Talwandi Sabo ਦੇ ਪਿੰਡ ਮਿਰਜੇਆਣਾ ਵਿੱਚ ਜਾਦੂ-ਟੂਣੇ ਦਾ ਵਿਰੋਧ ਕਰਨ 'ਤੇ ਗੁਰਸਿੱਖ ਪਰਿਵਾਰ Talwandi Sabo ਦੇ ਪਿੰਡ ਮਿਰਜੇਆਣਾ ਵਿੱਚ ਜਾਦੂ-ਟੂਣੇ ਦਾ ਵਿਰੋਧ ਕਰਨ 'ਤੇ ਗੁਰਸਿੱਖ ਪਰਿਵਾਰ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਤਲਵੰਡੀ ਸਾਬੋ ਦੇ ਪਿੰਡ ਮਿਰਜੇਆਣਾ ਵਿੱਚ ਜਾਦੂ-ਟੂਣੇ ਦਾ ਵਿਰੋਧ ਕਰਨ 'ਤੇ ਗੁਰਸਿੱਖ ਪਰਿਵਾਰ ਨੂੰ ਸਜ਼ਾ, ਪਿੰਡ ਵਾਸੀਆਂ ਕੀਤਾ ਬਾਈਕਾਟ

ਤਲਵੰਡੀ ਸਾਬੋ ਦੇ ਪਿੰਡ ਮਿਰਜੇਆਣਾ ਵਿੱਚ ਜਾਦੂ-ਟੂਣੇ ਦਾ ਵਿਰੋਧ ਕਰਨ ‘ਤੇ ਗੁਰਸਿੱਖ ਪਰਿਵਾਰ ਨੂੰ ਸਜ਼ਾ,ਪਿੰਡ ਵਾਸੀਆਂ ਕੀਤਾ ਬਾਈਕਾਟ

5

AZAD SOCH:-

Talwandi Sabo,(AZAD SOCH NEWS):- ਤਲਵੰਡੀ ਸਾਬੋ (Talwandi Sabo) ਦੇ ਪਿੰਡ ਮਿਰਜੇਆਣਾ ਵਿੱਚ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ,ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦੀਆਂ ਮੱਝਾਂ ਨੂੰ ਇੱਕ ਬਿਮਾਰੀ ਤੋਂ ਬਚਾਉਣ ਲਈ ਟੂਣਾ ਕਰਵਾਇਆ ਗਿਆ,ਇਸ ਦਾ ਇੱਕ ਗੁਰਸਿੱਖ ਪਰਿਵਾਰ ਵੱਲੋਂ ਵਿਰੋਧ ਕੀਤਾ ਗਿਆ,ਇਸੇ ਦੇ ਚੱਲਦਿਆਂ ਪਿੰਡ ਵਾਸੀਆਂ ਨੇ ਗੁਰਸਿੱਖ ਪਰਿਵਾਰ (Gursikh Family) ਦਾ ਭਾਂਡਾ ਤਿਆਗਣ ਦਾ ਫੈਸਲਾ ਸੁਣਾ ਦਿੱਤਾ,ਯਾਨੀ ਪਿੰਡ ਵਾਲਿਆਂ ਵੱਲੋਂ ਉਸ ਪਰਿਵਾਰ ਨਾਲ ਬੋਲ-ਚਾਲ ਬੰਦ ਕਰ ਦਿੱਤਾ ਗਿਆ,ਗੁਰਸਿੱਖ ਪਰਿਵਾਰ (Gursikh Family) ਨੇ ਇਸ ਮਾਮਲੇ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ,ਉੱਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਜਥੇਦਾਰ ਨੂੰ ਵੀ ਅਜਿਹੀਆਂ ਮਨ ਮੱਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਲਈ ਪੱਤਰ ਦਿੱਤਾ ਹੈ।

ਦੱਸ ਦਈਏ ਕਿ ਪਿੰਡ ‘ਚ ਕਈ ਪਸ਼ੂਆਂ ਦੀ ਮੂੰਹ ਖੁਰ ਦੀ ਬਿਮਾਰੀ (Diseases Of The Mouth Of Animals) ਨਾਲ ਮੌਤ ਹੋ ਗਈ ਤੇ ਕਈ ਬਿਮਾਰ ਹੋ ਗਏ,ਇਸ ਨੂੰ ਲੈ ਕੇ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਪਸ਼ੂਆਂ ਦੇ ਡਾਕਟਰਾਂ ਤੋਂ ਇਲਾਜ ਕਰਵਾਇਆ,ਪਿੰਡ ਦੇ ਕੁੱਝ ਲੋਕਾਂ ਨੇ ਇਸ ਬਿਮਾਰੀ ਤੋਂ ਬਚਣ ਲਈ ਮਲੇਰਕੋਟਲੇ ਦੇ ਕਿਸੇ ਬਾਬੇ ਤੋਂ ਧਾਗਾ ਵੀ ਕਰਵਾਇਆ,ਸਾਰਾ ਪਿੰਡ ਇਸ ਟੂਣੇ ਲਈ ਸਹਿਮਤ ਹੋ ਗਿਆ ਤੇ ਉਨ੍ਹਾਂ ਬਾਬੇ ਦੇ ਕਹੇ ਮੁਤਾਬਕ ਸਭ ਕੁਝ ਕੀਤਾ,ਪਿੰਡ ਦੇ ਇੱਕ ਗੁਰਸਿੱਖ ਘਰ ਨੇ ਆਪਣੇ ਘਰ ਵਿੱਚ ਧੂਫ ਲਗਾਉੇਣ ਤੋਂ ਇਨਕਾਰ ਕਰ ਦਿੱਤਾ,ਇਸ ਤੋਂ ਖਫਾ ਪਿੰਡ ਵਾਸੀਆਂ ਨੇ ਅਗਲੇ ਦਿਨ ਪਿੰਡ ਦੀ ਸਾਂਝੀ ਥਾਂ ‘ਤੇ ਇਕੱਠ ਕਰਕੇ ਇਸ ਗੁਰਸਿੱਖ ਪਰਿਵਾਰ ਦਾ ਭਾਂਡਾ ਤਿਆਗ ਦਿੱਤਾ,ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਗਈ ਜਿਸ ਵਿੱਚ ਪਿੰਡ ਦਾ ਸਰਪੰਚ ਪਰਿਵਾਰ ਖਿਲਾਫ ਫੈਸਲਾ ਪੜ੍ਹ ਰਿਹਾ ਹੈ।

ALSO READ:- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 100 ਚੋਣ ਹਲਕਿਆਂ ਦਾ ਦੌਰੇ ‘ਤੇ ਜਾਣ ਤੋਂ ਪਹਿਲਾਂ ਪਿਤਾ ਦਾ ਲਿਆ ਅਸ਼ੀਰਵਾਦ

ਪਿੰਡ ਦੇ ਸਰਪੰਚ ਦਾ ਕਹਿਣਾ ਹੈ ਇਹ ਫੈਸਲਾ ਪੰਚਾਇਤ ਨਹੀਂ ਸਗੋਂ ਪਿੰਡ ਵਾਸੀਆਂ ਦਾ ਹੈ,ਹੁਣ ਪਿੰਡ ਦਾ ਸਰਪੰਚ ਵੀ ਇਸ ਨੂੰ ਵਹਿਮ ਭਰਮ (Superstitious Illusions) ਦੱਸ ਰਿਹਾ ਹੈ ਪਰ ਪਿੰਡ ਦੇ ਏਕੇ ਅੱਗੇ ਖੜ੍ਹਨ ਦੀ ਗੱਲ ਕਰ ਰਿਹਾ ਹੈ,ਉਧਰ ਦੂਜੇ ਪਾਸੇ ਹੁਣ ਗੁਰਸਿੱਖ ਪਰਿਵਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਕੇ ਪੰਚਾਇਤ ਖਿਲਾਫ ਕਾਰਵਾਈ ਦੀ ਮੰਗ ਕਰ ਰਿਹਾ ਹੈ,ਉਥੇ ਹੀ ਮਾਮਲੇ ਵਿੱਚ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਜਥੇਦਾਰ ਨੂੰ ਵੀ ਪੱਤਰ ਰਾਹੀ ਗੁਰਦੁਆਰਾ ਸਾਹਿਬ (Gurdwara Sahib) ਤੋਂ ਅਜਿਹੀ ਮਨਮੱਤ ਲਈ ਹੁੰਦੀ ਅਨਾਊਂਸਮੈਂਟ (Announcement) ਬੰਦ ਕਰਵਾਉਣ ਦੀ ਮੰਗ ਕੀਤੀ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *