ਸਾਬਕਾ ਕੈਬਨਿਟ ਮੰਤਰੀ Navjot Singh Sidhu ਨੇ ਘੇਰੇ ਅਕਾਲੀ,ਬੇਅਦਬੀ ਦੇ ਮੁੱਦੇ 'ਤੇ ਬਾਦਲਾਂ ਸਾਬਕਾ ਕੈਬਨਿਟ ਮੰਤਰੀ Navjot Singh Sidhu ਨੇ ਘੇਰੇ ਅਕਾਲੀ,ਬੇਅਦਬੀ ਦੇ ਮੁੱਦੇ 'ਤੇ ਬਾਦਲਾਂ

Live Clock Date

Your browser is not supported for the Live Clock Timer, please visit the Support Center for support.
Former Cabinet Minister Navjot Singh Sidhu Says Direct Questions To Badals On Siege Of Akali, Disrespect

ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਘੇਰੇ ਅਕਾਲੀ,ਬੇਅਦਬੀ ਦੇ ਮੁੱਦੇ ‘ਤੇ ਬਾਦਲਾਂ ਨੂੰ ਕੀਤੇ ਸਿੱਧੇ ਸਵਾਲ

4

AZAD SOCH:-

Chandigarh,(AZAD SOCH NEWS):- ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ (Former Cabinet Minister Navjot Singh Sidhu) ਨੇ ਇਕ ਵਾਰ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Sri Guru Granth Sahib Ji) ਦੀ ਬੇਅਦਬੀ ਦਾ ਮੁੱਦਾ (Navjot Sidhu On Sacrilege Issue) ਚੁਕਿਆ ਹੈ,ਨਵਜੋਤ ਸਿੰਘ ਸਿੱਧੂ ਨੇ ਮੁੜ ਟਵੀਟ ਕਰ ਕੇ ਬੇਅਦਬੀਆਂ ਦੇ ਇਨਸਾਫ਼ ਦੀ ਗੱਲ ਕੀਤੀ ਹੈ,ਨਵਜੋਤ ਸਿੰਘ ਸਿੱਧੂ ਨੇ ਤਾਜ਼ਾ ਟਵੀਟ (Navjot Sidhu’s Latest Tweets) ਜ਼ਰੀਏ ਪੰਜਾਬ ਦੇ ਲੋਕਾਂ ਵੱਲੋਂ ਬੇਅਦਬੀ ਦੇ ਮੁੱਦੇ ’ਤੇ ਬਾਦਲਾਂ ਨੂੰ ਸਿੱਧੇ ਸਵਾਲ ਪੁੱਛੇ ਹਨ,ਉਹਨਾਂ ਲਿਖਿਆ, ‘ 1 ਜੂਨ, 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ’ ਚੋਰੀ ਹੋਣ ਦੀ ਘਟਨਾ ਹੋਈ।

ਜਿਸ ਦੇ ਫ਼ਲਸਰੂਪ ਅਕਤੂਬਰ 2015 ਵਿਚ ਬੇਅਦਬੀ ਹੋਈ, ਧਰਨੇ ਲੱਗੇ ਅਤੇ ਗੋਲੀਕਾਂਡ ਵਾਪਰਿਆ, ਇਸ ਬੀੜ ਚੋਰੀ ਦੀ ਘਟਨਾ ਦੀ 4 ਮਹੀਨਿਆਂ ਵਿਚ ਜਾਂਚ ਬਾਦਲ ਸਰਕਾਰ ਨੇ ਕਿਉਂ ਨਹੀਂ ਕਰਵਾਈ ?’ਉਹਨਾਂ ਅੱਗੇ ਲਿਖਿਆ, ‘ ਦੋ ਭਰਾਵਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਬੇਅਦਬੀ ਦੇ ਝੂਠੇ ਮੁਕੱਦਮੇ ‘ਚ ਫਸਾਉਣ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕੀ ਕਦਮ ਚੁੱਕੇ ਗਏ ?’ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ (Former Cabinet Minister Navjot Singh Sidhu) ਨੇ ਕਿਹਾ ਕਿ ਜਸਟਿਸ (ਸੇਵਾ-ਮੁਕਤ) ਜੋਰਾ ਸਿੰਘ ਕਮਿਸ਼ਨ (Justice Jora Singh ( Rtd ) Commission) ਦੀ ਜਾਂਚ ਰਿਪੋਰਟ ਅਤੇ ਰਣਬੀਰ ਸਿੰਘ ਖਟੜਾ (Ranbir Singh Khatra) ਦੀ ਅਗਵਾਈ ਵਾਲੀ ਸਿੱਟ (SIT) ਵੱਲੋਂ ਸ਼ੱਕ ਦੀ ਉਂਗਲ ਡੇਰਾ ਸੱਚਾ ਸੌਦਾ ਦੇ ਆਦਮੀਆਂ ਉੱਪਰ ਰੱਖਣ ਦੇ ਬਾਵਜੂਦ 2017 ਦੀਆਂ ਚੋਣਾਂ ਤੋਂ ਪਹਿਲਾਂ ਦੋ ਸਾਲ ਬਾਦਲ ਸਰਕਾਰ ਵੱਲੋਂ ਬੇਅਦਬੀ ਦੇ ਕੇਸਾਂ ਵਿਚ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ?

ਉਹਨਾਂ ਕਿਹਾ ਕਿ ਬਹਿਬਲ ਕਲਾਂ ਗੋਲੀਕਾਂਡ (Behbal Kalan Firing Case) ਦੇ ਸਬੂਤਾਂ ਨਾਲ ਛੇੜਛਾੜ ਕਰਨ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ? ਐਸ.ਐਸ.ਪੀ. ਪਰਮਜੀਤ ਸ਼ਰਮਾ ਦੀ ਅੰਗਰੱਖਿਅਕ ਜਿਪਸੀ ਪੰਕਜ ਬਾਂਸਲ ਦੀ ਵਰਕਸ਼ਾਪ ਤੱਕ ਕਿਵੇਂ ਲਿਜਾਈ ਗਈ ਅਤੇ ਇਹ ਜਤਾਉਣ ਲਈ ਕਿ ਪੁਲਿਸ ਨੇ ਗੋਲੀ ਸਵੈ-ਰੱਖਿਆ ਵਿਚ ਚਲਾਈ ਸੀ, ਸੁਹੇਲ ਬਰਾੜ ਦੇ ਹਥਿਆਰ ਨਾਲ ਜਿਪਸੀ ਉੱਤੇ ਨਕਲੀ ਗੋਲੀਆਂ ਦੇ ਨਿਸ਼ਾਨ ਕਿਵੇਂ ਪਾਏ ਗਏ ? ਇਸ ਦਾ ਹੁਕਮ ਕਿਸ ਨੇ ਦਿੱਤਾ ?’ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਸੰਕਟ ਦੌਰਾਨ ਨਵਜੋਤ ਸਿੰਘ ਸਿੱਧੂ (Navjot Sidhu On Sacrilege Issue) ਪਿਛਲੇ ਸਮੇਂ ਵਿਚ ਲਗਾਤਾਰ ਬੇਅਦਬੀ ਤੇ ਗੋਲੀਕਾਂਡ ਦਾ ਮਾਮਲਾ ਚੁੱਕ ਕੇ ਅਪਣੀ ਹੀ ਸਰਕਾਰ ਨੂੰ ਘੇਰ ਰਹੇ ਸਨ ਪਰ ਕਾਂਗਰਸ ਹਾਈਕਮਾਨ (Congress High Command) ਵਲੋਂ ਸੰਕਟ ਦੇ ਹੱਲ ਲਈ ਸ਼ੁਰੂ ਗੱਲਬਾਤ ਦੇ ਚਲਦੇ ਉਹ ਬੇਅਦਬੀ ਦੇ ਮੁੱਦੇ ’ਤੇ ਕਾਫ਼ੀ ਦਿਨਾਂ ਤੋਂ ਚੁੱਪ ਸਨ।

ਹੋਰ ਪੜ੍ਹੋ:– 

ਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਵਜ਼ੀਫੇ ਵਾਸਤੇ ਵਿਦਿਆਰਥੀਆਂ ਦੇ Bank Accounts ਖੁਲਵਾਉਣ ਲਈ ਦਿੱਤੇ ਨਿਰਦੇਸ਼

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *