ਪੰਜਾਬ ਦੇ ਮੁੱਖ ਮੰਤਰੀ Capt Amarinder Singh ਨੇ ਮੁੜ ਕੇਂਦਰ ਕੋਲ Covid-19 Vaccine ਪੰਜਾਬ ਦੇ ਮੁੱਖ ਮੰਤਰੀ Capt Amarinder Singh ਨੇ ਮੁੜ ਕੇਂਦਰ ਕੋਲ Covid-19 Vaccine
BREAKING NEWS
Search

Live Clock Date

Your browser is not supported for the Live Clock Timer, please visit the Support Center for support.
Punjab Chief Minister Capt Amarinder Singh again asked the Center to increase the supply of Covid-19 Vaccine

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੜ ਕੇਂਦਰ ਕੋਲ Covid-19 Vaccine ਦੀ ਸਪਲਾਈ ਵਧਾਉਣ ਦੀ ਰੱਖੀ ਮੰਗ

10

AZAD SOCH:-

Chandigarh,(AZAD SOCH NEWS):- ਪੰਜਾਬ ਵਿੱਚ ਕੋਵੀਸ਼ੀਲਡ (Covishield) ਮੁੱਕਣ ਅਤੇ ਕੋਵੈਕਸੀਨ (Covaxin) ਦੇ ਸਿਰਫ਼ ਇੱਕ ਦਿਨ ਦੇ ਬਚੇ ਸਟਾਕ ਦੀ ਸਥਿਤੀ ਨੂੰ ਵੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Punjab CM Capt. Amarinder Singh) ਨੇ ਸ਼ੁੱਕਰਵਾਰ ਨੂੰ ਮੁੜ ਕੇਂਦਰ (Asked Central Govt. To Increase) ਨੂੰ ਵੈਕਸੀਨ ਦੀ ਸਪਲਾਈ (Vaccine Supply) ਵਧਾਉਣ ‘ਤੇ ਜ਼ੋਰ ਦਿੱਤਾ,ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅਧਿਕਾਰੀਆਂ ਨੂੰ ਪੰਜਾਬ ਦੇ ਵੈਕਸੀਨ ਕੋਟੇ (Vaccine Quotas) ਨੂੰ ਵਧਾਉਣ ਲਈ ਕੇਂਦਰ ਨਾਲ ਲਗਾਤਾਰ ਜ਼ੋਰਦਾਰ ਤਰੀਕੇ ਨਾਲ ਰਾਬਤਾ ਕਾਇਮ ਰੱਖਣ ਦੀ ਹਦਾਇਤ ਦਿੱਤੀ,ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਤਰਾਂ ਦੇ ਹੌਲੀ-ਹੌਲੀ ਖੁੱਲ੍ਹਣ ਅਤੇ ਇਨ੍ਹਾਂ ਨਾਲ ਜੁੜੇ ਲੋਕਾਂ ਨੂੰ ਘੱਟੋ-ਘੱਟ ਕੋਵਿਡ-19 ਵੈਕਸੀਨ (Covid-19 Vaccine) ਦੀ ਇੱਕ ਖੁਰਾਕ ਲੱਗੇ ਹੋਣ ਨੂੰ ਨਿਯਮਿਤ ਰੱਖਣ ਲਈ ਸਪਲਾਈ ਵਿੱਚ ਵਾਧਾ ਬਹੁਤ ਜ਼ਰੂਰੀ ਹੈ।

ALSO READ:- Transfers Alert: 4 I.A.S. ਅਤੇ 25 PCS ਅਫਸਰਾਂ ਦੇ ਤਬਾਦਲੇ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਪਹਿਲਾਂ ਹੀ 83 ਲੱਖ ਦੇ ਕਰੀਬ ਯੋਗ ਵਿਅਕਤੀਆਂ (ਕੁੱਲ ਅਬਾਦੀ ਦਾ 27 ਫ਼ੀਸਦੀ ਦੇ ਕਰੀਬ) ਨੂੰ ਵੈਕਸੀਨ (Vaccine) ਲਗਾਈ ਜਾ ਚੁੱਕੀ ਹੈ ਅਤੇ ਵੈਕਸੀਨ ਦੇ ਸਟਾਕ ਦੀ ਵਰਤੋਂ ਸੁਲਝੇ ਤਰੀਕੇ ਨਾਲ ਕੀਤੀ ਜਾ ਰਹੀ ਹੈ,ਕੋਵਿਡ-19 ਸਮੀਖਿਆ ਮੀਟਿੰਗ (Covid-19 Review Meeting) ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਨੇ ਕਿਹਾ ਕਿ ਢੁੱਕਵੀਂ ਸਪਲਾਈ ਮਿਲਣ ‘ਤੇ ਪੰਜਾਬ ਇਕ ਦਿਨ ਵਿੱਚ ਛੇ ਲੱਖ ਤੋਂ ਵਧੇਰੇ ਖੁਰਾਕਾਂ ਦੀ ਵਰਤੋਂ ਕਰਨ ਦੇ ਸਮਰੱਥ ਹੈ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਸੂਬੇ ਅੰਦਰ 70 ਲੱਖ ਲੋਕਾਂ ਨੂੰ ਪਹਿਲੀ ਅਤੇ 13 ਲੱਖ ਲੋਕਾਂ ਨੂੰ ਦੂਜੀ ਖੁਰਾਕ ਲਗਾਈ ਜਾ ਚੁੱਕੀ ਹੈ,ਮੁੱਖ ਸਕੱਤਰ ਵਿਨੀ ਮਹਾਜਨ (Chief Secretary Vini Mahajan) ਨੇ ਮੀਟਿੰਗ ਦੌਰਾਨ ਕਿਹਾ ਕਿ ਵੈਕਸੀਨ (Vaccine) ਦੀ ਵਧੇਰੇ ਉਪਲੱਬਧਤਾ ਲਈ ਪ੍ਰਸ਼ਾਸਨ ਕੇਂਦਰ ਸਰਕਾਰ (Central Government) ਨਾਲ ਰਾਬਤੇ ਵਿੱਚ ਹੈ।

ALSO READ:-

ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਚੋਣ ਵਾਅਦਾ ਕਰਨ ਉਤੇ ਆੜੇ ਲੈਂਦਿਆਂ ਕਿਹਾ ਕਿ ਸੰਘਰਸ਼ਸ਼ੀਲ ਕਿਸਾਨਾਂ ਨੂੰ ਗੁਮਰਾਹ ਕਰਨਾ ਬੰਦ ਕਰੋ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *