ਪਟਿਆਲਾ ਦੇ ਜ਼ਿਲ੍ਹੇ ਦੇ ਕਈ ਕਾਂਗਰਸੀ,ਆਮ ਆਦਮੀ ਪਾਰਟੀ ਤੇ ਭਾਜਪਾ ਦੇ ਆਗੂ ਵੀ Akali Dal ਪਟਿਆਲਾ ਦੇ ਜ਼ਿਲ੍ਹੇ ਦੇ ਕਈ ਕਾਂਗਰਸੀ,ਆਮ ਆਦਮੀ ਪਾਰਟੀ ਤੇ ਭਾਜਪਾ ਦੇ ਆਗੂ ਵੀ Akali Dal
BREAKING NEWS
Search

Live Clock Date

Your browser is not supported for the Live Clock Timer, please visit the Support Center for support.
Many Congress, Aam Aadmi Party and BJP leaders from Patiala district also joined the Akali Dal

ਪਟਿਆਲਾ ਦੇ ਜ਼ਿਲ੍ਹੇ ਦੇ ਕਈ ਕਾਂਗਰਸੀ,ਆਮ ਆਦਮੀ ਪਾਰਟੀ ਤੇ ਭਾਜਪਾ ਦੇ ਆਗੂ ਵੀ ਅਕਾਲੀ ਦਲ ‘ਚ ਹੋਏ ਸ਼ਾਮਲ

3

AZAD SOCH:-

PATIALA,(AZAD SOCH NEWS):- ਪੰਜਾਬ ਕਾਂਗਰਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਦੇ ਜੱਦੀ ਜ਼ਿਲ੍ਹਾ ਪਟਿਆਲਾ ਵਿਚ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਘਨੌਰ, ਸਨੌਰ ਤੇ ਰਾਜਪੁਰਾ ਹਲਕੇ ਤੋਂ ਕਾਰਸੀ ਆਗੂ ਪਾਰਟੀ  ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ (Sukhbir Singh Badal) ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ,ਇਹਨਾਂ ਕਾਂਗਰਸੀ ਆਗੂਆਂ ਨੁੰ ਪਾਰਟੀ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਕਹਿੰਦਿਆਂ ਸਰਦਾਰ ਬਾਦਲ ਨੇ ਭਰੋਸਾ ਦੁਆਇਆ ਕਿ ਪਾਰਟੀ ਵਿਚ ਇਹਨਾਂ ਨੂੰ ਪੂਰਾ ਮਾਣ ਤੇ ਸਤਿਕਾਰ ਮਿਲੇਗਾ,ਸੀਨੀਅਰ ਪਾਰਟੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਪ੍ਰਧਾਨ  ਦੇ ਓ ਐਸ ਡੀ ਚਰਨਜੀਤ ਸਿੰਘ ਬਰਾੜ ਵੀ ਇਸ ਮੌਕੇ ਹਾਜ਼ਰ ਸਨ।

ਸਰਦਾਰ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਬ੍ਰਾਹਮਣ  ਸਭਾ ਦੇ ਮੀਤ ਪ੍ਰਧਾਨ ਹੇਮ ਰਾਜ ਸ਼ਰਮਾ ਤੇ ਉਹਨਾਂ ਦੇ ਨਾਲ ਪਰਸ਼ੂਰਾਮ ਕੋਰ ਕਮੇਟੀ ਦੇ ਮੀਤ ਪ੍ਰਧਾਨ ਕੁਲਵਿੰਦਰ ਸ਼ਰਮਾ, ਰਾਜੇਸ਼ ਸ਼ਰਮਾ, ਸੁਸ਼ੀਲ ਸ਼ਰਸਮਾ, ਸ਼ਮਸ਼ੇਰ ਸਿੰਘ ਸੈਣੀ, ਵਰਿੰਦਰ ਕੁਮਾਰ, ਧਰਮਪਾਲ ਸ਼ਰਮਾ, ਭਰਪੂਰ ਸਿੰਘ, ਸੰਦੀਪ ਸ਼ਰਮਾ, ਧਰਮਪਾਲ ਨਾਭਾ, ਪ੍ਰਿੰਸ ਪਟਿਆਲਾ, ਸੂਰਜ ਭਾਨ ਤੇ ਭਰਪੂਰ ਘੱਗਾ ਘਨੌਰ ਤੋਂ ਅਕਾਲੀ ਦਲ (Akali Dal) ਵਿਚ ਸ਼ਾਮਲ ਹੋਏ।

ALSO READ:- ਅੰਤਰਰਾਸ਼ਟਰੀ 105 ਸਾਲਾ ਐਥਲੀਟ ਮਾਨ ਕੌਰ ਦਾ ਹੋਇਆ ਦੇਹਾਂਤ,ਕੈਂਸਰ ਦੀ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ

ਸਰਦਾਰ ਬਾਦਲ ਨੇ ਆਮ ਆਦਮੀ ਪਾਰਟੀ (Aam Aadmi Party) ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਟਾਂਡਾ (Senior Leader Sukhjinder Singh Tanda) ਜੋ ਕਿ ਦੁੱਧਣ ਸਾਧਾਂ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਹਨ, ਗੁਰਦੇਵ ਸਿੰਘ ਨਾਮਧਾਰੀ ਸਾਬਕਾ ਸੁਰਸਿੱਤ ਕੋਆਪਰੇਟਿਵ ਪ੍ਰਧਾਨ ਬਖਸ਼ੀਸ਼ ਸਿੰਘ ਤੇ ਹਰੀ ਸਿੰਘ ਥੇੜ੍ਹੀ ਸਾਰੇ ਸਨੌਰ ਤੋਂ, ਦਾ ਅਕਾਲੀ ਦਲ (Akali Dal) ਵਿਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ,ਸਰਦਾਰ ਬਾਦਲ ਨੇ ਭਾਜਪਾ ਦੇ ਸੀਨੀਅਰ ਆਗੂ ਰਾਜਪਾਲ ਤੋਂ ਮੀਡੀਆ ਇੰਚਾਰਜ ਕ੍ਰਿਸ਼ਨ ਕੁਕਰੇਜਾ, ਸਾਬਕਾ ਕੌਂਸਲਰ, ਰਵੀ ਕੁਮਾਰ ਲੁੱਥਰਾ, ਰਵੀ ਮਹਿਤਾਬ, ਅਮਨਦੀਪ ਸ਼ਰਮਾ, ਪ੍ਰਦੀਪ ਪੰਡਤ, ਕਰਨ ਮਿੱਤਲ, ਸਤਪਾਲ, ਰਾਮ ਲਾਲ ਕਾਲੜਾ ਤੇ ਓਮ ਪ੍ਰਕਾਸ਼ ਦਾ ਵੀ ਅਕਾਲੀ ਦਲ (Akali Dal) ਵਿਚ ਸ਼ਾਮਲ ਹੋਣ ’ਤੇ ਨਿੱਘਾ ਸਵਾਗਤ ਕੀਤਾ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *