Navjot Singh Sidhu ਨੇ ਸਾਬਕਾ ਮੰਤਰੀ ਅਤੇ ਐਮ ਪੀ ਮਹਿੰਦਰ ਸਿੰਘ ਕੇ ਪੀ ਨਾਲ ਕੀਤੀ Navjot Singh Sidhu ਨੇ ਸਾਬਕਾ ਮੰਤਰੀ ਅਤੇ ਐਮ ਪੀ ਮਹਿੰਦਰ ਸਿੰਘ ਕੇ ਪੀ ਨਾਲ ਕੀਤੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Navjot Singh Sidhu called on former Minister and MP Mahinder Singh KP

ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮੰਤਰੀ ਅਤੇ ਐਮ ਪੀ ਮਹਿੰਦਰ ਸਿੰਘ ਕੇ ਪੀ ਨਾਲ ਕੀਤੀ ਮੁਲਾਕਾਤ

3

AZAD SOCH:-

Jalandhar, July 18, 2021,(AZAD SOCH NEWS):- ਨਵਜੋਤ ਸਿੰਘ ਸਿੱਧੂ (Navjot Singh Sidhu) ਵੱਲੋਂ ਕਾਂਗਰਸੀ ਲੀਡਰਾਂ ਨਾਲ ਮੁਲਾਕਾਤ ਦਾ ਦੌਰ ਜਾਰੀ ਹੈ ਇਸੇ ਲੜੀ ‘ਚ ਉਹ ਦੇਰ ਸ਼ਾਮ ਨੂੰ ਜਲੰਧਰ ਪੁੱਜੇ ਜਿੱਥੇ ਉਨ੍ਹਾਂ ਨੇ ਸਾਬਕਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਸਾਬਕਾ ਮੰਤਰੀ ਅਤੇ ਸਾਬਕਾ ਐਮ ਪੀ ਮਹਿੰਦਰ ਸਿੰਘ ਕੇਪੀ (Former MP Mahinder Singh KP) ਨਾਲ ਉਨ੍ਹਾਂ ਦੀ ਜਲੰਧਰ ਰਿਹਾਇਸ਼ ਵਿਖੇ ਮੁਲਾਕਾਤ ਕੀਤੀ ਅਤੇ ਮਹਿੰਦਰ ਕੇਪੀ (Mahinder KP) ਵੱਲੋਂ ਵੀ ਬੜੀ ਗਰਮਜੋਸ਼ੀ ਨਾਲ ਨਵਜੋਤ ਸਿੰਘ ਸਿੱਧੂ ਦਾ ਸਵਾਗਤ ਕੀਤਾ ਗਿਆ।

ALSO READ:-ਕੈਪਟਨ ਅਮਰਿੰਦਰ ਸਿੰਘ ਸਰਹੱਦ ਪਾਰ ਦੇ ਅੱਤਵਾਦ ਦਾ ਡਰ ਦਿਖਾ ਕੇ ਕਿਸਾਨੀ ਅੰਦੋਲਨ ਨੂੰ ਲੀਹ ਤੋਂ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹਨ- ਭਗਵੰਤ ਮਾਨ

ALSO READ:- Partap Bajwa Capt. Amarinder Singh Meeting: ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਤੇ ਪਹੁੰਚੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ

ਇਸ ਤੋਂ ਪਹਿਲਾਂ ਸਵੇਰੇ ਉਹ ਮਦਨ ਜਲਾਲਪੁਰ ਨੂੰ ਮਿਲੇ, ਫਿਰ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ (Former Minister Malkit Singh Dakha) ਨਾਲ ਮੁਲਾਕਾਤ ਕੀਤੀ,ਉਸ ਤੋਂ ਬਾਅਦ ਸ਼ਾਮ ਨੂੰ ਜਲੰਧਰ ‘ਚ ਹੀ ਨਵਜੋਤ ਸਿੰਘ ਸਿੱਧੂ (Navjot Singh Sidhu) ਵੱਲੋਂ ਵਿਧਾਇਕ ਸੰਗਰ ਸਿੰਘ ਗਿਲਜੀਆਂ,ਵਿਧਾਇਕ ਪਰਗਟ ਸਿੰਘ ਅਤੇ ਵਿਧਾਇਕ ਬਾਵਾ ਹੈਨਰੀ ਨਾਲ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਅਵਤਾਰ ਹੈਨਰੀ ਦੇ ਘਰ ‘ਚ ਮੁਲਾਕਾਤ ਕੀਤੀ ਸੀ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *