Moga: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਬਜ਼ੀ ਵੇਚਣ ਵਾਲੇ ਹਰਬੰਸ ਸਿੰਘ Moga: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਬਜ਼ੀ ਵੇਚਣ ਵਾਲੇ ਹਰਬੰਸ ਸਿੰਘ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Moga Punjab Chief Minister Capt Amarinder Singh hailed the courage of vegetable seller Harbans Singh, announced

Moga: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਬਜ਼ੀ ਵੇਚਣ ਵਾਲੇ ਹਰਬੰਸ ਸਿੰਘ ਦੇ ਹੌਸਲੇ ਨੂੰ ਸਲਾਮ,ਕੀਤਾ ਇਹ ਐਲਾਨ

18

AZAD SOCH:-

Moga, 17 July 2021,(AZAD SOCH NEWS):- ਮੋਗਾ ਦੇ 100 ਸਾਲਾ ਹਰਬੰਸ ਸਿੰਘ ਦੇ ਸਬਰ ਤੇ ਮਿਹਨਤ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Punjab Chief Minister Capt. Amarinder Singh) ਨੇ ਸਲਾਮ ਕੀਤੀ ਹੈ ਜੋ ਇਸ ਉਮਰ ਵਿੱਚ ਵੀ ਆਪਣੇ ਤੇ ਆਪਣੇ ਪੋਤੇ-ਪੋਤੀਆਂ ਦੇ ਗੁਜ਼ਾਰੇ ਲਈ ਰੋਜ਼ੀ-ਰੋਟੀ ਕਮਾ ਰਹੇ ਹਨ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਬੰਸ ਸਿੰਘ ਨੂੰ ਤੁਰੰਤ ਵਿੱਤੀ ਸਹਾਇਤਾ ਵਜੋਂ 5 ਲੱਖ ਰੁਪਏ ਦੀ ਰਾਸ਼ੀ ਤੇ ਉਹਨਾਂ ਦੇ ਪੋਤੇ-ਪੋਤੀਆਂ ਲਈ ਪੜ੍ਹਾਈ ਦੀ ਸੁਵਿਧਾ ਦੇਣ ਦਾ ਐਲਾਨ ਕੀਤਾ ਹੈ। 

ਇਹ ਵੀ ਪੜ੍ਹੋ :- Partap Bajwa Capt. Amarinder Singh Meeting: ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਤੇ ਪਹੁੰਚੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ

ਅੱਜ ਆਪਣੇ ਸੋਸ਼ਲ ਮੀਡੀਆ ਮਾਧਿਅਮ ਰਾਹੀਂ ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Punjab Chief Minister Capt. Amarinder Singh) ਨੇ ਇਸ ਗੱਲ ਉੱਤੇ ਵੀ ਖੁਸ਼ੀ ਪ੍ਰਗਟ ਕੀਤੀ ਕਿ ਹਰਬੰਸ ਸਿੰਘ ਦੀ ਮਦਦ ਲਈ ਕਈ ਸਥਾਨਕ ਐਨਜੀਓ ਵੀ ਅੱਗੇ ਆਈਆਂ ਹਨ,ਦੱਸਣਯੋਗ ਹੈ ਹਰਬੰਸ ਸਿੰਘ ਦੀ ਇਸ ਕਹਾਣੀ ਦੀਆਂ ਵੀਡੀਓਜ਼ ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈਆਂ ਸਨ,ਜਿਸ ਉਪਰੰਤ ਮੁੱਖ ਮੰਤਰੀ ਨੇ ਇਹ ਐਲਾਨ ਕੀਤਾ ਹੈ। 

ਇਹ ਵੀ ਪੜ੍ਹੋ :- Punjab Congress Crisis: ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਲਈ ਰੱਖੀ ਵੱਡੀ ਸ਼ਰਤ

ਗੌਰਤਲਬ ਹੈ ਕਿ 100 ਸਾਲ ਉਮਰ ਦਾ ਹਰਬੰਸ ਸਿੰਘ ਆਪਣੇ ਮਰ ਚੁੱਕੇ ਲੜਕੇ ਦੇ ਬੱਚਿਆਂ ਦੇ ਪਰਵਰਿਸ਼ ਕਰਨ ਲਈ ਅੱਜ ਵੀ ਰੇਹੜੀ ਉਪਰ ਪਿਆਜ਼ ਅਤੇ ਆਲੂ ਵੇਚਣ ਦਾ ਕੰਮ ਕਰਦਾ ਹੈ,ਕੁਝ ਸਾਲ ਪਹਿਲਾਂ ਉਸ ਦੇ ਇਕ ਬੇਟੇ ਦੇ ਦੇਹਾਂਤ ਤੋਂ ਬਾਅਦ ਅਤੇ ਨੂੰਹ ਵੱਲੋਂ ਬੱਚਿਆਂ ਨੂੰ ਕਥਿਤ ਤੌਰ ਉੱਤੇ ਬੇਸਹਾਰਾ ਛੱਡ ਜਾਣ ਤੋਂ ਬਾਅਦ ਹਰਬੰਸ ਸਿੰਘ (Harbans Singh) ਆਪਣੇ ਪੋਤੇ ਪੋਤੀ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਹੈ,ਉਸਦਾ ਇਕ ਪੁੱਤਰ, ਫਲ ਵੇਚਦਾ ਹੈ ਪਰ ਆਪਣੇ ਪਰਿਵਾਰ ਨਾਲ ਵੱਖਰਾ ਰਹਿੰਦਾ ਹੈ।

ਇਹ ਵੀ ਪੜ੍ਹੋ :- Karnataka CM Resignation: कर्नाटक मुख्यमंत्री पद से जल्द इस्तीफा देंगे बीएस येदियुरप्पा

ਹਰਬੰਸ ਸਿੰਘ ਦਾ ਕਹਿਣਾ ਹੈ ਕਿ ਉਸਦਾ ਪਰਿਵਾਰ ਜ਼ਿਲ੍ਹਾ ਲਾਹੌਰ ਦੇ ਪਿੰਡ ਸਰਾਏ ਠਾਣੇ ਵਾਲਾ ਨਾਲ ਸਬੰਧਤ ਸੀ ਅਤੇ ਵੰਡ ਵੇਲੇ ਭਾਰਤ ਆ ਗਏ ਅਤੇ ਉਸ ਵੇਲੇ ਉਹਨਾਂ ਦੀ ਉਮਰ 27 ਸਾਲਾਂ ਦਾ ਸੀ,ਉਹ ਲਗਭਗ ਚਾਰ ਦਹਾਕੇ ਪਹਿਲਾਂ ਮੋਂਗਾ ਵਿਖੇ ਸੈਟਲ ਹੋਣ ਤੋਂ ਪਹਿਲਾਂ ਮਾਮੂਲੀ ਨੌਕਰੀ ਕਰਦਾ ਸੀ ਅਤੇ ਫੇਰ ਸਬਜ਼ੀਆਂ ਵੇਚਣ ਲੱਗਾ,ਉਹ ਮੁੱਖ ਤੌਰ ‘ਤੇ ਮੋਗਾ ਦੀ ਅੰਮ੍ਰਿਤਸਰ ਰੋਡ’ ਤੇ ਪਿਆਜ਼ ਵੇਚਦਾ ਫਿਰਦਾ ਹੈ।

ਇਹ ਵੀ ਪੜ੍ਹੋ :-

Punjab Congress Crisis: ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਲਈ ਰੱਖੀ ਵੱਡੀ ਸ਼ਰਤ

ਸਕੂਲ ਸਿੱਖਿਆ ਦੇ ਖੇਤਰ ਸਿਖਲਾਈ ਅਤੇ ਮਾਰਗਦਰਸ਼ਨ ਦੇ ਮਕਸਦ ਤਹਿਤ ਪ੍ਰਮੁੱਖ ਅਦਾਰਿਆਂ ਨਾਲ ਤਾਲਮੇਲ ਮਜਬੂਤ ਕੀਤਾ ਜਾਵੇਗਾ:ਵਿਜੈ ਇੰਦਰ ਸਿੰਗਲਾ

P&G India ਨੇ ਬਲਬੀਰ ਸਿੰਘ ਸਿੱਧੂ ਨੂੰ ਮੁੱਖ ਮੰਤਰੀ Covid-19 ਰਾਹਤ ਫੰਡ ਲਈ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *