ਪੰਜਾਬ ਮੱਛੀ ਪਾਲਣ ਵਿਭਾਗ ਨੇ ਭਾਰਤ ਸਰਕਾਰ ਦੀ ਸਕੀਮ PMMSY ਅਧੀਨ ਮੱਛੀ ਪਾਲਣ ਪੰਜਾਬ ਮੱਛੀ ਪਾਲਣ ਵਿਭਾਗ ਨੇ ਭਾਰਤ ਸਰਕਾਰ ਦੀ ਸਕੀਮ PMMSY ਅਧੀਨ ਮੱਛੀ ਪਾਲਣ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
Punjab Fisheries Department Implements Fisheries Project Under Government Of India Scheme PMMSY Tripat Rajinder Singh Bajwa

ਪੰਜਾਬ ਮੱਛੀ ਪਾਲਣ ਵਿਭਾਗ ਨੇ ਭਾਰਤ ਸਰਕਾਰ ਦੀ ਸਕੀਮ PMMSY ਅਧੀਨ ਮੱਛੀ ਪਾਲਣ ਪ੍ਰੋਜੈਕਟ ਲਾਗੂ ਕੀਤਾ: ਤ੍ਰਿਪਤ ਰਜਿੰਦਰ ਸਿੰਘ ਬਾਜਵਾ

8

AZAD SOCH:-

Chandigarh, 11 August 2021,(AZAD SOCH NEWS):- ਪੰਜਾਬ ਮੱਛੀ ਪਾਲਣ ਵਿਭਾਗ ਦੇ ਸਾਂਝੇ ਯਤਨਾਂ ਸਦਕਾ ਭਾਰਤ ਸਰਕਾਰ ਵੱਲੋਂ ਨਵੀਂ ਸ਼ੁਰੂ ਕੀਤੀ ਸਕੀਮ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀ.ਐਮ.ਐਮ.ਐਸ.ਵਾਈ.) (Scheme Pradhan Mantri Matsya Sampada Yojana (PMMSY)) ਇਸ ਸਾਲ 45.82 ਕਰੋੜ ਰੁਪਏ ਦੇ ਪ੍ਰਵਾਨਿਤ ਪ੍ਰੋਜੈਕਟ ਨਾਲ ਸੂਬੇ ਵਿੱਚ ਵੀ ਲਾਗੂ ਕੀਤੀ ਜਾ ਰਹੀ ਹੈ,ਭਾਰਤ ਸਰਕਾਰ ਵੱਲੋਂ ਇਸ ਸਕੀਮ ਤਹਿਤ 11.36 ਕਰੋੜ ਰੁਪਏ ਦੇ ਕੇਂਦਰ ਦੇ ਕੁੱਲ ਹਿੱਸੇ ਵਿੱਚੋਂ 5.68 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ,ਸੂਬਾ ਸਰਕਾਰ ਵੱਲੋਂ ਇਸ ਯੋਜਨਾ ਨੂੰ ਲਾਗੂ ਕਰਨ ਲਈ ਲੋੜੀਂਦਾ ਬਜਟ ਪ੍ਰਬੰਧ ਵੀ ਕੀਤਾ ਗਿਆ ਹੈ।

ALSO READ:- Sensational Incident In Ludhiana: ਪਹਿਲਾਂ ਪਤਨੀ ਤੇ ਸੱਸ ਨੂੰ ਮਾਰੀ ਗੋਲੀ,ਫਿਰ ਜਲੰਧਰ ‘ਚ ਨੌਜਵਾਨ ਦਾ ਕੀਤਾ ਕਤਲ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ (Tripat Rajinder Singh Bajwa, Minister for Fisheries and Dairy Development) ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀ.ਐਮ.ਐਮ.ਐਸ.ਵਾਈ.) (Scheme Pradhan Mantri Matsya Sampada Yojana (PMMSY)) ਅਧੀਨ ਮੱਛੀ ਪਾਲਣ ਵਿਭਾਗ ਵੱਲੋਂ 61.71 ਕਰੋੜ ਰੁਪਏ ਦੀ ਲਾਗਤ ਵਾਲੇ 15 ਹੋਰ ਪ੍ਰੋਜੈਕਟਾਂ ਲਈ ਡੀਪੀਆਰ (DPR) ਭਾਰਤ ਸਰਕਾਰ ਕੋਲ ਜਮ੍ਹਾਂ ਕਰਵਾਏ ਗਏ ਹਨ,ਇਸ ਸਬੰਧੀ ਮਨਜ਼ੂਰੀ ਜਲਦ ਮਿਲਣ ਦੀ ਸੰਭਾਵਨਾ ਹੈ।

ਮੰਤਰੀ ਨੇ ਕਿਹਾ ਕਿ ਇਸ ਯੋਜਨਾ ਤਹਿਤ ਸੂਬੇ ਵਿੱਚ ਮੱਛੀ ਪਾਲਣ ਖੇਤਰ ਦੇ ਵਿਕਾਸ ਲਈ ਕਈ ਨਵੇਂ ਪ੍ਰਾਜੈਕਟ ਲਾਗੂ ਕੀਤੇ ਜਾਣਗੇ,ਸ੍ਰੀ ਬਾਜਵਾ ਨੇ ਕਿਹਾ ਕਿ ਇਸ ਯੋਜਨਾ ਤਹਿਤ ਪਹਿਲੀ ਵਾਰ ਮੰਡੀਕਰਨ ਨੂੰ ਪੰਜਾਬ ਦੇ ਨਾਲ-ਨਾਲ ਹੋਰਨਾਂ ਸੂਬਿਆਂ ਵਿੱਚ ਉਤਸ਼ਾਹਤ ਕਰਨ ਲਈ, ਕਿਸਾਨਾਂ ਨੂੰ ਮੱਛੀਆਂ ਦੀ ਆਵਾਜਾਈ ਲਈ ਵਾਹਨ ਜਿਵੇਂ ਸਾਈਕਲ, ਮੋਟਰ ਸਾਈਕਲ, ਆਟੋ ਰਿਕਸ਼ਾ, ਇੰਸੂਲੇਟਡ ਵੈਨਾਂ, ਰੈਫਰੀਜੇਰੇਟਡ ਵੈਨਾਂ ਆਦਿ ਸਬਸਿਡੀ ‘ਤੇ ਮੁਹੱਈਆ ਕਰਵਾਏ ਜਾਣਗੇ,ਮੱਛੀ ਪਾਲਣ ਅਤੇ ਝੀਂਗਾ ਮੱਛੀ ਪਾਲਣ ਅਧੀਨ ਖੇਤਰਾਂ ਵਿੱਚ ਵਾਧਾ ਇਸ ਸਾਲ ਵੀ ਜਾਰੀ ਰਹੇਗਾ,ਦੱਖਣ-ਪੱਛਮੀ ਪੰਜਾਬ ਵਿੱਚ ਝੀਂਗਾ ਮੱਛੀ ਪਾਲਣ ਅਧੀਨ ਖੇਤਰ ਪਿਛਲੇ ਸਾਲ 400 ਏਕੜ ਦੇ ਮੁਕਾਬਲੇ ਦੁਗਣਾ ਹੋ ਕੇ 800 ਏਕੜ ਤੋਂ ਵੀ ਵੱਧ ਹੋ ਗਿਆ ਹੈ।

ਵਿਭਾਗ ਵੱਲੋਂ ਭਾਰਤ ਸਰਕਾਰ ਨੂੰ ਝੀਂਗਾ ਮੱਛੀ ਪਾਲਣ, ਪ੍ਰੋਸੈਸਿੰਗ ਅਤੇ ਮੰਡੀਕਰਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਪ੍ਰਮੁੱਖ ਪ੍ਰਾਜੈਕਟ ਸੌਂਪਿਆ ਗਿਆ ਹੈ ਜਿਸ ਲਈ ਭਾਰਤ ਸਰਕਾਰ ਨੇ 536 ਕਰੋੜ ਰੁਪਏ ਦੀ ਲਾਗਤ ਵਾਲੇ 4 ਸਾਲਾ ਪ੍ਰਾਜੈਕਟ ਦਾ ਸੁਝਾਅ ਦਿੱਤਾ ਹੈ,ਇਹ ਨੌਜਵਾਨਾਂ ਲਈ ਨੌਕਰੀਆਂ ਦੇ ਮੌਕੇ ਪੈਦਾ ਕਰਨ ਅਤੇ ਉਹਨਾਂ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਕਰੇਗਾ ਜਿਹਨਾਂ ਨੂੰ ਆਪਣੀਆਂ ਜ਼ਮੀਨਾਂ ‘ਚੋਂ ਕੋਈ ਆਮਦਨ ਨਹੀਂ ਹੋ ਰਹੀ ਸੀ।

ALSO READ:- 150 करोड़ रुपये के बजट के साथ फिर शुरू होने वाली है फिल्म निर्देशक Karan Johar की फिल्म ‘तख्त’

ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਪਹਿਲੀ ਵਾਰ ਸਬਸਿਡੀ (Subsidies) ‘ਤੇ ਵੱਖ -ਵੱਖ ਸਮਰੱਥਾ ਦੀਆਂ ਮੱਛੀ ਫੀਡ ਮਿੱਲਾਂ ਦੀ ਵਿਵਸਥਾ ਵਰਗੇ ਉੱਚ ਨਿਵੇਸ਼ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਕੇ ਮੱਛੀ ਪਾਲਣ ਖੇਤਰ ਵਿੱਚ ਉੱਦਮਤਾ ਨੂੰ ਉਤਸ਼ਾਹਤ ਕਰ ਰਹੀ ਹੈ,ਸ੍ਰੀ ਬਾਜਵਾ ਨੇ ਅੱਗੇ ਕਿਹਾ ਕਿ ਇਸ ਤੋਂ ਇਲਾਵਾ, ਨਵੀਨਤਮ ਉੱਚ-ਨਿਵੇਸ਼ ਮੱਛੀ ਸੱਭਿਆਚਾਰ ਤਕਨੀਕਾਂ ਜਿਵੇਂ ਰੀ-ਸਰਕੂਲੇਟਰੀ ਐਕੁਆਕਲਚਰ ਸਿਸਟਮ ਅਤੇ ਬਾਇਓ-ਫਲੋਕ ਕਲਚਰ ਸਿਸਟਮ (Re-Circulatory Aquaculture System And Bio-Flock Culture System) ਨੂੰ ਸਬਸਿਡੀ ਰਾਹੀਂ ਉਤਸ਼ਾਹਤ ਕੀਤਾ ਜਾ ਰਿਹਾ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *