ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ਾਂ ’ਤੇ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦਾ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ਾਂ ’ਤੇ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
On the instructions of Punjab Education Minister Vijay Inder Singla, the education department released funds to raise the standard of schools

ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ਾਂ ’ਤੇ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਲਈ ਰਾਸ਼ੀ ਜਾਰੀ

1

AZAD SOCH:-

Chandigarh,(AZAD SOCH NEWS):- ਸੂਬੇ ਦੇ ਵੱਖ ਵੱਖ ਸਕੂਲਾਂ ਦੀਆਂ ਸਾਇੰਸ ਅਤੇ ਕੰਪਿਊਟਰ ਲੈਬਜ਼ (Science And Computer Labs) ਦਾ ਪੱਧਰ ਹੋਰ ਉੱਚਾ ਚੁੱਕਣ ਲਈ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ (Education Minister Vijay Inder Singla) ਦੇ ਨਿਰਦੇਸ਼ਾਂ ’ਤੇ ਸਿੱਖਿਆ ਵਿਭਾਗ ਨੇ 1400 ਤੋਂ ਵੱਧ ਸਕੂਲਾਂ ਲਈ 4 ਕਰੋੜ ਤੇ 21 ਲੱਖ ਤੋਂ ਵਧੇਰੇ ਰਾਸ਼ੀ ਜਾਰੀ (The Education Department Released Funds) ਕਰ ਦਿੱਤੀ ਹੈ,ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਕੂਲਾਂ ਨੂੰ ਗ੍ਰਾਂਟ ਜਾਰੀ ਕਰਨ ਬਾਰੇ ਪੱਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਈਸ਼ਾ ਕਾਲੀਆ (Director General School Education Isha Kalia) ਨੇ ਜਾਰੀ ਕਰ ਦਿੱਤਾ ਹੈ।

ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਤੋਂ ਬਾਅਦ ਵਿਭਾਗ ਨੇ ਇਨਾਂ ਸਕੂਲਾਂ ਦੀਆਂ ਸਾਇੰਸ ਅਤੇ ਕੰਪਿਊਟਰ ਲੈਬਜ਼ (Science and computer labs) ਦੀ ਕਾਇਆ-ਕਲਪ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਸ਼ਾਨਦਾਰ ਲੈਬ ਸਹੂਲਤਾਂ ਪ੍ਰਾਪਤ ਹੋ ਸਕਣ,ਬੁਲਾਰੇ ਅਨੁਸਾਰ ਪਹਿਲੇ ਪੜਾਅ ਦੌਰਾਨ ਕੁੱਲ 1406 ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਲਈ 4,21,80,000 ਰੁਪਏ ਦੀ (The Education Department Released Funds ਰਾਸ਼ੀ ਜਾਰੀ ਕੀਤੀ ਗਈ ਹੈ,ਇਸ ਪੜਾਅ ਦੌਰਾਨ ਸਮਾਰਟ ਸਕੂਲਾਂ (Smart schools) ਦੀਆਂ 554 ਸਾਇੰਸ ਅਤੇ 852 ਕੰਪਿਊਟਰ ਲੈਬਜ਼ ਦੀ ਦਿੱਖ ਬਦਲੀ ਜਾਣੀ ਹੈ।

ALSO READ:- ਮੱਛੀ ਪਾਲਣ ਅਧਿਕਾਰੀਆਂ ਦੀਆਂ 27 ਅਤੇ ਕਲਰਕਾਂ ਦੀਆਂ 160 ਅਸਾਮੀਆਂ ਦੇ ਨਤੀਜਿਆਂ ਨੂੰ ਮਿਲੀ ਪ੍ਰਵਾਨਗੀ : ਰਮਨ ਬਹਿਲ

ਹੁਣ ਤੱਕ ਪੰਜਾਬ ਸਰਕਾਰ ਵੱਲੋਂ 13224 (The Education Department Released Funds) ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰ ਦਿੱਤਾ ਹੈ,ਬੁਲਾਰੇ ਅਨੁਸਾਰ ਕੰਪਿਊਟਰ ਲੈਬਜ਼ ਵਿੱਚ ਸੁਧਾਰ ਲਿਆਉਣ ਲਈ ਅੰਮਿ੍ਰਤਸਰ ਜ਼ਿਲੇ ਦੇ ਕੁੱਲ 113 ਸਕੂਲਾਂ ਲਈ 33.90 ਲੱਖ ਰੁਪਏ, ਬਰਨਾਲਾ ਦੇ 14 ਸਕੂਲਾਂ ਲਈ 4.20 ਲੱਖ ਰੁਪਏ, ਬਠਿੰਡਾ ਦੇ 85 ਸਕੂਲਾਂ ਲਈ 25.50 ਲੱਖ ਰੁਪਏ, ਫਰੀਦਕੋਟ ਦੇ 24 ਸਕੂਲਾਂ ਲਈ 7.20 ਲੱਖ ਰੁਪਏ, ਫ਼ਤਹਿਗੜ ਸਾਹਿਬ ਦੇ 30 ਸਕੂਲਾਂ ਲਈ 9.00 ਲੱਖ ਰੁਪਏ, ਫ਼ਾਜ਼ਿਲਕਾ ਦੇ 32 ਸਕੂਲਾਂ ਲਈ 9.60 ਲੱਖ ਰੁਪਏ, ਫ਼ਿਰੋਜ਼ਪੁਰ ਦੇ 31 ਸਕੂਲਾਂ ਲਈ 9.30 ਲੱਖ ਰੁਪਏ, ਗੁਰਦਾਸਪੁਰ ਦੇ 2 ਸਕੂਲਾਂ ਲਈ 0.60 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।

ਬੁਲਾਰੇ ਅਨੁਸਾਰ ਹੁਸ਼ਿਆਰਪੁਰ ਜ਼ਿਲੇ ਦੇ 63 ਸਕੂਲਾਂ ਲਈ 18.90 ਲੱਖ ਰੁਪਏ, ਜਲੰਧਰ ਦੇ 62 ਸਕੂਲਾਂ ਲਈ 18.60 ਲੱਖ ਰੁਪਏ, ਕਪੂਰਥਲਾ ਦੇ 23 ਸਕੂਲਾਂ ਲਈ 6.90 ਲੱਖ ਰੁਪਏ, ਲੁਧਿਆਣਾ ਦੇ 11 ਸਕੂਲਾਂ ਲਈ 3.30 ਲੱਖ ਰੁਪਏ, ਮਾਨਸਾ ਦੇ 22 ਸਕੂਲਾਂ ਲਈ 6.60 ਲੱਖ ਰੁਪਏ, ਮੋਗਾ ਦੇ 55 ਸਕੂਲਾਂ ਲਈ 16.50 ਲੱਖ ਰੁਪਏ, ਪਠਾਨਕੋਟ ਦੇ 35 ਸਕੂਲਾਂ ਲਈ 10.50 ਲੱਖ ਰੁਪਏ ਜਾਰੀ ਕੀਤੇ ਗਏ ਹਨ।

ਇਸੇ ਤਰਾਂ ਹੀ ਪਟਿਆਲਾ ਜ਼ਿਲੇ ਦੇ 46 ਸਕੂਲਾਂ ਲਈ 13.80 ਲੱਖ ਰੁਪਏ, ਰੂਪਨਗਰ ਦੇ 11 ਸਕੂਲਾਂ ਲਈ 3.30 ਲੱਖ ਰੁਪਏ, ਸੰਗਰੂਰ ਦੇ 45 ਸਕੂਲਾਂ ਲਈ 13.50 ਲੱਖ ਰੁਪਏ, ਐਸ.ਏ.ਐਸ. ਨਗਰ ਦੇ 33 ਸਕੂਲਾਂ ਲਈ 9.90 ਲੱਖ ਰੁਪਏ , ਐਸ.ਬੀ.ਐਸ. ਨਗਰ ਦੇ 16 ਸਕੂਲਾਂ ਲਈ 4.80 ਲੱਖ ਰੁਪਏ, ਮੁਕਤਸਰ ਦੇ 33 ਸਕੂਲਾਂ ਲਈ 9.90 ਲੱਖ ਰੁਪਏ ਅਤੇ ਤਰਨ ਤਾਰਨ ਦੇ 66 ਸਕੂਲਾਂ ਲਈ 19.80 ਲੱਖ ਰੁਪਏ ਦੀ ਗ੍ਰਾਂਟ ਜਾਰੀ  (The Education Department Released Funds) ਕੀਤੀ ਗਈ ਹੈ।

ਇਸੇ ਤਰਾਂ ਹੀ ਸਾਇੰਸ ਲੈਬਜ਼ (Science Labs) ਦੀ ਕਾਇਆ-ਕਲਪ ਲਈ ਅੰਮਿ੍ਰਤਸਰ ਜ਼ਿਲੇ ਦੇ ਕੁੱਲ 54 ਸਕੂਲਾਂ ਲਈ 16.20 ਲੱਖ ਰੁਪਏ, ਬਰਨਾਲਾ ਦੇ 9 ਸਕੂਲਾਂ ਲਈ 2.70 ਲੱਖ ਰੁਪਏ, ਬਠਿੰਡਾ ਦੇ 25 ਸਕੂਲਾਂ ਲਈ 7.50 ਲੱਖ ਰੁਪਏ, ਫਰੀਦਕੋਟ ਦੇ 10 ਸਕੂਲਾਂ ਲਈ 3.00 ਲੱਖ ਰੁਪਏ, ਫ਼ਤਹਿਗੜ ਸਾਹਿਬ ਦੇ 9 ਸਕੂਲਾਂ ਲਈ 2.70 ਲੱਖ ਰੁਪਏ, ਫ਼ਾਜ਼ਿਲਕਾ ਦੇ 21 ਸਕੂਲਾਂ ਲਈ 6.30 (The Education Department Released Funds)  ਲੱਖ ਰੁਪਏ, ਫ਼ਿਰੋਜ਼ਪੁਰ ਦੇ 37 ਸਕੂਲਾਂ ਲਈ 11.10 ਲੱਖ ਰੁਪਏ, ਗੁਰਦਾਸਪੁਰ ਦੇ 42 ਸਕੂਲਾਂ ਲਈ 12.60 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।

ਬੁਲਾਰੇ ਅਨੁਸਾਰ ਹੁਸ਼ਿਆਰਪੁਰ ਜ਼ਿਲੇ ਦੇ 38 ਸਕੂਲਾਂ ਲਈ 11.40 ਲੱਖ ਰੁਪਏ, ਜਲੰਧਰ ਦੇ 72 ਸਕੂਲਾਂ ਲਈ 28.60 ਲੱਖ ਰੁਪਏ, ਕਪੂਰਥਲਾ ਦੇ 12 ਸਕੂਲਾਂ ਲਈ 3.60 ਲੱਖ ਰੁਪਏ, ਲੁਧਿਆਣਾ ਦੇ 29 ਸਕੂਲਾਂ ਲਈ 8.70 ਲੱਖ ਰੁਪਏ, ਮਾਨਸਾ ਦੇ 16 ਸਕੂਲਾਂ ਲਈ 4.80 ਲੱਖ ਰੁਪਏ, ਮੋਗਾ ਦੇ 24 ਸਕੂਲਾਂ ਲਈ 7.20 ਲੱਖ ਰੁਪਏ, ਮੁਕਤਸਰ ਦੇ 20 ਸਕੂਲਾਂ ਲਈ 6.00 ਲੱਖ ਰੁਪਏ ਪਠਾਨਕੋਟ ਦੇ 21 ਸਕੂਲਾਂ ਲਈ 6.30 ਲੱਖ ਰੁਪਏ ਜਾਰੀ ਕੀਤੇ ਗਏ ਹਨ।

ਇਸੇ ਤਰਾਂ ਹੀ ਪਟਿਆਲਾ ਜ਼ਿਲੇ ਦੇ 15 ਸਕੂਲਾਂ ਲਈ 4.50 ਲੱਖ ਰੁਪਏ, ਰੂਪਨਗਰ ਦੇ 20 ਸਕੂਲਾਂ ਲਈ 6.00 ਲੱਖ ਰੁਪਏ, ਸੰਗਰੂਰ ਦੇ 23 ਸਕੂਲਾਂ ਲਈ 6.90 ਲੱਖ ਰੁਪਏ, ਐਸ.ਏ.ਐਸ. ਨਗਰ ਦੇ 21 ਸਕੂਲਾਂ ਲਈ 6.30 ਲੱਖ ਰੁਪਏ , ਐਸ.ਬੀ.ਐਸ. ਨਗਰ ਦੇ 20 ਸਕੂਲਾਂ ਲਈ 6.00 ਲੱਖ ਰੁਪਏ ਅਤੇ ਤਰਨ ਤਾਰਨ ਦੇ 16 ਸਕੂਲਾਂ ਲਈ 4.80 ਲੱਖ ਰੁਪਏ ਦੀ ਗ੍ਰਾਂਟ ਜਾਰੀ  ਕੀਤੀ ਗਈ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *