ਬੇਅਦਬੀ ਦੇ ਦੋਸ਼ ਵਾਲੀ ਨਾਮਜ਼ਦ ਮਹਿਲਾ ਦੇ ਕਤਲ ’ਚ ਅਦਾਲਤ ਨੇ ਦੋਸ਼ੀਆਂ ਨੂੰ ਸੁਣਾਈ ਉਮਰ ਬੇਅਦਬੀ ਦੇ ਦੋਸ਼ ਵਾਲੀ ਨਾਮਜ਼ਦ ਮਹਿਲਾ ਦੇ ਕਤਲ ’ਚ ਅਦਾਲਤ ਨੇ ਦੋਸ਼ੀਆਂ ਨੂੰ ਸੁਣਾਈ ਉਮਰ
BREAKING NEWS
Search

Live Clock Date

Your browser is not supported for the Live Clock Timer, please visit the Support Center for support.
The court sentenced the convicts to life imprisonment in the murder of a nominee accused of indecency

ਬੇਅਦਬੀ ਦੇ ਦੋਸ਼ ਵਾਲੀ ਨਾਮਜ਼ਦ ਮਹਿਲਾ ਦੇ ਕਤਲ ’ਚ ਅਦਾਲਤ ਨੇ ਦੋਸ਼ੀਆਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

3

AZAD SOCH:-

Ludhiana,(AZAD SOCH NEWS):- ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਇਲਜ਼ਾਮ (Accused of Disrespecting Guru Granth Sahib) ‘ਚ ਨਾਮਜ਼ਦ ਮਹਿਲਾ ਦੇ ਕਤਲ ਦੇ ਦੋਸ਼ ‘ਚ ਮੁਲਜ਼ਮ ਜਸਪ੍ਰੀਤ ਸਿੰਘ ਉਰਫ਼ ਨਿਹਾਲ ਸਿੰਘ ਵਾਸੀ ਰਣਜੀਤ ਨਗਰ,ਪਟਿਆਲਾ ਅਤੇ ਗੁਰਪ੍ਰੀਤ ਸਿੰਘ ਉਰਫ਼ ਖਾਲਸਾ/ ਬਾਬਾ ਵਾਸੀ ਪਿੰਡ ਜੱਗੋਵਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ (Life Imprisonment) ਗਈ,ਸਥਾਨਕ ਸੈਸ਼ਨ ਜੱਜ ਲਖਵਿੰਦਰ ਕੌਰ ਦੀ ਅਦਾਲਤ ਨੇ ਇਹ ਫੈਸਲਾ (Court Sentenced Accused) ਸੁਣਾਇਆ,ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਘਵੱਦੀ ਵਿਚ ਗੁਰੂ ਗ੍ਰੰਥ ਸਾਹਿਬ (Guru Granth Sahib Ji) ਦੀ ਬੇਅਦਬੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਸੀ ਬਾਅਦ ਵਿਚ ਉਕਤ ਔਰਤ ਨੂੰ ਇਨ੍ਹਾਂ ਦੋਵਾਂ ਨੌਜਵਾਨਾਂ ਵਲੋਂ ਗੁਰਦੁਆਰਾ ਮੰਜੀ ਸਾਹਿਬ (ਆਲਮਗੀਰ) (Gurdwara Manji Sahib (Alamgir)) ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਹੋਰ ਪੜ੍ਹੋ:– Power Crisis In Punjab: ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸੂਬੇ ਦੇ ਉਦਯੋਗਾਂ ਨੂੰ ਆਪੋ ਆਪਣੇ ਕਾਰੋਬਾਰ ਬੰਦ ਰੱਖਣ ਦੇ ਦਿੱਤੇ ਹੁਕਮਾਂ ਦੀ ਆਪ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅਲੋਚਨਾ ਕੀਤੀ

ਇਸ ਦੇ ਨਾਲ ਹੀ ਹਰਬੰਸ ਸਿੰਘ, ਜੋ ਕਿ ਤੀਜਾ ਮੁਲਜ਼ਮ ਹੈ, ਨੂੰ ਆਰਮਸ ਐਕਟ ਤਹਿਤ (Arms Act) 3 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਦਾ ਜ਼ੁਰਮਾਨਾ ਭਰਨ (Pay Fine) ਦੀ ਸਜ਼ਾ ਸੁਣਾਈ ਗਈ ਹੈ,ਦੱਸ ਦੇਈਏ ਕਿ ਇਨ੍ਹਾਂ ਮੁਲਜ਼ਮਾਂ ਤੋਂ ਇਲਾਵਾ ਜਗਜੀਤ ਸਿੰਘ, ਕੁਲਵੰਤ ਸਿੰਘ, ਗੁਰਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਗੋਲਡੀ, ਦਰਸ਼ਨ ਸਿੰਘ ਅਤੇ ਸਰਵਣਜੀਤ ਸਿੰਘ ਵਿਰੁੱਧ 23 ਜੁਲਾਈ, 2016 ਨੂੰ ਕੇਸ ਦਰਜ ਕੀਤਾ ਗਿਆ ਸੀ,ਅਦਾਲਤ ਨੇ ਸਰਕਾਰੀ ਵਕੀਲ ਐੱਸ.ਐੱਸ. ਹੈਦਰ ਨੂੰ ਸੁਣਨ ਤੋਂ ਬਾਅਦ ਉਕਤ ਤਿੰਨੇ ਮੁਲਜ਼ਮਾਂ ਨੂੰ ਸਜ਼ਾ ਸੁਣਾਈ,ਪੁਲਿਸ ਨੇ ਆਰੋਪੀਆਂ ਖ਼ਿਲਾਫ ਅਦਾਲਤ ‘ਚ 16 ਗਵਾਹ (16 Witnesses) ਪੇਸ਼ ਕੀਤੇ ਸੀ,ਇਸ ਦੇ ਨਾਲ ਹੀ ਮੁਲਜ਼ਮ ਜਸਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਦੋਵਾਂ ਨੂੰ 1 ਲੱਖ 40 ਹਜ਼ਾਰ ਰੁਪਏ ਦਾ ਜ਼ੁਰਮਾਨਾ ਭਰਨ ਦੇ ਆਦੇਸ਼ ਦਿੱਤੇ।

ਹੋਰ ਪੜ੍ਹੋ:–  

ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਆਪ ਨੇਤਾ ਭਗਵੰਤ ਮਾਨ ਵੱਲੋਂ ਕੱਲ੍ਹ ਦਿੱਤੀ ਵਿਅੰਗ ਭਾਰੀ ਚੁਣੌਤੀ ਕਬੂਲ ਤੋਂ ਟਾਲਾ ਵੱਟ ਲਿਆ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *