ਦਿੱਲੀ ਕਮੇਟੀ ਦੇ ਨਵੇਂ ਚੁਣੇ ਗਏ ਮੈਂਬਰ ਸ੍ਰੀ ਅੰਮ੍ਰਿਤਸਰ ਸਾਹਿਬ Sachkhand Sri Harmandir ਦਿੱਲੀ ਕਮੇਟੀ ਦੇ ਨਵੇਂ ਚੁਣੇ ਗਏ ਮੈਂਬਰ ਸ੍ਰੀ ਅੰਮ੍ਰਿਤਸਰ ਸਾਹਿਬ Sachkhand Sri Harmandir
BREAKING NEWS
Search

Live Clock Date

Your browser is not supported for the Live Clock Timer, please visit the Support Center for support.
Newly elected members of Delhi Committee pay obeisance at Sri Amritsar Sahib Sachkhand Sri Harmandir Sahib

ਦਿੱਲੀ ਕਮੇਟੀ ਦੇ ਨਵੇਂ ਚੁਣੇ ਗਏ ਮੈਂਬਰ ਸ੍ਰੀ ਅੰਮ੍ਰਿਤਸਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

4

AZAD SOCH:-

Amritsar,(AZAD SOCH NEWS):- ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਅਤੇ ਹਰਮੀਤ ਸਿੰਘ ਕਾਲਕਾ (Harmeet Singh Kalka) ਸਮੇਤ ਦਿੱਲੀ ਕਮੇਟੀ ਦੇ ਨਵੇ ਚੁਣੇ ਗਏ 28 ਮੈਂਬਰ ਸ੍ਰੀ ਅੰਮ੍ਰਿਤਸਰ ਸਾਹਿਬ (Sri Amritsar Sahib) ਪਹੁੰਚੇ ਹਨ,ਜਿੱਥੇ ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ ਹੈ,ਇਸ ਮੌਕੇ ਉਨ੍ਹਾਂ ਪੰਥ ਦੀ ਨੁਮਾਇੰਦਾ ਜਥੇਬੰਦੀ ਨੂੰ ਮੁੜ ਸੇਵਾ ਬਖਸ਼ਣ ਲਈ ਦਿੱਲੀ ਦੀ ਸੰਗਤ ਦਾ ਧੰਨਵਾਦ ਕੀਤਾ ਹੈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਕਿਹਾ ਕਿ ਦਿੱਲੀ ਕਮੇਟੀ ਚੋਣਾਂ (Delhi Committee Elections) ਵਿਚ ਸਰਕਾਰਾਂ ਅਤੇ ਪੰਥ ਵਿਰੋਧੀ ਸ਼ਕਤੀਆਂ ਦਾ ਹੰਕਾਰ ਟੁੱਟਾ ਹੈ ਅਤੇ ਦਿੱਲੀ ਦੀ ਸੰਗਤ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ (Shiromani Akali Dal Badal) ਦੇ ਸੇਵਾਦਾਰਾਂ ਮੁੜ ਗੁਰਧਾਮਾਂ ਦੀ ਸੇਵਾ ਸੌਂਪੀ ਹੈ,ਦਿੱਲੀ ਦੀ ਸੰਗਤ ਨੇ ਸੇਵਾ ਦਾ ਸਤਿਕਾਰ ਕੀਤਾ, ਵਿਰੋਧੀਆਂ ਦੀਆਂ ਲੋਮੜ ਚਾਲਾਂ ਦਾ ਜਵਾਬ ਦਿੱਤਾ ਹੈ।

Newly elected members of Delhi Committee pay obeisance at Sri Amritsar Sahib Sachkhand Sri Harmandir Sahib
Newly elected members of Delhi Committee pay obeisance at Sri Amritsar Sahib Sachkhand Sri Harmandir Sahib

ਉਨ੍ਹਾਂ ਕਿਹਾ ਕਿ ਨਕਲੀ ਵੋਟਾਂ ਵੀ ਬਣਾਈਆਂ ਗਈਆਂ, 25 ਤੋਂ 30 ਪ੍ਰਤੀਸ਼ਤ ਵੋਟਾਂ ਰੱਦ ਕੀਤੀਆਂ ਗਈਆਂ,ਆਤਮਾ ਸਿੰਘ ਲੁਬਾਣਾ ਦੀਆਂ 460 ਵੋਟਾਂ ਰੱਦ ਕੀਤੀਆਂ ਗਈਆਂ,ਉਨ੍ਹਾਂ ਕਿਹਾ ਦੇਸ਼ ਦੇ ਇਤਿਹਾਸ ‘ਚ ਪਹਿਲੀ ਵਾਰ ਚੋਣਾਂ ਤੋਂ ਇਕ ਦਿਨ ਪਹਿਲਾਂ ਡੀ ਲਿਮਿਟੇਸ਼ਨ (D Limitation) ਕੀਤੀ ਗਈ, ਵੋਟਾਂ ਰੱਦ ਕੀਤੀਆਂ ਗਈਆਂ,ਢੀਂਡਸਾ ਨੇ ਅਮਿਤ ਸ਼ਾਹ ਤੇ ਹੋਰਨਾਂ ਭਾਜਪਾ ਆਗੂਆਂ ਨਾਲ ਮੁਲਾਕਾਤ ਕਰਕੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੂੰ ਹਰਾਉਣ ਲਈ ਜ਼ੋਰ ਲਾਇਆ।

ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਕਿਹਾ ਕਿ ਦੇਸ਼ ਵਿਦੇਸ਼ ਦੀ ਖ਼ਾਸ ਤੌਰ ‘ਤੇ ਦਿੱਲੀ ਦੀ ਸੰਗਤ ਦਾ ਧੰਨਵਾਦ, ਜਿਨ੍ਹਾਂ ਨੇ ਮੁੜ ਤੋਂ ਸੇਵਾ ਬਖਸ਼ੀ ਹੈ,ਉਨ੍ਹਾਂ ਕਿਹਾ ਕਿ ਸਾਰੀਆਂ ਤਾਕਤਾਂ ਇਕ ਪਾਸੇ ਸਨ,ਕੇਂਦਰ ਅਤੇ ਦਿੱਲੀ ਸਰਕਾਰ ਜਾਗੋ ਪਾਰਟੀ ਜਾਂ ਅਕਾਲੀ ਦਲ (ਦਿੱਲੀ) (Akali Dal (Delhi)) ਸਭ ਦੀ ਇਕੋ ਕੋਸ਼ਿਸ਼ ਸੀ ਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੂੰ ਢਾਹ ਲਾਈ ਜਾਵੇ,ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੂੰ ਹਰਾਉਣ ਲਈ ਸੱਪ ਤੇ ਨਿਓਲਾ ਇਕੱਠੇ ਹੋਏ ਸਨ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *