ਕੱਚੇ ਅਧਿਆਪਕ ਮੁੱਖ ਮੰਤਰੀ ਪੰਜਾਬ Capt Amarinder Singh ਵੱਲੋਂ ਪਲੋਸਣ ਤੇ ਮੰਤਰੀ ਘੇਰਨ ਕੱਚੇ ਅਧਿਆਪਕ ਮੁੱਖ ਮੰਤਰੀ ਪੰਜਾਬ Capt Amarinder Singh ਵੱਲੋਂ ਪਲੋਸਣ ਤੇ ਮੰਤਰੀ ਘੇਰਨ
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Raw Teachers Punjab Chief Minister Capt Amarinder Singh's Rejection of Appointment of Minister

ਕੱਚੇ ਅਧਿਆਪਕ: ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਲੋਸਣ ਤੇ ਮੰਤਰੀ ਘੇਰਨ ਦਾ ਫੈਸਲਾ ਰੱਦ

9

AZAD SOCH:-

Bathinda, August 14, 2021, (AZAD SOCH NEWS):- ਕੱਚੇ ਅਧਿਆਪਕ ਯੂਨੀਅਨ ਪੰਜਾਬ (Raw Teachers Union Punjab) ਨੇ ਅਜਾਦੀ ਦਿਵਸ (Independence Day) ਵਾਲੇ ਦਿਨ ਆਪਣੀਆਂ ਮੰਗਾਂ ਤੇ ਜੋਰ ਪਾਉਣ ਲਈ ਮੰਤਰੀਆਂ ਦੇ ਘਿਰਾਓ ਦਾ ਪ੍ਰੋਗਰਾਮ ਰੱਦ ਕਰ ਦਿੱਤਾ  ਹੈ,ਅੱਜ ਯੂਨੀਅਨ ਦੇ ਵਫਦ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ (Punjab Chief Minister Capt. Amarinder Singh) ਨਾਲ ਮੀਟਿੰਗ ਕੀਤੀ ਜਿਸ ਦੌਰਾਨ ਕੱਚੇ ਅਧਿਆਪਕਾਂ ਦੇ ਆਗੂਆਂ ਤੇ ਠੰਢਾ ਛਿੜਕਿਆ ਤਾਂ ਉਹ 15 ਅਗਸਤ ਵਾਲੇ ਦਿਨ ਮੰਤਰੀ ਦਾ ਘਿਰਾਓ ਕਰਨ ਵਾਲੇ ਐਕਸ਼ਨ ਇੱਕ ਵਾਰ ਟਾਲਣ ’ਚ ਸਫਲ ਹੋ ਗਏ ਸਨ।

ਅੱਜ ਦੀ ਮੀਟਿੰਗ ਦੌਰਾਨ ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ (Congress MLA Raj Kumar Verka) ਵੀ ਹਾਜਰ ਸਨ,ਇਸ ਦੇ ਨਾਲ ਹੀ ਹੁਣ 19 ਅਗਸਤ ਨੂੰ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ (Education Minister Vijayinder Singla) ਨਾਲ ਪੈਨਲ ਮੀਟਿੰਗ (Panel Meeting) ਤੈਅ ਕਰਵਾਈ ਗਈ ਹੈ ਜਿਸ ਬਾਰੇ ਯੂਨੀਅਨ ਨੂੰ ਲਿਖਤੀ ਰੂਪ ’ਚ ਦੇ ਦਿੱਤਾ ਗਿਆ ਹੈ।            

               

ਇਸ ਤੋਂ ਪਹਿਲਾਂ ਅੱਜ ਸਵੇਰ ਵਕਤ ਯੂਨੀਅਨ ਦੇ ਵਟਸਐਪ ਗਰੁੱਪ ’ਚ ਅੱਜ ਬਠਿੰਡਾ ’ਚ ਜਿਲ੍ਹੇ ਦੇ ਆਗੂਆਂ ਦੀ ਮੀਟਿੰਗ ਸੂਬਾਈ ਕਨਵੀਨਰ ਵੀਰਪਾਲ ਕੌਰ ਸਿਧਾਣਾ ਅਤੇ ਜਿਲ੍ਹਾ ਪ੍ਰਧਾਨ ਬਠਿੰਡਾ ਕੁਲਵਿੰਦਰ ਕੌਰ ਪੱਕਾ ਕਲਾਂ (District President Bathinda Kulwinder Kaur Pukka Kalan) ਵੱਲੋਂ ਪ੍ਰੈਸ ਬਿਆਨ ਜਾਰੀ ਕਰਕੇ ਅਜਾਦੀ ਦਿਵਸ ਸਮਾਗਮਾਂ ਦੌਰਾਨ ਕੌਮੀ ਝੰਡਾ ਲਹਿਰਾਉਣ ਲਈ ਪੁੱਜ ਰਹੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ (Punjab Finance Minister Manpreet Singh Badal) ਦੇ ਘਿਰਾਓ ਸਬੰਧੀ ਤਿਆਰੀਆਂ ਮੁਕੰਮਲ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ ਸੀ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow

ਵੀਰਪਾਲ ਕੌਰ ਸਿਧਾਣਾ (Veerpal Kaur Sidhana) ਨੇ ਦੱਸਿਆ ਸੀ ਕਿ 8393 ਪ੍ਰੀ ਪ੍ਰਾਇਮਰੀ ਅਧਿਆਪਕ (Pre-primary teacher) ਦੀਆਂ ਪੋਸਟਾਂ ਨੂੰ ਵਿਭਾਗੀ ਭਰਤੀ (Departmental Recruitment) ਕਰਕੇ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਮਸਲਾ ਸਰਕਾਰ ਨੂੰ 16 ਦੀ ਮੀਟਿੰਗ ‘ਚ ਹਰੀ ਝੰਡੀ ਦਿਵਾਉਣ ਦੀ ਮੰਗ ਪੂਰੀ ਕਰਵਾਉਣ ਲਈ 15 ਅਗਸਤ ਨੂੰ ਬਠਿੰਡਾ ਵਿਖੇ ਵਿੱਤ ਮੰਤਰੀ ਪੰਜਾਬ ਦਾ ਘਿਰਾਓ ਕੀਤਾ ਜਾਵੇਗਾ।

ALSO READ:- ਵੋਟਰ ਸੂਚੀ ਵਿੱਚ ਰਜਿਸਟਰੇਸ਼ਨ ਅਤੇ ਵੇਰਵਿਆਂ ਵਿੱਚ ਸੋਧ ਲਈ ਨਵੇਂ ਸਾਲ 2022 ਤੋਂ ਵਿਸ਼ੇਸ਼ ਮੁਹਿੰਮ ਸ਼ੁਰੂ : ਡਾ. ਐਸ. ਕਰੁਣਾ ਰਾਜੂ

ਉਨ੍ਹਾਂ ਦੱਸਿਆ ਕਿ ਇਸ ਰੋਸ ਐਕਸ਼ਨ ਵਿੱਚ ਬਠਿੰਡਾ ਦੇ ਨਾਲ ਮਾਨਸਾ, ਫਾਜਲਿਕਾ, ਸ੍ਰੀ ਮੁਕਤਸਰ ਸਾਹਿਬ ਦੇ ਕੱਚੇ ਅਧਿਆਪਕ ਵੱਡੀ ਗਿਣਤੀ ‘ਚ ਸ਼ਮੂਲੀਅਤ ਕਰਨਗੇ,ਇਸ ਦੇ ਉਲਟ ਸ਼ਾਮ ਨੂੰ ਪੰਜ ਸੂਬਾਈ ਕਨਵੀਨਰਾਂ ਅਜਮੇਰ ਸਿੰਘ ਔਲਖ ,ਵੀਰਪਾਲ ਕੌਰ ਸਿਧਾਣਾ, ਗਗਨ ਅਬੋਹਰ, ਦਵਿੰਦਰ ਸਿੰਘ ਮੁਕਤਸਰ ਅਤੇ ਜਸਵੰਤ ਸਿੰਘ ਪੰਨੂ ਵੱਲੋਂ ਇਹ ਐਕਸ਼ਨ ਰੱਦ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ (Punjab Chief Minister Capt. Amarinder Singh) ਨੇ ਸੌ ਫੀਸਦੀ ਭਰੋਸਾ ਦਿਵਾਇਆ ਹੈ ਕਿ 16 ਅਗਸਤ ਨੂੰ ਵਜ਼ਾਰਤ ਦੀ ਮੀਟਿੰਗ ਵਿੱਚ ਕੱਚੇ ਅਧਿਆਪਕਾਂ ਦਾ ਮਸਲਾ ਹੱਲ ਕਰ ਦਿੱਤਾ ਜਾਏਗਾ,ਇੰਨ੍ਹਾਂ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ (Punjab Chief Minister Capt. Amarinder Singh) ਨਾਲ ਮੰਗਾਂ ਸਬੰਧੀ ਸਹਿਮਤੀ ਬਣਨ ਤੇ ਇਹ ਫੈਸਲਾ ਲਿਆ ਹੈ।
Leave a Reply

Your email address will not be published. Required fields are marked *