Canada Flights Closed In 21 September ਕੋਰੋਨਾ ਵਾਇਰਸ ਦੇ ਕਾਰਨ ਕੈਨੇਡਾ ਨੇ Canada Flights Closed In 21 September ਕੋਰੋਨਾ ਵਾਇਰਸ ਦੇ ਕਾਰਨ ਕੈਨੇਡਾ ਨੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Canada extends ban on direct flights due to corona virus, students have to spend around Rs 2 lakh extra to reach Canada

ਕੋਰੋਨਾ ਵਾਇਰਸ ਦੇ ਕਾਰਨ ਕੈਨੇਡਾ ਨੇ ਸਿੱਧੀਆਂ ਉਡਾਣਾਂ ’ਤੇ ਪਾਬੰਦੀ 21 ਸਤੰਬਰ ਤਕ ਵਧਾਈ,ਵਿਦਿਆਰਥੀਆਂ ਨੂੰ Canada ਪਹੁੰਚਣ ਲਈ ਤਕਰੀਬਨ ਦੋ ਲੱਖ ਰੁਪਏ ਵਾਧੂ ਖ਼ਰਚਣੇ ਪੈ ਰਹੇ ਹਨ

5

AZAD SOCH:-

PATIALA,(AZAD SOCH NEWS):- Canada Flights Closed In 21 September: ਅਪਣੇ ਬਿਹਤਰ ਭਵਿੱਖ ਦੀ ਤਲਾਸ਼ ਵਿਚ ਉੱਚ ਵਿਦਿਆ ਪ੍ਰਾਪਤ ਕਰਨ ਲਈ ਕੈਨੇਡਾ (Canada Flights) ਨੂੰ ਪ੍ਰਵਾਸ ਕਰਨ ਵਾਲੇ ਵਿਦਿਆਰਥੀਆਂ ਦੀਆਂ ਸੱਧਰਾਂ ਨੂੰ ਬੂਰ ਤਾਂ ਪੈ ਗਿਆ,ਪਰ ਇਹ ਬੂਰ ਇੰਨਾ ਮਹਿੰਗਾ ਕਿ ਇਸ ਲਈ ਇਕ ਨਹੀਂ ਦੋ ਨਹੀਂ ਸਗੋਂ ਪੂਰੇ ਚਾਰ ਗੁਣਾ ਪੈਸਾ ਵਿਦਿਆਰਥੀਆਂ ਨੂੰ ਅਪਣੇ ਵਿਦਿਅਕ ਅਦਾਰੇ ’ਚ ਕਲਾਸਾਂ ਲਗਾਉਣ ਲਈ ਪਹੁੰਚਣ ’ਤੇ ਖ਼ਰਚਾ ਪੈ ਰਿਹਾ ਹੈ,ਇਸ ਸਮੇਂ ਹਾਲਾਤ ਇਹ ਹਨ ਕਿ ਕੈਨੇਡਾ (Canada) ਜਾਣ ਲਈ ਹਵਾਈ ਟਿਕਟ (Air Ticket) ਤੇ ਹੋਟਲ ਦੀ ਰਿਹਾਇਸ਼ ਉੱਪਰ ਲਗਭਗ ਢਾਈ ਤੋਂ ਤਿੰਨ ਲੱਖ ਰੁਪਏ ਖ਼ਰਚ ਹੋ ਰਹੇ ਹਨ, ਜੋ ਕਿ ਕੋਰੋਨਾ (Corona) ਤੋਂ ਪਹਿਲਾਂ ਮਹਿਜ਼ ਸੱਤਰ ਤੋਂ ਅੱਸੀ ਹਜ਼ਾਰ ਸੀ,ਇਸ ਤਰ੍ਹਾਂ ਨਾਲ ਹੁਣ ਹਰ ਵਿਦਿਆਰਥੀ ਨੂੰ ਕੈਨੇਡਾ (Canada) ਦੀ ਧਰਤੀ ’ਤੇ ਪਹੁੰਚਣ ਲਈ ਤਕਰੀਬਨ ਦੋ ਲੱਖ ਵਾਧੂ ਖ਼ਰਚਣੇ ਪੈ ਰਹੇ ਹਨ।

ALSO READ:- Account Lock होने के बाद Rahul Gandhi ने ट्विटर पर निशाना साधते हुए एक वीडियो जारी करते हुए कहा,’यह देश के लोकतांत्रिक ढांचे पर हमला है

ਅਤੇ ਵਿਦਿਆਰਥੀਆਂ ਨੂੰ ਹੋ ਰਹੀ ਖੱਜਲ ਖੁਆਰੀ ਵਖਰੀ ਹੈ,ਕਿਉਂਕਿ ਉਨ੍ਹਾਂ ਨੂੰ ਕੈਨੇਡਾ (Canada) ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਇਕ ਹੋਰ ਮੁਲਕ ਵਿਚ ਕੋਰੋਨਾ ਟੈਸਟ (Corona Test) ਕਰਵਾਉਣਾ ਪੈਦਾ ਹੈ,ਕੈਨੇਡਾ (Canada) ਵਿਚ ਪੜ੍ਹਾਈ ਲਈ ਆਉਣ ਵਾਲੇ ਕੁੱਲ ਪ੍ਰਵਾਸੀ ਵਿਦਿਆਰਥੀਆਂ (Migrant Students) ’ਚੋਂ ਭਾਰਤੀ ਵਿਦਿਆਰਥੀਆਂ ਦੀ ਹਿੱਸੇਦਾਰੀ ਲੱਗਭਗ 35 ਫ਼ੀਸਦ ਹੈ,ਕੈਨੇਡਾ ਦੇ ਦਿੱਲੀ ਸਥਿਤੀ ਸਫ਼ਾਰਤਖ਼ਾਨੇ ਵਲੋਂ ਜਾਰੀ ਅੰਕੜਿਆਂ ਅਨੁਸਾਰ 2021 ਦੀਆਂ ਪਹਿਲੀਆਂ ਦੋ ਤਿਮਾਹੀਆਂ ’ਚ ਹੀ ਮੁਲਕ ਦੇ ਲੱਗਭਗ 46 ਹਜ਼ਾਰ ਵਿਦਿਆਰਥੀਆਂ ਨੂੰ ਅਧਿਐਨ ਪਰਮਿਟ ਜਾਰੀ ਕੀਤੇ ਗਏ ਹਨ ਜਦੋਂ ਕਿ 2020 ਚ ਕੈਨੇਡਾ ਪੜ੍ਹਨ (Reading Canada) ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 81 ਹਜ਼ਾਰ ਤੋਂ ਵੀ ਵਧੇਰੇ ਸੀ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *