Sacramento County ਦੇ ਸ਼ਹਿਰ ਗਾਲਟ ’ਚ ਤੈਨਾਤ ਪੁਲਿਸ ਅਫਸਰ ਹਰਮਿੰਦਰ ਸਿੰਘ Sacramento County ਦੇ ਸ਼ਹਿਰ ਗਾਲਟ ’ਚ ਤੈਨਾਤ ਪੁਲਿਸ ਅਫਸਰ ਹਰਮਿੰਦਰ ਸਿੰਘ

Live Clock Date

Your browser is not supported for the Live Clock Timer, please visit the Support Center for support.
Harminder Singh Grewal, a police officer stationed in Galt, Sacramento County, died in a road accident.

ਸੈਕਰਾਮੈਂਟੋ ਕਾਉਟੀ ਦੇ ਸ਼ਹਿਰ ਗਾਲਟ ’ਚ ਤੈਨਾਤ ਪੁਲਿਸ ਅਫਸਰ ਹਰਮਿੰਦਰ ਸਿੰਘ ਗਰੇਵਾਲ ਦੀ ਇਕ ਸੜਕ ਹਾਦਸੇ ਵਿਚ ਮੌਤ

4

AZAD SOCH:-

Fresno (California), (AZAD SOCH NEWS):- ਸੈਕਰਾਮੈਂਟੋ ਕਾਉਟੀ (Sacramento County) ਦੇ ਸ਼ਹਿਰ ਗਾਲਟ ’ਚ ਤੈਨਾਤ ਪੁਲਿਸ ਅਫਸਰ ਹਰਮਿੰਦਰ ਸਿੰਘ ਗਰੇਵਾਲ (Harminder Singh Grewal) ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ,27 ਸਾਲਾ ਹਰਮਿੰਦਰ ਗਰੇਵਾਲ ਗ੍ਰਾਂਟ ਲਾਈਨ ਰੋਡ (Harminder Grewal Grant Line Road) ’ਤੇ ਲੱਗੀ ਅੱਗ ਦਾ ਜਾਇਜ਼ਾ ਲੈਣ ਲਈ ਜਾ ਰਿਹਾ ਸੀ ਕਿ ਅਚਾਨਕ ਸਾਹਮਣੇ ਤੋਂ ਆ ਰਿਹਾ ਪਿਕਅੱਪ ਟਰੱਕ ਉਸਦੀ ਗੱਡੀ ਨਾਲ ਟਕਰਾ ਗਿਆ,ਜਿਸ ਕਰਕੇ ਹਰਮਿੰਦਰ ਸਿੰਘ ਗਰੇਵਾਲ (Harminder Singh Grewal) ਸਖਤ ਜ਼ਖਮੀ ਹੋ ਗਿਆ।

Harminder Singh Grewal
Harminder Singh Grewal

ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਉਸਦੀ ਉਥੇ ਮੌਤ ਹੋ ਗਈ,ਪਿਕਅੱਪ ਟਰੱਕ (Pickup Truck) ਦਾ ਡਰਾਇਵਰ ਵੀ ਪੰਜਾਬੀ ਮਨਜੋਤ ਸਿੰਘ ਥਿੰਦ (Punjabi Manjot Singh Thind) ਸੀ,ਉਸਦੀ ਵੀ ਇਸ ਹਾਦਸੇ ਦੌਰਾਨ ਮੌਤ ਹੋ ਗਈ,ਹਰਮਿੰਦਰ ਸਿੰਘ ਗਰੇਵਾਲ ਗਾਲਟ ਵਿਖੇ ਆਪਣੇ ਮਾਂ-ਬਾਪ ਅਤੇ ਭਰਾ ਨਾਲ ਰਹਿ ਰਿਹਾ ਸੀ,ਉਸਦਾ ਪਿਛਲਾ ਪਿੰਡ ਗਾਲਬ, ਜ਼ਿਲ੍ਹਾ ਲੁਧਿਆਣਾ ਸੀ,ਦੂਜੇ ਮਰਨ ਵਾਲੇ ਪੰਜਾਬੀ ਨੌਜਵਾਨ ਮਨਜੋਤ ਸਿੰਘ ਥਿੰਦ (Punjabi youth Manjot Singh Thind) ਦਾ ਪਿਛਲਾ ਪਿੰਡ ਰਾਏਕੋਟ, ਜ਼ਿਲ੍ਹਾ ਲੁਧਿਆਣਾ ਸੀ ਅਤੇ ਉਹ ਇਥੇ ਮਨਟੀਕਾ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ।

 Manjot Singh Thind
Manjot Singh Thind

ਹਰਮਿੰਦਰ ਸਿੰਘ ਗਰੇਵਾਲ (Harminder Singh Grewal) ਪਿਛਲੇ ਲਗਭਗ ਢਾਈ ਸਾਲਾਂ ਤੋਂ ਗਾਲਟ ਪੁਲਿਸ ਵਿਭਾਗ (Galt Police Department) ’ਚ ਸ਼ਾਮਲ ਹੋਇਆ ਸੀ,ਪੁਲਿਸ ਅਧਿਕਾਰੀਆਂ ਅਨੁਸਾਰ ਉਹ ਇਕ ਬਹਾਦਰ, ਨਿਡਰ ਅਤੇ ਦਯਾਲੂ ਵਿਅਕਤੀ ਸੀ,ਉਸ ਨੇ ਆਪਣੀ ਨੌਕਰੀ ਦੌਰਾਨ ਕਈ ਬਹਾਦਰੀ ਵਾਲੇ ਇਨਾਮ ਵੀ ਜਿੱਤੇ ਸਨ,ਉਹ ਸਾਲ 2020 ਦਾ ਬੈਸਟ ਅਧਿਕਾਰੀ ਵੀ ਚੁਣਿਆ ਗਿਆ ਸੀ।

ALSO READ:- ਦਿੱਲੀ ਕਮੇਟੀ ਦੇ ਨਵੇਂ ਚੁਣੇ ਗਏ ਮੈਂਬਰ ਸ੍ਰੀ ਅੰਮ੍ਰਿਤਸਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਇਸ ਹਾਦਸੇ ਦੌਰਾਨ ਹੋਈਆਂ ਮੌਤਾਂ ਕਾਰਨ ਪੰਜਾਬੀ ਭਾਈਚਾਰੇ ’ਚ ਸੋਗ ਦੀ ਲਹਿਰ ਹੈ,ਗਾਲਟ ਦੇ ਮੇਅਰ ਪਰਗਟ ਸਿੰਘ ਸੰਧੂ, ਐਲਕ ਗਰੋਵ ਸਿਟੀ ਦੀ ਮੇਅਰ ਬੌਬੀ ਸਿੰਘ ਐਲਨ, ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ, ਕਮਿਸ਼ਨਰ ਕਸ਼ਮੀਰ ਸਿੰਘ ਸ਼ਾਹੀ, ਕਮਿਸ਼ਨਰ ਪਰਮਿੰਦਰ ਸਿੰਘ ਸ਼ਾਹੀ, ਕਾਉਟੀ ਸੁਪਰਵਾਈਜ਼ਰ ਮੈਨੀ ਗਰੇਵਾਲ ਨੇ ਇਸ ਘਟਨਾ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ ਅਤੇ ਇਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *