ਲਾਪਤਾ Sufi Singer Manmeet Singh ਦੀ ਲਾਸ਼ ਝੀਲ ਤੋਂ ਮਿਲੀ AZAD SOCH ਲਾਪਤਾ Sufi Singer Manmeet Singh ਦੀ ਲਾਸ਼ ਝੀਲ ਤੋਂ ਮਿਲੀ AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
The body of missing Punjabi Sufi singer Manmeet was found in a lake

ਲਾਪਤਾ ਪੰਜਾਬ ਦੇ ਸੂਫੀ ਗਾਇਕ ਮਨਮੀਤ ਦੀ ਲਾਸ਼ ਝੀਲ ਤੋਂ ਮਿਲੀ

4

AZAD SOCH:-

Dharamshala,(AZAD SOCH NEWS):- ਪੰਜਾਬ ਦੇ ਸੂਫੀ ਗਾਇਕ ਮਨਮੀਤ ਸਿੰਘ (Sufi Singer Manmeet Singh) ਦੀ ਲਾਸ਼ ਹਿਮਚਾਲ ਪ੍ਰਦੇਸ਼ (Himachal Pradesh) ਦੇ ਕਰੇਰੀ ਝੀਲ ਵਿੱਚੋਂ ਮਿਲੀ ਹੈ,ਧਰਮਸ਼ਾਲਾ ਵਿੱਚ ਸੋਮਵਾਰ ਨੂੰ ਬੱਦਲ ਫਟਣ (Dharmashala Cloud Burst) ਤੋਂ ਬਾਅਦ ਉਹ ਲਾਪਤਾ ਸਨ,ਹੁਣ ਉਨ੍ਹਾਂ ਦੀ ਮ੍ਰਿਤਕ ਦੇਹ ਕਰੇਰੀ ਝੀਲ (Kareri Lake) ਦੇ ਇੱਕ ਖੱਡੇ ਤੋਂ ਬਰਾਮਦ ਹੋਈ ਹੈ,ਬੱਦਲ ਫਟਣ ਤੋਂ ਬਾਅਦ ਉਹ ਪਾਣੀ ਵਹਾ ਵਿੱਚ ਵਹਿ ਗਏ ਸਨ ਤੇ ਹੁਣ ਉਨ੍ਹਾਂ ਦੀ ਲਾਸ਼ ਮੰਗਲਵਾਰ ਸ਼ਾਮ ਨੂੰ ਕਰੇਰੀ ਝੀਲ (Kareri Lake) ਦੇ ਨੇੜੇ ਇੱਕ ਖੱਡੇ ਤੋਂ ਬਰਾਮਦ ਹੋਈ ਹੈ,ਮਨਮੀਤ,ਪੰਜਾਬ ਦੇ ਛੇਹਰਟਾ ਦੀ ਰਹਿਣ ਵਾਲਾ ਸੀ,ਜਾਣਕਾਰੀ ਅਨੁਸਾਰ ਸੂਫੀ ਗਾਇਕਾ ਮਨਮੀਤ ਸਿੰਘ ਜੋ ‘ਦੁਨੀਆਦਾਰੀ’ ਗਾਣੇ ਨਾਲ ਮਸ਼ਹੂਰ ਹੋਇਆ ਸੀ, ਸ਼ਨੀਵਾਰ ਨੂੰ ਆਪਣੇ ਭਰਾ ਕਰਨਪਾਲ ਉਰਫ ਕੇਪੀ ਅਤੇ ਦੋਸਤਾਂ ਨਾਲ ਧਰਮਸ਼ਾਲਾ ਦੇਖਣ ਆਇਆ ਹੋਇਆ ਸੀ,ਐਤਵਾਰ ਨੂੰ ਇਹ ਸਾਰੇ ਧਰਮਸ਼ਾਲਾ ਤੋਂ ਕਰੀਰੀ ਝੀਲ ਲਈ ਗਏ ਹੋਏ ਸਨ,ਜਦੋਂ ਰਾਤ ਨੂੰ ਭਾਰੀ ਬਾਰਸ਼ ਹੋਈ, ਉਹ ਉਥੇ ਰੁਕ ਗਏ।

ਹੋਰ ਪੜ੍ਹੋ:ਨੌਜਵਾਨਾਂ ਨੂੰ 1 ਲੱਖ ਨੌਕਰੀਆਂ ਦੇਣ ਲਈ ਚੱਲ ਰਹੀ ਭਰਤੀ ਪ੍ਰਕਿਰਿਆ ‘ਚ ਤੇਜ਼ੀ ਲਿਆਂਦੀ ਜਾਵੇ: ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ

ਜਦੋਂ ਉਹ ਸੋਮਵਾਰ ਨੂੰ ਵਾਪਸ ਜਾਣ ਲੱਗੇ ਤਾਂ ਮਨਮੀਤ ਸਿੰਘ ਇਕ ਟੋਏ ਨੂੰ ਪਾਰ ਕਰਦੇ ਸਮੇਂ ਪਾਣੀ ਵਿਚ ਡੁੱਬ ਗਏ,ਕਰੀਰੀ ਪਿੰਡ ਵਿੱਚ ਮੋਬਾਈਲ ਸਿਗਨਲ (Mobile Signal) ਨਾ ਹੋਣ ਕਾਰਨ ਪ੍ਰੇਸ਼ਾਨ ਭਰਾਵਾਂ ਅਤੇ ਦੋਸਤਾਂ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਮਨਮੀਤ ਸਿੰਘ ਨੂੰ ਲੱਭਣ ਦੀ ਕੋਸ਼ਿਸ਼ ਕੀਤੀ,ਸਥਾਨਕ ਪ੍ਰਸ਼ਾਸਨ ਨਾਲ ਸੰਪਰਕ ਕੀਤਾ,ਐਸਪੀ ਕਾਂਗੜਾ ਵਿਮੁਕਤ ਰੰਜਨ (SP Kangra Vimukt Ranjan) ਨੇ ਦੱਸਿਆ ਕਿ ਅੰਮ੍ਰਿਤਸਰ (Amritsar) ਦਾ ਵਸਨੀਕ ਮਨਮੀਤ ਸਿੰਘ ਦੀ ਕੈਰੀ ਝੀਲ ਨੇੜੇ ਲਾਪਤਾ ਹੋਣ ਦੀ ਖਬਰ ਮਿਲੀ ਹੈ,ਇਸ ਤੋਂ ਬਾਅਦ ਬਚਾਅ ਟੀਮ ਬਣਾ ਕੇ ਮਨਮੀਤ ਸਿੰਘ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ,ਮਨਮੀਤ ਸਿੰਘ ਦੀ ਲਾਸ਼ ਮੰਗਲਵਾਰ ਦੇਰ ਸ਼ਾਮ ਬਚਾਅ ਟੀਮ ਨੇ ਬਰਾਮਦ ਕੀਤੀ ਹੈ,ਬਚਾਅ ਟੀਮ ਵੱਲੋਂ ਲਾਸ਼ ਧਰਮਸ਼ਾਲਾ (Dharmashala) ਲਿਆਂਦੀ ਗਈ ਹੈ,ਸੁਦਰਸ਼ਨ ਸੁਕੇਟੀਆ, ਸੁਸ਼ੀਲ, ਸ਼ੁਭਕਰਨ, ਰਵੀ, ਰਮਨ ਅਤੇ ਸੰਨੀ ਅਤੇ ਰਾਹੁਲ ਨੇ ਲਾਸ਼ ਨੂੰ ਖੱਡੇ ਤੋਂ ਬਾਹਰ ਕੱਢਣ ਵਿਚ ਸਹਾਇਤਾ ਕੀਤੀ ਹੈ।

ਹੋਰ ਪੜ੍ਹੋ:–  

ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਆਪ ਨੇਤਾ ਭਗਵੰਤ ਮਾਨ ਵੱਲੋਂ ਕੱਲ੍ਹ ਦਿੱਤੀ ਵਿਅੰਗ ਭਾਰੀ ਚੁਣੌਤੀ ਕਬੂਲ ਤੋਂ ਟਾਲਾ ਵੱਟ ਲਿਆ

Power Crisis In Punjab: ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸੂਬੇ ਦੇ ਉਦਯੋਗਾਂ ਨੂੰ ਆਪੋ ਆਪਣੇ ਕਾਰੋਬਾਰ ਬੰਦ ਰੱਖਣ ਦੇ ਦਿੱਤੇ ਹੁਕਮਾਂ ਦੀ ਆਪ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅਲੋਚਨਾ ਕੀਤੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *