ਪੰਜਾਬੀ ਗਾਇਕ Gurdas Mann 'ਤੇ ਧਾਰਮਿਕ ਭਾਵਨਾਵਾਂ ਭੜਕਾਉਣ ਤੇ ਅੱਜ ਪੁਲਿਸ ਵੱਲੋਂ ਪਰਚਾ ਪੰਜਾਬੀ ਗਾਇਕ Gurdas Mann 'ਤੇ ਧਾਰਮਿਕ ਭਾਵਨਾਵਾਂ ਭੜਕਾਉਣ ਤੇ ਅੱਜ ਪੁਲਿਸ ਵੱਲੋਂ ਪਰਚਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Punjabi singer Gurdas Mann was booked by the police today for inciting religious sentiments

ਪੰਜਾਬੀ ਗਾਇਕ ਗੁਰਦਾਸ ਮਾਨ ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ ਤੇ ਅੱਜ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ

3

AZAD SOCH:-

Nakodar,(AZAD SOCH NEWS):-  ਪੰਜਾਬੀ ਗਾਇਕ ਗੁਰਦਾਸ ਮਾਨ (Punjabi singer Gurdas Mann) ਜੋ ਆਪਣੇ ਬਿਆਨ ਕਰਕੇ ਮੁੜ ਵਿਵਾਦਾਂ ‘ਚ ਹਨ ‘ਤੇ ਅੱਜ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ,ਧਾਰਾ 295-A ਤਹਿਤ ਮਾਮਲਾ ਦਰਜ ਕੀਤਾ ਗਿਆ ਹੈ,ਪੰਜਾਬੀ ਗਾਇਕ ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਨਕੋਦਰ ਸਿਟੀ ਥਾਣੇ (Nakodar City Police Station) ‘ਚ ਪਰਚਾ ਦਰਜ ਹੋਇਆ ਹੈ,ਨਕੋਦਰ ਦੇ ਪ੍ਰਸਿੱਧ ਮੇਲੇ ਵਿੱਚ ਇੱਕ ਬਾਬੇ ਨੂੰ ਸਿੱਖ ਧਰਮ ਦੇ ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ (Shri Guru Amar Das Ji) ਦੀ ਪੀੜ੍ਹੀ ਨਾਲ ਜੋੜੇ ਜਾਣ ਕਾਰਨ ਸਿੱਖ ਭਾਈਚਾਰਾ ਗੁਰਦਾਸ ਮਾਨ ਤੋਂ ਬੇਹੱਦ ਖਫਾ ਹੈ,ਗੁਰਦਾਸ ਮਾਨ ਦੇ ਬੋਲਾਂ ਵਾਲੀ ਵੀਡੀਓ ਵਾਇਰਲ ਹੋਣ ਮਗਰੋਂ ਸੋਸ਼ਲ ਮੀਡੀਆ (Social Media) ਉੱਪਰ ਉਨ੍ਹਾਂ ਦਾ ਜੰਮ ਕੇ ਵਿਰੋਧ ਕੀਤਾ ਜਾ ਰਿਹਾ ਹੈ।

ਸਿੱਖ ਜਥੇਬੰਦੀਆਂ (Sikh Organizations) ਗੁਰਦਾਸ ਮਾਨ ਤੇ ਪਰਚਾ ਦਰਜ ਕਰਵਾਉਣ ਤੇ ਅੜ੍ਹੀਆਂ ਹੋਈਆਂ ਸੀ,ਜਥੇਬੰਦੀਆਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਗੁਰਦਾਸ ਮਾਨ ਖਿਲਾਫ ਕਾਰਵਾਈ ਨਾ ਹੋਈ ਤਾਂ ਸੂਬੇ ਭਰ ਵਿੱਚ ਵੱਡੇ ਪੱਧਰ ‘ਤੇ ਵਿਰੋਧ ਕੀਤਾ ਜਾਵੇਗਾ,ਗੁਰਦਾਸ ਮਾਨ (Gurdas Mann) ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ, ਜੇਕਰ ਫਿਰ ਵੀ ਅਜਿਹਾ ਹੋਇਆ ਤਾਂ ਉਹ ਮੁਆਫੀ ਮੰਗਦੇ ਹਨ,ਉਨ੍ਹਾਂ ਕਿਹਾ ਕਿ ਮੈਂ ਕਦੇ ਵੀ ਗੁਰੂ ਦਾ ਅਪਮਾਨ ਨਹੀਂ ਕਰ ਸਕਦਾ,ਮੈਂ ਕਦੇ ਵੀ ਗੁਰੂ ਨਾਲ ਬਾਬਾ ਮੁਰਾਦ ਸ਼ਾਹ ਦੀ ਤੁਲਨਾ ਨਹੀਂ ਕੀਤੀ।

ਮੇਰਾ ਮਤਲਬ ਇਹ ਸੀ ਕਿ ਤੀਜੇ ਗੁਰੂ ਵੀ ਭੱਲਾ ਪਰਿਵਾਰ ਵਿਚੋਂ ਸਨ ਤੇ ਬਾਬਾ ਮੁਰਾਦ ਸ਼ਾਹ ਵੀ ਭੱਲਾ ਪਰਿਵਾਰ ਵਿਚੋਂ ਸਨ,ਦੱਸ ਦਈਏ ਕਿ ਗਾਇਕ ਦੇ ਇਸ ਵਿਵਾਦਿਤ ਬਿਆਨ ਤੋਂ ਬਾਅਦ ਸਿੱਖ ਜਥੇਬੰਦੀਆਂ (Sikh Organizations) ਰੋਹ ਵਿੱਚ ਹਨ,ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਗੁਰਦਾਸ ਮਾਨ ਵਿਵਾਦਾਂ ਵਿੱਚ ਰਹਿ ਚੁੱਕੇ ਹਨ,ਉਸ ਸਮੇਂ ਵੀ ਗੁਰਦਾਸ ਮਾਨ ਦਾ ਜੰਮ ਕੇ ਵਿਰੋਧ ਕੀਤਾ ਗਿਆ ਸੀ,ਪਿਛੇ ਜਿਹੇ ਉਨ੍ਹਾਂ ਪੰਜਾਬੀ ਬੋਲੀ ਬਾਰੇ ਬਿਆਨ ਦਿੱਤਾ ਸੀ ਜਿਸ ਕਰਕੇ ਉਹ ਵਿਵਾਦ ਵਿੱਚ ਘਿਰ ਗਏ ਸੀ।

ਇਸ ਮਾਮਲੇ ਵਿੱਚ ਉਨ੍ਹਾਂ ਨੇ ਸਟੇਜ ਤੋਂ ਹੀ ਇੱਕ ਸ਼ਖਸ ਨੂੰ ਮਾੜੀ ਭਾਸ਼ਾ ‘ਚ ਜਵਾਬ ਦਿੱਤਾ ਸੀ,ਇਸ ਕਰਕੇ ਉਨ੍ਹਾਂ ਦੀ ਕਾਫੀ ਅਲੋਚਨਾ ਹੋਈ ਸੀ,ਹੁਣ ਤਾਜ਼ਾ ਵਿਵਾਦ ਨਕੋਦਰ (Nakodar) ਦਾ ਹੈ,ਇੱਥੇ ਪ੍ਰਸਿੱਧ ਮੇਲੇ ਵਿੱਚ ਪਹੁੰਚੇ ਗੁਰਦਾਸ ਮਾਨ ਨੇ ਬਾਬੇ ਦੇ ਵੰਸ਼ਜ਼ ਦਾ ਪਿਛੋਕੜ ਸ਼੍ਰੀ ਗੁਰੂ ਅਮਰਦਾਸ ਜੀ (Shri Guru Amar Das Ji) ਦੀ ਪੀੜ੍ਹੀ ਨਾਲ ਜੁੜੇ ਹੋਣ ਬਾਰੇ ਦਾਅਵਾ ਕੀਤਾ,ਇਸ ਦੀ ਵੀਡੀਓ ਸੋਸ਼ਲ ਮੀਡੀਆ (Video Social Media) ਉੱਪਰ ਕਾਫੀ ਵਾਇਰਲ ਹੋ ਰਹੀ ਹੈ। 

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *