Ludhiana,(AZAD SOCH NEWS):- ਆਪਣੇ ਜਨਮਦਿਨ ‘ਤੇ ਸੋਨੂੰ ਸੂਦ (Sonu Sood) ਨੇ ਰਣਜੋਧ ਸਿੰਘ (Ranjodh Singh) ਦਾ ਸਕੂਲ ਵਿਚ ਦਾਖਲਾ ਕਰਾਇਆ ਅਤੇ ਉਸ ਦੀ ਮਾਂ ਨੂੰ ਨੌਕਰੀ ਵੀ ਦਿੱਤੀ ਹੈ,ਅਸਲ ‘ਚ ਰਣਜੋਧ ਸਿੰਘ ਸੜਕ ‘ਤੇ ਭੇਲ ਪੁਰੀ ਵੇਚਦਾ ਸੀ ਅਤੇ ਉਸ ਦੀ ਇਹ ਵੀਡੀਓ ਵਾਇਰਲ ਹੋਈ ਸੀ,ਜਿਸ ਤੋਂ ਬਾਅਦ ਸੋਨੂ ਸੂਦ (Sonu Sood) ਪਰਿਵਾਰ ਨਾਲ ਸੰਪਰਕ ਕੀਤਾ ਗਿਆ ਅਤੇ ਉਸ ਦਾ ਸਕੂਲ ‘ਚ ਦਾਖਲਾ ਕਰਾਇਆ ਗਿਆ,ਰਣਜੋਧ ਸਿੰਘ ਦੇ ਪਿਤਾ ਦੀ ਛੇ ਮਹੀਨੇ ਪਹਿਲਾਂ ਮੌਤ ਹੋ ਗਈ ਸੀ,ਭੀਖ ਮੰਗਣ ਦੀ ਬਜਾਏ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਘੱਗਰ ਨਦੀ ਦਾ ਹਵਾਈ ਸਰਵੇਖਣ
ਉਸਨੇ ਕੰਮ ਕਰਨਾ ਸਹੀ ਸਮਝਿਆ ਅਤੇ ਗਲੀ ‘ਚ ਰੇਹੜੀ ‘ਤੇ ਭੇਲ ਪੁੜੀ ਵੇਚਣਾ ਸ਼ੁਰੂ ਕਰ ਦਿੱਤਾ,ਉਸ ਦੇ ਕੰਮ ਕਰਦੇ ਦੀ ਵੀਡੀਓ ਸੋਸ਼ਲ ਮੀਡੀਆ (Video Social Media) ‘ਤੇ ਵਾਇਰਲ ਹੋ ਗਈ ਅਤੇ ਇਸ ਤੋਂ ਸੋਨੂ ਸੂਦ ਨੇ ਆਪਣੇ ਟਵਿੱਟਰ’ (Twitter) ਤੇ ਸਾਂਝੀ ਕੀਤੀ ਅਤੇ ਸੋਨੂੰ ਸੂਦ ਨੇ ਆਪਣੇ ਦੋਸਤ ਰਾਹੀਂ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਅੱਜ ਉਸ ਨੂੰ ਡੀਸੀਐਮ ਪ੍ਰੈਸੀਡੈਂਸੀ ਸਕੂਲ (DCM Presidency School) ‘ਚ ਬੁਲਾਇਆ ਗਿਆ ਸੀ,ਜਿਸ ਤੋਂ ਬਾਅਦ ਸਕੂਲ ਵਿੱਚ ਬੱਚੇ ਨੂੰ ਦਾਖਲਾ ਦੇਣ ਦੇ ਨਾਲ ਮੋਬਾਈਲ ਫੋਨ ਵੀ ਗਿਫਟ ਕੀਤਾ ਗਿਆ ਹੈ।
ਵੀਡੀਓ ਕਾਨਫਰੰਸਿੰਗ (Video Conferencing) ਰਾਹੀਂ ਮੁਲਾਕਾਤ
ਬੱਚਾ ਅਤੇ ਉਸ ਦੀ ਮਾਂ ਡੀਸੀਐਮ ਸਕੂਲ (DCM School) ਪਹੁੰਚੇ ਸਨ,ਸਕੂਲ ਦੇ ਸੀਈਓ ਅਨਿਰੁੱਧ ਗੁਪਤਾ (CEO Anirudh Gupta) ਵੀ ਇਥੇ ਮੌਜੂਦ ਸਨ,ਸੋਨੂ ਸੂਦ (Sonu Sood) ਨੇ ਵੀਡੀਓ ਕਾਲ ਰਾਹੀਂ ਪਰਿਵਾਰ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨਗੇ ਅਤੇ ਰਣਜੋਧ ਸਿੰਘ (Ranjodh Singh) ਦੇ ਕੰਮ ਦੀ ਸ਼ਲਾਘਾ ਕੀਤੀ।
ਸੂਦ ਸਾਡੇ ਲਈ ਰੱਬ ਦੇ ਰੂਪ ਵਿੱਚ ਆਇਆ – ਕੋਮਲ
ਰਣਜੋਧ ਸਿੰਘ (Ranjodh Singh) ਦੀ ਮਾਂ ਕੋਮਲ ਦਾ ਕਹਿਣਾ ਹੈ ਕਿ ਉਹ ਬਹੁਤ ਪਰੇਸ਼ਾਨ ਹੋ ਰਹੀ ਸੀ. ਪਰਿਵਾਰ ਦੀਆਂ ਸਿਰਫ ਦੋ ਬੇਟੀਆਂ ਅਤੇ ਇਕ ਬੇਟਾ ਹੈ, ਜਿਸ ਨੇ ਪਰਿਵਾਰ ਨੂੰ ਚਲਾਉਣ ਦੀ ਜ਼ਿੰਮੇਵਾਰੀ ਨਿਭਾਈ,ਸੋਨੂੰ ਸੂਦ (Sonu Sood) ਉਨ੍ਹਾਂ ਲਈ ਰੱਬ ਬਣ ਕੇ ਆਏ ਹਨ ਅਤੇ ਉਹ ਇਸ ਵੀ ਖੁਸ਼ ਹਨ ਕੇ ਸਕੂਲ ਨੇ ਉਹਨਾਂ ਨੂੰ ਵੀ ਮੈਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ।
ਅਸੀਂ ਬੱਚੇ ਦੇ ਉੱਜਵਲ ਭਵਿੱਖ ਲਈ ਯਤਨ ਕਰਾਂਗੇ – ਅਨਿਰੁੱਧ ਗੁਪਤਾ (CEO Anirudh Gupta)
ਡੀਸੀਐਮ ਪ੍ਰੈਸੀਡੈਂਸੀ ਸਕੂਲ (DCM Presidency School) ਦੇ ਸੀਈਓ ਅਨਿਰੁੱਧ ਗੁਪਤਾ (CEO Anirudh Gupta) ਦਾ ਕਹਿਣਾ ਹੈ ਕਿ ਬੱਚੇ ਨੇ ਯੂਕੇਜੀ ਤੋਂ ਪੜ੍ਹਾਈ ਛੱਡ ਦਿੱਤੀ ਸੀ,ਅਸੀਂ ਅੱਜ ਉਸ ਨੂੰ ਪਹਿਲੀ ਵਾਰ ਮਿਲੇ ਹਾਂ,ਅਸੀਂ ਉਸਦੀ ਪ੍ਰੀਖਿਆ ਲਵਾਂਗੇ ਅਤੇ ਉਸਨੂੰ ਉਸ ਕਲਾਸ ਵਿੱਚ ਪੜ੍ਹਾਵਾਂਗੇ ਜਿਸ ਵਿੱਚ ਉਹ ਪੜ੍ਹਾਈ ਕਰਨ ਦੇ ਯੋਗ ਹੈ,ਉਸਨੇ ਕਿਹਾ ਕਿ ਉਸ ਦੀ ਰਣਜੋਧ ਸਿੰਘ (Ranjodh Singh) ਦੇ ਨਾਲ ਖ਼ਾਸ ਜਾਨ-ਪਛਾਣ ਹੈ, ਜਿਵੇਂ ਹੀ ਰਣਜੋਧ ਸਿੰਘ (Ranjodh Singh) ਨੇ ਉਨ੍ਹਾਂ ਨਾਲ ਇਸ ਬਾਰੇ ਸੰਪਰਕ ਕੀਤਾ ਸੀ, ਉਸਨੇ ਆਪਣੀ ਇੱਛਾ ਜ਼ਾਹਰ ਕੀਤੀ ਸੀ ਤਾਂ ਉਸਨੂੰ ਕਿਹਾ ਕੇ ਬਚੇ ਨੂੰ ਅਸੀਂ ਪੜ੍ਹਾਵਾਂਗੇ ਅਤੇ ਸੋਨੂੰ ਸੂਦ (Sonu Sood) ਨੇ ਵੀ ਇਸ ਨੂੰ ਸਵੀਕਾਰ ਕਰ ਲਿਆ ਹੈ,ਅਸੀਂ ਆਪਣੇ ਸਕੂਲ ਵਿਚ ਉਸ ਦੀ ਮਾਂ ਕੋਮਲ ਨੂੰ ਵੀ ਨੌਕਰੀ ਦੇ ਰਹੇ ਹਾਂ।
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow