ਕ੍ਰਿਕਟਰ Harbhajan Singh ਦੂਜੀ ਵਾਰੇ ਪਿਤਾ,ਗੀਤਾ ਬਸਰਾ ਨੇ ਦਿੱਤਾ ਪੁੱਤਰ ਨੂੰ ਜਨਮ ਕ੍ਰਿਕਟਰ Harbhajan Singh ਦੂਜੀ ਵਾਰੇ ਪਿਤਾ,ਗੀਤਾ ਬਸਰਾ ਨੇ ਦਿੱਤਾ ਪੁੱਤਰ ਨੂੰ ਜਨਮ
BREAKING NEWS
Search

Live Clock Date

Your browser is not supported for the Live Clock Timer, please visit the Support Center for support.

ਕ੍ਰਿਕਟਰ ਹਰਭਜਨ ਸਿੰਘ ਦੂਜੀ ਵਾਰੇ ਪਿਤਾ,ਗੀਤਾ ਬਸਰਾ ਨੇ ਦਿੱਤਾ ਪੁੱਤਰ ਨੂੰ ਜਨਮ,ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝੀ ਕੀਤੀ

8

AZAD SOCH:-

New Delhi,(AZAD SOCH NEWS):- ਭਾਰਤੀ ਕ੍ਰਿਕਟਰ ਹਰਭਜਨ ਸਿੰਘ (Harbhajan Singh) ਦੂਜੀ ਵਾਰ ਪਿਤਾ ਬਣ ਗਏ ਹਨ,ਉਨ੍ਹਾਂ ਦੀ ਪਤਨੀ ਗੀਤਾ ਬਸਰਾ ਨੇ (Geeta Basra) ਬੇਟੇ ਨੂੰ ਜਨਮ ਦਿੱਤਾ ਹੈ,ਸੋਸ਼ਲ ਮੀਡੀਆ (Social Media) ‘ਤੇ ਜਾਣਕਾਰੀ ਸਾਂਝੀ ਕਰਦਿਆਂ ਭੱਜੀ ਨੇ ਲਿਖਿਆ,ਅਸੀਂ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਉਸ ਨੇ ਉਨ੍ਹਾਂ ਨੂੰ ਪੁੱਤਰ ਵਜੋਂ ਅਸੀਸ ਦਿੱਤੀ,ਮਾਂ ਅਤੇ ਬੱਚਾ ਦੋਵੇਂ ਠੀਕ ਹਨ,ਸਾਰਿਆਂ ਦਾ ਧੰਨਵਾਦ,ਪ੍ਰਸ਼ੰਸਕ ਇਸ ਤੋਂ ਬਾਅਦ ਭੱਜੀ ਨੂੰ ਸੋਸ਼ਲ ਮੀਡੀਆ ਜ਼ਰੀਏ ਮੁਬਾਰਕਾਂ ਦੇ ਰਹੇ ਹਨ।

ALSO READ:- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੜ ਕੇਂਦਰ ਕੋਲ Covid-19 Vaccine ਦੀ ਸਪਲਾਈ ਵਧਾਉਣ ਦੀ ਰੱਖੀ ਮੰਗ

ਭਾਰਤੀ ਕ੍ਰਿਕਟਰ ਹਰਭਜਨ ਸਿੰਘ ਭੱਜੀ (Indian Cricketer Harbhajan Singh) ਨੇ ਦੱਸਿਆ ਕਿ ਉਸ ਦੀ ਪਤਨੀ ਅਤੇ ਪੁੱਤਰ ਦੋਵੇਂ ਸਿਹਤਮੰਦ ਹਨ,ਮਾਰਚ ਵਿੱਚ ਜੋੜੇ ਨੇ ਦੱਸਿਆ ਸੀ ਕਿ ਉਹ ਜੁਲਾਈ ਵਿੱਚ ਉਨ੍ਹਾਂ ਦੇ ਘਰ ਇੱਕ ਛੋਟਾ ਜਿਹਾ ਮਹਿਮਾਨ ਆਉਣ ਵਾਲਾ ਹੈ,ਭਾਰਤੀ ਓਪਨਰ ਸ਼ਿਖਰ ਧਵਨ (Indian Opener Shikhar Dhawan) ਸਣੇ ਕਈ ਕ੍ਰਿਕਟਰਾਂ ਨੇ ਹਰਭਜਨ ਨੂੰ ਦੂਜੀ ਵਾਰ ਪਿਤਾ ਬਣਨ ‘ਤੇ ਵਧਾਈ ਦਿੱਤੀ ਹੈ।

ਹਰਭਜਨ ਸਿੰਘ ਭੱਜੀ ਅਤੇ ਗੀਤਾ ਬਸਰਾ (Geeta Basra) ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਦੋਵਾਂ ਨੇ ਇੱਕ ਦੂਜੇ ਨੂੰ ਲੰਬੇ ਸਮੇਂ ਤੱਕ ਡੇਟਿੰਗ (Dating) ਕਰਨ ਤੋਂ ਬਾਅਦ 29 ਅਕਤੂਬਰ 2015 ਨੂੰ ਵਿਆਹ ਕਰਵਾ ਲਿਆ ਸੀ,ਉਨ੍ਹਾਂ ਦੀ ਇੱਕ ਪੰਜ ਸਾਲ ਦੀ ਬੇਟੀ ਹਿਨਾਇਆ ਵੀ ਹੈ,ਹਰਭਜਨ ਸਿੰਘ ਅਤੇ ਗੀਤਾ ਬਸਰਾ ਦੀ ਲਵ ਸਟੋਰੀ ਦੀ ਗੱਲ ਕਰੀਏ ਤਾਂ ਦੋਵਾਂ ਨੂੰ ਰਿਲੇਸ਼ਨਸ਼ਿਪ ਵਿੱਚ ਆਉਣ ਵਿੱਚ ਇੱਕ ਸਾਲ ਲੱਗ ਗਿਆ,ਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਨੇ ਇਸ ਵਿੱਚ ਹਰਭਜਨ ਸਿੰਘ ਦੀ ਬਹੁਤ ਮਦਦ ਕੀਤੀ।

ALSO READ:- ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਚੋਣ ਵਾਅਦਾ ਕਰਨ ਉਤੇ ਆੜੇ ਲੈਂਦਿਆਂ ਕਿਹਾ ਕਿ ਸੰਘਰਸ਼ਸ਼ੀਲ ਕਿਸਾਨਾਂ ਨੂੰ ਗੁਮਰਾਹ ਕਰਨਾ ਬੰਦ ਕਰੋ

ਮਾਰਚ ਵਿਚ ਹਰਭਜਨ ਸਿੰਘ ਭੱਜੀ ਅਤੇ ਗੀਤਾ ਬਸਰਾ (Geeta Basra) ਨੇ ਸੋਸ਼ਲ ਮੀਡੀਆ ‘ਤੇ ਸੰਦੇਸ਼ ਸਾਂਝਾ ਕਰਦਿਆਂ ਨੰਨ੍ਹੇ ਮਹਿਮਾਨ ਦੇ ਘਰ ਆਉਣ ਬਾਰੇ ਦੱਸਿਆ,ਹਰਭਜਨ ਸਿੰਘ ਅਤੇ ਅਭਿਨੇਤਰੀ ਗੀਤਾ ਬਸਰਾ ਦਾ ਵਿਆਹ 29 ਅਕਤੂਬਰ 2015 ਨੂੰ ਹੋਇਆ ਸੀ,2016 ਵਿਚ, ਭੱਜੀ ਪਹਿਲੀ ਵਾਰ ਪਿਤਾ ਬਣੇ ਸਨ,ਜਦੋਂ ਉਨ੍ਹਾਂ ਦੀ ਗੀਤਾ ਬਸਰਾ (Geeta Basra) ਨੇ ਇਕ ਧੀ ਨੂੰ ਜਨਮ ਦਿੱਤਾ,ਘਰ ਵਿਚ ਛੋਟੇ ਮਹਿਮਾਨ ਦੇ ਆਉਣ ਨਾਲ ਗੀਤਾ ਬਸਰਾ ਅਤੇ ਹਰਭਜਨ ਸਿੰਘ ਭੱਜੀ ਬਹੁਤ ਉਤਸ਼ਾਹਤ ਹਨ। 

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *