ਲੋਕ ਇਨਸਾਫ਼ ਪਾਰਟੀ ਵਿਧਾਇਕ ਦੇ ਪ੍ਰਧਾਨ ਤੇ Simarjit Singh Bains ਨੂੰ ਵੱਡਾ ਝਟਕਾ ਲੋਕ ਇਨਸਾਫ਼ ਪਾਰਟੀ ਵਿਧਾਇਕ ਦੇ ਪ੍ਰਧਾਨ ਤੇ Simarjit Singh Bains ਨੂੰ ਵੱਡਾ ਝਟਕਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Lok Insaf Party MLA and Simarjit Singh Bains shocked, High Court dismisses petition in rape case

ਲੋਕ ਇਨਸਾਫ਼ ਪਾਰਟੀ ਵਿਧਾਇਕ ਦੇ ਪ੍ਰਧਾਨ ਤੇ ਸਿਮਰਜੀਤ ਸਿੰਘ ਬੈਂਸ ਨੂੰ ਵੱਡਾ ਝਟਕਾ,ਜਬਰ ਜ਼ਿਨਾਹ ਮਾਮਲੇ ‘ਚ ਹਾਈਕੋਰਟ ਨੇ ਖਾਰਜ ਕੀਤੀ ਪਟੀਸ਼ਨ

5

AZAD SOCH:-

Chandigarh,(AZAD SOCH NEWS):- ਲੁਧਿਆਣਾ ਜਬਰ ਜ਼ਿਨਾਹ ਮਾਮਲੇ ਵਿਚ ਘਿਰੇ ਲੋਕ ਇਨਸਾਫ਼ ਪਾਰਟੀ (Lok Insaaf Party) ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ (Simarjit Singh Bains) ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵੱਲੋਂ ਵੱਡਾ ਝਟਕਾ ਲੱਗਿਆ ਹੈ,ਸਿਮਰਜੀਤ ਸਿੰਘ ਬੈਂਸ ਨੂੰ ਬਲਾਤਕਾਰ ਮਾਮਲੇ ਵਿਚ ਹਾਈਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ,ਹਾਈਕੋਰਟ ਨੇ ਵਿਧਾਇਕ ਸਿਮਰਜੀਤ ਬੈਂਸ ਦੀ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ,ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਹਾਈਕੋਰਟ ਵਿਚ ਹੇਠਲੀ ਅਦਾਲਤ ਦੇ ਉਸ ਫ਼ੈਸਲੇ ਖ਼ਿਲਾਫ਼ ਪਟੀਸ਼ਨ ਦਾਖਲ ਕੀਤੀ ਸੀ, ਜਿਸ ਵਿਚ ਹੇਠਲੀ ਅਦਾਲਤ ਨੇ ਸਥਾਨਕ ਪੁਲਿਸ ਨੂੰ ਵਿਧਾਇਕ ਬੈਂਸ ਖ਼ਿਲਾਫ਼ ਪੀੜਤਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ,ਹਾਈ ਕੋਰਟ (High Court) ਨੇ ਪਿਛਲੇ ਹਫਤੇ ਫੈਸਲਾ ਸੁਰਖਿਅਤ ਰੱਖਿਆ ਸੀ ਅਤੇ ਅੱਜ ਹਾਈਕੋਰਟ ਨੇ ਪਟੀਸ਼ਨ ਖਾਰਜ ਕਰ ਦਿੱਤੀ ਹੈ।

ASLO READ:- Bus Accident In Moga: ਅੱਜ ਸਵੇਰੇ ਮੋਗਾ ‘ਚ ਵਾਪਰੇ ਬੱਸ ਹਾਦਸੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਜਤਾਇਆ ਦੁੱਖ

ਇਸ ਮਾਮਲੇ ਵਿਚ ਅਦਾਲਤ ਦੇ ਹੁਕਮਾਂ ‘ਤੇ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ -6 ਦੀ ਪੁਲਿਸ ਨੇ ਬੀਤੇ ਦਿਨੀਂ ਵਿਧਾਇਕ ਸਿਮਰਜੀਤ ਸਿੰਘ ਬੈਂਸ (Simarjit Singh Bains) ਸਣੇ 7 ਲੋਕਾਂ ਦੇ ਖ਼ਿਲਾਫ਼ ਸਾਜਿਸ਼ ਤਹਿਤ ਬਲਾਤਕਾਰ, ਛੇੜਛਾੜ ਅਤੇ ਧਮਕਾਉਣ ਦੇ ਦੋਸ਼ ਵਿਚ ਕੇਸ ਦਰਜ ਕਰ ਲਿਆ ਗਿਆ ਹੈ,ਇਸ ਮਾਮਲੇ ਵਿਚ ਦਰਜ ਐਫਆਈਆਰ (FIR) ਨੂੰ ਰੱਦ ਕਰਾਉਣ ਲਈ ਵਿਧਾਇਕ ਨੇ ਹਾਈਕੋਰਟ (High Court) ਵਿਚ ਪਟੀਸ਼ਨ ਦਾਇਰ ਕੀਤੀ ਸੀ ,ਜਿਸ ਨੂੰ ਅੱਜ ਖਾਰਜ ਕਰ ਦਿੱਤਾ ਗਿਆ ਹੈ।

ALSO READ:- ਪੰਜਾਬ ਭਵਨ ‘ਚ ਇਕੱਠੇ ਬੈਠੇ ਨਜ਼ਰ ਆਏ ਮੁੱਖ ਮੰਤਰੀ ਅਤੇ ਨਵਜੋਤ ਸਿੱਧੂ,ਵਿਰੋਧੀਆਂ ਦੇ ਬਿਸਤਰੇ ਕਰਾਂਗਾ ਗੋਲ’-Navjot Singh Sidhu

ਪੁਲਿਸ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਉਸ ਔਰਤ ਨੂੰ ਲਗਾਤਾਰ ਜਾਨ ਤੋਂ ਮਾਰਨ ਦੀ ਧਮਕੀਆ ਮਿਲਣ ਲੱਗੀਆਂ,ਇਸ ‘ਤੇ ਪੁਲਿਸ ਕਮਿਸ਼ਨਰ (Commissioner of Police) ਨੇ ਔਰਤ ਦੀ ਰੱਖਿਆ ਦੇ ਲਈ ਉਸ ਨੂੰ ਸਕਿਓਰਿਟੀ (Security) ਮੁਹੱਈਆ ਕਰਵਾਈ ਪ੍ਰੰਤੂ ਜਾਂਚ ਦੇ ਨਾਂ ‘ਤੇ ਮਾਮਲੇ ਨੂੰ ਲਟਕਾ ਦਿੱਤਾ ਗਿਆ ਹੈ,ਇਸ ਦੇ ਚਲਦਿਆਂ ਉਸ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ,ਚਾਰ ਦਿਨ ਪਹਿਲਾਂ ਅਦਾਲਤ ਨੇ ਪੁਲਿਸ ਨੂੰ ਵਿਧਾਇਕ ਸਿਮਰਜੀਤ ਸਿੰਘ ਬੈਂਸ (Simarjit Singh Bains) ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ।

ASLO READ:- ਪੱਤਰਕਾਰਾਂ ‘ਤੇ ਹਮਲਾ ਨਿੰਦਣਯੋਗ ਪਰ ਲੇਖੀ ਨੂੰ ਕਿਸਾਨਾਂ ਨੂੰ ਭੰਡਣ ਦਾ ਕੋਈ ਅਧਿਕਾਰ ਨਹੀਂ: ਕੈਪਟਨ ਅਮਰਿੰਦਰ ਸਿੰਘ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *