਆਂ ‘ਤੇ ਪੈ ਗਈ ਸੀ।

ਉਨ੍ਹਾਂ ਨੇ ਬੜੀ ਮਿਹਨਤ ਨਾਲ ਆਪਣੇ ਬੇਟੇ ਨੂੰ ਪੜ੍ਹਾ ਲਿਖਾ ਕੇ ਇਸ ਮੁਕਾਮ ਤੱਕ ਪਹੁੰਚਾਇਆ,ਬਿਲਵਾਲ ਸਿੰਘ ਨੇ ਮੁੱਢਲੀ ਪੜ੍ਹਾਈ ਹਰਕਿਸ਼ਨ ਪਬਲਿਕ ਸਕੂਲ (Harkishan Public School) ‘ਚ ਕੀਤੀ ਸੀ,ਇਸ ਤੋਂ ਉਪਰੰਤ ਉਸ ਨੇ NDA ਪੂਣੇ ਤੋਂ 3 ਸਾਲ ਦੀ ਟ੍ਰੇਨਿੰਗ ਕਰਕੇ ਟੈਸਟ ਕਲੀਅਰ ਕੀਤਾ ਅਤੇ IMA ਦੇਹਰਾਦੂਨ (IMA Dehradun) ਤੋਂ ਇਕ ਸਾਲ ਦੀ ਟ੍ਰੇਨਿੰਗ ਕਰ ਕੇ ਲੈਫ਼ਟੀਨੈਂਟ (Lieutenant) ਦਾ ਰੈਂਕ ਹਾਸਲ ਕੀਤਾ,ਬਿਲਵਾਲ ਦੇ ਪਰਿਵਾਰ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਦੇ ਬੈਂਚ ਵਿਚ ਪੰਜਾਬ ਦੇ 20 ਹੋਰ ਬੱਚੇ ਹਨ ਜੋ ਫੌਜੀ ਅਫਸਰ ਬਣੇ ਹਨ,ਉਸ ਦੀ ਮਾਤਾ ਨਵਦੀਪ ਕੌਰ ਨੇ ਦੱਸਿਆ ਕਿ ਉਸ ਦਾ ਬੱਚਾ ਹੋਰਨਾਂ ਲਈ ਮਿਸਾਲ ਬਣਿਆ ਹੈ ਕਿਉਂਕਿ ਕਿ ਬਿਲਵਾਲ ਦੇ ਸਿਰ ਤੇ ਪਿਤਾ ਦਾ ਸਾਇਆ ਨਾ ਹੋਣ ਦੇ ਬਾਵਜੂਦ ਵੀ ਉਸਨੇ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ।

Amritsar 19 ਸਾਲ ਦੀ ਉਮਰ 'ਚ ਬਿਲਾਵਲ ਸਿੰਘ ਭਾਰਤੀ ਫੌਜ 'ਚ ਬਣਿਆ ਲੈਫ਼ਟੀਨੈਂਟ,ਵਧਾਈਆਂ ਦੇਣ ਆਉਣ ਵਾਲਿਆਂ ਦੀ ਭੀੜ
Amritsar: At the age of 19, Bilawal Singh became a lieutenant in the Indian Army, a crowd of congratulators

ਬਿਲਾਵਲ ਸਿੰਘ ਦੇ ਮਾਤਾ ਨਵਦੀਪ ਕੌਰ ਨੇ ਦੱਸਿਆ ਕਿ ਬਚਪਨ ਤੋਂ ਹੀ ਉਹ ਪੜ੍ਹਾਈ ‘ਚ ਹੁਸ਼ਿਆਰ ਸੀ,ਪੁੱਤ ਦੀ ਕਾਮਯਾਬੀ ਦੀ ਖੁਸ਼ੀ ਉਨ੍ਹਾਂ ਦੇ ਚਿਹਰੇ ‘ਤੇ ਸਾਫ਼ ਵੇਖੀ ਜਾ ਸਕਦੀ ਹੈ,ਬਿਲਾਵਲ ਸਿੰਘ ਨੇ ਦੱਸਿਆ ਕਿ ਭਾਰਤੀ ਫ਼ੌਜ ‘ਚ ਸੇਵਾ ਕਰਨ ਦਾ ਜਜ਼ਬਾ ਉਸ ਨੂੰ ਆਪਣੇ ਨਾਨਾ ਜੀ ਕੋਲੋਂ ਮਿਲਿਆ,ਜੋ ਖ਼ੁਦ ਫ਼ੌਜ ‘ਚ ਰਿਟਾਇਰ ਹੋਏ ਹਨ,ਬਿਲਾਵਲ ਸਿੰਘ (Bilawal Singh) ਨੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਬਜਾਏ ਆਪਣੇ ਦੇਸ਼ ‘ਚ ਹੀ ਰਹਿ ਕੇ ਮਿਹਨਤ ਕਰਨ ਦੀ ਸਲਾਹ ਦਿੱਤੀ।

ALSO READ:- 

Transfers Alert: 4 I.A.S. ਅਤੇ 25 PCS ਅਫਸਰਾਂ ਦੇ ਤਬਾਦਲੇ

ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਚੋਣ ਵਾਅਦਾ ਕਰਨ ਉਤੇ ਆੜੇ ਲੈਂਦਿਆਂ ਕਿਹਾ ਕਿ ਸੰਘਰਸ਼ਸ਼ੀਲ ਕਿਸਾਨਾਂ ਨੂੰ ਗੁਮਰਾਹ ਕਰਨਾ ਬੰਦ ਕਰੋ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *