Chandigarh News:ਆਨੰਦਿੱਤਾ ਮਿੱਤਰਾ ਨੇ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਚਾਰਜ Chandigarh News:ਆਨੰਦਿੱਤਾ ਮਿੱਤਰਾ ਨੇ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਚਾਰਜ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Chandigarh News Anandita Mitra takes over as Commissioner, Chandigarh Municipal Corporation

Chandigarh News: ਆਨੰਦਿੱਤਾ ਮਿੱਤਰਾ ਨੇ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਚਾਰਜ ਸੰਭਾਲਿਆ

5

AZAD SOCH:-

Chandigarh, August 23, 2021,(AZAD SOCH NEWS):- Chandigarh News: 2007 ਬੈਚ ਦੀ ਆਈ ਏ ਐਸ ਅਧਿਕਾਰੀ ਆਨੰਦਿੱਤਾ ਮਿੱਤਰਾ (Batch IAS officer Anandita Mitra) ਨੇ ਅੱਜ ਨਗਰ ਨਿਗਮ ਚੰਡੀਗੜ੍ਹ (Municipal Corporation Chandigarh) ਦੇ ਕਮਿਸ਼ਨਰ ਵਜੋਂ ਚਾਰਜ ਸੰਭਾਲ ਲਿਆ,ਚਾਰਜ ਸੰਭਾਲਣ ਮੌਕੇ ਆਨੰਦਿੱਤਾ ਮਿੱਤਰਾ (Anandita Mitra) ਨੇ ਕਿਹਾ ਕਿ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਦੇ ਨਾਲ ਨਾਲ ਚੰਡੀਗੜ੍ਹ ਸ਼ਹਿਰ ਨੂੰ ਹੋਰ ਖੂਬਸੂਰਤ ਬਣਾਉਣਾ ਤੇ ਸਵੱਛਤਾ ਇੰਡੈਕਸ (Sanitation Index) ਵਿਚ ਪਹਿਲੇ ਸਥਾਨ’ਤੇ ਲਿਆਉਣਾ ਉਹਨਾਂ ਦੀ ਤਰਜੀਹ ਹੋਵੇਗੀ,ਆਨੰਦਿੱਤਾ ਮਿੱਤਰਾ ਇਸ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਨਗਰ ਤੇ ਹੁਸ਼ਿਆਰਪੁਰ ਵਰਗੇ ਪੰਜਾਬ ਦੇ ਜ਼ਿਲ੍ਹਿਆਂਦੇ ਡਿਪਟੀ ਕਮਿਸ਼ਨਰ ਰਹਿ ਚੁੱਕੇ ਹਨ।

ਉਹ ਦੋ ਵਾਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਰਹੇ ਹਨ ਜਿਸ ਦੌਰਾਨ ਉਹਨਾਂ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਦੇ 550ਵੇਂ ਪ੍ਰਕਾਸ਼ ਪੁਰਬ’ਤੇ ਸਮਾਗਮਾਂ ਦੇ ਆਯੋਜਨ ਵਿਚ ਅਹਿਮ ਰੋਲ ਅਦਾ ਕੀਤਾ,ਉਹ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ (Director, Department of Civil Supplies) ਵੀ ਰਹਿ ਚੁੱਕੇ ਹਨ ਜਿਸ ਦੌਰਾਨ ਟਰਾਂਸਪੋਰਟ ਯੂਨੀਅਨਾਂ ਭੰਗ (Dissolution of Transport Unions) ਕਰਨਾ ਤੇ ਲਗਾਤਾਰ ਚਾਰ ਸਾਲਾਂ ਦੌਰਾਨ ਬਿਨਾਂ ਰੁਕਾਵਟ ਢੁਕਵੇਂ ਮੁੱਲ ’ਤੇ ਸਰਕਾਰੀ ਖਰੀਦ ਯਕੀਨੀ ਬਣਾਉਣ ਵਿਚ ਉਹਨਾਂ ਅਹਿਮ ਰੋਲ ਅਦਾ ਕੀਤਾ ਹੈ।

ALSO RAED:- Sugarcane Farmers Punjab: ਪੰਜਾਬ ਕਾਂਗਰਸ ਦੇ ਪ੍ਰਧਾਨ Navjot Singh Sidhu,ਨੇ ਗੰਨਾ ਕਿਸਾਨਾਂ ਦੇ ਹੱਕ ਵਿਚ ਟਵੀਟ ਕੀਤਾ,Sugarcane Farmers ਦੇ ਮਸਲੇ ਨੂੰ ਤੁਰੰਤ ਹੱਲ ਕਰਨ ਦੀ ਲੋੜ


ਆਨੰਦਿੱਤਾ ਮਿੱਤਰਾ (Anandita Mitra) ਦਾ ਕਹਿਣਾਹੈ  ਕਿ ਉਹਨਾਂ ਦਾ ਟੀਚਾ ਮੁੱਖ ਤੌਰ ’ਤੇ ਲੋਕਾਂ ਨੂੰ ਸਾਫ, ਪ੍ਰਭਾਵਸ਼ਾਲੀ, ਕੁਸ਼ਲ, ਪਾਰਦਰਸ਼ੀ ਤੇ ਨਾਗਰਿਕ ਕੇਂਦਰਿਤ ਪ੍ਰਸ਼ਾਸਨ ਉਪਲਬਧ ਕਰਵਾਉਣਾ ਹੈ,ਉਹਨਾਂ ਕਿਹਾਕਿ  ਸ਼ਹਿਰ ਨੂੰ ਸਾਫ, ਹਰਿਆ ਭਰਿਆਤੇ ਪ੍ਰਦੂਸ਼ਣ ਮੁਕਤ ਬਣਾਉਣ ਵਿਚ ਤਕਨਾਲੋਜੀ ਦੀ ਵਰਤੋਂ ਵੱਧ ਤੋਂ ਵੱਧ ਕੀਤੀ ਜਾਵੇਗੀ,ਨਗਰ ਨਿਗਮ ਕਮਿਸ਼ਨਰ (Municipal Commissioner) ਨੇ ਇਹ ਵੀ ਕਿਹਾ ਕ‌ਿ ਵਿਗਿਆਨਕ ਢੰਗਾਂ ਨਾਲ ਕੂੜੇ ਦਾ ਢੁਕਵਾਂ ਪ੍ਰਬੰਧ ਯਕੀਲੀ ਬਣਾਏ ਜਾਣ ਦੇ ਵੀ ਯਤਨ ਕੀਤੇ ਜਾਣਗੇ। 

ਜਿਸ ਨਾਲ ਲੋਕਾਂ ਨੁੰ ਵੱਡੀ ਰਾਹਤ ਮਿਲੇਗੀ,ਲੋਕਾਂ ਤੋਂ ਡਟਵੀਂ ਹਮਾਇਤ ਦੀ ਮੰਗ ਕਰਦਿਆਂ ਆਨੰਦਿੱਤਾ ਮਿੱਤਰਾ (Anandita Mitra) ਨੇ ਕਿਹਾਕਿ  ਉਹ ਆਪਣੇ ਪੱਧਰ ’ਤੇ ਸ਼ਹਿਰ ਦੇ ਅਕਸਰ ਨੂੰ ਸੁਧਾਰਨ ਤੇ ਨਿਖਾਰਨ ਲਈ ਹਰ ਤਰੀਕੇ ਦੀਆਂ ਵਾਤਾਵਰਣ ਮੁਤਾਬਕ ਪਹਿਲਕਦਮੀਆਂ ਯਕੀਨੀ ਬਣਾਈਆਂ ਜਾਣਗੀਆਂ,ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਵੀ ਇਸ ਇਤਿਹਾਸਕ ਸ਼ਹਿਰ ਦਾ ਮਾਣ ਸਨਮਾਨ ਨੂੰ ਬਣਾਹੀ ਰੱਖਣ ਲਈ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ ਹੈ। 

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *