ਰਿਆਸਤੀ ਸ਼ਹਿਰ Malerkotla ’ਚ Auto Rickshaw ਚਲਾ ਪਰਿਵਾਰ ਪਾਲ ਰਹੀ ਹੈ ਇਹ ਨੌਜਵਾਨ ਲੜਕੀ Ritu Verma ਰਿਆਸਤੀ ਸ਼ਹਿਰ Malerkotla ’ਚ Auto Rickshaw ਚਲਾ ਪਰਿਵਾਰ ਪਾਲ ਰਹੀ ਹੈ ਇਹ ਨੌਜਵਾਨ ਲੜਕੀ Ritu Verma
BREAKING NEWS
Search

Live Clock Date

Your browser is not supported for the Live Clock Timer, please visit the Support Center for support.
Ritu Verma, a young girl, is raising an auto rickshaw in the state town of Malerkotla

ਰਿਆਸਤੀ ਸ਼ਹਿਰ Malerkotla ’ਚ Auto Rickshaw ਚਲਾ ਪਰਿਵਾਰ ਪਾਲ ਰਹੀ ਹੈ ਇਹ ਨੌਜਵਾਨ ਲੜਕੀ ਰਿਤੂ ਵਰਮਾ

11

AZAD SOCH:-

Malerkotla,(AZAD SOCH NEWS):- ਰਿਆਸਤੀ ਸ਼ਹਿਰ ਮਾਲੇਰਕੋਟਲਾ (State Town Malerkotla) ਜਿੱਥੇ ਹਲਕਾ ਵਿਧਾਇਕਾ ਮੈਡਮ ਰਜ਼ੀਆ ਸੁਲਤਾਨਾ (Madam Razia Sultana) ਤੋਂ ਲੈ ਕੇ ਪ੍ਰਸਾਸ਼ਨ ਦੇ ਉੱਚ ਅਧਿਕਾਰੀਆਂ ਵਿੱਚ ਡਿਪਟੀ ਕਮਿਸ਼ਨਰ ਮੈਡਮ ਅੰਮਿ੍ਰਤਾ ਕੌਰ ਗਿੱਲ (Deputy Commissioner Madam Amrita Kaur Gill) ਤੱਕ ਔਰਤਾਂ ਕਾਬਜ਼ ਹਨ,ਅਜਿਹੇ ਔਰਤ ਪ੍ਰਧਾਨ ਮਾਹੌਲ ਵਿੱਚ ਇੱਕ 17 ਸਾਲਾ ਗਿਆਰਵੀ ਜਮਾਤ ਦੀ ਨੌਜਵਾਨ ਲੜਕੀ ਇਲੈਕਟ੍ਰੋਨਿਕ ਆਟੋ ਰਿਕਸ਼ਾ ਰਾਹੀਂ ਸ਼ਹਿਰ ਵਿੱਚ ਗਲੀ ਗਲੀ ਘੁੰਮ ਕੇ ਸਵਾਰੀਆਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਣ ਦਾ ਉਪਰਾਲਾ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਹੈ।

ALSO READ:- Tokyo Olympics: ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਵੇਟਲਿਫ਼ਟਰ ਮੀਰਾਬਾਈ ਚਾਨੂ ‘ਦੇਸ਼ ਦੀ ਸ਼ਾਨ’ ਕਰਾਰ

ਨੌਜਵਾਨ ਲੜਕੀ ਰਿਤੂ ਵਰਮਾ (Ritu Verma) ਨੇ ਦੱਸਿਆ ਕਿ ਪਰਿਵਾਰ ਵਿੱਚ 7 ਜੀਅ ਹਨ ਜਿਸ ਵਿੱਚ 5 ਵੱਡੀਆਂ ਭੈਣਾਂ ਅਤੇ ਇੱਕ ਮਾਂ ਹੈ, ਪਿਤਾ ਦੀ ਮੌਤ ਹੋਣ ਬਾਅਦ ਘਰ ਵਿੱਚ ਕੋਈ ਪੁਰਸ਼ ਨਾ ਹੋਣ ਕਾਰਨ ਅਤੇ 3 ਵੱਡੀਆਂ ਭੈਣਾ ਦਾ ਵਿਆਹ ਹੋਣ ਕਾਰਨ ਘਰ ਦਾ ਖਰਚਾ ਚੁੱਕਣ ਲਈ ਉਸ ਨੇ ਵਿਹਲੇ ਬੈਠਣ ਦੀ ਥਾਂ ਕੰਮ ਕਰਨ ਦੀ ਪਹਿਲ ਦਿਖਾਉਂਦਿਆਂ ਆਟੋ ਚਲਾਉਣ ਦਾ ਫ਼ੈਸਲਾ ਕੀਤਾ,ਰਿਤੂ ਵਰਮਾ (Ritu Verma) ਨੇ ਅੱਗੇ ਦੱਸਿਆ ਕਿ ਉਹ ਰੋਜ਼ਾਨਾ ਆਟੋ ਰਿਕਸ਼ਾ (Auto Rickshaw) 250 ਰੁਪਏ ਕਿਰਾਏ ’ਤੇ ਲੈਂਦੀ ਹੈ।

ALSO READ:- Tokyo Olympics 2020 News: मीराबाई चानू ने रचा इतिहास,Silver Medal जीतकर खोला भारत का खाता

ਅਤੇ ਉਸ ਨੂੰ ਰੋਜ਼ਾਨਾ ਚਾਰਜ ਕਰਨ ’ਤੇ 60-70 ਰੁਪਏ ਖਰਚਾ ਆਉਂਦਾ ਹੈ,ਸਵੇਰੇ ਤੋਂ ਲੈ ਕੇ ਦੇਰ ਰਾਤ ਤੱਕ ਆਟੋ ਚਲਾ ਕੇ ਉਸ ਨੂੰ 200 ਜਾਂ 300 ਰੁਪਏ ਦੀ ਬਚਤ ਹੁੰਦੀ ਹੈ,ਬੇਰੁਜ਼ਗਾਰਾਂ ਨੌਜਵਾਨ ਲੜਕੇ ਲੜਕੀਆਂ ਲਈ ਪ੍ਰੇਰਨਾ ਸ੍ਰੋਤ ਬਣੀ ਰਿਤੂ ਵਰਮਾ (Ritu Verma) ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਸਾਸ਼ਨ ਤੋਂ ਆਸ ਪ੍ਰਗਟਾਈ ਕਿ ਉਸ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਉਹ ਖ਼ੁਦ ਦਾ ਕੋਈ ਵਧੀਆ ਕੰਮ ਕਰ ਸਕੇ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *