IPS Parveer Ranjan ਨੇ ਚੰਡੀਗੜ੍ਹ ਦੇ ਨਵੇਂ DGP ਵਜੋਂ ਸੰਭਾਲਿਆ ਅਹੁਦਾ IPS Parveer Ranjan ਨੇ ਚੰਡੀਗੜ੍ਹ ਦੇ ਨਵੇਂ DGP ਵਜੋਂ ਸੰਭਾਲਿਆ ਅਹੁਦਾ
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
IPS Parveer Ranjan takes over as the new DGP of Chandigarh

ਆਈਪੀਐਸ ਪਰਵੀਰ ਰੰਜਨ ਨੇ ਚੰਡੀਗੜ੍ਹ ਦੇ ਨਵੇਂ DGP ਵਜੋਂ ਸੰਭਾਲਿਆ ਅਹੁਦਾ

7

AZAD SOCH:-

Chandigarh,(AZAD SOCH NEWS):-  ਪਰਵੀਰ ਰੰਜਨ ਨੇ ਵੀਰਵਾਰ ਨੂੰ ਚੰਡੀਗੜ੍ਹ ਦੇ ਨਵੇਂ ਡੀਜੀਪੀ (Chandigarh DGP) ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ,ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ (Home Ministry) ਨੇ ਪਰਵੀਰ ਰੰਜਨ ਨੂੰ ਚੰਡੀਗੜ੍ਹ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਹੈ,ਜੋ ਪਿਛਲੇ ਐਤਵਾਰ ਨੂੰ ਦਿੱਲੀ ਤੋਂ ਰਿਲੀਵ ਹੋਏ ਸਨ,ਆਈਪੀਐਸ ਪਰਵੀਰ ਰੰਜਨ (IPS Parveer Ranjan) ਦਿੱਲੀ ਪੁਲਿਸ (Delhi Police) ਵਿਚ ਵਿਸ਼ੇਸ਼ ਕਮਿਸ਼ਨਰ ਵਜੋਂ ਤਾਇਨਾਤ ਸਨ,AGMUT ਕੈਡਰ 1993 ਬੈਚ ਦੇ IPS ਪਰਵੀਰ ਰੰਜਨ ਦਿੱਲੀ ਦੰਗਿਆਂ ਵਿਚ ਬਣੀ SIT ਦੇ ਮੁੱਖੀ ਵੀ ਰਹੇ ਸਨ,ਇਸ ਦੌਰਾਨ ਸਾਬਕਾ ਡੀਜੀਪੀ ਸੰਜੇ ਬੈਨੀਵਾਲ (Sanjay Baniwal) ਨੂੰ ਸਨਮਾਨ ਨਾਲ ਵਿਦਾਇਗੀ ਦਿੱਤੀ ਗਈ,ਬੈਨੀਵਾਲ (Beniwal) ਨੂੰ ਉਨ੍ਹਾਂ ਦਾ ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋਣ ‘ਤੇ ਚੰਡੀਗੜ੍ਹ ਤੋਂ ਦਿੱਲੀ ਵਾਪਸ ਬੁਲਾ ਲਿਆ ਗਿਆ ਹੈ।

ALSO READ:- ਪੰਜਾਬ ਨੇ ਗੰਨੇ ਦੀਆਂ ਸਾਰੀਆਂ ਕਿਸਮਾਂ ਦੇ ਭਾਅ ‘ਚ ਕੀਤਾ ਵਾਧਾ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਪ੍ਰਵਾਨਗੀ

ਫਿਲਹਾਲ ਸੰਜੇ ਬੈਨੀਵਾਲ (Sanjay Beniwal) ਦੀ ਨਵੀਂ ਨਿਯੁਕਤੀ ਦੇ ਆਦੇਸ਼ ਪੈਂਡਿੰਗ ਰੱਖੇ ਗਏ ਹਨ,ਸੰਜੇ ਬੈਨੀਵਾਲ ਜੂਨ 2018 ਤੋਂ ਚੰਡੀਗੜ੍ਹ ਦੇ ਡੀਜੀਪੀ ਸਨ,ਸੰਜੇ ਬੈਨੀਵਾਲ (Sanjay Beniwal) ਦਾ ਵਿਦਾਇਗੀ ਸਮਾਰੋਹ ਸੈਕਟਰ -26 ਪੁਲਿਸ ਲਾਈਨਜ਼ ਵਿਚ ਹੋਇਆ ਸੀ,ਅਮਰਾਓ ਸਿੰਘ ਡੀਐਸਪੀ (ਸੁਰੱਖਿਆ) ਦੀਆਂ 8 ਫੌਜਾਂ ਨੇ ਵਿਦਾਇਗੀ ਪਰੇਡ ਕਰਦੇ ਹੋਏ ਬੈਨੀਵਾਲ ਨੂੰ ਸਲਾਮੀ ਦਿੱਤੀ,ਇਸ ਮੌਕੇ ਡੀਆਈਜੀ ਓਮਵੀਰ ਸਿੰਘ ਬਿਸ਼ਨੋਈ, ਐਸਐਸਪੀ ਕੁਲਦੀਪ ਸਿੰਘ ਚਾਹਲ, ਟ੍ਰੈਫ਼ਿਕ ਐਸਐਸਪੀ ਮਨੀਸ਼ਾ ਚੌਧਰੀ, ਏਐਸਪੀ ਹੈੱਡਕੁਆਰਟਰ ਮਨੋਜ ਕੁਮਾਰ ਮੀਨਾ,ਐਸਪੀ ਸਿਟੀ ਕੇਤਨ ਬਾਂਸਲ ਅਤੇ ਹੋਰ ਪੁਲਿਸ ਕਰਮਚਾਰੀ ਮੌਜੂਦ ਸਨ।

ALSO READ:- 

ਮਹਾਰਾਣੀ ਪ੍ਰਨੀਤ ਕੌਰ ਨਾਲ ਮੀਟਿੰਗ ਮਗਰੋਂ E.T.T. Tate Pass 2364 ਯੂਨੀਅਨ ਵੱਲੋਂ ਰੋਸ ਰੈਲੀ ਮੁਲਤਵੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *