ਹਿਮਾਚਲ ਪ੍ਰਦੇਸ਼ ਦੇ ਮਨਾਲੀ 'ਚ ਵਿੱਚ ਪੰਜਾਬੀ ਮੁੰਡਿਆਂ ਦਾ ਸ਼ਰਮਿੰਦਗੀ ਭਰਿਆ ਕਾਰਾ ਹਿਮਾਚਲ ਪ੍ਰਦੇਸ਼ ਦੇ ਮਨਾਲੀ 'ਚ ਵਿੱਚ ਪੰਜਾਬੀ ਮੁੰਡਿਆਂ ਦਾ ਸ਼ਰਮਿੰਦਗੀ ਭਰਿਆ ਕਾਰਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Shameful car of Punjabi boys in Manali, Himachal Pradesh, brandished swords brandished

ਹਿਮਾਚਲ ਪ੍ਰਦੇਸ਼ ਦੇ ਮਨਾਲੀ ‘ਚ ਵਿੱਚ ਪੰਜਾਬੀ ਮੁੰਡਿਆਂ ਦਾ ਸ਼ਰਮਿੰਦਗੀ ਭਰਿਆ ਕਾਰਾ,ਸ਼ਰੇਆਮ ਤਲਵਾਰਾਂ ਲਹਿਰਾਈਆਂ

2

AZAD SOCH:-

Manali,(AZAD SOCH NEWS):- ਮਨਾਲੀ ਵਿੱਚ ਪੰਜਾਬ ਤੋਂ ਆਏ ਨੌਜਵਾਨਾਂ ਹੜਕੰਪ ਮਚਾਉਂਦੇ ਹੋਏ ਸ਼ਰੇਆਮ ਤਲਵਾਰ (Sword) ਲਹਿਰਾ ਕੇ ਸਹਿਮ ਦਾ ਮਾਹੌਲ ਬਣਾ ਦਿੱਤਾ,ਫਿਲਹਾਲ ਪੁਲਿਸ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ,ਮਨਾਲੀ (Manali) ਵਿਚ ਇਹ ਘਟਨਾ ਬੁੱਧਵਾਰ ਰਾਤ 10 ਵਜੇ ਦੇ ਕਰੀਬ ਵਾਪਰੀ,ਹਾਦਸੇ ਦੀ ਘਟਨਾ ਤੋਂ ਬਾਅਦ ਸੈਲਾਨੀਆਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।

ਘਟਨਾ ਦੀ ਵੀਡੀਓ ਸੋਸ਼ਲ ਮੀਡੀਆ (Video Social Media)’ਤੇ ਜ਼ਬਰਦਸਤ ਵਾਇਰਲ ਹੋ ਰਹੀ ਹੈ,ਵੀਡੀਓ ਵਿਚ ਸੈਲਾਨੀ ਤਲਵਾਰਾਂ ਲਹਿਰਾਉਂਦੇ ਹੋਏ ਦਿਖਾਈ ਦੇ ਰਹੇ ਹਨ,ਜਾਣਕਾਰੀ ਅਨੁਸਾਰ ਘਟਨਾ ਬੁੱਧਵਾਰ ਰਾਤ 10 ਵਜੇ ਦੱਸੀ ਜਾ ਰਹੀ ਹੈ,ਓਵਰਟੇਕਿੰਗ (Overtaking) ਦੀ ਘਟਨਾ ਤੋਂ ਬਾਅਦ, ਇਨ੍ਹਾਂ ਯਾਤਰੀਆਂ ਨੇ ਸੜਕ ‘ਤੇ ਹੰਗਾਮਾ ਸ਼ੁਰੂ ਕਰ ਦਿੱਤਾ,ਇਹ ਘਟਨਾ ਮਨਾਲੀ ਥਾਣੇ ਤੋਂ ਕੁਝ ਦੂਰੀ ‘ਤੇ ਵਾਪਰੀ,ਦੋ ਪੰਜਾਬੀ ਸੈਲਾਨੀ ਹੱਥਾਂ ਵਿੱਚ ਤਲਵਾਰਾਂ ਨਾਲ ਸੜਕ ਤੇ ਘੁੰਮ ਰਹੇ ਹਨ,ਜਿਸ ਕਾਰਨ ਟ੍ਰੈਫਿਕ ਜਾਮ (Traffic Jams) ਹੈ,ਇਸ ਦੌਰਾਨ ਉਹ ਆਪਣੇ ਸਾਥੀਆਂ ਨੂੰ ਫੋਨ ਵੀ ਕਰਦਾ ਹੈ,ਕੁੱਲੂ (Kullu) ਦੇ ਐਸਪੀ ਗੁਰਦੇਵ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਇਹ ਵੀ ਕਿਹਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ,ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਹਿਮਾਚਲ ਪ੍ਰਦੇਸ਼ ਦੇ ਮਨਾਲੀ 'ਚ ਵਿੱਚ ਪੰਜਾਬੀ ਮੁੰਡਿਆਂ ਦਾ ਸ਼ਰਮਿੰਦਗੀ ਭਰਿਆ ਕਾਰਾ,ਸ਼ਰੇਆਮ ਤਲਵਾਰਾਂ ਲਹਿਰਾਈਆਂ

ਜਾਣਕਾਰੀ ਅਨੁਸਾਰ ਪੰਜਾਬ ਦੇ ਸੈਲਾਨੀਆਂ  ਦੀ ਕਾਰ ਟ੍ਰੈਫਿਕ ਦੇ ਵਿਚਕਾਰ ਓਵਰਟੇਕ (Overtake) ਕਰ ਰਹੀ ਸੀ,ਇਸੇ ਦੌਰਾਨ ਅੱਗੇ ਤੋਂ ਵੀ ਇਕ ਕਾਰ ਆ ਗਈ,ਇਸ ਤੋਂ ਬਾਅਦ ਦੋਵਾਂ ਕਾਰ ਮਾਲਕਾਂ ਦਰਮਿਆਨ ਵਿਵਾਦ ਸ਼ੁਰੂ ਹੋ ਗਿਆ,ਵਿਵਾਦ ਦੇ ਦੌਰਾਨ, ਪੰਜਾਬ ਤੋਂ ਆਏ ਸੈਲਾਨੀਆਂ ਨੇ ਕਾਰ ਵਿਚੋਂ ਤਲਵਾਰਾਂ ਕੱਢ ਕੇ ਲਹਿਰਾਉਣੀਆਂ ਸ਼ੁਰੂ ਕਰ ਦਿੱਤੀਆਂ। 

ਪਿਛਲੇ ਮਹੀਨੇ ਮੰਡੀ ਜ਼ਿਲ੍ਹੇ ਵਿੱਚ, ਪੰਜਾਬ, ਅੰਮ੍ਰਿਤਸਰ ਤੋਂ ਆਏ ਇੱਕ ਯਾਤਰੀ ਨੇ ਇੱਕ ਸਥਾਨਕ ਵਿਅਕਤੀ ਦੀ ਉਂਗਲ ਕੱਟ ਦਿੱਤੀ ਸੀ,ਨੌਜਵਾਨ ‘ਤੇ ਮੁਲਜ਼ਮ ਨੇ ਤਲਵਾਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਪੀਜੀਆਈ ਰੈਫ਼ਰ (PGI Referee) ਕਰ ਦਿੱਤਾ ਗਿਆ,ਬਾਅਦ ਵਿਚ ਇਸ ਸੈਲਾਨੀ ਨੂੰ ਲਾਹੌਲ ਸਪੀਤੀ (Lahaul Spiti) ਦੇ ਕੋਕਸਰ (Coxswain) ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਹੋਰ ਪੜ੍ਹੋ:–  ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਆਪ ਨੇਤਾ ਭਗਵੰਤ ਮਾਨ ਵੱਲੋਂ ਕੱਲ੍ਹ ਦਿੱਤੀ ਵਿਅੰਗ ਭਾਰੀ ਚੁਣੌਤੀ ਕਬੂਲ ਤੋਂ ਟਾਲਾ ਵੱਟ ਲਿਆ

ਹਿਮਾਚਲ ਪ੍ਰਦੇਸ਼ (Himachal Pradesh) ਵਿੱਚ ਟੂਰਿਸਟ ਗੁੰਡਾਗਰਦੀ ਲਗਾਤਾਰ ਵੇਖੀ ਜਾ ਰਹੀ ਹੈ,ਹਰਿਆਣਾ ਅਤੇ ਪੰਜਾਬ ਤੋਂ ਆਉਣ ਵਾਲੇ ਯਾਤਰੀ ਇਥੇ ਲਗਾਤਾਰ ਗੜਬੜ ਅਤੇ ਭੜਕਾਊ ਮਾਹੌਲ ਪੈਦਾ ਕਰ ਰਹੇ ਹਨ,ਇਸਦੇ ਨਾਲ ਹੀ ਹਮਲੇ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ,ਹਿਮਾਚਲ ਪ੍ਰਦੇਸ਼ (Himachal Pradesh) ਵਿੱਚ ਦੂਜੇ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਸੈਲਾਨੀਆਂ (Tourist) ਦਾ ਦੌਰ ਜਾਰੀ ਹੈ।

ਹੋਰ ਪੜ੍ਹੋ:– 

Power Crisis In Punjab: ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸੂਬੇ ਦੇ ਉਦਯੋਗਾਂ ਨੂੰ ਆਪੋ ਆਪਣੇ ਕਾਰੋਬਾਰ ਬੰਦ ਰੱਖਣ ਦੇ ਦਿੱਤੇ ਹੁਕਮਾਂ ਦੀ ਆਪ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅਲੋਚਨਾ ਕੀਤੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *