Karnal Farmers Protest: ਕਿਸਾਨਾਂ 'ਤੇ ਹੋਏ ਲਾਠੀਚਾਰਜ ਤੋਂ ਬਾਅਦ ਕਿਸਾਨਾਂ ਨੇ ਕੀਤੇ ਹਾਈਵੇ Karnal Farmers Protest: ਕਿਸਾਨਾਂ 'ਤੇ ਹੋਏ ਲਾਠੀਚਾਰਜ ਤੋਂ ਬਾਅਦ ਕਿਸਾਨਾਂ ਨੇ ਕੀਤੇ ਹਾਈਵੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Karnal Farmers Protest Farmers block highways after lathicharge on farmers

Karnal Farmers Protest: ਕਿਸਾਨਾਂ ‘ਤੇ ਹੋਏ ਲਾਠੀਚਾਰਜ ਤੋਂ ਬਾਅਦ ਕਿਸਾਨਾਂ ਨੇ ਕੀਤੇ ਹਾਈਵੇ ਜਾਮ

6

AZAD SOCH:-

KARNAL,HARYANA,(AZAD SOCH NEWS):- Karnal Farmers Protest: ਕਰਨਾਲ (Karnal) ‘ਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਤੋਂ ਬਾਅਦ ਹਰਿਆਣਾ ਦੀਆਂ ਕਈ ਸੜਕਾਂ ਜਾਮ ਹੋ ਗਈਆਂ ਹਨ,ਕਿਸਾਨ ਸੜਕਾਂ ‘ਤੇ ਹਨ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਹਨ,ਇਸ ਦੌਰਾਨ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਜਦੋਂ ਤੱਕ ਸਾਡੇ ਗ੍ਰਿਫਤਾਰ ਕੀਤੇ ਗਏ ਕਿਸਾਨ ਸਾਥੀ ਰਿਹਾਅ ਨਹੀਂ ਕੀਤੇ ਜਾਂਦੇ, ਉਦੋਂ ਤੱਕ ਸਾਰੀਆਂ ਸੜਕਾਂ ਅਤੇ ਟੋਲ ਪਲਾਜ਼ਾ ਜਾਮ (Toll Plaza Jam) ਰਹਿਣਗੇ,ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Chief Minister Manohar Lal Khattar) ਵੱਲੋਂ ਆਉਣ ਵਾਲੀਆਂ ਪੰਚਾਇਤੀ ਚੋਣਾਂ ਲਈ ਵਿਧਾਇਕਾਂ ਤੇ ਮੰਤਰੀਆਂ ਨਾਲ ਕਰਨਾਲ (Karnal) ਵਿਚ ਮੀਟਿੰਗ ਰੱਖੀ ਗਈ ਸੀ।

ALSO READ:- तमिलनाडु विधानसभा ने कृषि कानूनों के खिलाफ प्रस्ताव पारित किया,BJP और AIADMK ने किया विरोध

ਕਿਸਾਨ ਇਸੇ ਮੀਟਿੰਗ ਦਾ ਵਿਰੋਧ ਕਰਨ ਲਈ ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ਉੱਤੇ ਇਕੱਠੇ ਹੋਏ ਸਨ,ਪੁਲਿਸ ਨੇ ਕਿਸਾਨਾਂ ਨੂੰ ਖਦੇੜਨ ਲਈ ਪਹਿਲਾਂ ਚਿਤਾਵਨੀ ਦੇ ਦਿੱਤੀ ਸੀ ਤੇ ਉਸ ਮਗਰੋਂ ਲਾਠੀਚਾਰਜ ਕੀਤਾ,ਹਰਿਆਣਾ ਦੇ ਕਰਨਾਲ (Karnal) ਵਿੱਚ ਪੁਲਿਸ (Police) ਨੇ ਭਾਜਪਾ ਨੇਤਾਵਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਹੈ,ਇਸ ਵਿੱਚ ਕਈ ਕਿਸਾਨ ਜ਼ਖਮੀ ਹੋਏ ਹਨ।

Farmer leader Gurnam Singh Chaduni
Farmer Leader Gurnam Singh Chaduni

ਕਿਸਾਨਾਂ ‘ਤੇ ਹੋਏ ਲਾਠੀਚਾਰਜ ਤੋਂ ਬਾਅਦ ਗੁੱਸੇ ਵਿੱਚ ਆਏ ਕਿਸਾਨਾਂ ਨੇ ਰਾਜ ਭਰ ਵਿੱਚ ਕਈ ਥਾਵਾਂ ‘ਤੇ ਸੜਕਾਂ ਅਤੇ ਟੋਲ ਬੰਦ ਕਰ ਦਿੱਤੇ ਹਨ,ਭਾਜਪਾ ਨੇਤਾਵਾਂ ਨੂੰ ਰੋਕਣ ਲਈ ਕਿਸਾਨਾਂ ਨੇ ਟੋਲ ਜਾਮ ਕਰ ਦਿੱਤਾ ਸੀ,ਲਾਠੀਚਾਰਜ ਦੌਰਾਨ ਕੁਝ ਗੱਡੀਆਂ ਦੇ ਸ਼ੀਸ਼ੇ ਵੀ ਟੁੱਟੇ,ਇਸ ਤੋਂ ਬਾਅਦ ਕਿਸਾਨਾਂ ਵੱਲੋਂ ਰੋਸ ਵਜੋਂ ਪਾਣੀਪਤ, ਹਿਸਾਰ, ਫਤਿਹਬਾਦ ਅਤੇ ਦਿੱਲੀ ਨੂੰ ਜਾਂਦੇ ਹੋਰ ਮੁਖ ਰਸਤੇ ਜਾਮ ਕਰ ਦਿੱਤੇ ਗਏ ਹਨ।

Karnal Farmers Protest: ਕਿਸਾਨਾਂ ‘ਤੇ ਹੋਏ ਲਾਠੀਚਾਰਜ ਤੋਂ ਬਾਅਦ ਕਿਸਾਨਾਂ ਨੇ ਕੀਤੇ ਹਾਈਵੇ ਜਾਮ

ਇਸ ਦੌਰਾਨ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ (Farmer leader Gurnam Singh Chaduni) ਨੇ ਕਿਹਾ ਕਿ ਜਦੋਂ ਤੱਕ ਸਾਡੇ ਗ੍ਰਿਫਤਾਰ ਕੀਤੇ ਗਏ ਕਿਸਾਨ ਸਾਥੀ ਰਿਹਾਅ ਨਹੀਂ ਕੀਤੇ ਜਾਂਦੇ, ਉਦੋਂ ਤੱਕ ਸਾਰੀਆਂ ਸੜਕਾਂ ਅਤੇ ਟੋਲ ਪਲਾਜ਼ਾ ਜਾਮ ਰਹਿਣਗੇ,ਅਤੇ ਸੰਘਰਸ਼ ਹੋਰ ਤੇਜ਼ ਕਰਨ ਲਈ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਹੈ,ਉੱਥੇ ਹੀ ਸੰਯੁਕਤ ਕਿਸਾਨ ਮੋਰਚੇ (United Farmers Front) ਵਲੋਂ ਵੀ ਸੱਦਾ ਦਿੱਤਾ ਗਿਆ ਹੈ ਕਿ ਕਿਸਾਨ ਜਿੱਥੇ ਵੀ ਇਕੱਠੇ ਹੋ ਸਕਦੇ ਹਨ ਹੋ ਜਾਣ ਅਤੇ 5 ਵਜੇ ਤੱਕ ਹਰਿਆਣਾ (Haryana) ਦੇ ਰੋਡ ਜਾਮ ਕੀਤੇ ਜਾਣ। 

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *